Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 07, 2026

    2:16:43 AM

  • hantavirus threat in europe

    ਯੂਰਪ 'ਚ ਹੰਟਾਵਾਇਰਸ ਦਾ ਖ਼ਤਰਾ: ਕਰੂਜ਼ ਜਹਾਜ਼ 'MV...

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

  • srh vs pbks ipl 2026

    ਪੰਜਾਬ ਨੂੰ 33 ਦੌੜਾਂ ਨਾਲ ਹਰਾ ਕੇ ਟੇਬਲ ਟਾਪਰ ਬਣੀ...

  • big incident in tarn taran  firing at punjab poultry farm and breeding farm

    ਤਰਨਤਾਰਨ 'ਚ ਵੱਡੀ ਵਾਰਦਾਤ! ਪੰਜਾਬ ਪੋਲਟਰੀ ਫਾਰਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਧਦੀ ਬੇਰੁਜ਼ਗਾਰੀ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਧਦੀ ਬੇਰੁਜ਼ਗਾਰੀ

  • Updated: 05 Jul, 2018 11:11 AM
Meri-Awaz-Suno
increasing unemployment du
  • Share
    • Facebook
    • Tumblr
    • Linkedin
    • Twitter
  • Comment

ਨੇਪੋਲੀਅਨ ਨੇ ਕਿਹਾ ਸੀ “ਜਦੋਂ ਲੋਕ ਆਪਣੇ ਹੱਕਾਂ ਲਈ ਆਵਾਜ ਚੁੱਕਣ ਤਾਂ ਉਨ੍ਹਾਂ ਨੂੰ ਧਾਰਮਿਕ ਮਾਮਲੇ ਵਿਚ ਉਲਝਾ ਦਿਉ,ਉਹ ਮੁੱਦੇ ਤੋਂ ਭੜਕ ਜਾਣਗੇ ਅਤੇ ਭਾਵਨਾਵਾਂ ਵਿਚ ਗੁਆਚ ਕੇ ਆਵਦੀ ਕੌਮ ਅੰਦਰ ਮਾਰ-ਘਾਤ ਕਰਨਗੇ''।ਜਿਹੜਾ ਸਾਡੇ ਦੇਸ਼ ਅੰਦਰ ਅੱਜ ਸਹੀ ਸਾਬਤ ਹੋ ਰਿਹਾ ਹੈ। ਸਾਡੇ ਲੋਕਤੰਤਰ ਵਿਚ   ਮਨੁੱਖਤਾ ਦਾ ਘਾਣ ਇਸ ਕਦਰ ਹੋ ਰਿਹਾ ਹੈ ਕਿ ਚਾਰ-ਚੁਫੇਰੇ ਬੇਰੁਜ਼ਗਾਰੀ,ਨਸ਼ੇਖੋਰੀ,ਚੋਰੀ-ਡਕੈਤੀ,ਜਾਅਲਸ਼ਾਜੀ,ਸਰ੍ਹੇਆਮ ਕਤਲੇਆਮ ਆਦਿ ਦੀਆਂ ਘਟਨਾਵਾਂ ਸਾਡੇ ਜੀਵਨ ਦਾ ਇਕ ਅੰਗ ਬਣ ਕੇ ਰਹਿ ਗਈਆਂ ਹਨ।ਇਨ੍ਹਾਂ ਸਭ ਲਈ ਸਾਡੀਆਂ ਸਮੇਂ ਦੀਆਂ ਸਰਕਾਰਾਂ ਹੀ ਜਿੰਮੇਵਾਰ ਹਨ ਜਿਨ੍ਹਾਂ ਦੀ ਸਹਿ ਤੋਂ ਬਿਨ੍ਹਾ ਇਹ ਘਟਨਾਵਾਂ ਜਾਂ ਹਲਾਤ ਬਣਨੇ ਨਾਮੁਮਕਿਨ ਹਨ। ਅੱਜ ਦਾ ਨੌਜਵਾਨ ਵਰਗ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ।ਇੰਨ੍ਹੀਆਂ ਪੜ੍ਹਾਈਆਂ ਕਰਨ ਦੇ ਬਾਵਜੂਦ ਵੀ ਜਦ ਕੋਈ ਰੁਜਗਾਰ ਨਹੀਂ ਮਿਲਦਾ ਤਾਂ ਉਹ ਗਲਤ ਰਸਤਾ ਅਖਤਿਆਰ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ।ਇਸ ਤੋਂ ਇਲਾਵਾ ਨੌਕਰੀਪੇਸ਼ਾ ਲੋਕ ਵੀ ਆਪਣੀਆਂ ਮੰਗਾਂ,ਤਨਖਾਹਾਂ ਅਤੇ ਪੱਕੇ ਹੋਣ ਨੂੰ ਲੈ ਕੇ ਹਰ ਰੋਜ ਸਰਕਾਰਾਂ ਦਾ ਪਿੱਟ-ਸਿਆਪਾ ਕਰਨ ਲਈ ਮਜ਼ਬੂਰ ਹਨ ਜਿਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਆਪਣੇ ਘਰਾਂ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚਲਾਉਣਾ ਪੈ ਰਿਹਾ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਜੋ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਉਸ ਨਾਲ ਉਨ੍ਹਾਂ ਦਾ ਆਪਣਾ ਖਰਚ ਹੀ ਪੂਰਾ ਨਹੀਂ ਹੋ ਰਿਹਾ,ਬਾਕੀ ਘਰਦਿਆਂ ਨੂੰ ਕੀ ਖੁਆਉਣ?।ਸਰਕਾਰਾਂ ਤੋਂ ਅੱਕ ਕੇ ਮੁਲਾਜ਼ਮ ਜਾਂ ਆਮ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ-ਮੁਜਾਹਰੇ ਜਾਂ ਹੜਤਾਲਾਂ ਕਰਨ ਲਈ ਮਜਬੂਰ ਹੁੰਦੇ ਹਨ। ਅੱਜ ਸਾਡੇ ਦੇਸ਼ ਵਿਚ ਸਿਆਸੀ ਸਹਿ ਇੰਨੀ ਭਾਰੂ ਹੋ ਚੁੱਕੀ ਹੈ ਜਿਸ ਦਾ ਅਸਰ ਸਿੱਧੇ ਤੌਰ ਤੇ ਸਾਡੇ ਪੜ੍ਹੇ-ਲਿਖੇ ਨੌਜਵਾਨ ਵਰਗ ਤੇ ਪੈ ਰਿਹਾ ਹੈ ਤੇ ਉਹ   ਦਰ-ਦਰ ਦੀਆਂ ਠੋਕਰਾਂ ਖਾਣ ਤੇ ਮਜ਼ਬੂਰ ਹੈ ।ਅੱਜ ਤਕ ਸਾਡੇ ਦੇਸ਼ ਵਿਚ ਕੋਈ ਵੀ ਸਰਕਾਰ ਏਸੀ ਨਹੀਂ ਆਈ ਜਿਸ ਵਿਚ ਭ੍ਰਿਸ਼ਟਾਚਾਰੀ ਨਾ ਹੋਈ ਹੋਵੇ।ਸਿਆਸੀ ਲੋਕਾਂ ਅਤੇ ਵੱਡੇ ਅਫਸਰਾਂ ਦੇ ਕਾਕੇ-ਕਾਕੀਆਂ ਉੱਚ ਆਹੁਦਿਆਂ ਤੇ ਬਿਰਾਜਮਾਨ ਹੋ ਰਹੇ ਹਨ।ਸਾਡੇ ਦੇਸ਼ ਵਿਚ ਗਿਆਰਾਂ ਮਹੀਨਿਆਂ 'ਚ ਪੀ.ਐਚ.