ਅੰਮ੍ਰਿਤਸਰ/ਫਿਰੋਜ਼ਪੁਰ (ਨੀਰਜ, ਕੁਮਾਰ) : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਐੱਨ.ਆਈ.ਏ. ਵੱਲੋਂ ਵੀਰਵਾਰ ਨੂੰ ਅੰਮ੍ਰਿਤਸਰ ਤੇ ਫਿਰੋਜ਼ਪੁਰ ’ਚ ਹੋਟਲਾਂ ’ਤੇ ਛਾਪੇਮਾਰੀ ਕਰਨ ਦੀ ਖਬਰ ਹੈ।
ਪੁੱਤਰ ਦੀ ਇੱਛਾ ’ਚ ਰਾਖਸ਼ਸ ਬਣਿਆ ਪਤੀ, ਪਤਨੀ ਦਾ ਗਲ ਘੁੱਟ ਕੇ ਕੀਤਾ ਕਤਲ
ਜਾਣਕਾਰੀ ਅਨੁਸਾਰ ਐੱਨ. ਆਈ. ਏ. ਦੀ ਇਕ ਟੀਮ ਨੇ ਅੰਮ੍ਰਿਤਸਰ ਦੇ ਕੁਈਨਜ਼ ਰੋਡ ਦੇ ਪਾਸ਼ ਖੇਤਰ ਵਿਚ ਸਥਿਤ 2 ਹੋਟਲਾਂ ’ਤੇ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਵਿਭਾਗ ਨੂੰ ਕੁਝ ਲੋਕਾਂ ਬਾਰੇ ਜਾਣਕਾਰੀ ਮਿਲੀ ਸੀ, ਜੋ ਪਾਕਿਸਤਾਨ ਦੇ ਸੰਪਰਕ ਵਿਚ ਸਨ। ਹਾਲਾਂਕਿ ਵਿਭਾਗ ਨੇ ਇਹ ਨਹੀਂ ਦੱਸਿਆ ਕਿ ਕਿਸ ਨੂੰ ਅਤੇ ਕਿਉਂ ਗ੍ਰਿਫਤਾਰ ਕੀਤਾ ਗਿਆ ਅਤੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ।
ਪੰਜਾਬ ਸਰਕਾਰ ਨੇ ਫੈਕਟਰੀਆਂ ਦੇ ਇਮਾਰਤੀ ਨਕਸ਼ਿਆਂ ਸਬੰਧੀ ਲਿਆ ਵੱਡਾ ਫੈਸਲਾ
ਇਸੇ ਤਰ੍ਹਾਂ ਐੱਨ. ਆਈ. ਏ. ਨੇ ਫਿਰੋਜ਼ਪੁਰ ਦੇ ਇਕ ਹੋਟਲ ਅਤੇ ਉਸ ਦੇ ਮਾਲਕ ਦੇ ਘਰ ਅਤੇ ਫਿਰੋਜ਼ਪੁਰ ਦੇ ਪਿੰਡ ਮਾਲਵਾਲ ਜਦੀਦ ’ਚ ਇਕ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਕਾਫੀ ਦੇਰ ਤਕ ਜਾਰੀ ਰਹੀ। ਲੰਬੇ ਸਮੇਂ ਤਕ ਜਾਂਚ ਕਰਨ ਤੋਂ ਬਾਅਦ ਟੀਮ ਵਾਪਸ ਚਲੀ ਗਈ। ਐੱਨ. ਆਈ. ਏ. ਵਲੋਂ ਇਨ੍ਹਾਂ 2 ਥਾਵਾਂ ’ਤੇ ਛਾਪੇਮਾਰੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਸ਼ਮੀਰੀ ਵਿਦਿਆਰਥੀਆਂ ’ਤੇ 10-12 ਵਿਅਕਤੀਆਂ ਵੱਲੋਂ ਹਮਲਾ
NEXT STORY