ਸਤਨਾਮ ਸਿੰਘ ਦਰਦੀ (ਚਾਨੀਆਂ-ਜਲੰਧਰ)
9256973526
ਤਰੇਹਟ
ਲੋਕ ਆਉਂਦੇ ਰਹਿਣਗੇ ਤੇ ਲੋਕ ਜਾਇਆ ਕਰਨਗੇ।
ਆਪਣੇ ਆਪਣੇ ਦੌਰ ਵਿਚ ਹੱਸਤੀ ਜਤਾਇਆ ਕਰਨਗੇ।
ਮਾਰ ਨਾ ਸਕਿਆ ਕੋਈ ਦਰਦੀ ਦੇ ਵਾਂਗੂ ਮਾਅਰਕੇ,
ਗਭਰੂਆਂ ਤਾਈਂ ਕਈ ਕਿਸੇ ਸੁਣਾਇਆ ਕਰਨਗੇ।
ਗੁਣ ਤੇ ਔਗੁਣ ਰਲ ਕੇ ਸਾਰੇ ਕਰ ਗਏ ਤੈਨੂੰ ਅਮਰ,
ਬੈਠ ਕੇ ਸੱਥਾਂ 'ਚ ਲੋਕੀ ਬਾਤ ਪਾਇਆ ਕਰਨਗੇ।
ਮਹਿਫ਼ਲਾਂ ਦੇ ਵਿਚ ਰਹੇਗਾ ਗੂੰਜਦਾ ਮੇਰਾ ਕਲਾਮ,
ਕੁਝ ਤਾਂ ਗਾਇਆ ਕਰਨਗੇ ਕੁਝ ਗੁਣਗੁਣਾਇਆ ਕਰਨਗੇ।
ਮੇਰੀਆਂ ਲਿਖਤਾਂ ਨੂੰ ਪੜ੍ਹ ਕੇ ਲੈਣਗੇ ਸੇਧਾਂ ਕਈ,
ਕਰਨ ਵਾਲੇ ਈਰਖਾ ਹਾਸੀ ਉੜਾਇਆ ਕਰਨਗੇ।
ਪੈਂਹਟ
ਰੁੱਸਿਆ ਖਬਰੇ ਕਿਓਂ ਹੈ, ਯਾਰ ਮੇਰਾ ਅੱਜ ਕੱਲ।
ਕੀ ਗੁਨਾਹ ਡਿੱਠਾ ਮੇਰਾ, ਸਰਕਾਰ ਮੇਰੀ ਅੱਜ ਕੱਲ।
ਨਾ ਝਾਕ੍ਹਾ ਕਿਸੇ ਦੇ ਆਉਣ ਦੀ, ਨਾ ਗ਼ਮ ਕਿਸੇ ਦੇ ਜਾਣ ਦਾ।
ਦਿਲ ਦਾ ਬੂਹਾ ਬਣ ਗਿਆ, ਦੀਵਾਰ ਮੇਰਾ ਅੱਜ ਕੱਲ।
ਜਿੱਧਰ ਵੀ ਜਾਂਦਾ ਹਾਂ ਬਸ, ਧੱਕੇ ਤੇ ਧੱਕਾ ਪੈ ਰਿਹਾ।
ਝੱਲਦੀ ਨਹੀਂ ਹੈ ਧਰਤੀ, ਭਾਰ ਮੇਰਾ ਅੱਜ ਕੱਲ।
ਤੂੰ ਸੀ ਤਾਂ ਦੁਨੀਆਂ ਸੀ, ਹਰੀ ਭਰੀ ਤੇ ਹਸੀਂ।
ਹੁਣ ਤੇ ਵੀਰਾਂ ਹੋ ਗਿਐ, ਸੰਸਾਰ ਮੇਰਾ ਅੱਜ ਕੱਲ।
ਬਿਪਤਾ ਚ ਦੇਵੇ ਸਾਥ ਦਰਦੀ, ਕੀ ਭਰੋਸਾ ਓਸ ਦਾ।
ਰਿਹਾ ਨਹੀਂ ਹੈ ਖੁਦ ਤੇ, ਇਤਬਾਰ ਮੇਰਾ ਅੱਜਕਲ੍ਹ।
ਅੱਜ ਦਾ ਲੀਡਰ
ਉਹ ਵੀ ਹੈਨ ਜੋ ਵਾਰ ਸਰਬੰਸ ਆਖਣ ,
ਦਾਤਾ ਕੌਮ ਦਾ ਉਚਾ ਨਿਸ਼ਾਨ ਹੋਵੇ।
ਚਮਨ ਦੇਸ਼ ਤੇ ਕੌਮ ਦਾ ਰਹੇ ਖਿੜਿਆ ,
ਮੇਰਾ ਆਪਣਾ ਭਾਵੇਂ ਵੀਰਾਨ ਹੋਵੇ।
ਜੀਆਂ ਦੇਸ਼ ਖਾਤਰ, ਮਰਾਂ ਦੇਸ਼ ਖਾਤਰ,
ਫੁੱਲਾਂ ਮੈਂ, ਬਲ਼ ਰਿਹਾ ਜਦ ਸ਼ਮਸ਼ਾਨ ਹੋਵੇ।
ਉਹ ਵੀ ਹੈਨ ਜੋ ਕਿ ਸਾਡੇ ਭਲੇ ਖਾਤਰ ,
ਹੁੰਦੀ ਚਾਹੇ ਤਾਂ ਕੌਮ ਕੁਰਬਾਨ ਹੋਵੇ।
ਸਾਡੀ ਲੀਡਰੀ ਵਿਚ ਨਾ ਫਰਕ ਆਵੇ ,
ਹਿੰਦੋਸਤਾਨ ਭਾਵੇਂ ਪਾਕਿਸਤਾਨ ਹੋਵੇ।
ਕਵਿਤਾ ਖਿੜਕੀ 'ਚ ਪੜ੍ਹੋ ਵਰਤਮਾਨ ਹਾਲਾਤ 'ਤੇ ਵਿਅੰਗ ਕਰਦੀਆਂ ਕਵਿਤਾਵਾਂ
NEXT STORY