Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 06, 2026

    11:27:32 AM

  • new zealand tightens immigration rules

    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ;...

  • canada punjabi incident

    ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ...

  • large scale transfers in punjab

    ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਜਾਰੀ ਹੋਇਆ...

  • new orders issued to schools ahead of summer vacations

    ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲਾਂ ਨੂੰ ਨਵੇਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਝੋਨੇ ਵਿਚ ਪਾਣੀ ਦਾ ਸੁਚੱਜਾ ਪ੍ਰਬੰਧ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਝੋਨੇ ਵਿਚ ਪਾਣੀ ਦਾ ਸੁਚੱਜਾ ਪ੍ਰਬੰਧ

  • Updated: 05 Jul, 2018 02:00 PM
Meri-Awaz-Suno
arranged water management in paddy
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦੇ ਕੇਂਦਰੀ ਅੰਨ ਭੰਡਾਰ ਵਿਚ 21.5-59.7% ਚੌਲ ਅਤੇ 33.6-75.3% ਕਣਕ ਦਾ ਯੋਗਦਾਨ ਪਾ ਰਿਹਾ ਹੈ। ਇਸ ਯੋਗਦਾਨ ਸਦਕਾ ਪੰਜਾਬ ਨੂੰ ਰਾਸ਼ਟਰ ਦਾ ਅੰਨ ਦਾਤਾ ਹੋਣ ਦਾ ਮਾਣ ਹਾਸਿਲ ਹੋਇਆ। ਝੋਨਾ ਪੰਜਾਬ ਵਿਚ ਸਾਉਣੀ ਰੁੱਤ ਦੀ ਪ੍ਰਮੁੱਖ ਫਸਲ ਹੈ। ਇਹ ਫ਼ਸਲ ਵਧ ਤਾਪਮਾਨ, ਵਧੇਰੇ ਸਿੱਲ੍ਹ, ਲੰਮੇ ਸਮੇਂ ਲਈ ਸੂਰਜ ਦੀ ਰੋਸ਼ਨੀ ਤੇ ਯਕੀਨੀ ਪਾਣੀ ਪ੍ਰਬੰਧ ਵਾਲੇ ਇਲਾਕੇ ਲਈ ਬਹੁਤ ਢੁਕਵੀਂ ਹੈ। ਇਸ ਫ਼ਸਲ ਦੇ ਠੀਕ ਵਧਣ-ਫੁੱਲਣ ਲਈ 20 ਤੋਂ 37.5 ਡਿਗਰੀ ਸੈਂਟੀਗਰੇਡ ਤਾਪਮਾਨ ਬਹੁਤ ਚੰਗਾ ਹੈ । ਬੂਟੇ ਦੇ ਜਾੜ ਮਾਰਨ ਸਮੇਂ ਕੁਝ ਵਧੇਰੇ ਤਾਪਮਾਨ ਦੀ ਲੋੜ ਹੈ ਪਰ ਝੋਨੇ ਨੂੰ ਨਿਸਰਣ ਸਮੇਂ 26.5 ਤੋਂ 29.5 ਡਿਗਰੀ ਸੈਂਟੀਗਰੇਡ ਤਾਪਮਾਨ ਚਾਹੀਦਾ ਹੈ। ਨਿਰੰਤਰ ਪਾਣੀ ਵਿਚ ਰਹਿਣ ਕਰਕੇ ਇਸ ਫਸਲ ਵਿਚ ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਕੁਝ ਖਾਸ ਪੌਸ਼ਟਿਕ ਤੱਤਾਂ ਦੀ ਉਪਲੱਬਧਤਾ ਜ਼ਿਆਦਾ ਹੁੰਦੀ ਹੈ। ਇਹ ਫਸਲ ਪਾਣੀ ਦੀ ਸਪਲਾਈ ਤੋਂ ਬਹੁਤ ਪ੍ਰਭਾਵਿਤ ਹੈ। ਝੋਨੇ ਨੂੰ ਰੋਜ਼ਾਨਾ 6-10 ਮਿਲੀਮੀਟਰ ਪਾਣੀ ਦੀ ਲੋੜ ਪੈਂਦੀ ਹੈ। ਝੋਨੇ ਨੂੰ ਪੂਰੇ ਸੀਜ਼ਨ ਵਿਚ ਕੁੱਲ 1200-1400 ਮਿਲੀਮੀਟਰ ਪਾਣੀ ਚਾਹੀਦਾ ਹੈ। ਇਕ ਕਿਲੋਗ੍ਰਾਮ ਚੌਲ ਪੈਦਾ ਕਰਨ ਲਈ 2000-3000  ਲੀਟਰ ਪਾਣੀ ਲੱਗਦਾ ਹੈ। ਖਾਰਾ ਪਾਣੀ ਇਸ ਫਸਲ ਲਈ ਉੱਚਿਤ ਨਹੀਂ ਹੈ। ਪੰਜਾਬ ਵਿਚ ਸਾਲ 1973 'ਚ ਧਰਤੀ ਹੇਠਲੇ ਪਾਣੀ ਦੀ 10 ਮੀਟਰ ਤੋਂ ਵਧ ਡੂੰਘਾਈ ਵਾਲਾ ਕੁੱਲ ਰਕਬਾ 21% ਸੀ ਜੋ ਕਿ 1998 ਵਿਚ ਵਧ ਕੇ 30% ਅਤੇ 2013 ਵਿਚ 70% ਤਕ ਪਹੁੰਚ ਗਿਆ। ਜਿਸ ਦੇ ਨਤੀਜੇ ਵਜੋਂ ਆਮ ਮੋਟਰਾਂ (ਸੈਂਟਰੀਫਿਊਗਲ ਪੰਪ) ਪਾਣੀ ਕੱਢਣ ਦੇ ਅਸਮਰੱਥ ਹੋ ਗਈਆਂ, ਜਿਸ ਕਾਰਨ ਇਹਨਾਂ ਮੋਟਰਾਂ (ਸੈਂਟਰੀਫਿਊਗਲ ਪੰਪ) ਦੀ ਥਾਂ ਤੇ ਮੱਛੀ ਮੋਟਰਾਂ (ਸਬਮਰਸੀਬਲ ਪੰਪ) ਲਾਉਣੀਆਂ ਪਈਆਂ, ਜਿਨ੍ਹਾਂ ਉੱਤੇ ਬਹੁਤ ਵੱਡਾ ਖਰਚਾ ਕਰਨਾ ਪਿਆ ਅਤੇ ਨਾਲ ਦੀ ਨਾਲ ਬਿਜਲੀ (ਪਾਵਰ) ਦੀ ਲੋੜ ਵੀ ਬਹੁਤ ਜ਼ਿਆਦਾ ਵਧ ਗਈ। ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਝੋਨੇ ਵਿਚ ਪਾਣੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ ਤਾਂ ਜੋ ਪਾਣੀ ਦੀ ਵਧ ਤੋਂ ਵਧ ਬਚਤ ਹੋ ਸਕੇ।
ਝੋਨੇ ਵਿਚ ਉੱਚਿਤ ਪਾਣੀ ਪ੍ਰਬੰਧਨ ਦੀਆਂ ਸਿਫਾਰਸ਼ਾਂ ਵਹਾਈ: ਗਰਮੀ ਰੁੱਤੇ ਵਹਾਈ ਜ਼ਮੀਨ ਦੀ ਤਿਆਰੀ ਲਈ ਪਾਣੀ ਦੀ ਲੋੜ ਨੂੰ ਘਟਾਉਂਦੀ ਹੈ। ਲੇਜ਼ਰ ਕਰਾਹੇ ਦੀ ਵਰਤੋਂ ਅਤੇ ਖੇਤ ਦੀ ਤਿਆਰੀ: ਲੇਜ਼ਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਅਤੇ ਫਸਲ ਦਾ ਵਧੀਆ ਪੁੰਗਾਰ ਮਿਲਦਾ ਹੈ। ਖੇਤ ਨੂੰ ਤਿਆਰ ਕਰਨ ਲਈ ਦੋ ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰੀ ਹੱਲ ਫਿਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ। ਉਸ ਤੋਂ ਬਾਅਦ ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ। ਲੇਜ਼ਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਪਾਣੀ ਲਗਾਉ ਅਤੇ ਇਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਉ। ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰ ਕਰਨ ਨਾਲ ਪਾਣੀ ਦੀ 25-30 ਪ੍ਰਤੀਸ਼ਤ ਬੱਚਤ ਹੁੰਦੀ ਹੈ। ਝੋਨੇ ਦੇ ਝਾੜ ਵਿੱਚ 5-10 ਪ੍ਰਤੀਸ਼ਤ ਵਾਧਾ ਹੁੰਦਾ ਹੈ ਅਤੇ ਖਾਦਾਂ ਤੇ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ਹੁੰਦੀ ਹੈ। ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਬਹੁਤ ਹੀ ਬਾਰੀਕੀ ਅਤੇ ਵਧੀਆ ਢੰਗ ਨਾਲ ਪੱਧਰਾ ਕਰ ਲਵੋ ਤਾਂ ਕਿ ਖੇਤ ਵਿਚ ਪਾਣੀ ਅਤੇ ਹੋਰ ਖਾਦ ਪਦਾਰਥਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ। ਸਾਰੇ ਖਾਲਿਆਂ ਅਤੇ ਕਿਆਰਿਆਂ ਦੀਆਂ ਵੱਟਾਂ ਠੀਕ ਕਰ ਲਉ। ਖੇਤ ਵਿਚ ਕੱਦੂ ਠੀਕ ਢੰਗ ਨਾਲ ਭਾਵ ਪੱਧਰਾ ਕਰੋ, ਇਸ ਤਰ੍ਹਾਂ ਕਰਨ ਨਾਲ ਤਾਂ ਕਿ ਛੋਟੇ ਪੌਦੇ ਚੰਗੀ ਤਰ੍ਹਾਂ ਉੱਗਣਗੇ ਅਤੇ ਨਦੀਨਾਂ ਦੀ ਵੀ ਉੱਚਿਤ ਰੋਕਥਾਮ ਹੋਵੇਗੀ। ਚੰਗੀ ਤਰ੍ਹਾਂ ਕੱਦੂ ਕਰਨ ਨਾਲ ਪਾਣੀ ਦੀ ਬੱਚਤ ਹੋਵੇਗੀ ਕਿਉਂਕਿ ਪਾਣੀ ਜ਼ਮੀਨ ਵਿਚ ਘੱਟ ਰਿਸੇਗਾ।
       ਘੱਟ ਸਮਾਂ ਲੈਣ ਵਾਲੀਆ ਉੱਨਤ ਕਿਸਮਾਂ: ਪੀਏਯੂ ਨੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਆਰ 121, ਪੀ ਆਰ 122, ਪੀ ਆਰ 128 , ਪੀ ਆਰ 126 ਅਤੇ ਪੀ ਆਰ 127 ਵਿਕਸਿਤ ਕੀਤੀਆਂ ਹਨ। ਇਹ ਮੌਜੂਦਾ ਹਾਲਾਤ ਵਿਚ ਖੇਤੀ ਲਈ ਬੇਹੱਦ ਢੁਕਵੀਆਂ ਹਨ। ਇਹ ਘੱਟ ਸਮੇਂ ਵਿਚ ਅਤੇ ਘੱਟ ਪਾਣੀ ਦੀ ਖਪਤ ਨਾਲ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਹਨ। ਘੱਟ ਸਮੇਂ ਵਾਲੀਆਂ ਕਿਸਮਾਂ ਨੂੰ ਆਮ ਪੈਦਾਵਾਰ ਲਈ 100-120 ਸੈਂਟੀਮੀਟਰ ਪਾਣੀ ਦੀ ਲੋੜ ਹੁੰਦੀ ਹੈ। ਇਹਨਾਂ ਵਿਚੋਂ ਪੀ ਆਰ ਵਿਸ਼ੇਸ਼ ਤੌਰ ਤੇ ਉਭਰਵੇਂ ਗੁਣਾਂ ਕਰਕੇ ਪ੍ਰਭੁੱਲਿਤ ਹੈ। ਜੋ ਘੱਟ ਸਮੇਂ ਵਿਚ (ਪਨੀਰੀ ਦੀ ਲੁਆਈ ਤੋਂ ਦਿਨ ਦੇ ਅੰਦਰ) ਪੱਕਦੀ ਹੈ ਅਤੇ ਝਾੜ ਦੇ ਮਾਮਲੇ ਵਿਚ ਵਧੇਰੇ ਸਮਾਂ ਲੈਣ ਵਾਲੀਆਂ ਕਿਸਮਾਂ ਤੋਂ ਵੀ ਵਧੀਆ ਸਾਬਤ ਹੋਈ ਹੈ। ਘੱਟ ਸਮਾਂ ਲੈਣ ਕਰਕੇ ਇਹ ਕਿਸਮ ਹਨੇਰੀ, ਝੱਖੜ, ਸੋਕਾ, ਭਾਰੀ ਬਾਰਸ਼ਾਂ ਆਦਿ ਦੇ ਪ੍ਰਭਾਵ ਅਤੇ ਕੀੜੇ-ਮਕੌੜੇ ਬੀਮਾਰੀਆਂ ਦੇ ਹਮਲੇ ਤੋਂ ਬਚ ਜਾਂਦੀ ਹੈ। ਇਸ ਕਰਕੇ ਇਸ ਦੀ ਕਾਸ਼ਤ ਉੱਪਰ ਖਰਚੇ ਵੀ ਘੱਟ ਜਾਂਦੇ ਹਨ। ਇਸ ਤੋਂ ਇਲਾਵਾ ਪਰਾਲੀ ਦੀ ਸਾਂਭ-ਸੰਭਾਲ ਵੀ ਸੌਖੀ ਅਤੇ ਸੁਚੱਜੀ ਹੋ ਜਾਦੀਂ ਹੈ। ਘੱਟ ਸਮੇਂ ਵਿਚ ਪੱਕਣ ਕਰਕੇ ਫਸਲੀ ਚੱਕਰ ਵਿਚ ਤੀਜੀ ਫਸਲ ਵੀ ਬੀਜੀ ਜਾ ਸਕਦੀ ਹੈ ਜਿਸ ਨਾਲ ਕਿਸਾਨ ਦੀ ਆਮਦਨ ਵਿਚ ਵਾਧਾ ਹੁੰਦਾ ਹੈ। ਇਹਨ੍ਹਾਂ ਕਾਰਨਾਂ ਕਰਕੇ ਪਹਿਲੇ ਸਾਲ ਹੀ ਇਸ ਕਿਸਮ ਦੀ 18% ਰਕਬੇ ਵਿਚ ਕਾਸ਼ਤ ਕੀਤੀ ਗਈ।
 ਪਨੀਰੀ ਪੁੱਟ ਕੇ ਲਾਉਣ ਦਾ ਸਮਾਂ: ਝੋਨਾ ਜੂਨ ਦੇ ਸ਼ੁਰੂ ਵਿਚ ਲਗਾਉਣ ਨਾਲ ਜਿਆਦਾ ਗਰਮੀ ਹੋਣ ਕਰਕੇ ਅਤੇ ਹਵਾ ਵਿਚ ਨਮੀ ਦੀ ਮਾਤਰਾ ਘੱਟ ਹੋਣ ਕਰਕੇ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਨਾਲ ਪਾਣੀ ਦੀ ਖਪਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜੇਕਰ ਝੋਨਾ 10 ਜੂਨ ਤੋਂ ਬਾਅਦ ਲਗਾਇਆ ਜਾਵੇ ਤਾਂ ਇਸ ਮਹੀਨੇ ਦੇ ਅਖੀਰ ਵਿਚ ਬਰਸਾਤ ਸ਼ੁਰੂ ਹੋਣ ਨਾਲ ਹਵਾ ਵਿਚ ਨਮੀਂ ਵਧਣ ਕਰਕੇ, ਪਾਣੀ ਦਾ ਵਾਸ਼ਪੀਕਰਨ ਘੱਟਦਾ ਹੈ। ਜਿਸ ਨਾਲ ਪਾਣੀ ਦੀ ਖਪਤ ਘੱਟ ਜਾਂਦੀ ਹੈ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ “ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ ਪਾਸ ਕੀਤਾ ਹੈ ਜਿਸ ਤਹਿਤ ਝੋਨਾ ਲਾਉਣ ਦਾ ਸਮਾਂ 20 ਜੂਨ ਮਿੱਥਿਆ ਗਿਆ ਹੈ।
 ਖਾਦ ਪ੍ਰਬੰਧਨ: ਰੂੜੀ ਦੀ ਖਾਦ ਜਾਂ ਗੰਡੋਇਆਂ ਦੀ ਖਾਦ ਜਾਂ ਹਰੀ ਖਾਦ ਦੀ ਵਰਤੋਂ ਨਾਲ ਝੋਨੇ ਦੀ ਫਸਲ ਵਿਚ ਪਾਣੀ ਦਾ ਵਾਸ਼ਪੀਕਰਨ ਘੱਟ ਹੋਵੇਗਾ ਅਤੇ ਜ਼ਮੀਨ ਵਿਚ ਵੀ ਪਾਣੀ ਘੱਟ ਰਿਸੇਗਾ। ਰੂੜੀ ਦੀ ਖਾਦ ਜਾਂ ਹਰੀ ਖਾਦ ਨੂੰ ਮਿੱਟੀ ਵਿਚ ਮਿਲਾਉਣ ਨਾਲ ਲੂਣ ਦੇ ਮਾੜੇ ਅਸਰ ਨੂੰ ਘੱਟ ਕਰ ਸਕਦੇ ਹਾਂ। ਰੂੜੀ ਦੀ ਖਾਦ ਜਾਂ ਗੰਡੋਇਆਂ ਦੀ ਖਾਦ ਜਾਂ ਹਰੀ ਖਾਦ ਨੂੰ ਮਿੱਟੀ ਵਿਚ ਰਲਾਉਣ ਨਾਲ ਹਲਕੀਆਂ ਜ਼ਮੀਨਾਂ ਵਿਚ ਪਾਣੀ ਦੀ ਸਮਰੱਥਾ ਵਧ ਜਾਂਦੀ ਹੈ ਅਤੇ ਇਸ ਤਰ੍ਹਾਂ ਪਾਣੀ ਦੀ ਬਚਤ ਹੁੰਦੀ ਹੈ। 
 ਸਿੰਚਾਈ ਪ੍ਰਬੰਧਨ: ਝੋਨੇ ਦੀ ਲੁਆਈ ਤੋਂ ਪਹਿਲੇ ਦੋ ਹਫਤੇ ਤਕ ਖੇਤ ਵਿਚ ਪਾਣੀ ਖੜ੍ਹਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਪਾਣੀ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਵਕਫ਼ੇ ਤੇ ਲਾਉਣ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕੀੜੇ ਅਤੇ ਬੀਮਾਰੀਆਂ ਦਾ ਹਮਲਾ ਵੀ ਘੱਟਦਾ ਹੈ।ਨਿਰੰਤਰ ਪਾਣੀ ਖੜ੍ਹਾ ਕਰਕੇ ਰੱਖਣ ਦੇ ਮੁਕਾਬਲੇ, ਪਾਣੀ ਦਾ ਪੱਧਰ 4 ਤੋ 5 ਸੈਂਟੀਮੀਟਰ ਰੱਖਣ ਨਾਲ 40 % ਤੱਕ ਪਾਣੀ ਦੀ ਬੱਚਤ ਕਰ ਸਕਦੇ ਹਾਂ ਅਤੇ ਅਜਿਹਾ ਕਰਨ ਨਾਲ ਝੋਨੇ ਦੇ ਝਾੜ ਵਿਚ ਵੀ ਕੋਈ ਗਿਰਾਵਟ ਨਹੀਂ ਆਉਦੀਂ ਹੈ।
               ਟੈਂਸ਼ੀਓਮੀਟਰ ਅਨੁਸਾਰ ਝੋਨੇ ਦੀ ਸਿੰਚਾਈ: ਝੋਨੇ ਵਿਚ ਜ਼ਰੂਰਤ ਅਨੁਸਾਰ ਪਾਣੀ ਲਗਾਉਣ ਲਈ, ਟੈਂਸ਼ੀਓਮੀਟਰ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਫ਼ਸਲ ਦੀ ਸਿੰਚਾਈ ਲਈ ਢੁਕਵਾਂ ਸਮਾਂ ਪਤਾ ਕਰਨ ਲਈ ਇਹ ਵਿਧੀ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਾਸਤੇ ਫਾਇਦੇਵੰਦ ਹੈ। ਟੈਂਸ਼ੀਓਮੀਟਰ ਵਿਚ ਬਾਹਰਲੀ ਟਿਊਬ ਦੇ ਉਪਰਲੇ ਪਾਸੇ ਹਰੀ, ਪੀਲੀ ਅਤੇ ਲਾਲ ਰੰਗ ਦੀਆਂ ਪੱਟੀਆਂ ਲੱਗੀਆਂ ਹੁੰਦੀਆਂ ਹਨ। ਖੇਤ ਵਿਚ ਲਗਾਉਣ ਤੋਂ ਪਹਿਲਾਂ ਟੈਂਸ਼ੀਓਮੀਟਰ ਨੂੰ ਪਾਣੀ ਨਾਲ ਭਰਨ ਤੋਂ ਬਾਅਦ ਕਾਰਕ ਲਗਾ ਦਿੱਤਾ ਜਾਂਦਾ ਹੈ। ਖੇਤ ਵਿਚ ਝੋਨਾ ਲੱਗਣ ਤੋਂ ਦੋ ਹਫਤੇ ਤੱਕ ਪਾਣੀ ਖੜ੍ਹਾ ਰੱਖਣ ਤੋਂ ਬਾਅਦ ਕਿਸੇ ਪਾਈਪ ਨਾਲ ਟੈਂਸ਼ੀਓਮੀਟਰ ਦੇ ਅਕਾਰ ਦਾ ਇੰਚ ਡੂੰਘਾ ਸੁਰਾਖ ਕਰ ਲਵੋ। ਇਸ ਸੁਰਾਖ ਵਿਚ ਪਾਣੀ ਨਾਲ ਭਰੇ ਟੈਂਸ਼ੀਓਮੀਟਰ ਨੂੰ ਲਗਾ ਕੇ ਖਾਲੀ ਦਰਜਾਂ ਨੂੰ ਮਿੱਟੀ ਅਤੇ ਪਾਣੀ ਦੇ ਘੋਲ ਨਾਲ ਭਰ ਦਿਓ, ਤਾਂ ਜੋ ਟੈਂਸ਼ੀਓਮੀਟਰ ਕੱਪ ਦਾ ਜ਼ਮੀਨ ਨਾਲ ਵਧੀਆ ਸੰਬੰਧ ਬਣ ਜਾਵੇ। ਜਿਵੇਂ-ਜਿਵੇਂ ਖੇਤ ਵਿਚ ਪਾਣੀ ਘਟੇਗਾ, ਟੈਂਸ਼ੀਓਮੀਟਰ ਦੀ ਅੰਦਰਲੀ ਟਿਊਬ ਵਿੱਚ ਵੀ ਪਾਣੀ ਦਾ ਪੱਧਰ ਘੱਟਦਾ ਜਾਵੇਗਾ। ਜਦੋਂ ਟੈਂਸ਼ੀਓਮੀਟਰ ਵਿਚ ਪਾਣੀ ਦਾ ਪੱਧਰ ਹਰੀ ਪੱਟੀ ਤੋਂ ਪੀਲੀ ਪੱਟੀ ਵਿਚ ਦਾਖਲ ਹੁੰਦਾ ਹੈ ਤਾਂ ਝੋਨੇ ਨੂੰ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ। ਟੈਂਸ਼ੀਓਮੀਟਰ ਦੀ ਵਰਤੋਂ ਕਰਨ ਨਾਲ ਤਕਰੀਬਨ ਪਾਣੀ ਦੀ ਬੱਚਤ ਹੁੰਦੀ ਹੈ। ਇਹ ਟਂੈਸ਼ੀਓਮੀਟਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਵਿਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਡਾ. ਬਲਵਿੰਦਰ ਸਿੰਘ ਢਿੱਲੋਂ
+9194654-20097

  • Punjab
  • Country
  • Rice
  • Wheat
  • ਪੰਜਾਬ
  • ਦੇਸ਼
  • ਚੌਲ
  • ਕਣਕ

ਅਧੂਰੀ ਗੱਲ

NEXT STORY

Stories You May Like

  • paddy planting  farmers of punjab
    ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ
  • rain in punjab meteorological department
    ਪੰਜਾਬ ਵਿਚ ਰਿਕਾਰਡਤੋੜ ਬਾਰਿਸ਼, ਪਿਛਲੇ 10 ਸਾਲਾਂ ਦਾ ਟੁੱਟਿਆ ਰਿਕਾਰਡ
  • village kalal majra  current sarpanch
    ਪਿੰਡ ਕਲਾਲ ਮਾਜਰਾ ਦਾ ਸਰਪੰਚ ਚੜ੍ਹਿਆ ਪਾਣੀ ਵਾਲੀ ਟੈਂਕੀ 'ਤੇ
  • famous hotel  punjab hotel
    ਪੰਜਾਬ : ਮਸ਼ਹੂਰ ਹੋਟਲ ਵਿਚ ਪੁਲਸ ਦੀ ਰੇਡ, 10 ਜੋੜੇ ਇਤਰਾਜ਼ਯੋਗ ਹਾਲਤ 'ਚ ਕਾਬੂ
  • youth in canada  incident
    ਕਹਿਰ ਰੱਬਾ ! ਨਾਨੇ ਦੇ ਸਸਕਾਰ ਤੋਂ ਥੋੜੀ ਦੇਰ ਬਾਅਦ ਹੀ ਕੈਨੇਡਾ ਵਿਚ ਦੋਹਤੇ ਦੀ ਮੌਤ
  • large scale transfers in punjab
    ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਜਾਰੀ ਹੋਇਆ ਨੋਟੀਫਿਕੇਸ਼ਨ
  • dream of going to italy
    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ, ਫ੍ਰੀ ਬੁੱਕ ਕਰੋ ਆਪਣੀ ਸੀਟ
  • death of a young man death due to overdose
    ਪਿੰਡ ਹਰੀਕੇ ਕਲਾਂ ਵਿਚ ਨੌਜਵਾਨ ਦੀ ਓਵਰਡੋਜ਼ ਨਾਲ ਮੌਤ
  • new zealand tightens immigration rules
    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ; ਭਾਰਤੀਆਂ, ਖਾਸ ਕਰਕੇ ਪੰਜਾਬੀਆਂ...
  • drug smuggler arrested with 6 kg 134 grams of heroin
    ਪੁਲਸ ਰਿਮਾਂਡ ’ਤੇ ਲਏ ਗਏ ਨਸ਼ਾ ਸਮੱਗਲਰ ਦਾ ਸਾਥੀ ਵੀ ਗ੍ਰਿਫ਼ਤਾਰ, 6 ਕਿਲੋ 134...
  • music industry mourns death of famous punjabi lyricist
    ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ! ਕਈ ਸੁਪਰਹਿੱਟ ਗੀਤ ਦੇਣ ਵਾਲੇ...
  • big news about jalandhar and amritsar blasts
    ਜਲੰਧਰ ਅਤੇ ਅੰਮ੍ਰਿਤਸਰ ਧਮਾਕਿਆਂ ਨੂੰ ਲੈ ਕੇ ਵੱਡੀ ਖ਼ਬਰ, ਇਸ ਅੱਤਵਾਦੀ ਜੱਥੇਬੰਦੀ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar blasts cctv footage activa bsf chowk
    ਜਲੰਧਰ ਬੰਬ ਧਮਾਕੇ ਦੀ CCTV ਫੁਟੇਜ ਆਈ ਸਾਹਮਣੇ, ਉੱਡਦੇ ਦਿਖਾਈ ਦਿੱਤੇ ਐਕਟਿਵਾ ਦੇ...
  • jalandhar cp s statement in activa blast case near bsf chowk
    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ...
  • blast in activa near bsf chowk in jalandhar
    ਜਲੰਧਰ ਦੇ BSF ਚੌਕ ਨੇੜੇ ਐਕਟਿਵਾ 'ਚ ਹੋਇਆ ਬਲਾਸਟ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Trending
Ek Nazar
heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

mine collapse in colombia

ਕੋਲੰਬੀਆ 'ਚ ਖਾਨ ਹਾਦਸਾ, 9 ਲੋਕਾਂ ਦੀ ਮੌਤ

wife elopes with 55 year old village head cash

ਸੁਲਾਹ ਕਰਵਾਉਣ ਆਏ ਪ੍ਰਧਾਨ ਜੀ 33 ਸਾਲ ਛੋਟੀ ਨਵੀਂ ਵਿਆਹੀ ਲੈ ਕੇ ਹੋ ਗਏ ਫਰਾਰ!

kidney disease symptoms chronic kidney disease

'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ...

maulana mohammad idris prominent cleric shot dead in pakistan

ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ

husband wife before first anniversary

ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ ਪਤੀ, ਪਹਿਲੀ ਐਨੀਵਰਸਰੀ ਤੋਂ ਪਹਿਲਾਂ ਹੀ...

indian journalists win pulitzer prize

ਮਾਣ ਦੀ ਗੱਲ, ਦੋ ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

pakistan resumes exports of alcoholic beverages

ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

rbi  s big decision  emi rules will change  borrowers will get big relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ...

a famous bollywood actress will become a bride at the age of 39

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ...

actor santhosh nair was killed in road accident in pathanamthitta

100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • lakshadweep ocean plant drinking water electricity
      ਹੁਣ ਸਮੁੰਦਰ ਦਾ ਪਾਣੀ ਪੀ ਸਕਣਗੇ ਲੋਕ ਤੇ 24 ਘੰਟੇ ਮਿਲੇਗੀ ਬਿਜਲੀ ! ਲਕਸ਼ਦੀਪ 'ਚ...
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • little monkey punch video story
      ਜਾਣੋ ਕੀ ਹੈ ਨੰਨ੍ਹੇ ਬਾਂਦਰ ਦੀ ਅਸਲ ਕਹਾਣੀ, ਜਿਸ ਨੂੰ ਦੇਖ Animal Lovers ਦੀਆਂ...
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +