ਅਬੋਹਰ (ਸੁਨੀਲ) : ਸਥਾਨਕ ਪੰਜਪੀਰ ਨਗਰ ਇਲਾਕੇ ਦੇ ਇਕ ਨੌਜਵਾਨ ਦੀ ਅੱਜ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਉਸ ਦੀ ਲਾਸ਼ ਹਸਪਤਾਲ ’ਚ ਪੋਸਟਮਾਰਟਮ ਕੀਤੇ ਬਿਨਾਂ ਘਰ ਵਾਪਸ ਲੈ ਆਂਦੀ। ਪੀੜਤ ਪਰਿਵਾਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕੁੱਤੇ ਦੇ ਵੱਢਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਪੰਜਪੀਰ ਨਗਰ ਵਾਸੀ ਅਮਨਦੀਪ ਨੇ ਦੱਸਿਆ ਕਿ ਉਸ ਦੇ ਭਰਾ ਸੰਦੀਪ ਉਰਫ਼ ਸੰਨੀ, ਜਿਸ ਦੀ ਉਮਰ ਕਰੀਬ 32 ਸਾਲ ਹੈ, ਨੂੰ ਲਗਭਗ ਇਕ ਹਫ਼ਤਾ ਪਹਿਲਾਂ ਇਕ ਕੁੱਤੇ ਨੇ ਵੱਢ ਲਿਆ ਸੀ। ਉਸ ਨੂੰ ਬਾਅਦ ’ਚ ਟੈੱਟਨਸ ਦਾ ਟੀਕਾ ਲਾਇਆ ਗਿਆ ਸੀ ਪਰ ਰੇਬੀਜ਼ ਵਿਰੋਧੀ ਟੀਕਾ ਨਹੀਂ ਲਾਇਆ ਗਿਆ।
ਇੰਨੇ ਦਿਨਾਂ ਤੱਕ ਉਹ ਠੀਕ ਸੀ। ਅਮਨਦੀਪ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਪਿਤਾ ਨੇ ਅੱਜ ਸਵੇਰੇ 7 ਵਜੇ ਦੇ ਕਰੀਬ ਉਸ ਨੂੰ ਜਗਾਇਆ। ਕੁੱਝ ਦੇਰ ਬਾਅਦ ਉਸ ਨੇ ਚਾਹ ਮੰਗੀ। ਜਦੋਂ ਉਹ ਉਸ ਦੇ ਲਈ ਚਾਹ ਬਣਾਉਣ ਗਿਆ ਤਾਂ ਉਹ ਬੇਹੋਸ਼ ਹੋ ਗਿਆ। ਉਹ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਲੈ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੂੰ ਸ਼ੱਕ ਹੈ ਕਿ ਕੁੱਤੇ ਦੇ ਵੱਢਣ ਨਾਲ ਉਸ ਦੀ ਮੌਤ ਕਿਸੇ ਇਨਫੈਕਸ਼ਨ ਕਾਰਨ ਹੋਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਥੋੜ੍ਹਾ-ਬਹੁਤ ਨਸ਼ਾ ਕਰਦਾ ਸੀ। ਜੋ ਉਸ ਨੇ ਕਰੀਬ ਇਕ ਮਹੀਨਾ ਪਹਿਲਾਂ ਛੱਡ ਚੁੱਕਾ ਸੀ। ਸੰਨੀ ਦਾ ਪਰਿਵਾਰ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਤੋਂ ਬਿਨਾਂ ਘਰ ਲੈ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਕੁੱਤੇ ਦੇ ਵੱਢਣ ਤੋਂ ਬਾਅਦ ਕਿਸੇ ਦਾ ਇੰਨੀ ਜਲਦੀ ਮਰਨਾ ਅਸੰਭਵ ਹੈ।
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰਿਅੰਕਾ ਚੋਪੜਾ, ਲੰਗਰ ਘਰ ‘ਚ ਭਾਂਡੇ ਮਾਂਜਣ ਦੀ ਕੀਤੀ ਸੇਵਾ
NEXT STORY