ਡੀ. ਦੀ ਡਿਗਰੀ ਲੈ ਕੇ ਉੱਚ ਅਹੁਦੇ ਤੇ ਲੱਗ ਕੇ ਸਰਕਾਰ ਨੂੰ ਚੂਨਾਂ ਲਾ ਰਹੇ ਹਨ,ਜਾਅਲੀ ਨਿਯੁਕਤੀ ਪੱਤਰਾਂ ਨਾਲ ਅਧਿਆਪਕ ਭਰਤੀ ਹੋ ਕੇ ਸਾਰੀ ਉਮਰ ਸਰਕਾਰਾਂ ਤੋਂ ਤਨਖਾਹਾਂ ਲੈ ਰਹੇ ਹਨ,ਲੋਕਾਂ ਦਾ ਆਪਣਾ ਲਾਇਸੰਸੀ ਅਸਲਾ ਥਾਣਿਆਂ 'ਚੋਂ ਗੁੰਮ ਹੋ ਰਿਹਾ ਹੈ,ਬੀ.ਟੈਕ.ਦੀ ਡਿਗਰੀ ਵਾਲੇ ਗੰਨੇ ਦਾ ਗੁੜ ਬਣਾ ਕੇ ਵੇਚ ਰਹੇ ਹਨ,ਪੰਜ-ਪੰਜ ਏਕੜਾਂ ਦੇ ਮਾਲਕ ਮੰਤਰੀ ਪੰਜਾਹ-ਪੰਜਾਹ ਏਕੜ ਜਮੀਨਾਂ,ਟਰਾਂਸਪੋਟਰਾਂ,ਫੈਕਟਰੀਆਂ,ਪੈਟਰੌਲ ਪੰਪਾਂ ਆਦਿ ਦੇ ਮਾਲਕ ਬਣਦੇ ਹਨ।ਸਾਡੇ ਦੇਸ਼ ਵਿਚ ਜਨਤਾ ਦੁਆਰਾ ਵੋਟਾਂ ਰਾਹੀ ਚੁਣਕੇ ਲੋਕ ਸਭਾ ਜਾਂ ਪਾਰਲੀਮੈਂਟ ਵਿਚ ਭੇਜੇ ਜਾਂਦੇ ਨੁਮਾਇਦੇ ਦਾ ਕੰਮ ਹੈ ਨੌਜਵਾਨਾਂ ਲਈ ਰੁਜ਼ਗਾਰ ਮੁਹੱਈਆ ਕਰਨਾਂ, ਲੋਕਾਂ ਦੀ ਸੇਵਾ ਕਰਨਾ,ਲੋਕਾਂ ਦੀ ਰੱਖਿਆ ਕਰਨਾ ਅਤੇ ਲੋਕਾਂ ਦੇ ਕੰਮ-ਧੰਦੇ ਸਹੀ ਢੰਗ ਨਾਲ ਕਰਵਾਓਣੇ।ਇਸਦੇ ਉਲਟ ਜਿੰਨ੍ਹਾਂ ਲੋਕਾਂ ਦੁਆਰਾ ਨੁਮਾਇਦੇ(ਮੰਤਰੀ) ਚੁਣੇ ਜਾਂਦੇ ਹਨ, ਸਾਡੇ ਦੇਸ਼ ਦੇ ਮੰਤਰੀਆਂ ਨੂੰ ਉਲਟਾ ਉਨ੍ਹਾਂ ਲੋਕਾਂ ਤੋਂ ਖਤਰਾ ਦਿਖਾਈ ਦੇਣਾ ਸੁਰੂ ਹੋ ਜਾਂਦਾ ਹੈ, ਉਨ੍ਹਾਂ ਲੋਕਾਂ ਦੇ ਕੋਲ ਜਾਣ ਲਈ ਮੰਤਰੀਆਂ ਨੂੰ ਅੰਗਰਖਿੱਅਕਾਂ ਦੀ ਲੋੜ ਪੈਂਦੀ ਹੈ ਜਿਸ ਕਰਕੇ ਸਾਡੇ ਮੰਤਰੀਆਂ ਦੀ ਰੱਖਿਆ ਕਰਨ ਲਈ ਵੀਹ-ਵੀਹ,ਤੀਹ-ਤੀਹ ਸਕਿਓਰਟੀ ਗਾਰਡ ਰੱਖੇ ਜਾਂਦੇ ਹਨ, ਜਿਸ ਦਾ ਬੋਝ ਲੱਖਾਂ ਰੁਪਏ ਸਰਕਾਰ ਤੇ ਪੈਦਾਂ ਹੈ,ਸਾਡੇ ਮੰਤਰੀਆਂ ਦੀਆਂ ਤਨਖਾਹਾਂ ਵੀ ਲੱਖਾਂ ਰੁਪਏ ਵਿਚ ਹਨ ਅਤੇ ਉਨ੍ਹਾਂ ਦੀਆਂ ਗੱਡੀਆਂ,ਰਹਿਣ-ਸਹਿਣ ਅਤੇ ਖਾਣ-ਪੀਣ ਤੇ ਲੱਖਾਂ ਰੁਪਈਆਂ ਖਰਚਿਆ ਜਾਂਦਾ ਹੈ।ਵੋਟਾਂ ਤੋਂ ਪਹਿਲਾਂ ਸਟੇਜਾਂ ਉੱਤੇ ਨੌਜਵਾਨ ਬੇਰੁਜ਼ਗਾਰਾਂ ਅਤੇ ਜਨਤਾ ਨੂੰ ਲੀਡਰਾਂ ਵੱਲੋਂ ਵੱਡੇ-ਵੱਡੇ ਸਬਜਬਾਗ ਦਿਖਾਏ ਜਾਦੇਂ ਹਨ,ਪਰ ਵੋਟਾਂ ਤੋਂ ਬਾਅਦ ਨੌਜਵਾਨਾਂ ਨੂੰ ਰੁਜਗਾਰ ਦੇਣ,ਜਨਤਾ ਦੇ ਕੰਮ ਕਰਨ ਜਾਂ ਮੁਲਾਜਮਾਂ ਦੀਆਂ ਤਨਖਾਹਾਂ ਦੇਣ ਦੀ ਵਾਰੀ ਆਉਣ ਤੇ ਖਜਾਨੇ ਖਾਲੀ ਹੋਣ ਦੀ ਦੁਹਾਈ ਦਿੱਤੀ ਜਾਂਦੀ ਹੈ।