ਨਵੀਂ ਦਿੱਲੀ -ਭਾਰਤੀ ਲੱਗਦਾ ਹੁਣ ਅਮੀਰ ਹੋ ਰਹੇ ਹਨ, ਕਿਉਂਕਿ ਇਸ ਸਾਲ ਦੀ ਪਹਿਲੀ ਤਿਮਾਹੀ ’ਚ 1 ਕਰੋੜ ਰੁਪਏ ਅਤੇ ਉਸ ਤੋਂ ਵੱਧ ਦੇ ਘਰਾਂ ਦੀ ਮੰਗ ’ਚ ਵਾਧਾ ਹੋਇਆ ਹੈ, ਜਿਸ ਨਾਲ ਦੇਸ਼ ’ਚ ਕੁੱਲ ਘਰਾਂ ਦੀ ਵਿਕਰੀ ਦਾ ਅੰਕੜਾ 65,000 ਤੋਂ ਵੱਧ ਹੋ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਜਾਰੀ ਹੋਈ ਇਕ ਰਿਪੋਰਟ ’ਚ ਦਿੱਤੀ ਗਈ।ਜੇ. ਐੱਲ. ਐੱਲ. ਦੀ ਰਿਪੋਰਟ ’ਚ ਦੱਸਿਆ ਗਿਆ ਕਿ ਜਨਵਰੀ-ਮਾਰਚ ਮਿਆਦ ’ਚ ਘਰਾਂ ਦੀ ਵਿਕਰੀ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਕੁੱਲ 65,246 ਇਕਾਈਆਂ ਦੀ ਵਿਕਰੀ ਹੋਈ ਹੈ। ਇਸ ਗਿਰਾਵਟ ਦੇ ਸੀਮਿਤ ਹੋਣ ਦੀ ਵਜ੍ਹਾ 3-5 ਕਰੋੜ ਰੁਪਏ ਅਤੇ 1.5-3 ਕਰੋੜ ਰੁਪਏ ਦੇ ਘਰਾਂ ਦੀ ਮੰਗ ’ਚ ਵਾਧਾ ਹੋਣਾ ਹੈ।
ਰਿਪੋਰਟ ’ਚ ਦੱਸਿਆ ਗਿਆ ਕਿ ਜ਼ਿਆਦਾ ਕੀਮਤ ਵਾਲੇ ਘਰਾਂ ਦੀ ਮੰਗ ’ਚ ਲਗਾਤਾਰ ਵਾਧੇ ਨਾਲ ਘਰ ਖਰੀਦਣ ਵਾਲਿਆਂ ’ਚ ਵਧਦੀ ਖੁਸ਼ਹਾਲੀ, ਬਦਲਦੀਆਂ ਜੀਵਨਸ਼ੈਲੀ ਤਰਜੀਹਾਂ ਅਤੇ ਵੱਡੀਆਂ ਅਤੇ ਪ੍ਰੀਮੀਅਮ ਏਸੈੱਟਸ ਨੂੰ ਤਰਜੀਹ ਦੇਣ ਦਾ ਸੰਕੇਤ ਮਿਲਦਾ ਹੈ।
ਇਨ੍ਹਾਂ ਸ਼ਹਿਰਾਂ ਦੀ ਕੁੱਲ ਵਿਕਰੀ ’ਚ ਹਿੱਸੇਦਾਰੀ 66 ਫੀਸਦੀ
ਰਿਪੋਰਟ ਮੁਤਾਬਕ ਦੇਸ਼ ਦੇ ਸਿਖਰਲੇ 7 ਸ਼ਹਿਰਾਂ ’ਚ ਘਰਾਂ ਦੀ ਵਿਕਰੀ ’ਚ ਬੈਂਗਲੁਰੂ, ਮੁੰਬਈ ਅਤੇ ਪੁਣੇ ਦਾ ਦਬ-ਦਬਾਅ ਰਿਹਾ ਹੈ ਅਤੇ ਇਨ੍ਹਾਂ ਸ਼ਹਿਰਾਂ ਦੀ ਕੁੱਲ ਵਿਕਰੀ ’ਚ ਹਿੱਸੇਦਾਰੀ 66 ਫੀਸਦੀ ਦੀ ਰਹੀ ਹੈ। ਇਨ੍ਹਾਂ ਸ਼ਹਿਰਾਂ ’ਚ ਵਧਦੀਆਂ ਬਹੁਰਾਸ਼ਟਰੀ ਕੰਪਨੀਆਂ ਅਤੇ ਸਟਾਰਟਅਪਜ਼ ਕਾਰਨ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ ਅਤੇ ਇਨਫ੍ਰਾਸਟ੍ਰੱਕਚਰ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ, ਜਿਸ ਨਾਲ ਇਹ ਸ਼ਹਿਰ ਰਹਿਣ ਅਤੇ ਕੰਮ ਕਰਨ ਲਈ ਜ਼ਿਆਦਾ ਆਕਰਸ਼ਕ ਸਥਾਨ ਬਣ ਰਹੇ ਹਨ।
ਰਿਪੋਰਟ ’ਚ ਦੱਸਿਆ ਗਿਆ ਕਿ 2025 ਦੀ ਪਹਿਲੀ ਤਿਮਾਹੀ ’ਚ ਵੀ ਇਹ ਟ੍ਰੈਂਡ ਜਾਰੀ ਰਿਹਾ ਅਤੇ ਜਨਵਰੀ-ਮਾਰਚ ਦਰਮਿਆਨ ਹੋਈ ਨਵੀਂ ਲਾਂਚਿੰਗ ਨੇ ਵਿਕਰੀ ’ਚ ਇਕ-ਚੌਥਾਈ ਦਾ ਯੋਗਦਾਨ ਦਿੱਤਾ। ਵੱਡੇ ਡਿਵੈੱਲਪਰਜ਼ ਨੇ ਸਮੇਂ ’ਤੇ ਡਲਿਵਰੀ ਅਤੇ ਸਥਿਰ ਮੁੱਲ ਵਾਧੇ ਦੇ ਭਰੋਸੇ ਨਾਲ ਕੀਤੀ ਜਾ ਰਹੀ ਲਾਂਚਿੰਗ ਇਸ ਟ੍ਰੈਂਡ ਨੂੰ ਉਤਸ਼ਾਹ ਦੇ ਰਹੇ ਹਨ।
1 ਕਰੋੜ ਰੁਪਏ ਤੋਂ ਘੱਟ ਕੀਮਤ ਵਾਲੇ ਘਰਾਂ ਦੀ ਮੰਗ ’ਚ ਕਮੀ
ਜੇ. ਐੱਲ. ਐੱਲ. ਦੇ ਮੁੱਖ ਅਰਥਸ਼ਾਸਤਰੀ ਅਤੇ ਖੋਜ ਅਤੇ ਆਰ. ਈ. ਆਈ. ਐੱਸ. ਭਾਰਤ ਦੇ ਮੁਖੀ ਡਾ. ਸਾਮੰਤਕ ਦਾਸ ਨੇ ਕਿਹਾ, ‘‘ਰੈਜ਼ੀਡੈਂਸ਼ੀਅਲ ਰੀਅਲ ਅਸਟੇਟ ਬਾਜ਼ਾਰ ’ਚ ਖਰੀਦਦਾਰਾਂ ਦੀਆਂ ਤਰਜੀਹਾਂ ’ਚ ਬਦਲਾਅ ਦੇ ਸੰਕੇਤ ਮਿਲ ਰਹੇ ਹਨ, ਜਿਸ ’ਚ 1 ਕਰੋੜ ਰੁਪਏ ਤੋਂ ਘੱਟ ਕੀਮਤ ਵਾਲੇ ਘਰਾਂ ਦੀ ਮੰਗ ’ਚ ਕਮੀ ਅਤੇ ਦਰਮਿਆਨੀਆਂ ਤੋਂ ਉੱਚੇ ਪੱਧਰ ਦੀਆਂ ਜਾਇਦਾਦਾਂ ਦੀ ਮੰਗ ਵਧ ਰਹੀ ਹੈ।
ਡਿਵੈੱਲਪਰਜ਼ ਨੂੰ ਮੌਜੂਦਾ ਮੰਗ ਪੈਟਰਨ ਨਾਲ ਤਾਲਮੇਲ ਬਿਠਾਉਣ ਲਈ ਦਰਮਿਆਨੇ ਤੋਂ ਉੱਚੇ ਪੱਧਰ ਦੇ ਪ੍ਰਾਜੈਕਟਸ ’ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰ ਰਹੇ ਹਨ। ਉੱਚ-ਪੱਧਰੀ ਰੈਜ਼ੀਡੈਂਸ਼ੀਅਲ ਸੈਕਟਰ ’ਚ ਲਗਾਤਾਰ ਉਛਾਲ ਆਇਆ ਹੈ, ਜਿਸ ’ਚ 1 ਕਰੋੜ ਰੁਪਏ ਅਤੇ ਉਸ ਤੋਂ ਵੱਧ ਕੀਮਤ ਵਾਲੀਆਂ ਜਾਇਦਾਦਾਂ ਦੀ ਲਾਂਚਿੰਗ ’ਚ ਸਾਲਾਨਾ ਆਧਾਰ ’ਤੇ 107 ਫੀਸਦੀ ਦਾ ਵਾਧਾ ਹੋਇਆ ਹੈ, ਜੋ ਇਸ ਸੈਗਮੈਂਟ ’ਚ ਮਜ਼ਬੂਤ ਵਿਕਰੀ ਦਾ ਕਾਰਨ ਹੈ।
ਬਲਰਾਮਪੁਰ ’ਚ ਪੁਜਾਰੀ ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ
NEXT STORY