ਪਹਿਲਾਂ ਪਹਿਲ ਜੋਗੀ ਨਾਥਾਂ ਨੇ ਪੰਜਾਬੀ ਕਵਿਤਾ ਕਹੀ। ਫਿਰ ਭਗਤਾਂ ਨੇ ਕਵਿਤਾ ਰਾਹੀਂ ਰੱਬ(ਜਿਸ ਦੀ ਹੋਂਦ ਵੀ ਨਹੀਂ) ਦੇ ਦਰ ਤੇ ਜਾਣ, ਉੱਤਮ ਆਚਰਨ ਰੱਖਣ ਅਤੇ ਕੁਕਰਮਾਂ ਨੂੰ ਤਿਆਗਣ ਦਾ ਸੁਨੇਹਾ ਲਿਖਿਆ। ਗੁਰੂਆਂ ਨੇ ਮਨੁੱਖੀ ਹੱਕਾਂ ਅਧਿਕਾਰਾਂ ਦੀ ਗੱਲ ਕੀਤੀ ਤੇ ਇਲਾਹੀ ਬਾਣੀ ਰਚ ਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਦੱਬੇ ਕੁਚਲੇ ਸੀਨਿਆਂ ਨੂੰ ਰਿਸ਼ਮਾਂ ਦਾ ਚਾਨਣ ਤੇ ਨਿੱਘ ਵੰਡਿਆ। ਸੂਫ਼ੀਆਂ ਨੇ ਕਾਫੀਆਂ 'ਚ ਨਾਸ਼ਵਾਨਤਾ ਦਾ ਅਹਿਸਾਸ ਪਰੋਸਿਆ। ਪੰਜਾਬੀ ਪ੍ਰੇਮ ਕਹਾਣੀਆਂ ਨੂੰ ਕਿੱਸਾਕਾਰਾਂ ਨੇ ਸ਼ਬਦਾਂ ਦੇ ਵਸਤਰ ਵੰਡੇ। ਪਰਗੀਤ ਦਾ ਅੰਗਰੇਜ਼ੀ ਸ਼ਬਦ 'ਲਿਰਿਕ ਵੀਣਾਂ ਵਰਗੇ ਇਕ ਯੂਨਾਨੀ ਸੰਗੀਤਕ ਸਜ਼ਾ ਲਾਇਰ ਤੋਂ ਬਣਿਆ ਹੈ। ਲਿਰਿਕ ਦਾ ਸ਼ਾਬਦਿਕ ਅਰਥ ਹੈ 'ਲਾਇਰ' ਤੇ ਗਾਈ ਜਾਣ ਵਾਲੀ ਕਿਸੇ ਕਾਵਿ ਰਚਨਾ ਤੋਂ ਹੈਂ। ਪਰ ਸਮੇਂ ਨਾਲ ਲਿਰਿਕ ਦੇ ਸੰਕਲਪ ਵਿਚੋਂ ਸੰਗੀਤ ਘਟਦਾ ਗਿਆ ਤੇ ਕਾਵਿਕਤਾ ਜਮ੍ਹਾਂ ਹੁੰਦੀ ਗਈ।ਗੀਤ ਪਰਗੀਤ ਦਾ ਹੀ ਇਕ ਵਿਰਸਾ ਹੈ।ਬਹੁਤੀ ਵਾਰੀ ਗੀਤ ਨੂੰ ਪਰਗੀਤ ਦੇ ਅਰਥਾਂ 'ਚ ਹੀ ਲਿਆ ਜਾਂਦਾ ਹੈ ਪਰ ਹੁਣ ਗੀਤ ਤੇ ਪਰਗੀਤ ਦੀ ਭਿੰਨਤਾ ਸੰਗੀਤਕਾਰ ਤੇ ਕਾਵਿਕਤਾ ਦੇ ਆਧਾਰ ਤੇ ਹੀ ਕੀਤੀ ਜਾਂਦੀ ਹੈਂ।ਪੰਜਾਬੀ ਕਵਿਤਾ ਦਾ ਅਗਲਾ ਸਫ਼ਾ ਵੀਹਵੀਂ ਸਦੀ ਦੇ ਅੰਤ 'ਚ ਸ਼ੁਰੂ ਹੋਇਆ। ਬਹੁਤ ਸਾਰੇ ਪੰਜਾਬੀ ਕਵੀਆਂ ਨੇ ਪੰਜਾਬੀ ਕਵਿਤਾ ਨੂੰ ਲੋਕਾਂ 'ਚ ਪੇਸ਼ ਕੀਤਾ। ਸਮਾਜ ਦੇ ਵੱਡੇ ਹਿੱਸੇ ਨੂੰ ਪੰਜਾਬੀ ਕਵਿਤਾ ਨਾਲ ਤੋਰਿਆ। ਭਾਈ ਵੀਰ ਸਿੰਘ ਨਾਲ ਆਧੁਨਿਕ ਪੰਜਾਬੀ ਕਾਵਿ ਦਾ ਆਰੰਭ ਹੁੰਦਾ ਹੈ। ਉਹਨਾਂ ਅਧਿਆਤਮਿਕ ਭਾਵਾਂ ਦੇ ਅਭਿਵਿਅੰਜਨ ਦਾ ਮਾਧਿਅਮ ਕਵਿਤਾ ਨੂੰ ਬਣਾਈ ਰੱਖਿਆ। ਬੁੱਲ੍ਹਾਂ ਅਧਖੁੱਲਿਆਂ ਨੂੰ ਹਾਏ ਮੇਰੇ ਬੁੱਲ੍ਹਾਂ ਅਧ ਮੀਟਿਆ ਨੂੰ, ਛੋਹ ਗਿਆ ਨੀ,ਲੱਗ ਗਿਆ ਨੀ, ਕੌਣ ਕੁਝ ਦਾ ਗਿਆ। ਉਹਨਾਂ ਆਪਣੀਆ ਰੁਬਾਈਆਂ 'ਚ ਦ੍ਰਿਸ਼ ਪੇਸ਼ ਕਰਕੇ ਨੈਤਿਕ ਸੁਨੇਹਾ ਦਿਤਾ ਹੈ।
ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨਾ ਆਏ
ਸਾਡੀ ਕੰਬਦੀ ਰਹੀ ਕਲਾਈ,
ਪ੍ਰੋਫ਼ੈਸਰ ਮੋਹਨ ਸਿੰਘ ਨੇ ਪੰਜਾਬੀ ਪਰਗੀਤ-ਪਰੰਪਰਾ ਨੂੰ ਚੇਤਨਾ ਨਾਲ ਤੋਰਿਆ। ਕਾਵਿ ਵਿਧੀ ਅਤੇ ਭਾਸ਼ਾ ਪੱਧਰ ਉਭਾਰਿਆ ਤੇ ਅਭਿਵਿਅਕਤੀ ਸੰਵੇਦਨਾ ਵਿਧੀ ਆਰੰਭੀ।
ਰੱਬ ਇਕ ਗੁੰਝਲਦਾਰ ਬੁਝਾਰਤ ਰੱਬ ਇਕ ਗੋਰਖ ਧੰਦਾ।
ਖੋਲ੍ਹਣ ਲੱਗਿਆਂ ਪੇਚ ਇਸਦੇ, ਕਾਫ਼ਰ ਹੋ ਜੇ ਬੰਦਾ।
ਪ੍ਰਗਤੀਵਾਦ ਅਤੇ ਰੋਮਾਂਸਵਾਦ ਜਾਗਿਆ 'ਤੇ ਆਧੁਨਿਕ ਕਵਿਤਾ ਦਾ ਆਗਾਜ਼ ਹੋਇਆ। ਮਧਕਾਲ ਦੇ ਕਾਵਿ ਚਿੰਤਨ ਨੂੰ ਉਨ੍ਹਾਂ ਨਵੇਂ ਮੁਹਾਵਰੇ ਦਿਤੇ। ਵਿਸ਼ਵਵਿਆਪੀ ਚੇਤਨਾ ਪੰਜਾਬੀ ਕਵਿਤਾ 'ਚ ਸਜਾਈ।
ਅੰਬੀ ਦੇ ਬੂਟੇ ਥੱਲੇ ਕੁੜੀ ਪੋਠੋਹਾਰ ਦੀ, ਅਤੇ ਛੱਤੋ ਦੀ ਬੇਰੀ -ਕਵਿਤਾਵਾਂ ਲੋਕਾਂ ਦੀਆਂ ਯਾਦਾਂ Ḕ'ਚ ਹਨ। ਅੰਮ੍ਰਿਤਾ ਪ੍ਰੀਤਮ ਕਾਵਿ ਸੂਫ਼ੀ 'ਤੇ ਕਿੱਸਾ ਕਾਵਿ ਹੈ। ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਉਸਨੇ ਲਿਖੀਆਂ। ਮੂਲ ਪ੍ਰੇਰਣਾ ਇਸ਼ਕ ਨਾਲ ਸੰਬੰਧਿਤ ਨਾਰੀ ਸੰਵੇਦਨਾ ਹੈ।
ਜਲਾਂ ਥਲਾਂ ਚੋਂ ਇਕ ਅਵਾਜ਼ ਹੋਕੇ,
ਕਈ ਸੱਸੀਆ ਸੋਹਣੀਆਂ ਬੋਲ ਪਈਆਂ ।
ਇਕੋ ਵਾਜ਼ਿਦ ਮੇਰੀ ਨਹੀਉਂ ਵਾਜ ਇਕੋ,
ਵਾਜ-ਵਾਜ ਚੋਂ ਹੋਣੀਆਂ ਬੋਲ ਪਈਆਂ ।
ਪਰਗੀਤ ਪਰੰਪਰਾ 'ਚ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਡਾਥਹਰਿਭਜਨ ਸਿੰਘ ਕਵਿਤਾ ਦੀ ਸ਼ੈਲੀ 'ਚ ਕ੍ਰਾਂਤੀ ਦਾ ਵਿਲੱਖਣ ਹਸਤਾਖ਼ਰ ਹੈ। ਉਸਨੇ ਕਾਵਿ ਸਾਰਥਿਕਤਾ ਦੀ ਪੱਧਰ
ਉਠਾ, ਪਰੰਪਰਾ ਨੂੰ ਤੋੜਿਆ ਤੇ ਤੋਰਿਆ।
ਹਮੇਸ਼ ਨਹੀਂ ਮਨੁੱਖ ਤੇ ਕੁੱਦਣਾ ਜਨੂੰਨ
ਹਮੇਸ਼ ਨਹੀਂ ਡੁੱਲਣਾ ਜ਼ਮੀਨ ਉੱਤੇ ਖ਼ੂਨ;
ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਗ ਰਾਤ
-ਡਾਇਰੈਕਟਰ, ਵਿਸ਼ਵ ਪੰਜਾਬੀ ਸਾਹਿੱਤਪੀਠ
ਰਾਹ ਤੱਕਦੀਆਂ ਤ੍ਰਿੰਝਣਾਂ
NEXT STORY