ਚਿੱਟਿਆ ਵੇ ਚਿੱਟਿਆ ਨਾ ਸਾਨੂੰ ਹੋਰ ਅੱਗ ਲਾ
ਬਖਸ਼ ਦੇ ਤੂੰ ਸਾਨੂੰ ਨਾ ਕਰ ਹੋਰ ਘਰ ਤਬਾਹ
ਸਾਡੇ ਲੰਬੇ ਉੱਚੇ ਗੱਭਰੂ ਤੂੰ ਦਿੱਤੇ ਖੂੰਜੇ ਲਾ
ਛੱਡ ਕੇ ਪੰਜਾਬ ਨੂੰ ਤੂੰ ਕਿਤੇ ਦੂਰ ਭੱਜ ਜਾ
ਸਾਡੇ ਇੰਨੇ ਨੌਜਵਾਨਾਂ ਨੂੰ ਤੂੰ ਕਿਉਂ ਗਿਆ ਖਾ
ਤੇਨੂੰ ਕਿਉਂ ਨਹੀਂ ਲਗਦੀ ਲੱਖਾਂ ਮਾਵਾਂ ਦੀ ਹਾਅ
ਕਿਤੇ ਤੂੰ ਆਪਣੇ ਆਪ ਨੂੰ ਬਣਾਉਣ ਵਾਲਿਆਂ ਨੂੰ ਸੁੰਘਾਅ
ਘਰ ਉਹਨਾਂ ਦੇ ਵੀ ਤੂੰ ਚਾਈਂ ਚਾਈਂ ਵੜ ਜਾ
ਤਾਂ ਜੋ ਪਤਾ ਲੱਗੇ ਉਹਨਾਂ ਨੂੰ ਤੇਰੇ ਨੁਕਸਾਨ ਦਾ ਭਾਅ
ਕਈ ਮਰਗੇ , ਕਈ ਵਿੱਚ ਜੇਲ੍ਹਾਂ 'ਤੇ ਕਈ ਲੱਗ ਗਏ ਦਵਾਈਆਂ
ਰੱਬਾ ਕਰਾਦੇ ਚਿੱਟੇ ਨੂੰ ਖ਼ਤਮ ਸੁੱਖ ਦੇਉਗਾ ਗਵਾਹੀਆਂ
ਸੁੱਖ ਜਗਰਾਓ
ਕੀ ਲਿਖਾਂ ਤੇਰੇ ਬਾਰੇ
NEXT STORY