Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    8:39:51 PM

  • raid in jalandhar

    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!

  • transfers in punjab

    ਪੰਜਾਬ 'ਚ ਪ੍ਰਸ਼ਾਸਨਿਕ ਫ਼ੇਰਬਦਲ! 46 ਅਫ਼ਸਰਾਂ ਦੇ...

  • rahul gandhi will visit punjab

    ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ...

  • punjab police employee dies in horrible road accident

    ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • 1947 ਹਿਜਰਤਨਾਮਾ- 57: ਕਰਮਾ ਡਾਕੂ

MERI AWAZ SUNO News Punjabi(ਨਜ਼ਰੀਆ)

1947 ਹਿਜਰਤਨਾਮਾ- 57: ਕਰਮਾ ਡਾਕੂ

  • Updated: 01 Mar, 2022 01:34 PM
Jalandhar
1947 hijratnama karma daku
  • Share
    • Facebook
    • Tumblr
    • Linkedin
    • Twitter
  • Comment

'ਤੇ ਉਹ ਬਾਰ 'ਚੋਂ ਮੁੜ ਨਾ ਪਰਤਿਆ'

1947 ਦੇ ਦੌਰ ਵਿਚ ਕਰਮੇ ਡਾਕੂ ਦੀ ਚੜ੍ਹਦੇ ਪੰਜਾਬ ਦੇ ਮੰਜਕੀ ਅਤੇ ਲਹਿੰਦੇ ਪੰਜਾਬ ਦੀ ਸਾਂਦਲ ਬਾਰ ਵਿਚ ਬੜੀ ਧੁੰਮ ਸੀ। ਕਰਮਾ ਡਾਕੂ ਉਰਫ ਕਰਮ ਸਿੰਘ ਸੰਧੂ ਜੱਟ ਸਿੱਖ ਕਰੀਬ 1906-07 ਵਿਚ ਸ. ਚੂੜ ਸਿੰਘ ਦੇ ਘਰ ਪਿੰਡ ਸਰੀਂਹ ਤਹਸੀਲ ਨਕੋਦਰ ਜ਼ਿਲ੍ਹਾ ਜਲੰਧਰ ਪੱਤੀ ਡੱਫਰ ਵਿਚ ਜਨਮਿਆਂ। ਇਸ ਦੇ ਹੋਰ ਭਰਾ ਸੀ- ਅਰਜਣ ਸਿੰਘ ਅਤੇ ਨਰੈਣਾ ਉਰਫ ਨਰੈਣ ਸਿੰਘ। ਚਰਨੂ ਉਰਫ ਚਰਨ ਸਿੰਘ ਅਤੇ ਪੂਰਨ ਸਿੰਘ ਪੁਤਰਾਨ ਕੇਹਰ ਸਿੰਘ ਸੰਧੂ ਇਹ ਦੋਹੇਂ ਸਕੇ ਭਰਾ, ਸ. ਸੁੰਦਰ ਸਿੰਘ ਸੰਧੂ ਉਰਫ ਸੋਨੀ (ਕਿਆਂ) ਦਾ ਕਰਤਾਰ ਸਿੰਘ ਉਰਫ ਕਰਤਾਰਾ (ਜਨਮ ਸਾਲ 1911) ਪੁੱਤਰ ਲਾਲ ਸਿੰਘ ਅਤੇ ਜਥੇਦਾਰ ਪ੍ਰੀਤਮ ਸਿੰਘ ਦਾ ਭਰਾ ਖੁਸ਼ੀਆ, ਕਰਮੇ ਦੇ ਮਿਤੱਰ ਚਾਰਿਆਂ ’ਚੋਂ ਸਨ। ਕਿਸੇ ਝਗੜੇ ਨੂੰ ਲੈ ਕੇ ਚਰਨੂ ਅਤੇ ਪੂਰਨ ਨੇ ਖੁਸ਼ੀਏ ਦੇ ਬਾਪ ਪਾਲ ਸਿੰਘ ਦਾ 1940 ਦੇ ਨੇੜ-ਤੇੜ ’ਚ ਕਤਲ ਕਰ ਦਿੱਤਾ ਅਤੇ ਦੋਵੇਂ ਰੂਪੋਸ਼ ਹੋ ਗਏ। ਉਪਰੰਤ ਇਹ ਸਾਰਾ ਟੋਲਾ ਹੀ ਲਾਇਲਪੁਰ ਬਾਰ ਦੇ ਇਲਾਕੇ ਵਿਚ ਚਲੇ ਗਿਆ ਪਰ ਇਨ੍ਹਾਂ ਦਾ ਦੂਸਰਾ ਸਾਥੀ ਖੁਸ਼ੀਆ ਇਕ ਹੋਰ ਕੇਸ ਵਿਚ ਉੱਗੀ-ਚਿੱਟੀਓਂ ਗ੍ਰਿਫ਼ਤਾਰ ਹੋ ਕੇ ਜੇਲ੍ਹ ਚਲਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ

ਪਿੰਡ ਪੀਰਪੁਰ-ਵੇਂਡਲ (ਨਕੋਦਰ) ਤੋਂ ਪੰਜਾਬ ਪਰਿਵਾਰ ਕੇ ਬਜ਼ੁਰਗ ਜਰਨੈਲ ਸਿੰਘ ਦੱਸਦੇ ਹਨ, "ਸੰਨ 1940 ਵਿਆਂ ਦੇ ਕਰੀਬ ਬਾਰ ਜਾਣ ਤੋਂ ਪਹਿਲਾਂ ਕਰਮਾ ਡਾਕੂ ਮਾਰ ਧਾੜ ਕਰਕੇ ਇਧਰ ਪੀਰਪੁਰ ਸਾਡੇ ਬਿਲਕੁਲ ਗੁਆਂਡੀ ਚੱਕਾਂ ਵਾਲੇ ਚੇਤੂ ਕੇ ਖੁਹ ਅਤੇ ਬੇਂਈ ਵੱਲ ਚੱਕਾਂ ਵਾਲੇ ਬਾਨੇ ਕਿਆਂ ਦੇ ਖੂਹ ’ਤੇ ਰਾਤ ਕਟੀ ਕਰਦਾ ਰਿਹਾ। ਸਾਡੀ ਖ਼ੇਤੀ ਉਨ੍ਹਾਂ ਨਾਲ ਹੀ ਸੀ। ਇਕ ਦਿਨ ਉਸ ਖੂਹ ’ਤੇ ਕਰਮੇਂ ਨੂੰ ਦੇਖਿਆ ਤਾਂ ਅਸੀਂ ਡਰ ਕੇ ਪਿੰਡ ਵੱਲ ਦੌੜੇ। ਕਰਮੇਂ ਨੇ ਖੂਹ ਵਾਲੇ ਸਰਦਾਰ ਨੂੰ ਆਖਿਆ ਕਿ ਭੱਜ ਕੇ ਬੱਚਿਆਂ ਨੂੰ ਰੋਕੋ, ਜੇ ਉਨ੍ਹਾਂ ਪਿੰਡ ਜਾ ਕੇ ਰੌਲ਼ਾ ਪਾ ਦਿੱਤਾ ਤਾਂ ਅਸੀਂ ਫੜੇ ਜਾਵਾਂਗੇ। ਅਸੀਂ ਬਾਲ ਉਮਰੇ ਉਸ ਨੂੰ ਅਕਸਰ ਦੇਖਦੇ ਰਹੇ ਹਾਂ।"

PunjabKesari

ਠੇਕੇਦਾਰ ਹਰਭਜਨ ਸਿੰਘ ਚੌਹਾਨ ਪੁੱਤਰ ਮੰਗਲ ਵਾਸੀ ਸਰੀਂਹ (ਜਨਮ 1932) ਬੋਲਦੇ ਹਨ ਕਿ ਸ਼ਰੀਂਹ ਤੋਂ ਇਕ ਫਲਾਨਾ ਸਿੰਘ ਸੀ ਬੰਦਾ। ਉਸਦੀ ਪਤਨੀ ਦੀ ਮੌਤ ਹੋ ਗਈ। ਉਪਰੰਤ ਉਹ ਮਾਲਵਾ ਦੇਸ਼ ਤੋਂ ਆਪਣੀ ਸਾਲੀ ਵਿਆਹ ਲਿਆਇਆ। ਉਸ ਦੇ ਘਰ ਇਕ ਗੈਰ ਮਰਦ ਦਾ ਆਉਣ ਜਾਣ ਸੀ, ਜਿਸ ਕਾਰਨ ਮੀਆਂ ਬੀਵੀ ਵਿਚਕਾਰ ਝਗੜਾ ਰਹਿਣ ਲੱਗਾ। ਗੱਲ ਜਦੋਂ ਜ਼ਿਆਦਾ ਵੱਧ ਗਈ ਤਾਂ ਉਹ ਗੈਰ ਮਰਦ ਕਰਮੇ ਡਾਕੂ ਅਤੇ ਨਾਲ 1-2 ਹੋਰ ਸਾਥੀਆਂ ਨੂੰ ਲੈ ਕੇ ਫਲਾਨਾ ਸਿੰਘ ਦੇ ਘਰ ਦੇ ਬਾਹਰ ਪਹੁੰਚੇ। ਝਗੜਾ ਜ਼ਿਆਦਾ ਵੱਧ ਜਾਣ ’ਤੇ ਕਰਮੇ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਫਲਾਨਾ ਸਿੰਘ ਦੀ ਘਰ ਵਾਲੀ ਮਾਰੀ ਗਈ ਪਰ ਇਹ ਖ਼ਬਰ ਸਪੱਸ਼ਟ ਨਹੀਂ ਹੈ। ਲੋਕਾਂ ਵਿਚ ਇਹ ਪ੍ਰਭਾਵ ਸੀ ਕਿ ਫਲਾਨਾ ਸਿੰਘ ਨੇ ਆਪਣੀ ਘਰਵਾਲੀ ਦਾ ਕਤਲ ਖੁਦ ਕਰਕੇ ਦੋਸ਼ ਕਰਮੇ ’ਤੇ ਮੜ੍ਹ ਦਿੱਤਾ। ਪੁਲਸ ਮਗਰ ਪੈ ਗਈ। ਬਸ ਇਸੇ ਹੀ ਕਤਲ ਦੇ ਇਲਜ਼ਾਮ ਨੇ ਕਰਮੇ ਨੂੰ ਭਗੌੜਾ/ਡਾਕੂ ਬਣਾ ਦਿੱਤਾ। - ਤੇ ਉਹ ਆਪਣੇ ਹੋਰ ਹਮ ਰਾਹ ਸਾਥੀਆਂ ਨਾਲ ਸਾਂਦਲ ਬਾਰ ਵਿਚ ਚਲਾ ਗਿਆ।

ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਪੰਜਾਬੀ ਬੱਚੇ ਜਾਣੋ ਕਿਨ੍ਹਾਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ, ਨਹੀਂ ਮਿਲ ਰਿਹਾ ਖਾਣ ਨੂੰ ਕੁਝ

ਉਧਰਲੇ ਲਾਇਲਪੁਰ ਦੇ ਨਵਾਂ ਸਰੀਂਹ ਪਿੰਡ ਵਿਚ ਇਸੇ ਸਰੀਂਹ ਦੇ ਜ਼ਿੰਮੀਦਾਰ ਅਤੇ ਹੋਰ ਕਾਮੇ ਆਬਾਦ ਸਨ। ਉਧਰ ਉਸ ਦੀ ਕਾਫ਼ੀ ਦਹਿਸ਼ਤ ਅਤੇ ਚਰਚਾ ਰਹੀ। ਉਹ ਹਮੇਸ਼ਾਂ ਆਪਣੀ ਡੱਬ ਵਿਚ ਪਿਸਤੌਲ ਰੱਖਦਾ। ਬਜ਼ੁਰਗਾਂ ਮੁਤਾਬਕ ਜਿਸ ਕਰਕੇ ਰੌਲਿਆਂ ’ਚ ਉਸ ਦੇ ਡਰੋਂ ਪਿੰਡ ਉਪਰ ਬਾਹਰੀ ਹਮਲਾ ਨਹੀਂ ਹੋਇਆ। ਉਧਰਲੇ ਸਰੀਂਹ ਉਸ ਦਾ ਬਹੁਤਾ ਆਉਣ ਜਾਣ ਕਰਨਲ ਅਜੀਤ ਸਿੰਘ ਸੰਧੂ (ਜਨਮ 1924) ਜੱਦੀ ਪਿੰਡ ਸਰੀਂਹ ਹਾਲ ਆਬਾਦ ਪਿੰਡ ਮਾਲੜੀ-ਨਕੋਦਰ ਪੁੱਤਰ ਬਿਸ਼ਨ ਸਿੰਘ ਪੁੱਤਰ ਬੂਟਾ ਸਿੰਘ ਕੇ ਘਰ/ਖੂਹ ’ਤੇ ਰਿਹਾ ਅਤੇ ਜਾਂ ਉਧਰ ਗੰਗਾ ਸਿੰਘ ਦੀ ਬੈਠਕ ’ਤੇ ਜਾਂ ਫਿਰ ਚਰਨੂ ਕਾ ਘਰ ਉਸ ਦੀ ਠਾਹਰ ਹੁੰਦੀ ਜਿਥੇ ਉਹ ਅਕਸਰ ਤਾਸ਼, ਜੂਆ ਖੇਡਿਆ ਅਤੇ ਸ਼ਰਾਬ ਪੀਣਾ ਕਰਦੇ। ਉਥੇ ਵੀ ਉਸ ਦੀ ਮੰਡਲੀ ਨੇ ਉਪਰੋਕਤ ਦਰਜ ਕਰਨਲ ਅਜੀਤ ਸਿੰਘ ਦੇ ਵੱਡੇ ਭਾਈ ਪਰੇਮ ਸਿੰਘ ਦਾ ਕਤਲ ਕਰ ਦਿੱਤਾ ਸੀ, ਜੋ ਨਕੋਦਰ ਦੇ ਮਸ਼ਹੂਰ ਡਾ: ਗੁਵਿੰਦਰ ਸਿੰਘ ਸੰਧੂ ਦੇ ਸਕੇ ਤਾਇਆ ਜੀ ਸਨ। ਇਹ ਵਾਕਿਆ 1944 ਦੀ ਦੀਵਾਲੀ ਦੇ ਦੂਜੇ ਦਿਨ ਗੰਗਾ ਸਿੰਘ ਦੀ ਬੈਠਕ ਦਾ ਹੈ। ਉਸ ਵਕਤ ਚਰਨੂੰ, ਜੋ ਕਰਨਲ ਅਜੀਤ ਸਿੰਘ ਦੇ ਸਰੀਕੇ ’ਚੋਂ ਲਗਦੇ ਤਾਇਆ ਜੀ ਕੇਹਰ ਸਿੰਘ, ਜੋ ਤਦੋਂ ਆਸਟਰੇਲੀਆ ਗਏ ਹੋਣ ਕਰਕੇ ਪਿੰਡ ਵਿਚ 'ਟੇਲੀਆ' ਵਾਲੇ ਵਜਦੇ ਸਨ, ਦਾ ਪੁੱਤਰ ਸੀ। ਉਹ ਕਰਮੇ ਦੇ ਨਾਲ ਹੀ ਸੀ।

ਦਰਅਸਲ ਇਹ ਕੰਮ ਚਰਨੂੰ ਕਰਕੇ ਹੀ ਹੋਇਆ ਸੀ, ਕਿਉਂਕਿ ਤਦੋਂ ਤੋਂ ਕੁਝ ਸਮਾਂ ਪਹਿਲਾਂ ਚਰਨੂੰ ਦੇ ਗਲੀ ਵਿਚ ਗੇੜੇ ਮਾਰਨ ਤੋਂ ਪਰੇਮ ਸਿੰਘ ਨੇ ਖਫ਼ਾ ਹੋ ਕੇ ਉਸ ਨੂੰ ਵਰਜਿਆ ਸੀ। ਕਰਨਲ ਅਜੀਤ ਸਿੰਘ ਹੋਰੀਂ ਦਸਦੇ ਨੇ "ਬਾਰ ਦੇ ਨਵਾਂ ਸਰੀਂਹ ਵਿਚ ਇਕ ਸਾਧੂ ਸਿੰਘ ਸੰਘੇੜਾ ਨਾਮੇ ਮੁਖਬਰ ਸੀ, ਜੋ ਕਰਮੇ ਡਾਕੂ ਦੀ ਮੁਖਬਰੀ ਵੀ ਕਰਦਾ ਸੀ। ਇਸ ਦੇ ਛੋਟੇ ਭਰਾ ਦਾ ਨਾਮ ਵੀ ਪਰੇਮ ਸਿੰਘ ਸੀ, ਜਿਸ ਦਿਨ ਇਹ ਵਾਕਿਆ ਹੋਇਆ, ਉਸ ਦਿਨ ਗੰਗਾ ਸਿੰਘ ਦੀ ਬੈਠਕ ਵਿਚ ਖਿੜਕੀ ਦੇ ਸਾਹਮਣੇ ਮੰਜੇ ਉਪਰ ਉਨ੍ਹਾਂ ਦਾ ਭਰਾ ਪਰੇਮ ਸਿੰਘ, ਉਨ੍ਹਾਂ ਦੀ ਮਾਸੀ ਦਾ ਬੇਟਾ ਜਸਵੰਤ ਸਿੰਘ ਅਤੇ ਚਰਨੂੰ ਵਗੈਰਾ ਬੈਠੈ ਹੋਏ ਸਨ। ਚਰਨੂ ਬਹਾਨਾ ਬਣਾ ਕੇ ਮੰਜੇ ਤੋਂ ਉਠ ਖੜਾ ਹੋਇਆ। ਉਸ ਇਸ਼ਾਰਾ ਕਰਕੇ ਜਸਵੰਤ ਨੂੰ ਵੀ ਸਾਹਮਣੇ ਮੰਜੇ ’ਤੇ ਬੈਠਣ ਲਈ ਕਿਹਾ ਅਤੇ ਨਾਲ ਹੀ ਬਾਹਰ ਖਿੜਕੀ ਪਾਸ ਖੜੇ ਕਰਮੇ ਦੇ ਬਾਡੀ ਗਾਰਡ ਨੂੰ ਇਸ਼ਾਰਾ ਕਰਤਾ। ਉਸ ਨੇ ਮੇਰੇ ਭਰਾ ਪਰੇਮ ਸਿੰਘ ਨੂੰ ਧੌਣ ਵਿਚ ਗੋਲੀ ਮਾਰ ਕੇ ਮਾਰਤਾ। ਇਹ ਗੰਨ ਮੈਨ ਭਗੌੜਾ ਫੌਜੀ ਸੀ, ਜਿਸ ਨੇ ਲੰਬੀ ਦੁਨਾਲੀ ਅੱਗਿਓ ਕੱਟ ਕੇ ਬੈਰਲ ਗੰਨ ਬਣਾਈ ਹੋਈ ਸੀ। ਇਸ ਪਿੱਛੇ ਕਾਰਨ ਉਹੀ ਚਰਨੂੰ ਨੂੰ ਗਲ਼ੀ ਵਿਚੋਂ ਗੇੜੇ ਮਾਰਨ ’ਤੇ ਰੋਕਣਾ ਹੀ ਸੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕਤਲ ਦੀ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ’ਤੇ ਚਲਾਈਆਂ ਤਾਬੜਤੋੜ ਗੋਲੀਆਂ