ਸਾਡੇ ਦੇਸ਼ ਵਿਚ ਇੱਕ ਆਮ ਆਦਮੀ ਦੀ ਕਿਸੇ ਮੰਤਰੀ ਜਾਂ ਉੱਚ ਅਧਿਕਾਰੀ ਨਾਲ ਉਠਣ-ਬੈਠਣ ਹੋ ਜਾਵੇ ਤਾਂ ਉਹੀ ਆਦਮੀ ਦਿਨਾਂ ਵਿਚ ਕਰੋੜਾਂ ਰੁਪਏ ਦਾ ਮਾਲਕ ਬਣ ਜਾਂਦਾ ਹੈ ਤੇ ਜੇਕਰ ਕਦੇ ਉਸਦੇ ਭ੍ਰਿਸ਼ਟਾਚਾਰ ਤੇ ਰੌਲਾ ਪੈ ਵੀ ਜਾਵੇ ਤਾਂ ਉਨ੍ਹਾਂ ਤੇ ਕੇਸ ਦਰਜ ਕੀਤੇ ਜਾਦੇਂ ਹਨ ਅਤੇ ਰੌਲਾ ਪੈਣ ਤੇ ਉਹ ਸਖਸ਼ ਬਾਹਰਲੇ ਦੇਸ਼ਾਂ ਵਲ ਉਡਾਰੀ ਮਾਰ ਜਾਦਾਂ ਹੈ,ਉਸਦਾ ਬਾਹਰਲੇ ਦੇਸ਼ਾਂ ਨੂੰ ਭੱਜਣਾਂ ਸਿਆਸੀ ਸਹਿ ਤੋਂ ਬਿਨ੍ਹਾਂ ਨਾਮੁਮਕਿਨ ਹੈ ਅਤੇ ਉਹੀ ਭ੍ਰਿਸ਼ਟਾਚਾਰੀ ਚੰਦ ਕੁ ਦਿਨਾਂ ਬਾਅਦ ਆਪਣੇ ਵਤਨ ਵਾਪਸੀ ਕਰਦੇ ਨੇ ,ਫਿਰ ਉਹੀ ਲੁੱਟ-ਖਸੁੱਟ ਦੁਬਾਰਾ ਸ਼ੁਰੂ ਹੋ ਜਾਂਦੀ ਹੈ ।
ਬੇਰੁਜ਼ਗਾਰੀ ਦਾ ਦੂਸਰਾ ਕਾਰਨ ਸਾਡੀਆਂ ਸਰਕਾਰਾਂ ਵਲੋਂ ਗਰੀਬ ਲੋਕਾਂ ਨੂੰ ਦਿੱਤਾ ਜਾਣ ਵਾਲਾ ਰਾਸ਼ਨ,ਦਾਲਾਂ ਹਨ।ਕਿਓਂਕਿ ਸਰਕਾਰਾਂ ਲਈ ਗਰੀਬ ਜਨਤਾ ਹੀ ਸਭ ਤੋਂ ਵੱਡਾ ਵੋਟ ਬੈਂਕ ਹੈ,ਜਿੰਨ੍ਹਾਂ ਨੂੰ ਲਾਲਚ ਵਿਚ ਲਿਆ ਕੇ ਮੁਫਤ ਦਾਲਾਂ ਅਤੇ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਇਹ ਲੋਕ ਕੰਮ ਕਰਨ ਦੀ ਬਜਾਏ ਸਰਕਾਰਾਂ ਦੇ ਰਾਸ਼ਨ ਵੱਲ ਲਲਚਾਈਆਂ ਅੱਖਾਂ ਨਾਲ ਮਹੀਨਾਂ ਮਸ਼ਾਂ ਟਪਾਉਂਦੇ ਹਨ ।ਸਰਕਾਰਾਂ ਇੰਨ੍ਹਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀ ਬਜਾਏ ਨਿਕੰਮਾ ਬਣਾ ਰਹੀਆਂ ਹਨ ਜੋ ਕਿ ਸਰਾਸ਼ਰ ਗਲਤ ਹੈ।ਅਸਲੀਅਤ ਇਹ ਹੈ ਕਿ ਜਿੰਨ੍ਹਾਂ ਪੈਸਾ ਸਰਕਾਰਾਂ ਮੁਫਤ ਰਾਸ਼ਨ ਦਾਲਾਂ ਤੇ ਖਰਚ ਕਰਦੀ ਹੈ ਜੇਕਰ ਉਨ੍ਹਾਂ ਪੈਸਾ ਖਜਾਨੇ ਵਿਚ ਜਮ੍ਹਾਂ ਹੋਵੇ ਤਾਂ ਉਹਦੇ ਨਾਲ ਕੁੱਝ ਹੱਦ ਤਕ ਲੋਕਾਂ ਨੂੰ ਰੁਜਗਾਰ ਦਿੱਤਾ ਜਾ ਸਕਦਾ ਜਿਸ ਨਾਲ ਵਿਹਲੜ ਨੌਜਵਾਨ ਵੀ ਗਲਤ ਕੰਮਾਂ ਤੋਂ ਬਚ ਸਕਦੇ ਹਨ।
ਇਸ ਤੋਂ ਇਲਾਵਾ ਸਾਡੇ ਸਰਕਾਰੀ ਸਕੂਲਾਂ ਨੂੰ ਲੈ ਲਵੋ ਕਿਉਂਕਿ ਕੁੱਝ ਸਮਾਂ ਪਹਿਲਾਂ ਜਦ ਸਾਡੇ ਸਰਕਾਰੀ ਸਕੂਲਾਂ ਦਾ ਹਾਲ ਮੰਦਾ ਸੀ ਉਸ ਤੋਂ ਬਾਅਦ ਸਾਡੇ ਦੇਸ਼ ਵਿਚ ਬੇਰੁਜਗਾਰੀ ਦੀ ਵਜ੍ਹਾ ਕਾਰਨ ਪੜੇ-ਲਿਖੇ ਬੇਰੁਜਗਾਰਾਂ ਨੇ ਧੜਾਧੜ ਪ੍ਰਾਈਵੇਟ ਸਕੂਲ ਖੋਲਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਵਿਚ ਪੜ੍ਹਾਈਆਂ ਵੀ ਚੰਗੀਆਂ ਹੋਣ ਲੱਗ ਪਈਆਂ ਸਨ ਜਿਸ ਕਾਰਨ ਹਰ ਕੋਈ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜਾਉਣਾ ਲੱਗ ਪਏ ਸਨ ।ਬੇਸ਼ੱਕ ਹੁਣ ਸਾਡੇ ਸਰਕਾਰੀ ਸਕੂਲ਼ਾਂ ਵਿਚ ਚੰਗੇ ਅਧਿਆਪਕ ਅਤੇ ਹੋਰ ਸਹੂਲਤਾਂ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ.ਫਿਰ ਵੀ ਸਰਕਾਰੀ ਸਕੂਲਾਂ ਵਿਚ ਬਿਲਕੁੱਲ ਗਰੀਬ ਲੋਕਾਂ ਦੇ ਬੱਚੇ ਹੀ ਪੜ੍ਹਦੇ ਹਨ।ਬੇਸ਼ੱਕ ਹਰ ਸਾਲ ਸਰਕਾਰ ਦੀਆਂ ਹਦਾਇਤਾਂ ਮੁਤਾਬਕ  ਹਰ ਸਾਲ ਨਵੇਂ ਸੈਸ਼ਨ ਤੇ ਬੱਚਿਆਂ ਦੇ ਦਾਖਲੇ ਲਈ ਪਿੰਡਾਂ ਅਤੇ ਸਹਿਰਾਂ ਵਿਚੋਂ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ ਲਈ ਅਧਿਆਪਕਾਂ ਦੀ ਅਗਵਾਈ ਵਿਚ ਰੈਲੀਆਂ ਕਢਵਾਈਆਂ ਜਾਂਦੀਆਂ ਹਨ ਪਰ ਦਾਖਲੇ ਵਿਚ ਕੋਈ ਜਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਭਰਮਾਰ ਇੰਨੀ ਕੁ ਜ਼ਿਆਦਾ ਹੋ ਗਈ ਹੈ ਕਿ ਹਰ ਮਾਂ-ਬਾਪ ਆਪਣੇ ਬੱਚੇ ਨੂੰ ਕਿਸੇ ਨਾਲੋਂ ਘੱਟ ਨਹੀਂ ਦੇਖਣਾ ਚਾਹੁੰਦਾ। ਸਰਕਾਰਾਂ ਕਰੋੜਾਂ ਰੁਪਏ ਅਧਿਆਪਕਾਂ ਦੀਆਂ ਤਨਖਾਹਾਂ,ਮਿੱਡ-ਡੇ-ਮੀਲ,ਸਕੂਲ਼ਾਂ ਦੀ ਦੁਰਦਸ਼ਾ ਨੂੰ ਸੰਭਾਲ ਆਦਿ ਤੇ ਖਰਚ ਕਰ ਰਹੀਆਂ ਹਨ,ਇੱਥੋਂ ਤਕ ਕਿ ਬੱਚਿਆਂ ਦੀਆਂ ਕਿਤਾਬਾਂ ਵੀ ਮੁਫਤ ਦੇ ਰਹੀ ਹੈ ਅਤੇ ਅੱਜ ਦੇ ਸਮੇਂ ਸਰਕਾਰੀ ਸਕੂਲ਼ਾਂ ਵਿਚ ਚੰਗੇ ਅਧਿਆਪਕ ਹੋਣ ਕਰਕੇ ਪੜਾਈ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਹੀ ਹੈ ਜੋ ਕਿ ਸਾਡੀਆਂ ਸਰਕਾਰਾਂ ਦਾ ਬਹੁਤ ਵਧੀਆ ਉਪਰਾਲ਼ਾ ਹੈ ਪਰ ਸਰਕਾਰ ਨੂੰ ਇਸਤੋਂ ਕਮਾਈ ਕੋਈ ਨਹੀਂ ਹੈ।ਜੇਕਰ ਸਾਡੀਆਂ ਸਰਕਾਰਾਂ ਇਕ ਨੀਤੀ ਬਣਾ ਦੇਵੇ ਕਿ ਸਰਕਾਰੀ ਮੁਲਾਜ਼ਮ ਜਾਂ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲ਼ਾਂ ਵਿਚ ਹੀ ਪੜ੍ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਵਰਗ ਦਾ ਪਰਿਵਾਰ ਆਪਣੇ ਬੱਚੇ ਨੂੰ ਸਰਕਾਰੀ ਸਕੂਲ਼ ਵਿਚ ਨਾ ਲਾਵੇ ।ਇਸ ਤਰਾਂ ਉਨ੍ਹਾਂ ਤੋਂ ਫੀਸਾਂ ਵੀ ਲਈਆਂ ਜਾ ਸਕਦੀਆਂ ਹਨ ਜੋ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਫੀਸਾਂ ਵੀ ਘੱਟ ਹੋਣਗੀਆਂ ਅਤੇ ਸਰਕਾਰਾਂ ਦਾ ਖਜਾਨਾਂ ਵੀ ਖਾਲੀ ਨਹੀਂ ਹੋਵੇਗਾ ਅਤੇ ਲੋਕ ਵੀ ਪ੍ਰਾਈਵੇਟ ਸਕੂਲਾਂ ਵਿਚ ਹੁੰਦੀ ਲੁੱਟ ਤੋਂ ਬਚ ਸਕਦੇ ਹਨ, ਨਾਲ ਹੀ ਅਧਿਆਪਕਾਂ ਨੂੰ ਤਨਖਾਹ ਨਾ ਮਿਲਣ ਤੇ ਧਰਨਿਆਂ-ਮੁਜਾਹਰਿਆਂ ਦੀ ਲੋੜ ਨਹੀਂ ਪਵੇਗੀ।
 ਬਾਕੀ ਸਾਡੀਆਂ ਸਰਕਾਰਾਂ ਵੱਲੋਂ ਪਿੰਡਾਂ ਦੇ ਕਿਸਾਨਾਂ ਤੋਂ ਵੋਟਾਂ ਦੀ ਝਾਕ ਵਿਚ ਦਿੱਤੀ ਜਾਂਦੀ ਮੁਫਤ ਬਿਜਲੀ-ਪਾਣੀ ਹੈ, ਉਹ ਵੀ ਕੁੱਝ ਹੱਦ ਤੱਕ ਜਾਇਜ ਹੈ ,ਪਰ ਇਸ ਨਾਲ ਬਿਜਲੀ ਅਤੇ ਪਾਣੀ ਦੀ ਬਰਬਾਦੀ ਵੀ ਲੋੜ ਤੋਂ ਜਿਆਦਾ ਹੋ ਰਹੀ ਹੈ ਜਿਸ ਨਾਲ ਸਰਕਾਰ ਦੇ ਖਜਾਨੇ ਤੇ ਬੇਹਿਸਾਬਾ ਬੋਝ ਪੈ ਰਿਹਾ ਹੈ।ਜਦ ਇਸ ਬਾਰੇ ਕੁੱਝ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਬੇਸ਼ੱਕ ਸਾਡੇ ਤੋਂ ਬਿਜਲੀ ਦਾ ਬਿੱਲ ਲੈ ਲਵੇ ਪਰ ਬਿਜਲੀ ਸਹੀ ਸਮੇਂ ਅਤੇ ਤਰੀਕੇ ਨਾਲ ਦੇਵੇ ਕਿਉਂਕਿ ਜਿਸ ਵੀ ਕਿਸਾਨ ਦੇ ਖੇਤ ਵਿਚ ਮੋਟਰ ਲੱਗੀ ਹੋਈ ਹੈ, ਬੇਵਕਤੀ ਬਿਜਲੀ ਆਉਣ ਤੇ ਉਸਦੀ ਮੋਟਰ ਦਾ ਸਵਿੱਚ ਆਨ ਹੀ ਰਹਿੰਦਾ ਹੈ ਜਿਸ ਨਾਲ ਮੋਟਰਾਂ ਦਿਨ-ਰਾਤ ਚਲਦੀਆਂ ਰਹਿੰਦੀਆਂ ਹਨ ਇਸ ਕਾਰਨ ਬਿਜਲੀ ਅਤੇ ਪਾਣੀ ਦੀ ਬਰਬਾਦੀ ਹੋਣਾ ਸੁਭਾਵਿਕ ਹੀ ਹੈ।
ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਦਿੱਤੇ ਜਾਂਦੇ ਬੈਂਕ ਕਰਜੇ ਵੀ ਸਿਆਸੀ ਸਹਿ ਦੀ ਭੇਂਟ ਚੜ੍ਹ ਕੇ ਕਿਸਾਨਾਂ ਦੀ ਮੌਤ ਦਾ ਕਾਰਨ ਬਣਦੇ ਹਨ ਕਿਉਂਕਿ ਬੈਂਕਾਂ ਕਿਸਾਨ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਉਸਦੀਆਂ ਰਜਿਸਟਰੀਆਂ ਅਤੇ ਜ਼ਰੂਰੀ ਕਾਗਜਾਤ ਗਿਰਵੀ ਰੱਖ ਕੇ ਲੋਨ ਦਿੰਦੀਆਂ ਹਨ ਤਾਂ ਜੋ ਕਿਸਾਨ ਆਪਣੀ ਫਸਲ ਦੀ ਪੈਦਾਵਰ ਦੇ ਹਿਸਾਬ ਨਾਲ ਲੋਨ ਦੀਆਂ ਕਿਸਤਾਂ ਅਸਾਨੀ ਨਾਲ ਉਤਾਰ ਸਕੇ।ਪਰ ਕਿਸਾਨ ਵੀ ਲੀਡਰਾਂ ਅਤੇ ਵੱਡੇ ਅਫਸਰਾਂ ਦੀਆਂ ਫਰਮਾਇਸ਼ਾਂ ਅਤੇ ਦਬਾਅ ਪੁਆ ਕੇ ਜਮੀਨ ਦੀ ਲਿਮਟ ਤੋਂ ਜਿਆਦਾ ਲੋਨ ਲੈਂਦੇ ਹਨ ਜਿਸਦਾ ਇੱਕਲਾ ਵਿਆਜ ਹੀ ਕਿਸਾਨ ਫਸਲ ਦੀ ਪੈਦਾਵਰ ਤੋਂ ਨਹੀਂ ਉਤਾਰ ਸਕਦਾ।ਜਦ ਇਹੀ ਲੋਨ ਸਮਾਂ ਪੈ ਕੇ ਲੱਖਾ ਰੁਪਏ ਵਿਚ ਚਲਾ ਜਾਂਦਾ ਹੈ ਤੇ ਲੋਨ ਦੀਆਂ ਕਿਸਤਾਂ ਨਹੀਂ ਉਤਾਰ ਸਕਦੈ ਤਾਂ ਅਖੀਰ ਉਸਨੂੰ ਮਰਨ ਤੋਂ ਬਿਨਾਂ ਕੋਈ ਰਸਤਾ ਨਹੀਂ ਲੱਭਦਾ।ਸਰਕਾਰ ਨੂੰ ਚਾਹੀਦੈ ਕਿ ਬਿਨਾ ਕਿਸੇ ਦਬਾਅ ਦੇ ਇਸ ਨੀਤੀ ਨੂੰ ਲਾਗੂ ਕਰੇ ਅਤੇ ਇੱਕ ਕਿਸਾਨ ਨੂੰ ਉਸਦੇ ਦੇ ਖੇਤ ਵਿਚੋਂ ਪ੍ਰਤੀ ਏਕੜ ਪੈਦਾਵਰ ਦੇ ਹਿਸਾਬ ਨਾਲ ਬੈਂਕ ਲੋਨ ਦੇਵੇ ਤਾਂ ਜੋ ਕਿਸਾਨ ਆਪਣੀ ਪੈਦਾਵਰ ਵਿਚੋਂ ਲੋਨ ਦੀਆਂ ਕਿਸਤਾਂ ਅਸਾਨੀ ਨਾਲ ਭਰ ਸਕੇ ਤੇ ਕੋਈ ਵੀ ਕਿਸਾਨ ਖੁਦਕਸੀ ਕਰਨ ਤੇ ਮਜਬੂਰ ਨਾ ਹੋਵੇ।ਇਸ ਦੇ ਨਾਲ ਸਰਕਾਰ ਦਾ ਖਜਾਨਾਂ ਵੀ ਭਰਿਆ ਰਹੇਗਾ।
ਇਸ ਤੋਂ ਇਲਾਵਾ ਹੁਣ ਸਰਕਾਰ ਦੀ ਸਹਿ ਤੇ ਰੇਤ ਖੱਡਾਂ ਤੇ ਹੋ ਰਹੀ ਨਜਾਇਜ ਮਾਈਨਿੰਗ ਵੀ ਕਿਸੇ ਤੋਂ ਲੁਕੀ ਨਹੀਂ ਹੈ, ਜਿਸ ਨਾਲ ਕਰੋੜਾਂ ਰੁਪਏ ਦਾ ਚੂਨਾਂ ਸਰਕਾਰਾਂ ਨੂੰ ਲੱਗ ਰਿਹਾ ਹੈ ਜੋ ਸਿੱਧਾ ਸਰਕਾਰੀ ਖਜਾਨੇ ਨੂੰ ਢਾਹ ਲਾ ਰਿਹਾ ਹੈ। ਸਿਆਣੇ ਕਹਿੰਦੇ ਐ ਕਿ 'ਜਦ ਖੇਤ ਦੀ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ ਤਾਂ ਉਸ ਖੇਤ 'ਚੋਂ ਫਸਲ ਦੀ ਪੈਦਾਵਰ ਕਿਵੇਂ ਸੰਭਵ ਹੈ“ ਬਹੁਤ ਸਾਰੀਆਂ ਹੋਰ ਵੀ  ਊਣਤਾਈਆਂ ਹਨ ਜੋ ਸਰਕਾਰਾਂ ਜਾਂ ਸਿਆਸੀ ਲੀਡਰ ਆਪਣੇ ਲਾਲਚ ਵਿਚ ਲੋਕਾਂ ਅਤੇ ਬੇਰੁਜ਼ਗਾਰਾਂ ਨਾਲ ਖਿਲਵਾੜ ਕਰ ਰਹੀਆਂ ਹਨ। 
ਮਨਜੀਤ ਪਿਉਰੀ
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ
94174 47986

  • Voice
  • Government
  • Issues
  • Democracy
  • ਆਵਾਜ
  • ਸਰਕਾਰ
  • ਮੁੱਦੇ
  • ਲੋਕਤੰਤਰ

ਜਲਸੇ-ਜਲੂਸ-ਰੈਲੀਆਂ ਜਾਨੀ ਤੇ ਮਾਲੀ ਨੁਕਸਾਨ ਦਾ ਘਰ

NEXT STORY

Stories You May Like

  • employees union opens protest against poor management
    ਆਰ. ਸੀ. ਐੱਫ. ਪ੍ਰਸ਼ਾਸਨ ਦੀ ਮਾੜੀ ਮੈਨੇਜਮੈਂਟ ਤੇ ਗ਼ਲਤ ਨੀਤੀਆਂ ਖ਼ਿਲਾਫ਼ ਇੰਪਲਾਈਜ਼ ਯੂਨੀਅਨ ਨੇ ਖੋਲ੍ਹਿਆ ਮੋਰਚਾ
  • woman arrested with whiskey bottles
    ਵ੍ਹਿਸਕੀ ਦੀਆਂ ਬੋਤਲਾਂ ਸਣੇ ਔਰਤ ਗ੍ਰਿਫ਼ਤਾਰ
  • government  s strict watch on weight loss drugs
    Weight loss ਵਾਲੀਆਂ ਦਵਾਈਆਂ 'ਤੇ ਸਰਕਾਰ ਦੀ ਸਖ਼ਤ ਨਜ਼ਰ; ਮਾੜੇ ਪ੍ਰਭਾਵਾਂ ਕਾਰਨ ਚਿਤਾਵਨੀ ਜਾਰੀ
  • ludhiana weather accident
    ਲੁਧਿਆਣਾ 'ਚ ਖ਼ਰਾਬ ਮੌਸਮ ਕਾਰਨ ਵਾਪਰਿਆ ਹਾਦਸਾ; ਬਿਜਲੀ ਦੀਆਂ ਤਾਰਾਂ 'ਤੇ ਡਿੱਗਿਆ ਸ਼ੈੱਡ
  • machhiwara mandi  wheat theft  cctv video
    ਲਿਫਟਿੰਗ ਨਾ ਹੋਣ ਕਾਰਨ ਮਾਛੀਵਾੜਾ ਮੰਡੀ ’ਚੋਂ ਕਣਕ ਦੀਆਂ ਬੋਰੀਆਂ ਹੋਣ ਲੱਗੀਆਂ ਚੋਰੀ
  • gurdaspur  terrible fire due to electric wires  10 acres of wheat burnt to ashes
    ਗੁਰਦਾਸਪੁਰ : ਬਿਜਲੀ ਦੀਆਂ ਤਾਰਾਂ ਕਾਰਨ ਲੱਗੀ ਭਿਆਨਕ ਅੱਗ, 10 ਏਕੜ ਕਣਕ ਸੜ ਕੇ ਸੁਆਹ
  • big fall in crude oil prices  prices fell by 8   know reason
    ਕੱਚੇ ਤੇਲ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 8% ਤੱਕ ਡਿੱਗੇ ਭਾਅ; ਜਾਣੋ ਕਾਰਨ
  • major on petrol diesel lpg oil companies demand price hike
    ਪੈਟਰੋਲ-ਡੀਜ਼ਲ ਤੇ LPG ਦੀਆਂ ਵਧਾਓ ਕੀਮਤਾਂ! ਤੇਲ ਕੰਪਨੀਆਂ ਨੇ ਸਰਕਾਰ ਨੂੰ ਕੀਤੀ ਮੰਗ
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • rain and thunderstorm warning in punjab
    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ...
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
  • dgp s big statement on the blasts in jalandhar and amritsar
    ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ...
  • dgp gaurav yadav visit jalandhar dhanpreet kaur cp major on blast
    ਜਲੰਧਰ 'ਚ ਹੋਏ ਬਲਾਸਟ ਦਾ DGP ਯਾਦਵ ਨੇ ਲਿਆ ਜਾਇਜ਼ਾ! ਪੁਲਸ ਕਮਿਸ਼ਨਰ ਨੇ ਦਿੱਤੀ...
  • power cut in punjab
    ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • major revelations explosion near the bsf headquarters in jalandhar
    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸਾਹਮਣੇ...
  • new zealand tightens immigration rules
    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ; ਭਾਰਤੀਆਂ, ਖਾਸ ਕਰਕੇ ਪੰਜਾਬੀਆਂ...
Trending
Ek Nazar
indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

auto industry sets record  26 11 317 vehicles sold in april

ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

shehbaz sharif  thanks trump

ਹੋਰਮੁਜ਼ ਸਬੰਧੀ ਇਕ ਫੈਸਲੇ ਲਈ ਸ਼ਾਹਬਾਜ਼ ਸ਼ਰੀਫ਼ ਨੇ ਟਰੰਪ ਦਾ ਕੀਤਾ ਧੰਨਵਾਦ

sanctions against iran

ਈਰਾਨ 'ਤੇ ਪਾਬੰਦੀਆਂ ਦੀ ਧਮਕੀ! ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸੰਯੁਕਤ...

indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • lakshadweep ocean plant drinking water electricity
      ਹੁਣ ਸਮੁੰਦਰ ਦਾ ਪਾਣੀ ਪੀ ਸਕਣਗੇ ਲੋਕ ਤੇ 24 ਘੰਟੇ ਮਿਲੇਗੀ ਬਿਜਲੀ ! ਲਕਸ਼ਦੀਪ 'ਚ...
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • little monkey punch video story
      ਜਾਣੋ ਕੀ ਹੈ ਨੰਨ੍ਹੇ ਬਾਂਦਰ ਦੀ ਅਸਲ ਕਹਾਣੀ, ਜਿਸ ਨੂੰ ਦੇਖ Animal Lovers ਦੀਆਂ...
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +