ਦੁਨੀਆਂ ਭਰ ਵਿਚ ਇਹ ਗੱਲ ਮਨੀ ਜਾ ਰਹੀ ਹੈ ਕਿ ਸਾਡੇ ਮੁਲਕ ਦੀ ਆਬਾਦੀ ਬਹੁਤ ਹੀ ਤੇਜ਼ ਰਫਤਾਰ ਨਾਲ ਵਧਦੀ ਆ ਰਹੀ ਹੈ ਅਤੇ ਅਸੀਂ ਆਪ ਵੀ ਇਹ ਗੱਲ ਮਹਿਸੂਸ ਪਏ ਕਰਦੇ ਹਾਂ ਕਿ ਸਾਡੀ ਆਬਾਦੀ ਵਧਣ ਉਤੇ ਕੋਈ ਰੋਕ ਲੱਗਣੀ ਚਾਹੀਦੀ ਹੈ। ਸਾਡੇ ਮੁਲਕ ਵਿਚ ਗਰੀਬਾਂ ਦੀ ਗਿਣਤੀ ਵੀ ਵਧ ਹੈ ਅਤੇ ਹੋਰ ਵਧ ਰਹੀ ਹੈ। ਸਾਡਾ ਮੁਲਕ ਸਦੀਆਂ ਤਕ ਗੁਲਾਮ ਰਿਹਾ ਹੈ ਅਤੇ ਇਸ ਕਰਕੇ ਸਾਡੀ ਸਿਹਤ ਖਰਾਬ ਹੈ, ਅਸੀਂ ਕਮਜ਼ੋਰ ਅਤੇ ਬਿਮਾਰ ਹਾਂ, ਸਾਡੇ ਪਾਸ ਵਾਜਬ ਵਿੱਦਿਆ ਨਹੀਂ ਹੈ, ਸਾਡੇ ਪਾਸ ਵਾਜਬ ਸਿਖਲਾਹੀ ਨਹੀਂ ਹੈ, ਵਾਜਬ ਰੁਜ਼ਗਾਰ ਨਹੀਂ ਹੈ ਅਤੇ ਕਾਮਿਆਂ ਦੀਆਂ ਉਜਰਤਾ ਇਤਨੀਆਂ ਘੱਟ ਹਨ ਕਿ ਆਜ਼ਾਦੀ ਆ ਜਾਣ ਬਾਅਦ ਅਤੇ ਇਹ ਪਰਜਾਤੰਤਰ ਆ ਜਾਣ ਬਾਅਦ ਵੀ ਅੱਜ ਸੱਤ ਦਹਾਕਿਆਂ ਦਾ ਸਮਾਂ ਹੋ ਗਿਆ ਹੈ ਪਰ ਵਧੀ ਹੋਈ ਭੀੜ ਕਾਰਣ ਅਸੀਂ ਆਪਣੇ ਦੇਸ਼ ਦੇ ਲੋਕਾਂ ਤਕ ਇਹ ਮੁੱਢਲੀਆਂ ਪੰਜ ਸਹੂਲਤਾਂ ਨਹੀਂ ਪੁਚਾ ਸਕੇ ਹਾਂ ਅਤੇ ਅੱਜ ਵੀ ਇਹ ਮੁਲਕ ਗਰੀਬਾਂ ਨਾਲ ਭਰਿਆ ਪਿਆ ਹੈ ਅਤੇ ਵੈਸੇ ਹੀ ਇਕ ਭੀੜ ਜਿਹੀ ਹੋ ਗਈ ਹੈ।
ਕਦੀ ਅਸੀਂ ਗੁਲਾਮ ਸਾਂ ਅਤੇ ਆਪਣੀਆਂ ਮੰਗਾਂ ਵਕਤ ਦੀ ਸਰਕਾਰ ਸਾਹਮਣੇ ਰੱਖਣ ਲਈ ਸਾਨੂੰ ਜਲਸੇ, ਜਲੂਸ, ਰੈਲੀਆਂ, ਹੜਤਾਲਾਂ, ਭੁੱਖ ਹੜਤਾਲਾਂ ਅਤੇ ਇਹ ਬੰਦ ਵਗੈਰਾ ਵੀ ਕਰਨੇ ਪੈਂਦੇ ਸਨ ਪਰ ਅੱਜ ਤਾਂ ਸਾਡੇ ਪਾਸ ਸਾਡੀਆਂ ਹੀ ਚੁਣੀਆਂ ਹੋਈਆਂ ਸਦਨਾ ਹਨ ਅਤੇ ਸਾਡੇ ਆਪਣੇ ਚੁਣੇ ਹੋਏ ਨੁਮਾਇੰਦੇ ਉਥੇ ਬੈਠਦੇ ਹਨ।ਇਹ ਨੁਮਾਇੰਦੇ ਅਸੀਂ ਇਸ ਲਈ ਚੁਣੇ ਹਨ ਤਾਂ ਕਿ ਇਹ ਸਾਡੀਆਂ ਤਕਲੀਫਾ ਦੇਖਣ, ਬੈਠਕੇ ਗੱਲਬਾਤ ਕਰਨ ਅਤੇ ਫਿਰ ਕੋਈ ਹਲ ਲਭਣ ਦਾ ਯਤਨ ਕਰਨ। ਸਦਨਾ ਦੀ ਚੋਣ ਅਤੇ ਰਖ-ਰਖਾ ਉਤੇ ਅਰਬਾਂ-ਖਰਬਾਂ ਰੁਪਿਆ ਖਰਚ ਕੀਤਾ ਜਾਂਦਾ ਹੈ ਅਤੇ ਇਸ ਲਈ ਸਾਡੇ ਲੋਕੀ ਅਗਰ ਮਾਲਕ ਹਨ ਤਾਂ ਇਹ ਸਦਨਾ ਵਿਚ ਬੈਠੇ ਲੋਕੀ ਲੋਕਸੇਵਕ ਹਨ ਅਤੇ ਇਸ ਲਈ ਇਨ੍ਹਾਂ ਸੇਵਕਾ ਪਾਸੋਂ ਕੰਮ ਲਿਤਾ ਜਾਣਾ ਚਾਹੀਦਾ ਹੈ। ਅੱਜ ਦੇ ਸਮਿਆਂ ਵਿਚ ਵੀ ਅਗਰ ਅਸੀਂ ਸੜਕਾ ਉਤੇ ਉਤਰਆਉਂਦੇ ਹਾਂ ਤਾਂ ਇਸਦਾ ਮਤੱਲਬ ਇਹ ਨਿਕਲਦਾ ਹੈ ਕਿ ਇਹ ਸਦਨਾ ਅਸੀਂ ਵੈਸੇ ਹੀ ਕਾਇਮ ਕਰ ਰੱਖੀਆਂ ਹਨ।ਸਦਨਾ ਪਾਸੋ ਅਸੀਂ ਕੰਮ ਲੈਣਾ ਹੈ ਤਾਂ ਇਸ ਲਈ ਇਹ ਵੀ ਲਾਜ਼ਮੀ ਹੈ ਕਿ ਅਸੀਂ ਆਪਣੇ ਚੁਣੇ ਮੈਂਬਰਾਂ ਨੂੰ ਇਹ ਆਖੀਏ ਕਿ ਸਾਡੀਆਂ ਇਕ-ਇਕ ਕਰਕੇ ਮੁਸ਼ਕਿਲਾਂ ਅਤੇ ਸਮੱਸਿਆਵਾਂ ਸਦਨਾ ਵਿਚ ਰੱਖੀਆਂ ਜਾਣ ਅਤੇ ਹਲ ਲਭੇ ਜਾਣ। ਅਗਰ ਅੱਜ ਵੀ ਅਸੀਂ ਸੜਕਾ ਉਤੇ ਹੀ ਉਤਰਨਾ ਹੈ ਤਾਂ ਫਿਰ ਇਹ ਸਦਨਾ ਕਾਇਮ ਕਰਨ ਅਤੇ ਇਨ੍ਹਾਂ ਨੂੰ ਚਲਦੀਆਂ ਰੱਖਣ ਲਈ ਇਤਨੀ ਵੱਡੀ ਰਕਮ ਕਿਉਂ ਖਰਚ ਕੀਤੀ ਜਾ ਰਹੀ ਹੈ।
ਅਸਲ ਵਿਚ ਭਾਰਤ ਦੇ ਲੋਕੀ ਬਹੁਤ ਹੀ ਸਾਦੇ ਹਨ ਅਤੇ ਇਹ ਰਾਜਸੀ ਲੋਕੀ ਬਹੁਤ ਹੀ ਚਾਲਾਕ ਹਨ ਅਤੇ ਜਿਨ੍ਹਾਂ ਨੂੰ ਸਰਕਾਰੀ ਕੁਰਸੀਆਂ ਮਿਲ ਜਾਂਦੀਆਂ ਹਨ ਉਹ ਵੀ ਕੋਈ ਕੰਮ ਨਹੀਂ ਕਰ ਸਕਦੇ ਅਤੇ ਵਿਰੋਧੀਆਂ ਦਾ ਇਤਨਾ ਦਬ-ਦਬਾ ਬਣਿਆ ਰਹਿੰਦਾ ਹੈ ਕਿ ਕੁਰਸੀਆਂ ਉਤੇ ਬੈਠੇ ਲੋਕਾਂ ਨੂੰ ਇਕ ਹਥਕੁਰਸੀ ਅਤੇ ਇਕ ਹੱਥ ਪਗੜੀ ਉਤੇ ਪਾ ਕੇ ਅਤੇ ਬਹੁਤ ਹੀ ਜ਼ੋਰ ਨਾਲ ਕੁਰਸੀ ਅਤੇ ਪਗ ਬਚਾਉਣ ਦਾ ਯਤਨ ਕਰਨਾ ਪੈਂਦਾ ਹੈ। ਜਦ ਚੋਣਾ ਬਾਅਦ ਸਰਕਾਰ ਬਣ ਵੀ ਜਾਂਦੀ ਹੈ ਤਾਂ ਇਸ ਮੁਲਕ ਦੀਆਂ ਵਿਰੋਧੀ ਪਾਰਟੀਆਂ ਚੁਪ ਕਰਕੇ ਪੰਜ ਸਾਲ ਤਿਆਰੀ ਨਹੀਂ ਕਰਦੀਆਂ ਬਲਕਿ ਵਿਰੋਧੀ ਪਾਰਟੀਆਂ ਹਰ ਵਕਤ ਰਾਜ ਕਰਦੀ ਪਾਰਟੀ ਦੀ ਵਿਰੋਧਤਾ ਕਰਨਾ ਆਪਣਾ ਫਰਜ਼ ਸਮਝਦੀਆਂ ਹਨ ਅਤੇ ਇਹ ਵਿਰੋਧੀ ਪਾਰਟੀਆਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਰਕਾਰੀ ਕੁਰਸੀਆਂ ਉਤੇ ਬੈਠੀ ਪਾਰਟੀ ਨਾਤਾਂ ਕੋਈ ਕੰਮ ਕਰ ਸਕੇ ਅਤੇ ਨਾ ਹੀ ਅਗਲੀਆਂ ਚੋਣਾ ਲਈ ਆਪਣੀ ਨੀਂਹ ਰੱਖ ਸਕੇ। ਇਸ ਲਈ ਇਹ ਵਿਰੋਧੀ ਪਾਰਟੀਆਂ ਕਦੀ ਰੈਲੀਆਂ, ਕਦੀ ਜਲੂਸ, ਕਦੀ ਹੜਤਾਲਾਂ, ਕਦੀ ਭੁੱਖ ਹੜਤਾਲਾਂ, ਕਦੀ ਬੰਦ ਦਾ ਜੁਗਾਠ ਬਣਾਈ ਹੀ ਰੱਖਦੀਆ ਹਨ ਅਤੇ ਫਿਰ ਇਹ ਗੱਲ ਵੀ ਸਾਫ ਹੈ ਕਿ ਸਾਡੇ ਮੁਲਕ ਦੀ ਭੀੜ ਕਦੀ ਵੀ ਸ਼ਾਂਤ ਨਹੀਂ ਰਹਿੰਦੀ ਅਤੇ ਕਦੀ ਆਦਮੀ ਕਾਰੇ ਜਾਂਦੇ ਹਨ, ਕਦੀ ਮਕਾਨ, ਦੁਕਾਨਾਂ, ਗਡੀਆਂ, ਰੇਲ ਗਡੀਆਂ ਸਾੜੀਆਂ ਜਾਂਦੀਆਂ ਹਨ, ਲੁਟੀਆਂ ਜਾਂਦੀਆਂ ਹਨ ਅਤੇ ਕਈ ਕੀਮਤੀ ਜਾਨਾ ਵੀ ਚਲੀਆਂ ਜਾਂਦੀਆਂ ਹਨ। ਅਗਰ ਭੀੜ ਭੜਕ ਜਾਂਦੀ ਹੈ ਤਾਂ ਪੁਲਿਸ ਨੂੰ ਕਦੀ ਅਥਰੂ ਗੈਸ, ਕਦੀ ਪਲਾਸਟਿਕ ਅਤੇ ਕਦੀ ਅਸਲੀ ਗੋਲੀਆਂ ਤਕ ਚਲਾਉਣੀਆਂ ਪੈ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਸਾਡੇ ਮੁਲਕ ਵਿਚ ਰਾਜ ਸੀ ਲੋਕਾਂ ਦੀਆਂ ਇਹ ਕਾਰਵਾਈਆਂ ਚਲਦੀਆਂ ਹੀ ਰਹਿੰਦੀਆਂ ਹਨ ਅਤੇ ਹਰ ਪਾਸੇ ਪਿਟ ਸਿਆਪਾ ਚਲਦਾ ਹੀ ਰਹਿੰਦਾ ਹੈ।
ਇਹ ਮਸਲਾ ਬਹੁਤ ਹੀ ਭਿਆਨਕ ਬਣ ਚੁਕਾ ਹੈ ਅਤੇ ਇਸ ਲਈ ਇਸ ਉਤੇ ਵਿਚਾਰ ਕਰਨੀ ਬਣਦੀ ਹੈ।ਅੱਜ ਅਗਰ ਅਸੀਂ ਆਜ਼ਾਦ ਹਾਂ ਅਤੇ ਅਸੀਂ ਪਰਜਾਤੰਤਰਵੀ ਬਣ ਗਏ ਹਾਂ ਤਾਂ ਫਿਰ ਇਹ ਜਲਸੇ ਜਲੂਸਾ ਅਤੇ ਰੈਲੀਆਂ ਵਾਲਾ ਸਿਲਸਿਲਾ ਬੰਦ ਹੀ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸਦਾ ਬਦਲ ਹਨ ਸਾਡੀਆਂ ਸਦਨਾ ਅਤੇ ਹਰ ਮਸਲਾ ਉਥੇ ਹੀ ਵਿਚਾਰਆਿ ਜਾਂਣਾ ਚਾਹੀਦਾ ਹੈ। ਇਹ ਵਿਰੋਧੀ ਪਾਰਟੀਆਂ ਵੀ ਅਗਰ ਸਮਝ ਲੈਣ ਕਿ ਜਦ ਚੋਣਾ ਹੋ ਹੀ ਗਈਆਂ ਹਨ ਅਤੇ ਲੋਕਾਂ ਦਾ ਫੈਸਲਾ ਆ ਹੀ ਗਿਆ ਹੈ ਤਾਂ ਵਿਰੋਧੀ ਪਾਰਟੀਆਂ ਨੂੰ ਪੰਜ ਸਾਲ ਚੁੱਪ ਰਹਿਕੇ ਸਰਕਾਰ ਨੂੰ ਕੰਮ ਕਰਨ ਦਿੱਤਾ ਜਾਂਦਾ ਚਾਹੀਦਾ ਹੈ। ਅਗਰ ਕਿਧਰੇ ਵਕਤ ਦੀ ਸਰਕਾਰ ਲੋਕਾਂ ਦੇ ਹਿੱਤ ਦੀ ਬਜਾਏ ਲੋਕਾਂ ਦਾ ਨੁਕਸਾਨ ਕਰਦੀ ਹੈ ਤਾਂ ਇਹ ਵਿਰੋਧੀ ਪਾਰਟੀਆਂ ਲੋਕਾਂ ਦਾ ਹਿੱਤ ਰੱਖਣ ਲਈ ਸਦਨਾ ਵਿਚ ਹੀ ਆਪਣੀ ਗੱਲ ਚਲਾ ਸਕਦੀਆਂ ਹਨ ਅਤੇ ਸ਼ਾਮ ਤਕ ਲੋਕਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਕੋਣ ਸਹੀ ਹੈ ਅਤੇ ਕੋਣ ਗਲਤ ਹੈ। ਇਹ ਮਿਤੀ 02-04-2018 ਵਾਲਾ ਬੰਦ ਆਪਣੇ ਆਪ ਵਿਚ ਇਕ ਮਿਲਸਲ ਹੈ। ਸਾਡੀ ਸੁਪਰੀਮ ਕੋਰਟ ਨੇ ਅਗਰ ਕੋਈ ਫੈਸਲਾ ਕਰ ਦਿੱਤਾ ਹੈ ਤਾਂ ਸੜਕਾ ਉਤੇ ਆ ਕੇ ਉਸਦੀ ਵਿਰੋਧਤਾ ਕਰਨਾ ਵੈਸੇ ਹੀ ਗਲਤ ਹੈ। ਸਾਡੀ ਸਰਕਾਰ ਕੋਈ ਵੀ ਮਸਲਾ ਮੁਡ ਸਦਨ ਵਿਚ ਵਿਚਾਰ ਸਕਦੀ ਹੈ ਅਤੇ ਸਦਨ ਵਿਚ ਹੀ ਦੁਬਾਰਾ ਫੈਸਲਾ ਕੀਤਾ ਜਾ ਸਕਦਾ ਹੈ। ਅਗਰ ਸੁਪਰੀਮ ਕੋਰਟ ਦੇ ਫੈਸਲਿਆਂ ਉਤੇ ਵੀ ਰੈਲੀਆਂ ਹੋਣ ਲੱਗ ਪੈਣਗੀਆਂ ਤਾਂ ਫਿਰ ਸਾਡੇ ਮੁਲਕ ਵਿਚ ਸਹੀ ਕੋਣ ਹੈ, ਦੀ ਪਛਾਣ ਕਰਨੀ ਵੀ ਮੁਸ਼ਕਿਲ ਹੋ ਜਾਵੇਗੀ।
ਵੈਸੇ ਸਰਕਾਰ ਦਾ ਇਹ ਐਲਾਨ ਆ ਹੀ ਗਿਆ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਵਿਰੁਧ ਸਰਕਾਰ ਮੁੜ ਨਜ਼ਰਸਾਨੀ ਕਰਨ ਲਈ ਅਰਜ਼ੀ ਬਣਾ ਰਹੀ ਹੈ ਅਤੇ ਐਸੀਆਂ ਹਾਲਤਾਂ ਵਿਚ ਅਗਰ ਇਹ ਬੰਦਰੋਕ ਲਿਤਾ ਜਾਂਦਾ ਤਾਂ ਇਹ ਨੋਂ ਕੀਮਤੀ ਜਾਨਾ ਬਚਾਈਆਂ ਜਾ ਸਕਦੀਆਂ ਸਨ। ਮੋਤ ਦਾ ਦਰਕ ਸਿਰਫ ਉਹੀ ਘਰ ਜਾਣਦਾ ਹੈ ਜਿਸਦਾ ਪਿਤਾ,ਭਰਾ, ਭੈਣ, ਮਾਤਾ, ਪੁਤਰ ਧੀ ਮਾਰੇ ਜਾਂਦੇ ਹਨ ਅਤੇ ਬਾਕੀ ਲਈ ਇਹ ਬਸ ਗਿਣਤੀ ਹੀ ਰਹਿ ਜਾਂਦੀ ਹੈ। ਭੀੜ ਹਾਂ ਪਰ ਭੀੜ ਖਤਮ ਕਰਨ ਦਾ ਇਹ ਕੋਈ ਤਰੀਕਾ ਨਹੀਂ ਹੈ।
ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,ਪਟਿਆਲਾ-ਪੰਜਾਬ-ਭਾਰਤ-147001
ਕਿਸਨੂੰ ਚੋਰ ਆਖਾਂ
NEXT STORY