PunjabKesari

ਚਰਨੂ ਦੀ ਇਸ ਪਿੱਛੇ ਚਾਲ ਸੀ ਕਿ ਉਸ ਨੇ ਧੋਖੇ ਨਾਲ ਬਾਡੀ ਗਾਰਡ ਨੂੰ ਮੇਰੇ ਭਾਈ ਪਰੇਮ ਸਿੰਘ ਨੂੰ ਮੁਖਬਰ ਸਾਧੂ ਸਿੰਘ ਦਾ ਭਰਾ ਪਰੇਮ ਸਿੰਘ ਹੈ, ਕਹਿ ਕੇ ਮਰਵਾਇਆ। ਕਰਮਾ ਠੀਕ ਉਸ ਤੋਂ ਕੁਝ ਸਮਾਂ ਪਹਿਲਾਂ ਕਿਹਰ ਸਿੰਘ ਦੀ ਬੈਠਕ ਵਿਚ ਆਪਣੀ ਪੱਗ ਰੱਖਣ ਚਲਿਆ ਗਿਆ ਸੀ। ਉਸੇ ਦਿਨ ਸਵੇਰ ਵੇਲੇ ਕਰਮਾ ਡਾਕੂ ਅਤੇ ਉਸ ਦੇ ਸਾਥੀ ਪਹਿਲਾਂ ਸਾਡੇ ਖੂਹ ’ਤੇ ਗਏ ਫਿਰ ਕਰਮਾ 'ਇਕੱਲਾ ਸਾਡੇ ਘਰ ਆਇਆ ਅਤੇ ਮੇਰੇ ਵੱਡੇ ਭਾਈ ਪਰੇਮ ਸਿੰਘ ਦੇ ਬੱਚਿਆਂ ਨੂੰ 1-1 ਰੁ: ਪਿਆਰ ਦੇ ਕੇ ਗਿਆ। ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਂਦੇ ਮੇਰੀ ਮਾਸੀ/ਮਾਸੜ ਰਜਿੰਦਰ ਸਿੰਘ/ਦਲੀਪ ਕੌਰ ਦੇ ਘਰ ਉਸ ਦੇ ਬੇਟੇ ਜਸਵੰਤ ਸਿੰਘ ਪਾਸ ਬੈਠੇ ਰਹੇ। ਫਿਰ ਚਰਨੂ ਕੇ ਘਰ ਜੂਆ ਖੇਡਦੇ ਰਹੇ। ਦੁਪਹਿਰ ਢਲੇ ਗੰਗਾ ਸਿੰਘ ਦੀ ਬੈਠਕ ਵਿਚ ਗਲਾਸੀ ਲਾਉਣ ਲਈ ਇਕੱਠੇ ਹੋਏ। ਉਪਰੰਤ ਕਰਮੇ ਨੇ ਆ ਕੇ ਚਰਨੂ ਨੂੰ ਲੱਖ ਲਾਅਣਤ ਪਾਈ ਕਿ ਤੂੰ ਇਹ ਕਾਰਾ ਕਿਉਂ ਕੀਤਾ ਹੈ।

ਉਸ ਨੇ ਕਿਹਾ ਕਿ ਇਹ ਤਾਂ ਅਪਣੀ ਭਰੋਸੇਯੋਗ ਪੱਕੀ ਠਾਹਰ ਸੀ। ਇਹ ਕਰਮਾ ਡਾਕੂ 1946 ਵਿਚ ਤਦੋ ਥਾਣਾ ਵੱਡਾ ਘਰ ਤਹਿਸੀਲ ਨਨਕਾਣਾ ਸਾਹਿਬ ਵਿਖੇ ਬੜੇ ਪਿੰਡੀਆਂ (ਗੁਰਾਇਆਂ) ਦੇ ਡੇਰੇ ਤੇ ਪੁਲਸ ਨੇ ਕਿਸੇ ਮੁਖਬਰ ਦੀ ਸੂਹ ’ਤੇ ਖੂਹ ’ਤੇ ਨਹਾਉਂਦਾ ਦਬੋਚ ਕੇ ਮਾਰ ਮੁਕਾਇਆ। ਦਬੋਚਣ ਤੋਂ ਪਹਿਲਾਂ ਥਾਣੇਦਾਰ ਨੇ ਪੁੱਛਿਆ ਕਿ ਕਰਮਾ ਹੈਂ? ਤਾਂ ਕਰਮੇ ਨੇ ਕਿਹਾ ਨਹੀਂ ਜੀ ਹੁਣ ਤਾਂ ਨਿਕਰਮਾ ਹਾਂ।"

ਪੜ੍ਹੋ ਇਹ ਵੀ ਖ਼ਬਰ - ਦਾਜ ਦੇ ਲਾਲਚੀ ਪਤੀ ਨੇ ਪਤਨੀ ਦੇ ਗੁਪਤ ਅੰਗ ’ਤੇ ਸੁੱਟਿਆ ਤੇਜ਼ਾਬ, 1 ਮਹੀਨਾ ਪਹਿਲਾ ਹੋਇਆ ਸੀ ਵਿਆਹ

ਸ. ਅਜੀਤ ਸਿੰਘ ਸੰਧੂ (ਜਨਮ ਸਾਲ 1933) ਜੋ ਉਪਰੋਕਤ ਦਰਜ ਕਰਤਾਰ ਸਿੰਘ ਦੇ ਸਕੇ ਛੋਟੇ ਭਾਈ ਹਨ-ਬੋਲਦੇ ਹਨ ਕਿ 1940 ਵਿਆਂ ਤੋਂ ਪਹਿਲਾਂ ਕਰਮਾ ਸਰੀਂਹ-ਨਕੋਦਰ ਆਪਣੇ ਜੱਦੀ ਪਿੰਡ ਵਿਚ ਵਾਸ ਕਰਦਿਆਂ ਕਾਲਾ ਸੰਘਿਆਂ ਪਿੰਡ ਵਿਚ, ਜਿੱਥੇ ਦੋ ਗਰੁਪਾਂ ਵਿਚ ਲੰਬੇ ਸਮੇ ਤੋਂ ਭਰਾ ਮਾਰੂ ਜੰਗ ਚੱਲ ਰਹੀ ਸੀ, ਵਿਚ ਇਕ ਗਰੁਪ ਦੀ ਹਮਾਇਤ ’ਤੇ ਜਾਇਆ ਕਰਦਾ ਸੀ। ਬਾਰ ਵਿਚ ਆਬਾਦ ਨਵਾਂ ਸਰੀਂਹ ਅਤੇ ਪੁਰਾਣਾ ਸਰੀਂਹ ਦੇ ਆਸਪਾਸ ਇਕ ਮੁਸਲਮਾਨ ਚੌਧਰੀ ਨੂੰ ਮਾਰਨ ਦੀ ਸੁਪਾਰੀ ਕਿਸੇ ਮੁਸਲਮਾਨ ਚੌਧਰੀ ਨੇ ਕਰਮੇ ਹੋਰਾਂ ਨੂੰ ਦੇਣੀ ਕੀਤੀ। ਉਸ ਪਿੰਡ ਦਾ ਨਾਮ ਤਾਂ ਯਾਦ ਨਹੀਂ ਪਰ ਉਹ ਕਹਾਣੀ ਇੰਝ ਹੈ-ਕਿ ਮੇਰਾ ਭਰਾ ਕਰਤਾਰਾ ਉਸ ਮੁਸਲਿਮ ਚੌਧਰੀ ਦੀ ਹਵੇਲੀ ਵਿਚ ਰਾਤ ਸਮੇਂ ਉਸ ਨੂੰ ਮਾਰਨ ਲਈ ਅੰਦਰ ਚਲਾ ਗਿਆ। ਕਰਮਾ ਅਤੇ ਉਸ ਦਾ ਸਾਥੀ ਬਾਹਰ ਖੜੇ ਰਹੇ। ਮੁਸਲਿਮ ਚੌਧਰੀ ਅਪਣੇ ਬਚਾ ਲਈ ਇਕ ਵੱਡੇ ਕੌਲ਼ੇ ਦੁਆਲੇ ਘਝਾਨੀਆਂ ਦੇਣ ਲੱਗਾ । ਕਰਤਾਰੇ ਨੇ ਪਿਸਤੌਲ ਨਾਲ ਫਾਇਰ ਕੀਤਾ ਤਾਂ ਉਹ ਮਿਸ ਹੋ ਗਿਆ। ਤਦੋਂ ਮੁਸਲਿਮ ਨੇ ਦਾਅ ਖੇਡਦਿਆਂ ਕਰਤਾਰੇ ਦੇ ਬਰਛਾ ਕੱਢ ਮਾਰਿਆ। ਕਰਤਾਰਾ ਮੁੜ ਕੰਧ ਟੱਪ ਕੇ ਬਾਹਰ ਵੱਲ ਭੱਜਾ ਅਤੇ ਕਰਮੇ ਹੋਰਾਂ ਪਾਸ ਜਾ ਕੇ ਡਿੱਗ ਪਿਆ।

PunjabKesari

ਉਨ੍ਹਾਂ ਯਤਨ ਕੀਤਾ ਕਿ ਉਸ ਨੂੰ ਘੋੜੀ ’ਤੇ ਚੜ੍ਹਾ ਲਿਆ ਜਾਏ ਪਰ ਉਹ ਚੁੱਕਿਆ ਨਾ ਜਾਏ। ਓਧਰ ਪਿੰਡ ’ਚ ਰੌਲ਼ਾ ਪੈਣ ’ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਕਰਤਾਰੇ ਨੇ ਵਾਸਤਾ ਪਾਇਆ ਕਿ ਮੈਨੂੰ ਮੇਰੇ ਹਾਲ ’ਤੇ ਛੱਡ ਜਾਓ ਅਤੇ ਆਪਣੀ ਜਾਨ ਬਚਾਓ। ਕਰਮੇ ਨੇ ਹਵਾ ਵਿਚ ਦੋ ਫਾਇਰ ਕੀਤੇ ਅਤੇ ਆਪਣੇ ਸਾਥੀ ਨਾਲ ਘੋੜੀ ’ਤੇ ਸਵਾਰ ਹੋ ਕੇ ਰਾਤ ਦੇ ਹਨੇਰੇ ’ਚ ਫਰਾਰ ਹੋ ਗਿਆ। ਕਰਤਾਰਾ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ, ਉਸੇ ਰਾਤ ਮਰ ਗਿਆ। ਪੁਲਸ ਗਈ ਤਾਂ ਲੋਕਾਂ ਬਿਆਨ ਦਿੱਤਾ ਕਿ ਇਹ ਸਾਡਾ ਨੌਕਰ ਸੀ, ਜਿਸ ਨੂੰ ਕਰਮਾ ਡਾਕੂ ਮਾਰ ਗਿਆ। ਮੁਸਲਮਾਨਾਂ ਨੇ ਹੀ ਉਧਰ ਉਸ ਨੂੰ ਦਫਨਾ ਦਿੱਤਾ। ਅਜੀਤ ਸਿੰਘ ਮਾਲੜੀ-ਨਕੋਦਰ, ਜੋ 1970 ਵਿਆਂ ਦੇ ਆਰ-ਪਾਰ ਕਬੱਡੀ ਦੇ ਮਸ਼ਾਹੂਰ ਖਿਡਾਰੀ /ਕੋਚ ਹੋਏ ਹਨ, ਦੇ ਪਿਤਾ ਸ. ਜਗਤ ਸਿੰਘ, ਜੋ ਕਰਤਾਰਾ ਦੇ ਸਕੇ ਤਾਇਆ ਜੀ ਸਨ, ਬਾਰ ਦੇ ਪੁਰਾਣਾ ਸਰੀਂਹ ਵਿਚ ਰਹਾਇਸ਼ ਰੱਖਦੇ ਸਨ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮਿਕਾ ਦੀ ਵਿਆਹ ਕਰਵਾਉਣ ਦੀ ਜ਼ਿੱਦ ਤੋਂ ਦੁੱਖੀ ਮੁੰਡੇ ਨੇ ਮੌਤ ਨੂੰ ਲਾਇਆ ਗਲ, ਰੋ-ਰੋ ਹਾਲੋ-ਬੇਹਾਲ ਹੋਈ ਮਾਂ

ਉਨ੍ਹਾਂ ਨੇ ਆਪਣੇ ਹੋਰ ਭਾਈਚਾਰੇ ਨਾਲ ਮਿਲ ਕੇ ਕਰਤਾਰੇ ਦੇ ਕੇਸ ਦੀ ਕੇਵਲ ਪੈਰਵੀ ਹੀ ਨਹੀਂ ਕੀਤੀ ਸਗੋਂ ਪੁਲਸ ਰਾਹੀਂ ਕਰਤਾਰੇ ਦੇ ਕਤਲ ਉਪਰੰਤ ਉਸ ਦੀ ਫੋਟੋ ਵੀ ਕਰਵਾ ਲਈ ਸੀ। ਉਸ ਨੇ ਕਰਮੇ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਕਰਤਾਰੇ ਦੀ ਦੇਹ ਨੂੰ ਕਬਰ ’ਚੋਂ ਕੱਢ ਕੇ ਸੰਸਕਾਰ ਕਰ ਦਿਤਾ। ਤਦੋਂ ਅਜੀਤ ਸਿੰਘ ਮਾਲੜੀ ਵੀ ਉਧਰ ਬਾਰ ਵਿਚ ਹੀ ਸਨ ਤੇ ਇਧਰ ਜੱਦੀ ਪਿੰਡ ਸਰੀਂਹ-ਨਕੋਦਰ ਵਿਚ ਪੁਲਸ ਨੇ ਦਫਾ 29 ਤਹਿਤ ਸਾਲ ਭਰ ਪੁਲਸ ਛਾਉਣੀ ਬਿਠਾਈ ਰੱਖੀ।

ਕਰਮੇ ਡਾਕੂ ਦੇ ਸੁਭਾਓ ਦੇ ਉਲਟ ਉਸ ਦੇ ਪਿਤਾ ਸ. ਚੂੜ ਸਿੰਘ ਅਤੇ ਉਸ ਦੇ ਚਾਚਾ ਨਰੈਣ ਸਿੰਘ ਦੀ ਘਾਲ ਕਮਾਈ ਦਾ ਪਿੰਡ ਹਮੇਸ਼ਾਂ ਦੇਣ ਦਾਰ ਰਹੇਗਾ ਕਿ ਉਨ੍ਹਾਂ ਸਿੰਘ ਸਭਾ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਵੱਧ ਚੜ੍ਹ ਕੇ ਹਿਸਾ ਲਿਆ। ਨਰੈਣ ਸਿੰਘ ਅਤੇ ਇਨ੍ਹਾਂ ਦੇ ਆਰ-ਪਰਿਵਾਰ ’ਚੋਂ ਜਥੇਦਾਰ ਜੀਵਾ ਸਿੰਘ ਹੋਰਾਂ ਨੇ ਬਾਰ ਵਿਚ ਰਹਿੰਦਿਆਂ ਨਨਕਾਣਾ ਸਾਹਿਬ ਦੇ ਮੋਰਚੇ ਵਿਚ ਸਰਗਰਮ ਭੂਮਿਕਾ ਨਿਭਾਈ। ਜੈਤੋ ਦੇ ਮੋਰਚੇ ਸਮੇਂ ਜਦ ਜਥੇ ਦਾ ਇਕ ਰਾਤ ਦਾ ਪੜਾ ਸਰੀਂਹ (ਨਕੋਦਰ) ਪਿੰਡ ਵਿਚ ਹੋਇਆ ਤਾਂ ਪਿੰਡ ਦੀ ਸੰਗਤ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਕੇ ਬਾਬਾ ਜੀ ਸਤਨਾਮ ਸਿੰਘ ਹੋਰਾਂ ਦੀ ਦੇਖ ਰੇਖ ਵਿਚ ਖੂਬ ਟਹਿਲ ਸੇਵਾ ਕੀਤੀ। ਸਤਨਾਮ ਸਿੰਘ ਜੈਤੋ ਦੇ ਜਥੇ ਦੇ ਨਾਲ ਹੀ ਸ਼ਾਮਲ ਹੋ ਤੁਰੇ ਅਤੇ ਸ਼ਹੀਦੀ ਪਾਈ। ਉਪਰੋਕਤ ਦਰਜ ਕਰਤਾਰੇ ਦਾ ਸਕਾ ਭਰਾ ਦੀਦਾਰ ਸਿੰਘ ਗੋਰਾ ਸਰਕਾਰ ਵਲੋਂ ਦੂਜੀ ਆਲਮੀ ਜੰਗ ਵਿਚ ਲੜਦਾ ਹੋਇਆ ਮਿਲਾਨ-ਇਟਲੀ ਵਿਖੇ ਸ਼ਹੀਦ ਹੋਇਆ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ

PunjabKesari

ਬਜ਼ੁਰਗ ਜੋਗਿੰਦਰ ਸਿੰਘ ਪੁੱਤਰ ਬੰਤਾ ਸਿੰਘ ਕੌਮ ਜੱਟ ਸਿੱਖ (ਜਨਮ 1930) ਸਰੀਂਹ ਦੱਸਦੇ ਹਨ ਕਿ ਇਧਰ ਕਰੀਬ 1930 ਵਿਚ ਕਰਮੇ ਦਾ ਝਗੜਾ ਆਤਮਾ ਰਾਮ ਬਰਾਹਮਣ ਦੇ ਪਰਿਵਾਰ ਨਾਲ ਹੋਣ ’ਤੇ ਕੁੱਟ-ਕੁਟਾਪਾ ਹੋ ਗਿਆ ਸੀ। ਇਸ ਉਪਰੰਤ ਉਸ ਦਾ ਮੂੰਹ ਖੱਬੇ ਪਾਸੇ ਵੱਲ ਥੋੜਾ ਵਿੰਗਾ ਰਹਿਣ ਲੱਗਾ। ਉਹ ਕੁਰਤਾ-ਚਾਦਰਾ, ਧੌੜੀ ਦੇ ਖੁੱਸੇ ਪਹਿਨਦਾ ਅਤੇ ਲੜ ਛੱਡਵੀ ਦਸਤਾਰ ਬੰਨਦਾ। ਉਸ ਦਾ ਕੱਦ ਦਰਿਆਨਾ ਪਰ ਸਰੀਰ ਨਿੱਗਰ ਅਤੇ ਨਕਸ਼ੋਂ-ਨਿਹਾਰ ਆਕਰਸ਼ਤ ਸਨ। ਉਸ ਨੇ ਵਿਆਹ ਨਹੀਂ ਕਰਵਾਇਆ। ਮੁੱਢਲੇ ਆਧਾਰ ’ਤੇ ਉਹ ਨਾ ’ਤੇ ਡਾਕੂ ਸੀ ਅਤੇ ਨਾ ਹੀ ਕੋਈ ਇੰਨੇ ਕੌੜੇ ਜਾਂ ਮਾੜੇ ਕਿਰਦਾਰ ਦਾ ਬੰਦਾ ਸੀ। ਬੱਸ ਸਮੇਂ ਦੇ ਹਾਲਾਤ ਨੇ ਉਸ ਨੂੰ ਇਹ ਉਪਨਾਮ ਦੇ ਦਿੱਤੇ। ਕਾਸ਼ ਉਹ ਦੁੱਲੇ ਭੱਟੀ ਵਾਂਗ ਕੋਈ ਸਖੀ ਕੰਮ ਕਰ ਜਾਂਦਾ, ਜਿਸ ’ਤੇ ਸਾਡਾ ਪਿੰਡ ਮਾਣ ਕਰਦਾ। 

ਪਿੰਡ ਪੀਰ ਪੁਰ-ਵੇਂਡਲ ਤੋਂ ਪੰਜਾਬ ਪਰਿਵਾਰ ਦੇ ਬਜ਼ੁਰਗ ਮਹਿੰਦਰ ਸਿੰਘ ਬੋਲਦੇ ਹਨ,"ਬਾਰ ਵਿਚ ਇਕ ਦਫਾ ਕੋਈ 10-12 ਬੀਬੀਆਂ ਦੀ ਟੋਲੀ ਕਿਧਰੇ ਮਕਾਣ ਦੇ ਰੂਪ ਵਿਚ ਜਾ ਰਹੀ ਸੀ। ਤਦੋਂ ਨਹਿਰ ਦੇ ਪੁਲ਼ ’ਤੇ ਕਰਮਾ ਡਾਕੂ ਭੇਸ ਬਦਲ ਕੇ ਬੈਠਾ ਸੀ। ਇਕ ਸਿਆਣੀ ਔਰਤ ਬੋਲੀ ਕਿ ਕਿਧਰੇ ਕਰਮਾ ਨਾ ਹੋਵੇ, ਆਪਣੇ ਪੈਸੇ ਅਤੇ ਸੋਨਾ ਲਕੋਅ ਲਉ। ਜਦ ਕਰਮੇ ਨੇ ਇਹ ਸੁਣਿਆਂ ਤਾਂ ਉਸ ਨੂੰ ਬੀਬੀਆਂ ਦੇ ਇਸ ਪ੍ਰਭਾਵ ਦੀ ਇੰਨੀ ਨਾਮੋਸ਼ੀ ਹੋਈ ਕਿ ਉਹ ਡਾਕੂ ਪੁਣਾ ਛੱਡ ਗਿਆ।" ਸਰੀਂਹ-ਨਕੋਦਰ ਤੋਂ ਹੀ ਇਕ ਹੋਰ ਬਜ਼ੁਰਗ ਪਿਆਰਾ ਸਿੰਘ ਸੰਧੂ ਦੱਸਦੇ ਹਨ, "ਇਧਰ ਜੰਡਿਆਲਾ ਮੰਜਕੀ ਰੋਡ ’ਤੇ ਤਕੀਏ ਦੀ ਢੱਕੀ ਪਾਸ ਉਸ ਦੌਰ ਵਿਚ ਇਕ ਔਰਤ ਘਿਓ ਦਾ ਕੁੱਝਾ ਲਈ ਜਾਵੇ ਤਾਂ ਕੋਈ ਰਾਹਗੀਰ ਉਸ ਪਾਸੋਂ ਘਿਓ ਖੋਹ ਕੇ ਭੱਜ ਗਿਆ। ਮਾਈ ਗਾਲ਼ਾਂ ਕੱਢੇ ਕਿ ਕਰਮਾਂ ਮਰ ਜਾਣਾ ਮੇਰਾ ਘਿਓ ਖੋਹ ਕੇ ਲੈ ਗਿਆ। ਸਬੱਬੀਂ ਕਿਧਰੇ ਕਰਮਾ ਵੀ ਉਸੇ ਢੱਕੀ ਵਿਚ ਲੁੱਕਿਆ ਬੈਠਾ ਸੀ। ਕਰਮਾ ਭੱਜ ਕੇ ਬਾਹਰ ਨਿਕਲਿਆ ਮਾਈ ਨੂੰ ਮਿਲਿਆ ਤਾਂ ਉਸ ਭੱਜੇ ਜਾਂਦੇ ਲੁਟੇਰੇ ਦਾ ਪਿੱਛਾ ਕਰਕੇ ਘਿਓ ਖੋਹ ਲਿਆਇਆ ਅਤੇ ਮਾਈ ਨੂੰ ਦੇ ਦਿੱਤਾ, ਜੋ ਉਸ ਦੇ ਸਖੀ ਡਾਕੂ ਹੋਣ ਦੀ ਗਵਾਹੀ ਭਰਦਾ ਹੈ। ਅਫ਼ਸੋਸ ਕਿ ਉਹ ਬਾਰ ਵਿੱਚ ਆਪਣੇ ਬਚਾਅ ਅਤੇ ਚੰਗੇ ਭਵਿੱਖ ਲਈ ਗਿਆ ਸੀ ਪਰ ਮੁੜ ਨਾ ਬਹੁੜਿਆ।"

PunjabKesari

ਸਤਵੀਰ ਸਿੰਘ ਚਾਨੀਆਂ
92569-73526

  • 1947 Hijratnama
  • Karma Daku
  • 1947 ਹਿਜਰਤਨਾਮਾ
  • ਕਰਮਾ ਡਾਕੂ

ਯੂਕ੍ਰੇਨ-ਰੂਸ ਸੰਕਟ ’ਚ ਕਿਸ ਦੇ ਨਾਲ ਹਨ ਇਸਲਾਮਿਕ ਦੇਸ਼? ਯੂਕ੍ਰੇਨ ’ਚ ਲਗਭਗ 2 ਫੀਸਦੀ ਮੁਸਲਮਾਨ

NEXT STORY

Stories You May Like

  • batwara 1947  s romantic track   tabassum   released
    'ਬਟਵਾਰਾ 1947' ਦਾ ਰੋਮਾਂਟਿਕ ਟਰੈਕ 'ਤਬੱਸੁਮ' ਰਿਲੀਜ਼
  • promotional campaign for  batwara 1947  kicks off in jaipur
    ਜੈਪੁਰ ਤੋਂ ਸ਼ੁਰੂ ਹੋਈ 'ਬਟਵਾਰਾ 1947' ਦੀ ਪ੍ਰਮੋਸ਼ਨ ਮੁਹਿੰਮ
  • film batwara 1947  humanity sunny deol
    ਫਿਲਮ "ਬਟਵਾਰਾ 1947" ਸਾਬਤ ਕਰੇਗੀ ਕਿ ਮਨੁੱਖਤਾ ਤੋਂ ਵੱਧ ਕੁਝ ਵੀ ਨਹੀਂ ਮਹੱਤਵਪੂਰਨ ਨਹੀਂ ਹੈ: ਸੰਨੀ ਦਿਓਲ
  • sunny deol to visit patna for the first time to promote  batwara 1947
    'ਬਟਵਾਰਾ 1947' ਦੀ ਪ੍ਰਮੋਸ਼ਨ ਲਈ ਪਹਿਲੀ ਵਾਰ ਪਟਨਾ ਜਾਣਗੇ ਸੰਨੀ ਦਿਓਲ
  • sunny deol promotes  batwara 1947  in patna with son karan deol
    ਸੰਨੀ ਦਿਓਲ ਨੇ ਪੁੱਤਰ ਕਰਨ ਨਾਲ ਪਟਨਾ 'ਚ  ਕੀਤੀ ਫਿਲਮ "ਬਟਵਾਰਾ 1947" ਦੀ ਪ੍ਰਮੋਸ਼ਨ
  • sunny deol visits partition museum during   batwara 1947   punjab promotions
    'ਬਟਵਾਰਾ 1947' ਦੇ ਪੰਜਾਬ ਪ੍ਰਮੋਸ਼ਨ ਦੌਰਾਨ ਸੰਨੀ ਦਿਓਲ ਨੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ
  • batwara 1947  film  sunny deol
    ਪਾਪਾ ਨੇ ਕਿਹਾ ਸੀ-ਫ਼ਿਲਮ ਬਹੁਤ ਵਧੀਆ ਹੈ, ਬਸ ਰਿਲੀਜ਼ ’ਚ ਦੇਰੀ ਹੋ ਗਈ : ਸੰਨੀ ਦਿਓਲ
  • 60 000 migrants crossed into spanish territory of ceuta
    ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ ਰੋਕਿਆ ਤਾਂ ਮਚੀ ਭਾਜੜ, 57 ਦੀ ਮੌਤ
  • raid in jalandhar
    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
  • phillaur boy kidnapped abroad demands rs 58 lakh for release
    ਵਿਦੇਸ਼ 'ਚ ਖਾਨ ਬਾਬਾ ਗੈਂਗ ਨੇ ਅਗਵਾ ਕੀਤਾ ਫਿਲੌਰ ਦਾ ਨੌਜਵਾਨ, ਛੱਡਣ ਲਈ ਮੰਗੇ 70...
  • full dress rehearsal for independence day in jalandhar guru gobind singh stadium
    ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...
Trending
Ek Nazar
meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +