Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 24, 2026

    10:04:13 PM

  • two cousins from faridkot district die after car falls into canal

    ਕਾਰ ਨਹਿਰ ’ਚ ਡਿੱਗਣ ਕਾਰਨ ਦੋ ਚਚੇਰੇ ਭਰਾਵਾਂ ਦੀ...

  • big news union minister ravneet bittu resigned

    ਵੱਡੀ ਖਬਰ : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ...

  • big decision of the government in the paper leak case

    ਪੇਪਰ ਲੀਕ ਮਾਮਲੇ 'ਚ ਸਰਕਾਰ ਦਾ ਵੱਡਾ ਫੈਸਲਾ ! NTA...

  • cjp jp nadda meeting dharmendra pradhan compensation

    CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਸਾਹਿਤਨਾਮਾ: ਐਵਾਨ-ਏ-ਗ਼ਜ਼ਲ, ਗੁਰਦੇਵ ਸਿੰਘ ਪੰਦੋਹਲ ਨੂੰ ਯਾਦ ਕਰਦਿਆਂ

MERI AWAZ SUNO News Punjabi(ਨਜ਼ਰੀਆ)

ਸਾਹਿਤਨਾਮਾ: ਐਵਾਨ-ਏ-ਗ਼ਜ਼ਲ, ਗੁਰਦੇਵ ਸਿੰਘ ਪੰਦੋਹਲ ਨੂੰ ਯਾਦ ਕਰਦਿਆਂ

  • Updated: 12 Jun, 2021 03:41 PM
Jalandhar
literature awan e ghazal gurdev singh pandohal
  • Share
    • Facebook
    • Tumblr
    • Linkedin
    • Twitter
  • Comment

ਸ਼ੂਕਦਾ ਦਰਿਆ, ਦੋਸਤੀ ਦੇ ਤਰਾਜੂ 'ਚ ਪੂਰਾ ਉਤਰਨ ਵਾਲਾ, ਲਮ ਸਲੰਮਾ ਕੱਦ,ਰੰਗ ਸਾਫ਼ ਤੇ ਆਕਰਸ਼ਤ ਨਕਸ਼ੋ ਨਿਹਾਰ।ਕੁੱਲ ਮਿਲਾ ਕੇ ਗ਼ਜ਼ਲ ਵਰਗਾ ਮੁਹਾਂਦਰਾ ਸੀ, ਡਾ:ਗੁਰਦੇਵ ਸਿੰਘ ਪੰਦੋਹਲ ਦਾ। ਜੂਨ 2009 'ਚ  ਉਹ ਪੰਜਾਬੀ ਭਵਨ ਲੁਧਿਆਣਾ ਵਿਖੇ ਕਵੀ ਦਰਬਾਰ 'ਚ ਸ਼ਮੂਲੀਅਤ ਕਰਨ ਜਾਂਦਿਆਂ ਫਿਰੋਜ਼ਪੁਰ ਰੋਡ ਚੁੰਗੀ ਨਜ਼ਦੀਕ, ਸੜਕ ਹਾਦਸੇ 'ਚ ਸਦਾ ਲਈ ਖ਼ਾਮੋਸ਼ ਹੋ ਗਏ।  ਆਪਣੀ ਮੌਤ ਸਮੇਂ ਉਹ ਕੋਈ 75 ਕੁ ਸਾਲ ਦੇ ਸਨ।ਉਸ ਤੋਂ ਪਹਿਲੇ ਸਕੂਲ ਸਿੱਖਿਆ ਵਿਭਾਗ 'ਚ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਆਖਰੀ ਸਮੇਂ ਤੱਕ ਵੀ ਉਹ ਹਮੇਸ਼ਾਂ ਹੀ ਬਣ ਠਣ ਕੇ ਇੰਝ ਰਹੇ ਕਿ ਆਪਣੀ ਅਸਲ ਉਮਰ ਤੋਂ 10-15 ਸਾਲ ਘੱਟ ਦਿਸਣਾ।ਕੰਮਾਂ ਕਾਰਾਂ 'ਚ ਵੀ ਇਵੇਂ ਮੁਕਾਬਲਤਨ ਚੁਸਤ ਦਰੁਸਤ ਰਹੇ। ਤੇ ਜਵਾਨੀ ਵੇਲੇ ਦੀ ਨਕਲੋ ਹਰਕਤ ਦਾ ਤਾਂ ਕਯਾ ਕਹਿਣੈ।
         
ਪਰਿਵਾਰਕ ਪਿਛੋਕੜ
ਉਦੇ ਪਰਿਵਾਰ ਬਾਰੇ ਗੱਲ ਕਰੀਏ ਤਾਂ ਪੰਦੋਹਲ ਸਾਬ ਦਾ ਬੇਟਾ ਬੰਦਿਆਂ ਦਾ ਡਾਕਟਰ ਤੇ ਸੱਭੋ ਬੇਟੀਆਂ ਸਾਇੰਸ ਤੇ ਸਾਹਿਤ ਦੀਆਂ।ਇਕ ਬੇਟੀ ਸ:ਲਖਮੀਰ ਸਿੰਘ ਰੰਧਾਵਾ ਸਾਬਕਾ ਵਿੱਦਿਆ ਮੰਤਰੀ ਪੰਜਾਬ,ਪਰਿਵਾਰ ਦੇ ਡਾਕਟਰ ਗੁਰਦੇਵ ਸਿੰਘ ਨੂੰ ਵਿਆਹੀ ਵਰੀ।ਪੰਦੋਹਲ ਸਾਬ੍ਹ ਦਾ ਜਨਮ ਸਮਰਾਲਾ ਤਹਿਸੀਲ ਦੇ ਪਿੰਡ  ਬਰਵਾਲੀ ਖੁਰਦ 'ਚ ਕਿਸਾਨ ਪਰਿਵਾਰ ਦੇ ਸ: ਪੂਰਨ ਸਿੰਘ ਦੇ ਘਰ 1932 ਨੂੰ ਹੋਇਐ।ਉਹ ਬਾਲੜੀ ਉਮਰੇ ਹੀ ਸਨ ਜਦ ਮਾਤਾ ਜੀ ਸਵਰਗ ਸਿਧਾਰ ਗਏ ।ਅੰਜ਼ਾਮ ਇਹ ਕਿ ਪਿਤਾ ਜੀ ਨੇ ਦੂਜੀ ਸ਼ਾਦੀ ਰਚਾ ਲਈ ।ਦਾਦਾ ਜੀ ਜਿੰਨਾ ਸਮਾਂ ਜਿਊਂਦੇ ਰਹੇ ਓਨਾ ਸਮਾਂ ਮਾਂ ਦਾ ਪਿਆਰ ਬਰਾਬਰ ਰਿਹਾ ਪਰ ਦਾਦਾ ਦੇ ਅੱਖਾਂ ਮੀਟ ਜਾਣ ਉਪਰੰਤ ਤਮਾਮ ਉਮਰ ਮਾਤਾ ਵਲੋਂ ਮਤਰੇਈ ਮਾਂ ਵਾਲਾ ਸਲੂਕ ਹੀ ਹੁੰਦਾ ਰਿਹੈ।ਸਿਤਮ ਜ਼ਰੀਫ਼ੀ ਇਹ ਹੋਈ ਕਿ ਆਰੀਆ ਕਾਲਜ ਖੰਨਾ ਵਿਖੇ 13 ਵੀਂ 'ਚ ਪੜਦੇ ਸਨ ਕਿ ਘਰਦਿਆਂ ਵਲੋਂ ਜੇਬ ਖ਼ਰਚ ਤੱਕ ਵੀ ਬੰਦ ਕਰਤਾ।ਉਸ ਵਕਤ ਸ਼ਾਦੀ ਵੀ ਉਹਨਾ ਦੀ ਹੋ ਚੁੱਕੀ ਸੀ।।ਮਜ਼ਬੂਰਨ ਫਿਰ ਆਸ ਪਾਸ ਪ੍ਰਾਈਵੇਟ ਸਕੂਲਾਂ 'ਚ ਮਾਸਟਰ ਰਹੇ।ਉਪਰੰਤ ਸਾਰੀ ਪੜ੍ਹਾਈ ਪ੍ਰਾਈਵੇਟ ਹੀ ਕੀਤੀ।

ਇਹ ਵੀ ਪੜ੍ਹੋ: ਕਹਾਣੀਨਾਮਾ: ਧੀ ਜੰਮੀ ਭੈਣ ਵਿੱਸਰੀ, ਭੂਆ ਕ੍ਹੀਦੇ ਚਿੱਤ

ਪੜ੍ਹਾਈ ਅਤੇ ਨੌਕਰੀ
ਪੰਦੋਹਲ ਦੀ ਸ਼ਖ਼ਸੀਅਤ ਤੇ ਉਹਨਾ ਦੇ ਬਾਬਾ ਸ:ਗੰਗਾ ਸਿੰਘ ਜੋ ਤਦੋਂ ਸਰਕਾਰੀ ਸਕੂਲ ਮਾਸਟਰ ਸਨ,ਹੋਰਾਂ ਦਾ ਪ੍ਰਭਾਵ ਸੀ।ਪੜ੍ਹਾਈ ਵਿਚ ਵੀ ਚੁਸਤ ਦਰੁਸਤ ਹੋਣ ਕਾਰਨ ਉਹਨਾ ਨੂੰ ਖੇਤੀਬਾੜੀ ਦੀ ਪੰਜਾਲੀ ਨਾ ਚੁੱਕਣੀ ਪਈ। B.A. BT. ਕਰਕੇ ਉਹ ਸਰਕਾਰੀ ਮਾਸਟਰ ਹੋਏ।ਨੌਕਰੀ ਦੌਰਾਨ ਹੀ MA(ਪੰਜਾਬੀ,ਉਰਦੂ ,ਅੰਗਰੇਜ਼ੀ )MEd ਤੇ 'ਪੰਜਾਬੀ ਲੋਕ ਗੀਤ ਅਤੇ ਸਾਹਿਤ' ਵਿਸ਼ੇ 'ਤੇ ਡਾ:ਤਰਲੋਕ ਸਿੰਘ ਕੰਵਰ ਦੀ ਅਗਵਾਈ ਹੇਠ Ph.D ਕੀਤੀ।ਸਰਕਾਰੀ ਮਾਸਟਰ ਉਹ ਬਹੁਤਾ ਸਮਾਂ ਗੁਰਾਇਆਂ, ਫਿਲੌਰ ਤੇ ਨੂਰਮਹਿਲ ਰਹੇ।ਉਪਰੰਤ ਸਮਰਾਲਾ ਦੇ ਸਕੂਲ ਤੋਂ ਪੰਜਾਬੀ ਲੈਕਚਰਾਰ ਤੇ ਫਿਰ  ਡਿਪਟੀ ਡਾਇਰੈਕਟਰ ਰਿਟਾਇਰ ਹੋਏ ।
       
  ਸਾਹਿਤ ਵੱਲ ਉਨ੍ਹਾ ਦਾ ਮੋੜਾ ਇਸ ਤਰਾਂ ਪਿਆ ਕਿ ਸੱਭ ਤੋਂ ਪਹਿਲੇ ਉਨ੍ਹਾਂ ਧਾਰਮਿਕ ਕਵਿਤਾ ਖੰਨੇ ਆਰੀਆ ਸਕੂਲ 'ਚ ਪੜ੍ਹਦਿਆਂ ਗੁਰੂ ਨਾਨਕ ਗੁਰਪੁਰਬ ਸਮੇਂ ਲਿਖੀ:-

"ਸੋਚ ਸਮਝ ਕੇ ਆਈਂ ਬਾਬਾ ਜੇ ਮੁੜ ਆਉਣਾ ਚਾਵੇਂ
ਪਹਿਲਾਂ ਤੋਂ ਵੱਧ ਵਿਗੜ ਗਈ ਦੁਨੀਆਂ ਮਤੇ ਭੁਲੇਖਾ ਖਾਵੇਂ"

ਤੇ ਦੂਜੀ ਇਸ਼ਕ ਮਜਾਜੀ ਵਾਲੀ ਜਦ ਅੱਧ ਵਿਚਕਾਰ ਕਾਲਜ ਦੀ ਪੜ੍ਹਾਈ ਛੱਡ ਦੋਰਾਹਾ 'ਚ ਪ੍ਰਾਈਵੇਟ ਮਾਸਟਰ ਆਣ ਲੱਗੇ। ਖੰਨਾ-ਦੋਰਾਹਾ ਰੇਲ ਸਫਰ ਦੌਰਾਨ ਸਾਹਮਣੀ ਸੀਟ 'ਤੇ ਬੈਠੀ ਅਕਰਸ਼ਤ ਹਮ ਉਮਰ ਲੜਕੀ ਤੇ ਫ਼ਿਦਾ ਹੋ ਕੇ:-

"ਹੈ ਸੀ ਚੁੱਪ 'ਚ ਉਸ ਦਾ ਵਾਸਾ,ਉਪਰ ਮੋਨ ਤੇ ਅੰਦਰ ਹਾਸਾ
ਸੋਹਣਾ ਦਰਸ਼ ਦਿਖਾਈ ਜਾਂਦਾ,ਸੁੱਤੇ ਭਾਗ ਦਿਖਾਈ ਜਾਂਦਾ" 

ਇਹ ਵੀ ਪੜ੍ਹੋ: ਅਣਖੀ ਯੋਧਾ: ਨਿਰਮਲ ਸਿੰਘ ਧਰਮੀ ਫ਼ੌਜੀ

ਸਾਹਿਤਕ ਖੇਤਰ
ਪੰਦੋਹਲ ਸਾਬ੍ਹ ਨੇ ਡਾ:ਸਾਧੂ ਸਿੰਘ ਹਮਦਰਦ, ਨੰਦ ਲਾਲ ਨੂਰ ਪੁਰੀ,ਬਾਵਾ ਬਲਵੰਤ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਮਹਿਫ਼ਲ ਵਿਚ ਵਿਚਰਦਿਆਂ ਆਪਣੀ ਲਿਖਣ ਕਲਾ 'ਚ ਕਾਫ਼ੀ ਨਿਖਾਰ ਲਿਆਂਦਾ। ਉਨ੍ਹਾਂ ਗ਼ਜ਼ਲ ਦਾ ਵਿਧਾ ਗਿਆਨ ਉਰਦੂ ਦੇ ਉਚ ਕੋਟੀ ਉਸਤਾਦ ਸ਼ਾਇਰ ਜਨਾਬ ਜੋਸ਼ ਮਲਸਿਆਨੀ ਸਾਬ੍ਹ ਤੋਂ ਗ੍ਰਹਿਣ  ਕੀਤਾ।ਉਹ ਦਰਜਣ ਦੇ ਕਰੀਬ ਰਿਸਾਲਿਆਂ/ਅਖ਼ਬਾਰਾਂ ਅਤੇ ਅਦਬੀ ਸਭਾਵਾਂ ਦੇ ਮੈਂਬਰ ਜਾਂ ਸਰਪ੍ਰਸਤ ਰਹੇ। ਉਪਰੰਤ ਉਹਨਾ ਕੋਈ ਢਾਈ ਦਰਜਣ ਕਿਤਾਬਾਂ ਦੀ ਰਚਨਾ ਕੀਤੀ ਜਿਨ੍ਹਾਂ 'ਚ ਪ੍ਰਮੁੱਖ ਗ਼ਜ਼ਲ ਕਿਤਾਬਾਂ ਖਾਮੋਸ਼ੀ,ਮਧਹੋਸ਼ੀ, ਸਰਗੋਸ਼ੀ,ਗੁਲਬਰਗ,ਰੰਗ ਬਰੰਗੀਆਂ ਵਗੈਰਾ,ਕਹਾਣੀ ਨਾਮਾ 'ਚ ਰੂਹਾਂ ਸਿਸਕਦੀਆਂ ਰਹਿ ਗਈਆਂ, ਨਾਵਲ ਨਾਮਾ 'ਚ ਪੱਲੇ ਦੀ ਹਵਾ, ਸਫ਼ਰਨਾਮਾ ਗੋਰੀ ਧਰਤੀ ਕਾਲੇ ਲੋਕ, ਮੈਂ ਆਸਟ੍ਰੇਲੀਆ ਵੇਖਿਆ ।ਉਰਦੂ ਫਾਰਸੀ ਤੋਂ ਲਿਪੀਆਂਤਰ:ਗੰਜ਼ਿ ਸ਼ਹੀਦਾਂ, ਅਮਰਨਾਮਾ, ਦੀਵਾਨ-ਏ-ਗੋਯਾ,ਗੁਲਿਸਤਾਨ, ਬੋਸਤਾਨ,ਰੁਬਾਇਆਤ ਉਮਰ ਖ਼ਯਾਮ ਅਤੇ ਇਹਨਾ ਸਭਨਾ ਦਾ ਸਿਖਰ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰਨਾਮਾ ਉਸੀ ਬਹਿਰ 'ਚ ਬ-ਕਮਾਲ ਅਨੁਵਾਦਿਤ ਹੈ।ਹਿੱਸਾ ਨਜ਼ਮ ਦੀ ਵੰਨਗੀ ਦੇਖੋ ਜਿਸ 'ਚ ਲਿਖੀਆਂ ਗ਼ਜ਼ਲ ਕਿਤਾਬਾਂ ਦਾ ਜ਼ਿਕਰ ਹੈ:-

'ਮਧਹੋਸ਼ੀ' ਵਿਚ ਧਾਰ 'ਖ਼ਾਮੋਸ਼ੀ', ਮੈਂ ਭਰੀਆਂ ਤਰੁਸ਼ੀਆਂ ਤੰਗੀਆਂ।
'ਸਰਗੋਸ਼ੀ' ਸੰਗ 'ਗੁਲਬਰਗ' ਖਿੜਾਕੇ, ਮੈਂ ਦਾਤਾਂ ਰੱਬ ਤੋਂ ਮੰਗੀਆਂ।
'ਪੱਲੇ ਦੀ ਹਵਾ' ਚੱਲ ਘੜੀਆਂ,ਐਸੀਆਂ ਖੱਟੀਆਂ ਮਿਠੀਆਂ
ਲਹਿਰ ਬਹਿਰ ਵਿਚ ਆ ਕੇ ਫਿਰ,ਦਿਖਾਈਆਂ 'ਰੰਗ ਬਿਰੰਗੀਆਂ'।

ਭਾਈ ਨੰਦ ਲਾਲ ਦਾ ਦੀਵਾਨ-ਏ-ਗੋਯਾ ਦਾ ਇਕ ਉਮਦਾ ਸ਼ੇਅਰ ਦੇਖੋ ਜੋ ਉਹਨਾ ਗੁਰੂ ਗੋਬਿੰਦ ਸਿੰਘ ਜੀ 'ਤੇ ਫਿਦਾ ਹੋ ਕੇ ਲਿਖਿਆ,ਮੂਲ:-

"ਐ ਜ਼ਿ ਦਸਤ ਖੰਜ਼ਰਿ ਮਿਯਗਾਨਿ ਊ
ਮੇ ਸ਼ਵਟ ਖਾਮੋਸ਼ 'ਗੋਯਾ' ਅਲ ਗਿਆਸ"

ਉਲਥਾ:-
ਉਸਦੀਆਂ ਪਲਕਾਂ ਦੇ ਖੰਜ਼ਰ ਜਦ ਏਦਾਂ ਜ਼ਖ਼ਮੀ ਕੀਤਾ
ਕਿੱਦਾਂ ਬੈਠਾ ਰਹਿੰਦਾ 'ਗੋਯਾ' ਚੁੱਪ ਸੰਭਾਲੀ ਤੋਬਾ।


ਪ੍ਰਾਪਤੀਆਂ 
ਪੰਦੋਹਲ ਸਾਬ੍ਹ ਉਸ ਸ਼ਖ਼ਸੀਅਤ ਦਾ ਨਾਮ ਸੀ ਜਿਨ੍ਹਾਂ ਆਪਣਾ ਨੁਕਸਾਨ ਕਰਵਾ ਕੇ ਵੀ ਦੂਜਿਆਂ ਦਾ ਭਲਾ ਕੀਤਾ।ਉਨ੍ਹਾਂ ਸੇਵਾ ਮੁਕਤੀ ਤੋਂ ਬਾਅਦ 79,ਜੀਵਨ ਪ੍ਰੀਤ ਕਲੋਨੀ ਫਿਰੋਜ਼ਪੁਰ ਰੋਡ ਲੁਧਿਆਣਾ, ਚੁੰਗੀ ਨਜ਼ਦੀਕ ਰਿਹਾਇਸ਼ ਰੱਖੀ ।ਜਿੰਨਾ ਸਮਾਂ ਵੀ ਉਥੇ ਰਹੇ ਆਪਣੀ ਮੁਹੱਲਾ ਅਤੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਰਹੇ। ਸਿਖਾਂਦਰੂ ਨਵੇਂ ਖਾਸ ਕਰ ਪਰਵਾਸੀ ਭਾਰਤੀ ਲਿਖਾਰੀਆਂ ਦੀਆਂ ਲਿਖਤਾਂ ਦੀ ਇਸਲਾਹ ਅਤੇ ਅਗਵਾਈ ਕਰਕੇ ਦਰਜਣ ਦੇ ਕਰੀਬ ਕਿਤਾਬਾਂ ਛਪਵਾਈਆਂ।ਇੰਨੇ ਕੁ ਹੀ ਮੁਲਕਾਂ 'ਚ ਭਰਮਣ ਅਤੇ ਉਨ੍ਹਾਂ ਦੀਆਂ ਯੂਨੀਵਰਸਿਟੀਆਂ 'ਚ 24 ਖੋਜ ਪੱਤਰ ਵੀ ਲਿਖੇ/ਪੜ੍ਹੇ।ਲਗਾਤਾਰ ਅਖ਼ਬਾਰਾਂ 'ਚ ਛਪਣ ਦੇ ਨਾਲ ਨਾਲ  ਕਵੀ ਦਰਬਾਰਾਂ ਦਾ ਸ਼ਿੰਗਾਰ ਵੀ ਬਣਦੇ ਰਹੇ।ਦਰਜਣ ਦੇ ਕਰੀਬ PhD ਲਈ ਵਿਦਿਆਰਥੀਆਂ ਦੀ ਅਗਵਾਈ ਕੀਤੀ ।ਪੰਦੋਹਲ ਸਾਬ੍ਹ ਦੀਆਂ ਸੱਭੋ ਕਿਰਤਾਂ ਪੜ੍ਹਨ ਅਤੇ ਸਾਂਭਣ ਯੋਗ ਹਨ ਪਰ ਜ਼ਫ਼ਰਨਾਮਾ ਦਾ ਉਸੀ ਬਹਿਰ 'ਚ ਉਲਥਾ ਬਾ-ਕਮਾਲ ਹੈ।ਮੈਂ ਉਨ੍ਹਾਂ ਦੀ ਕਲਮ ਨੂੰ ਨਮਸਕਾਰ ਆਖਦਾ ਹਾਂ। ਜ਼ਫ਼ਰਨਾਮਾ ਦੀ ਇਕ ਚਰਚਿਤ ਮੂਲ ਵੰਨਗੀ ਅਤੇ ਉਲਥਾ ਦੇਖੋ :-
"ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ"     

ਉਲਥਾ:-
ਜਦੋਂ ਧਿਰ ਉਪਾਵਾਂ ਦੀ ਹੈ ਹਾਰਦੀ,
ਉਦੋਂ ਜਾਇਜ਼ ਵਰਤੋਂ ਹੈ ਤਲਵਾਰ ਦੀ।

ਪਰਿਵਾਰ
ਹਥਲੀ ਲਿਖਤ ਅਧੂਰੀ ਰਹੇਗੀ ਜੇ ਉਨ੍ਹਾਂ ਦੀ ਪਤਨੀ ਸਹਿਬਾ ਦਾ ਜਿਕਰ ਨਾ ਕਰਾਂ।ਜਿੱਥੇ ਉਨ੍ਹਾਂ ਦਾ ਬੇਟਾ ਨਿਊਜ਼ੀਲੈਂਡ 'ਚ ਸੈੱਟ ਐ ਉਥੇ ਬੇਟੀਆਂ ਸਿਡਨੀ ਅਤੇ ਗਲਾਸਗੋ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਨੇ। ਤੇ ਮਾਤਾ ਨਸੀਬ ਕੌਰ ਜੀ ਜਿਨ੍ਹਾਂ ਪੰਦੋਹਲ ਸਾਬ੍ਹ ਨੂੰ ਪਰਿਵਾਰਕ ਦੇ ਨਾਲ ਨਾਲ ਸਮਾਜਿਕ, ਆਰਥਿਕ ਅਤੇ ਸਾਹਿਤਕ ਹਲਕਿਆਂ ਵਿੱਚ ਵੀ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤੈ,ਅੱਜ ਕੱਲ੍ਹ ਬਟਾਲਾ ਵਿਖੇ ਆਪਣੀ ਛੋਟੀ ਬੇਟੀ ਪਾਸ ਜ਼ਿੰਦਗੀ ਦਾ ਪਿਛਲਾ ਪਹਿਰ ਹੰਢਾਅ ਰਹੇ ਨੇ, ਜਿਨ੍ਹਾਂ ਪਾਸ ਪੰਦੋਹਲ ਸਾਬ੍ਹ ਨੂੰ ਚਾਹੁਣ ਵਾਲੇ ਅੱਜ ਵੀ ਜਾਕੇ, ਉਨ੍ਹਾਂ ਨੂੰ ਯਾਦ ਕਰਦਿਆਂ ਕਸੀਦੇ/ਮਰਸੀਏ ਪੜ੍ਹਦੇ ਨੇ। 
ਲੇਖਕ:ਸਤਵੀਰ ਸਿੰਘ ਚਾਨੀਆਂ
92569-73526

  • Literature
  • Awan-e-Ghazal
  • Gurdev Singh Pandohal
  • ਸਾਹਿਤਨਾਮਾ
  • ਗੁਰਦੇਵ ਸਿੰਘ ਪੰਦੋਹਲ

ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਤੇ ਗੀਤਕਾਰ ‘ਅੰਗਰੇਜ਼ ਮੁੰਡੀ ਕੱਦੋਂ’

NEXT STORY

Stories You May Like

  • satluj movie history
    ਸਤਲੁਜ ਅਤੇ ਇਤਿਹਾਸ ਨੂੰ ਯਾਦ ਰੱਖਣ ਦੀ ਜ਼ਿੰਮੇਵਾਰੀ
  • sher e punjab maharaja ranjit singh barandari has also collapsed
    ਕਿਸੇ ਨੇ ਨਹੀਂ ਸੰਭਾਲੀ ਵਿਰਾਸਤ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰਾਂਦਰੀ ਦੀ ਆਖ਼ਰੀ ਦੀਵਾਰ ਵੀ ਡਿੱਗੀ
  • sri akal takht sahib organizes ardas in memory of all martyrs
    ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਣੇ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ
  • shreyas creates history in bristol t20
    ਸ਼੍ਰੇਅਸ ਨੇ ਬ੍ਰਿਸਟਲ T20 'ਚ ਰਚਿਆ ਇਤਿਹਾਸ, ਕੋਹਲੀ ਦੀ ਬਰਾਬਰੀ ਕਰਦਿਆਂ ਰੋਹਿਤ ਨੂੰ ਪਛਾੜਿਆ
  • sanskrit condition removed in b  a   applications for m  a  increased
    ਬੀ. ਏ. ’ਚ ਸੰਸਕ੍ਰਿਤ ਦੀ ਸ਼ਰਤ ਹਟੀ, ਐੱਮ. ਏ. ਲਈ ਵਧੀਆਂ ਅਰਜ਼ੀਆਂ
  • gurmat samagam at cremona dedicated to the memory of martyrs
    ਸ਼ਹੀਦਾਂ ਦੀ ਯਾਦ ਤੇ ਦਸਤਾਰ ਪਰੰਪਰਾ ਨੂੰ ਸਮਰਪਿਤ ਕਰੇਮੋਨਾ ਵਿਖੇ ਗੁਰਮਤਿ ਸਮਾਗਮ
  • train delays become a problem in the rain
    ਮੀਂਹ 'ਚ ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ, ਸ਼ਾਨ-ਏ-ਪੰਜਾਬ ਡੇਢ ਤੇ ਵੈਸ਼ਨੋ ਦੇਵੀ ਮਾਲਵਾ 3 ਘੰਟੇ ਲੇਟ
  • assistant lineman dies due to electrocution while fixing power supply
    ਬਿਜਲੀ ਸਪਲਾਈ ਠੀਕ ਕਰਦਿਆਂ ਕਰੰਟ ਲੱਗਣ ਕਾਰਨ ਸਹਾਇਕ ਲਾਈਨਮੈਨ ਦੀ ਮੌਤ
  • muslim organizations in punjab protest against the lathi charge on students
    ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਮੁਸਲਿਮ ਸੰਗਠਨ ਪੰਜਾਬ ਨੇ ਕੀਤਾ...
  • punjab weather heavy raining yellow alert
    ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ...
  • three days of holiday in punjab schools colleges and government offices closed
    ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
  • driver trapped in cabin after canters collide on national highway jalandhar
    ਜਲੰਧਰ-ਗੋਰਾਇਆ ਹਾਈਵੇਅ 'ਤੇ ਦੋ ਟੈਂਕਰਾਂ ਵਿਚਾਲੇ ਜ਼ਬਰਦਸਤ ਟੱਕਰ, ਕੈਬਿਨ 'ਚ...
  • sad delhi backs jantar mantar protesters
    ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ,...
  • order to the improvement trust to get the sale deed registered
    LDP ਕੈਟਾਗਿਰੀ ਦਾ ਪਲਾਟ ਵਿਕਰੀ ਮਾਮਲਾ: ਇੰਪਰੂਵਮੈਂਟ ਟਰੱਸਟ ਨੂੰ ਸੇਲ ਡੀਡ...
  • strict action on school buses  8 buses challaned for violating safety rules
    ਸਕੂਲੀ ਬੱਸਾਂ 'ਤੇ ਕੱਸਿਆ ਗਿਆ ਸ਼ਿਕੰਜਾ, ਸੁਰੱਖਿਆ ਨਿਯਮ ਤੋੜਨ 'ਤੇ 8 ਬੱਸਾਂ ਦੇ...
  • punjab police employee dies in road accident while on duty
    ਡਿਊਟੀ 'ਤੇ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ...
Trending
Ek Nazar
cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

pakistan prime minister condemned

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • trump buffalo
      3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +