Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 25, 2026

    7:59:32 AM

  • big news union minister ravneet bittu resigned

    ਵੱਡੀ ਖਬਰ : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ...

  • two cousins from faridkot district die after car falls into canal

    ਕਾਰ ਨਹਿਰ ’ਚ ਡਿੱਗਣ ਕਾਰਨ ਦੋ ਚਚੇਰੇ ਭਰਾਵਾਂ ਦੀ...

  • big decision of the government in the paper leak case

    ਪੇਪਰ ਲੀਕ ਮਾਮਲੇ 'ਚ ਸਰਕਾਰ ਦਾ ਵੱਡਾ ਫੈਸਲਾ ! NTA...

  • para powerlifter jhandu kumar creates history

    CWG 2026: ਪਾਵਰਲਿਫਟਰ ਝੰਡੂ ਕੁਮਾਰ ਨੇ ਰਚਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਤੇ ਗੀਤਕਾਰ ‘ਅੰਗਰੇਜ਼ ਮੁੰਡੀ ਕੱਦੋਂ’

MERI AWAZ SUNO News Punjabi(ਨਜ਼ਰੀਆ)

ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਤੇ ਗੀਤਕਾਰ ‘ਅੰਗਰੇਜ਼ ਮੁੰਡੀ ਕੱਦੋਂ’

  • Edited By Rajwinder Kaur,
  • Updated: 12 Jun, 2021 06:14 PM
Jalandhar
poets lyricists angrez kaddon
  • Share
    • Facebook
    • Tumblr
    • Linkedin
    • Twitter
  • Comment

ਉਜਾਗਰ ਸਿੰਘ

ਸਾਹਿਤਕਾਰਾਂ, ਗੀਤਕਾਰਾਂ, ਲੇਖਕਾਂ, ਕਲਾਕਾਰਾਂ, ਵਕੀਲਾਂ, ਪ੍ਰੋਫ਼ੈਸਰਾਂ ਅਤੇ ਪਰਵਾਸੀ ਭਾਰਤੀਆਂ ਦੀ ਨਰਸਰੀ ਵੱਜੋਂ ਜਾਣੇ ਜਾਂਦੇ ਪਿੰਡ ਕੱਦੋਂ ਦਾ ਜਮਪਲ ਅੰਗਰੇਜ਼ ਮੁੰਡੀ ਕੱਦੋਂ ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਕਵੀ ਅਤੇ ਗੀਤਕਾਰ ਹੈ। ਜ਼ਿੰਦਗੀ ਦੀ ਜਦੋਜਹਿਦ ਵਿੱਚ ਰੋਜ਼ੀ ਰੋਟੀ ਅਤੇ ਸੁਨਹਿਰੇ ਭਵਿਖ ਦੇ ਸੁਫ਼ਨੇ ਲੈ ਕੇ ਉਹ 1981 ਵਿੱਚ ਅਮਰੀਕਾ ਪਹੁੰਚ ਗਿਆ, ਜਿਥੇ ਬਚਪਨ ਤੋਂ ਹੀ ਉਸ ਦੇ ਅਲੱੜ੍ਹ ਮਨ ਵਿੱਚ ਪਨਪਦੀ ਕਵਿਤਾ ਅਤੇ ਗੀਤ ਆਪ ਮੁਹਾਰੇ ਕਾਗਜ਼ ਦੀ ਕੈਨਵਸ ਤੇ ਉਕਰਨ ਲੱਗੇ। ਪਰਵਾਸ ਦਾ ਵਾਤਾਵਰਨ ਅਤੇ ਕੁਦਰਤੀ ਨਜ਼ਾਰੇ ਕਵੀਆਂ ਅਤੇ ਗੀਤਕਾਰਾਂ ਲਈ ਬਹੁਤ ਸੁਹਾਵਣੇ ਹੁੰਦੇ ਹਨ, ਕਿਉਂਕਿ ਸਾਹਿਤਕਾਰ ਕੋਮਲ ਭਾਵਨਾਵਾਂ ਵਿੱਚ ਗੜੁਚ ਹੁੰਦੇ ਹਨ, ਜਿਸ ਕਰਕੇ ਅੰਗਰੇਜ਼ ਦਾ ਕਾਵਿਕ ਮਨ ਕਲਪਨਾ ਦੀ ਉਡਾਰੀ ਮਾਰਨ ਲੱਗ ਪਿਆ। ਉਸਦੀ ਲੇਖਣੀ ਵਿੱਚ ਨਿਖ਼ਾਰ ਆਉਣਾ ਸ਼ੁਰੂ ਹੋ ਗਿਆ। ਅੰਗਰੇਜ਼ ਮੁੰਡੀ ਕੱਦੋਂ ਲਿਖਦਾ ਤਾਂ ਰੁਮਾਂਸਵਾਦੀ ਕਵਿਤਾਵਾਂ ਅਤੇ ਗੀਤ ਹੀ ਹੈ ਪਰ ਲਗਪਗ ਉਸਦੀ ਹਰ ਕਵਿਤਾ ਅਤੇ ਗੀਤ ਵਿੱਚ ਸਮਾਜਿਕ ਸਰੋਕਾਰਾਂ ਦੀ ਝਲਕ ਜ਼ਰੂਰ ਮਿਲਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, 19 ਸਾਲਾ ਨੌਜਵਾਨ ਦੀ ਹੋਈ ਮੌਤ (ਤਸਵੀਰਾਂ)

ਉਸਦੀ ਕਵਿਤਾ ਅਤੇ ਗੀਤਾਂ ਦਾ ਆਨੰਦ ਮਾਣਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਉਹ ਰਮਾਂਟਿਕ ਹੈ ਪਰ ਉਸਦੇ ਰੁਮਾਂਸਵਾਦ ਨੂੰ ਸਮਾਜਿਕ ਸਰੋਕਾਰਾਂ ਦੀ ਪੁਠ ਚੜ੍ਹੀ ਹੁੰਦੀ ਹੈ। ਉਸਦੇ ਅਵਚੇਤਨ ਸਾਹਿਤਕ ਮਨ ਵਿੱਚ ਸਮਾਜਿਕ ਨਾ ਬਰਾਬਰੀ, ਧੋਖੇ, ਇਨਸਾਨੀ ਰਿਸ਼ਤਿਆਂ ਵਿੱਚ ਖੋਟ, ਖੁਦਗਰਜ਼ੀ, ਦਗਾ, ਇਸ਼ਕ-ਮੁਸ਼ਕ, ਪਿਆਰ-ਮੁਹੱਬਤ, ਵਸਲ-ਬਿਰਹਾ ਅਤੇ ਇਨਸਾਨ ਦੇ ਦੁਖਾਂ ਦੀ ਚੀਸ ਮਹਿਸੂਸ ਹੁੰਦੀ ਹੋਈ ਕਵਿਤਾ ਜਾਂ ਗੀਤ ਦਾ ਰੂਪ ਧਾਰ ਲੈਂਦੀ ਹੈ। ਅੰਗਰੇਜ਼ ਦੇ ਮਨ ਨੂੰ ਜਦੋਂ ਕੋਈ ਘਟਨਾ ਜਾਂ ਚਲੰਤ ਮਸਲਾ ਪ੍ਰਭਾਵਿਤ ਕਰਦਾ ਹੈ ਤਾਂ ਇਕ ਵਿਚਾਰ ਉਸਦੇ ਮਨ ਵਿੱਚ ਉਸਲਵੱਟੇ ਲੈਣ ਲਗਦਾ ਹੈ। ਫਿਰ ਉਹ ਕਲਮ ਚੁਕਦਾ ਹੈ ਤੇ ਉਸ ਵਿਚਾਰ ਦੇ ਆਲੇ-ਦੁਆਲੇ ਆਪਣੀਆਂ ਭਾਵਨਾਵਾਂ ਦਾ ਤਾਣਾ ਬਾਣਾ ਕਵਿਤਾ ਜਾਂ ਗੀਤ ਦੇ ਰੂਪ ਵਿੱਚ ਬੁਣਦਾ ਹੈ। ਇਸ ਕਰਕੇ ਵੁਸਦੀਆਂ ਕਵਿਤਾਵਾਂ ਅਤੇ ਗੀਤ ਵਿਚਾਰਧਾਰਾ ਦੇ ਆਲੇ-ਦੁਆਲੇ ਘੁੰਮਦੇ ਹਨ। ਇਨਸਾਨ ਦੀ ਖੁਦਗਰਜ਼ੀ ਅਤੇ ਇਨਸਾਨੀ ਰਿਸ਼ਤਿਆਂ ਦੀ ਗਿਰਾਵਟ ਬਾਰੇ ਉਸਦੀ ਇਕ ਕਵਿਤਾ ਦੀਆਂ ਦੋ ਸਤਰਾਂ ਇਸ ਤਰ੍ਹਾਂ ਹਨ-

ਦੁਨੀਆਂ ਇਹ ਕੈਸੀ ਦੁਨੀਆਂਦਾਰੀ ਏ, ਬਸ ਪੈਸੇ ਨਾਲ ਹੀ ਸਭ ਦੀ ਰਿਸ਼ਤੇਦਾਰੀ ਏ।
ਮਤਲਬ ਤੋਂ ਬਿਨਾ ਕੋਈ ਨਾ ਬੁਲਾਵੇ, ਹੁਣ ਮਤਲਬ ਨਾਲ ਮਤਲਬੀ ਯਾਰੀ ਏ।

ਪੜ੍ਹੋ ਇਹ ਵੀ ਖ਼ਬਰ - ਦੁਬਈ ’ਚ ਫਸੇ ਦੀਨਾਨਗਰ ਤੇ ਪਠਾਨਕੋਟ ਦੇ ਨੌਜਵਾਨਾਂ ਦੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇ

ਇਸੇ ਤਰ੍ਹਾਂ ਵਰਤਮਾਨ ਆਧੁਨਿਕਤਾ ਅਤੇ ਖੁਦਗਰਜ਼ ਜ਼ਮਾਨੇ ਵਿੱਚ ਦੋਸਤਾਂ ਦੀ ਦੋਸਤੀ ਸਿਰਫ਼ ਪੈਸੇ ਦੀ ਹੀ ਰਹਿ ਗਈ ਹੈ। ਅਮੀਰ ਆਦਮੀ ਨੂੰ ਘੁਮੰਡ ਇਤਨਾ ਹੋ ਜਾਂਦਾ ਹੈ ਕਿ ਉਹ ਗ਼ਰੀਬ ਨੂੰ ਨਫ਼ਰਤ ਕਰਨ ਲੱਗ ਜਾਂਦਾ ਹੈ। ਵੱਡਾ ਬਣਕੇ ਗਰੀਬਾਂ ਨੂੰ ਕੀੜੇ ਮਕੌੜੇ ਸਮਝਦਾ ਹੈ। ਜੇਕਰ ਕਿਸੇ ਕੋਲ ਪੈਸਾ ਹੈ ਤਾਂ ਸਾਰੇ ਦੋਸਤ ਉਸਦੇ ਨਾਲ ਹਨ ਪਰ ਜਦੋਂ ਇਨਸਾਨ ਰੋਜ਼ੀ ਰੋਟੀ ਤੋਂ ਆਤੁਰ ਹੋ ਜਾਂਦਾ ਹੈ ਤਾਂ ਸਾਰੇ ਉਸਦਾ ਸਾਥ ਛੱਡ ਜਾਂਦੇ ਹਨ। ਅੰਗਰੇਜ਼ ਦੀ ਇਕ ਕਵਿਤਾ ਇਹੋ ਦਰਸਾਉਂਦੀ ਹੈ...

ਯਾਰ ਝੂਠਾ ਬੜਾ ਏ ਫਿਰ ਵੀ, ਉਹਦੇ ‘ਤੇ ਇਤਬਾਰ ਬੜਾ ਏ। 
ਨਫ਼ਰਤ ਹੈ ਉਹਨੂੰ ਸਾਡੇ ਨਾਲ, ਸਾਨੂੰ ਉਸ ਨਾਲ ਪਿਆਰ ਬੜਾ ਏ।
ਭੁੱਲ ਜਾ ਉਹ ਯਾਦ ਕਰੂਗਾ, ਉਹ ਤਾਂ ਹੁਣ ਸਟਾਰ ਬੜਾ ਏ।
ਰੱਜੇ ਅਕਸਰ ਕਰਦੇ ਨੇ ਨਖ਼ਰੇ, ਭੁੱਖੇ ਨੂੰ ਰੋਟੀ ਤੇ ਆਚਾਰ ਬੜਾ ਏ।

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

ਉਸ ਦੀ ਇਕ ਹੋਰ ਕਵਿਤਾ ਵਿੱਚ ਇਹੋ ਰੰਗ ਮਿਲਦਾ ਹੈ.... 
ਹਸਾਉਂਦਾ ਤੇ ਰੁਆਉਂਦਾ ਵਕਤ, ਕੱਖੋਂ ਲੱਖ ਬਣਾਉਂਦਾ ਵਕਤ।
ਹਿੰਮਤ ਹੈ ਹਸਦੇ ਪਏ ਹਾਂ ਪਰ ਉਂਝ ਤਾਂ ਬੜਾ ਰੁਆਉਂਦਾ ਵਕਤ।
ਰਾਤ ਨੂੰ ਸੂਰਜ-ਚਾੜ੍ਹ ਦੇਵੇ, ਤੇ ਦਿਨੇ ਤਾਰੇ ਵਿਖਾਉਂਦਾ ਵਕਤ।
ਰਿਸ਼ਤੇ ਯਾਰ ਆਪਣਿਆਂ ਦੀ, ਪਛਾਮ ਸਭ ਕਰਾਉਂਦਾ ਵਕਤ।
ਵਕਤ ਜਿਹਾ ਹਕੀਮ ਨਾ ਕੋਈ, ਡੂੰਘੇ ਜ਼ਖ਼ਮ ਭਰਾਉਂਦਾ ਵਕਤ,
ਆਇਆ ਨੀ ਅੰਗਰੇਜ਼ ‘ਤੇ ਵਕਤ ਅਜੇ, ਸੁਣਿਆਂ ਸਭ ਤੇ ਆਉਂਦਾ ਵਕਤ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਅੰਗਰੇਜ਼ ਦੇ ਬਹੁਤੇ ਗੀਤ ਰੁਮਾਂਸਵਾਦ ਵਿੱਚ ਲਬਰੇਜ਼ ਹਨ ਪਰ ਫਿਰ ਕੁਝ ਕੁ ਗੀਤ ਸਮਾਜਿਕ ਬੁਰਾਈਆਂ ਦੇ ਵਿਰੁਧ ਹਨ, ਕਿਉਂਕਿ ਕੁਦਰਤੀ ਹੈ ਕਿ ਲੇਖਕ ਉਪਰ ਸਮਾਜਿਕ ਵਾਤਾਵਰਨ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਬਚਪਨ ਵਿੱਚ ਪਿੰਡ ਕੱਦੋਂ ਦੀ ਫਿਜ਼ਾ ਦਾ ਉਸਦੇ ਬਾਲ ਮਨ ’ਤੇ ਗਹਿਰਾ ਪ੍ਰਭਾਵ ਪਿਆ। ਉਹ ਇਹ ਵੀ ਮਹਿਸੂਸ ਕਰਦਾ ਹੈ ਕਿ ਇਨਸਾਨ ਨੂੰ ਸਬਰ ਤੇ ਸੰਤੋਖ ਕਰਦਿਆਂ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਿਆਂ ਜੀਵਨ ਬਸਰ ਕਰਨਾ ਚਾਹੀਦਾ। ਭਾਵ ਜੀਵਨ ਦੀਆਂ ਬਰਕਤਾਂ ਅਤੇ ਕਠਨਾਈਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ਸੰਤੁਸ਼ਟੀ ਸਫਲ ਜੀਵਨ ਦੀ ਕੁੰਜੀ ਹੈ। ਉਸਦੇ ਇਕ ਗੀਤ ਦੇ ਕੁਝ ਬੋਲ ਹਨ-

ਨਾ ਕੋਈ ਯਾਰ ਨਾ ਕੋਈ ਬੇਲੀ, ਨਾ ਕੋਈ ਹਾਣੀ ਨਾ ਕੋਈ ਮੇਲੀ।
ਇਥੇ ਮਿਲਦੇ ਸੱਜਣ ਠੱਗ।
ਜਦ ਕਿਸੇ ਦੀ ਗੁਡੀ ਚੜ੍ਹਦੀ, ਵੇਖਕੇ ਸਾਰੀ ਦੁਨੀਆਂ ਸੜਦੀ।
ਇਥੇ ਯਾਰ ਉਛਾਲਣ ਪੱਗ, ਦੁਨੀਆਂ ਦਾ ਦਸਤੂਰ ਬੁਰਾ ਏ ।
ਹਰ ਇਕ ਦੇ ਬੁਕਲ ਵਿਚ ਛੁਰਾ ਏ, ਚੁਪ ਚਾਪ ਲਗਾਉਂਦੇ ਅੱਗ।
ਵਕਤ ਨਾਲ ਯਾਰੋ ਰਹਿਣਾ ਸਿਖੋ, ਰੱਬ ਦੀ ਰਜ਼ਾ ਵਿਚ ਰਹਿਣਾ ਸਿਖੋ ।
ਇਹ ਅੰਗਰੇਜ਼ ਸੁਣਾਉਂਦਾ ਸੱਚ।

ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝੰਜੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਵੇਚ ਰਿਹੈ ਸਬਜ਼ੀ (ਵੀਡੀਓ)

ਅੰਗਰੇਜ਼ ਦਾ ਪਰਿਵਾਰਿਕ ਪਿਛੋਕੜ ਦਿਹਾਤੀ ਹੈ। ਇਸ ਕਰਕੇ ਉਸਦੀ ਬੋਲੀ ਠੇਠ ਪੰਜਾਬੀ ਅਤੇ ਸ਼ਬਦਾਵਲੀ ਪੂਰੀ ਘਰ ਪਰਿਵਾਰ ਵਿੱਚ ਬੋਲੀ ਜਾਂਦੀ ਦਿਹਾਤੀ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਲਿਖਦਾ ਹੈ ਕਿ ਇਨਸਾਨੀ ਜੀਵਨ ਵਿੱਚ ਹਰ ਇੱਛਾ ਪੂਰੀ ਨਹੀਂ ਹੁੰਦੀ ਪਰ ਜੋ ਮਿਲ ਗਿਆ ਉਸਦਾ ਹੀ ਆਨੰਦ ਮਾਨਣਾ ਚਾਹੀਦਾ ਹੈ। ਇਨਸਾਨ ਦੇ ਕਿਰਦਾਰ ਉਸਦੀ ਪੂੰਜੀ ਹੁੰਦੇ ਹਨ, ਜੋ ਕਰੋਗੇ ਉਸਦਾ ਫਲ ਤੁਹਾਨੂੰ ਜ਼ਰੂਰ ਕਿਸੇ ਨਾ ਕਿਸੇ ਰੂਪ ਵਿੱਚ ਸਹੀ ਸਮੇਂ ‘ਤੇ ਮਿਲੇਗਾ। ਇਸ ਲਈ ਇਨਸਾਨ ਨੂੰ ਆਪਣੀ ਸੋਚ ਸਹੀ ਰੱਖਣੀ ਚਾਹੀਦੀ ਹੈ। ਆਪਣੀ ਇਕ ਕਵਿਤਾ ਵਿੱਚ ਉਹ ਲਿਖਦਾ ਹੈ...

ਹਰ ਖਵਾਹਿਸ਼ ਪੂਰੀ ਨਹੀਂ ਹੁੰਦੀ, ਦੂਰੀ ਜਿਸਮਾ ਦੀ ਦੂਰੀ ਨਹੀਂ ਹੁੰਦੀ।
ਸਾਹਾਂ ‘ਚ ਵਸ ਗਏ ਸੱਜਣਾ ਦੀ, ਸੀਨੇ ਲੱਗਣੀ ਤਸਵੀਰ ਜ਼ਰੂਰੀ ਨਹੀਂ ਹੁੰਦੀ।
ਕਰਮ ਬੰਦੇ ਦੇ ਬੰਦੇ ਨੂੰ ਮਾਰ, ਦਿੰਦੇ ਵੱਟੀ ਸਮੇਂ ਦੀ ਕਦੇ ਘੂਰੀ ਨਹੀਂ ਹੁੰਦੀ।
ਪਿਆਰੀ ਸੋਚ ਵਾਲਾ ਦੋਸਤ ਜੇ ਮਿਲੇ, ਜਾਨ ਦੇਣੀ ਇਸ਼ਕ ‘ਚ ਜ਼ਰੂਰੀ ਨਹੀਂ ਹੁੰਦੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ

ਸਮਾਜ ’ਚ ਬਨਾਵਟੀਪਣ ਦੀ ਬਹੁਤਾਤ ਸਮਾਜਿਕ ਤਾਣੇ ਬਾਣੇ ਨੂੰ ਪਲੀਤ ਕਰ ਰਹੀ ਹੈ। ਲੋਕ ਅੰਦਰੋਂ ਬਾਹਰੋਂ ਇਕ ਨਹੀਂ ਹਨ। ਕਹਿੰਦੇ ਕੁਝ ਅਤੇ ਕਰਦੇ ਕੁਝ ਹੋਰ ਹਨ। ਉਨ੍ਹਾਂ ਦਾ ਸਮਾਜਿਕ ਜੀਵਨ ਵਿੱਚ ਕਿਰਦਾਰ ਹੋਰ ਤਰ੍ਹਾਂ ਦਾ ਹੁੰਦਾ ਹੈ, ਜਿਸ ਕਰਕੇ ਸਮਾਜ ਵਿੱਚ ਆਪਸੀ ਤਣਾਓ ਵੱਧ ਰਿਹਾ ਹੈ। ਲੋਕ ਮਖੌਟੇ ਪਾਈ ਫਿਰਦੇ ਹਨ। ਭਾਵ ਸੰਸਾਰ ਵਿਖਾਵੇ ਵਿੱਚ ਵਧੇਰੇ ਯਕੀਨ ਰੱਖਦਾ ਹੈ। ਵਿਵਹਾਰਿਕ ਤੌਰ ‘ਤੇ ਸਾਰਾ ਕੁ ਉਲਟ-ਪੁਲਟ ਹੁੰਦਾ ਹੈ। ਇਸ ਕਰਕੇ ਇਕ ਕਵਿਤਾ ਵਿੱਚ ਲਿਖਦਾ ਹੈ....

ਐਨੀ ਕੁ ਜਾਣ ਪਛਾਣ ਬੜੀ ਏ, ਬਸ ਦੂਰੋਂ-ਦੂਰੋਂ ਸਲਾਮ ਬੜੀ ਏ।
ਬਕਿਸਮਤੀ ਬਾਰੇ ਰੱਬ ਹੀ ਜਾਣੇ, ਸਾਡੇ ਤੇ ਕਿਉਂ ਮਿਹਰਬਾਨ ਬੜੀ ਏ।
ਅੰਦਰੋਂ ਤਾਂ ਉਹਨੂੰ ਫਿਕਰ ਹੈ ਸਾਡੀ, ਬਾਹਰੋਂ ਬਣਦੀ ਅਣਜਾਣ ਬੜੀ ਏ।
ਆਵਾਜ਼ ਨੂੰ ਸੁਣਦਿਆਂ ਪੁਛੇ ਮਾਂ, ਕਿ ਪੁਤਰੀ ਮੇਰੀ ਪਰੇਸ਼ਾਨ ਬੜੀ ਏ।
ਦਿਸਦੀ ਪੀੜ ਹੈ ਨੈਣਾਂ ਵਿਚ ਉਸਦੇ, ਪਰ ਬੁਲਾਂ ’ਤੇ ਮੁਸਕਾਨ ਬੜੀ ਏ।
ਆਮ ਖ਼ਾਸ ਲੋਕਾਂ ਦੀ ਸਮਝੋਂ ਬਾਹਰ, ਸ਼ਾਇਰੀ ਅੰਗਰੇਜ਼ ਦੀ ਆਮ ਬੜੀ ਏ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ) 

ਅੰਗਰੇਜ਼ ਸਮਾਜ ਵਿੱਚ ਆਈ ਇਸ ਗਿਰਾਵਟ ਬਾਰੇ ਕਾਫ਼ੀ ਚਿੰਤਤ ਹੈ। ਇਸ ਲਈ ਉਸਨੇ ਲਿਖਿਆ ਹੈ....
ਜੇ ਹੁਸਨ ਦਿੱਤਾ ਏ ਮੈਨੂੰ, ਤਾਂ ਹੁਸਨ ਦੇ ਕਦਰਦਾਨ ਤਾਂ ਦਿੰਦਾ ।
ਦੇਖਣ ਵਾਲੇ ਦੀਆਂ ਅੱਖਾਂ ‘ਚ ਸ਼ਰਮ, ਦਿਲ ਵਿੱਚ ਸਨਮਾਨ ਤਾਂ ਦਿੰਦਾ।
ਤਮਾਸ਼ਬੀਨ ਖੜ੍ਹੇ ਨੇ ਹਰ ਚੌਰਾਹੇ ‘ਤੇ, ਜ਼ਮੀਰ ਨਾਲ ਭਰੀ ਜਾਨ ਤਾਂ ਦਿੰਦਾ।
ਸੰਘਣੇ ਕਰ ਦਿੰਦਾ ਕੰਡੇ, ਫੁੱਲਾਂ ਨੂੰ ਵਧਦੇ ਹੱਥੀਂ ਜ਼ਖ਼ਮ ਨਿਸ਼ਾਨ ਤਾਂ ਦਿੰਦਾ।

ਭਰੂਣ ਹੱਤਿਆ ਅਤੇ ਇਸਤਰੀਆਂ ਉਪਰ ਹੋ ਰਹੇ ਅਤਿਆਚਾਰਾਂ ਨੇ ਵੀ ਕਵੀ ਨੂੰ ਹਲੂਣਕੇ ਰੱਖ ਦਿੱਤਾ। ਜਦੋਂ ਕਿ ਹਰ ਮਰਦ ਇਸਤਰੀ ਦੀ ਕੁੱਖ ਵਿਚੋਂ ਪੈਦਾ ਹੁੰਦਾ ਹੈ ਪਰ ਫਿਰ ਵੀ ਇਸਤਰੀ ਦਾ ਬੀਜ ਨਾਸ਼ ਕਰਨ ’ਤੇ ਤੁਲਿਆ ਹੋਇਆ ਹੈ। ਭਰੂਣ ਹੱਤਿਆ ਬਾਰੇ ਅੰਗਰੇਜ਼
ਲਿਖਦਾ ਹੈ....
ਜਿਹੜੇ ਕੁੱਖ ‘ਚ ਧੀਆਂ ਕਤਲ ਕਰਵਾਉਣ, ਮਾਪੇ ਨਹੀਂ ਹੁੰਦੇ।
ਜਿਹੜੇ ਬਿਨਾ ਗੱਲੋਂ ਟੁੱਟ ਜਾਣ, ਉਹ ਰਿਸ਼ਤ-ਨਾਤੇ ਨਹੀਂ ਹੁੰਦੇ।
ਕਹਿਣ ਸਿਆਣੇ ਝੂਠ ਦੀਆਂ, ਕਿਤੇ ਕੋਈ ਨੀਂਹਾਂ ਨਹੀਂ ਹੁੰਦੀਆਂ।
ਜੋ ਮਾਪਿਆਂ ਦੀ ਪੱਤ ਰੋਲਦੀਆਂ, ਉਹ ਧੀਆਂ ਨਹੀਂ ਹੁੰਦੀਆਂ।

ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

ਭਰਿਸ਼ਟਾਚਾਰ ਦੀ ਲਾਹਣਤ ਦਫ਼ਤਰ੍ਹਾਂ ਵਿੱਚ ਕੋਰੋਨਾ ਦੀ ਬੀਮਾਰੀ ਦੀ ਤਰ੍ਹਾਂ ਫੈਲੀ ਹੋਈ ਹੈ, ਜਿਸ ਕਰਕੇ ਆਮ ਲੋਕਾਂ ਨਾਲ ਵਿਤਕਰੇ ਹੋ ਰਹੇ ਹਨ। ਇਸ ਬਾਰੇ ਕਵੀ ਨੇ ਲਿਖਿਆ ਹੈ....
ਜਾਗਣੇ ਨੇ ਸਿਤਾਰੇ ਤਾਂ ਕਾਲੀ ਰਾਤ ‘ਚ ਜਾਗਣ,
ਫਾਇਦਾ ਕੀ ਜੇ ਚਾਨਣ ਹੋਣ ਤੋਂ ਬਾਅਦ ਜਾਗਣਗੇ।
ਕਹਿੰਦੇ ਉਦੋਂ ਸਭ ਲਿਖਾਂਗੇ ਜਦੋਂ ਸਾਹਿਬ ਜਾਗ ਪਏ
ਤੇ ਰੁਪਈਆਂ ਦੀ ਥੱਦੀ ਵੇਖਕੇ ਹੀ ਸਾਹਿਬ ਜਾਗਣਗੇ।

ਸੁਰਜੀਤ ਸਿੰਘ ਉਰਫ ਅੰਗਰੇਜ਼ ਮੁੰਡੀ ਕੱਦੋਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੱਦੋਂ ਵਿਖੇ ਮਾਤਾ ਨਸੀਬ ਕੌਰ ਅਤੇ ਪਿਤਾ ਵਰਿਆਮ ਸਿੰਘ ਦੇ ਘਰ ਕਿਸਾਨ ਪਰਿਵਾਰ ਵਿੱਚ ਹੋਇਆ। ਸੁਰਜੀਤ ਸਿੰਘ ਨੂੰ ਪਿੰਡ ਵਿੱਚ ਉਸਦੇ ਰਹਿਣ ਸਹਿਣ ਅਤੇ ਵਿਵਹਾਰ ਕਰਕੇ ਅੰਗਰੇਜ਼ ਨਾਮ ਨਾਲ ਬੁਲਾਇਆ ਜਾਂਦਾ ਹੈ। ਇਸ ਲਈ ਉਹ ਆਪਣੀਆਂ ਕਵਿਤਾਵਾਂ ਅਤੇ ਗੀਤ ਅੰਗਰੇਜ਼ ਮੁੰਡੀ ਕੱਦੋਂ ਦੇ ਨਾਮ ਨਾਲ ਲਿਖਦਾ ਹੈ। ਮੁੱਢਲੀ ਪੜ੍ਹਾਈ ਉਸਨੇ ਪਿੰਡ ਦੇ ਸਕੂਲ ਤੋਂ ਕੀਤੀ। 10ਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ। ਬੀ ਏ ਦੀ ਪੜ੍ਹਾਈ ਕਰਦਿਆਂ ਉਸਨੇ ਪਹਿਲਾਂ ਗੀਤ ਅਤੇ ਫਿਰ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸਾਹਿਤਕ ਮਸ ਤਾਂ ਪਹਿਲਾਂ ਹੀ ਸੀ ਪ੍ਰੰਤੂ ਅਵਤਾਰਜੀਤ ਅਟਵਾਲ ਅਤੇ ਭੱਟੀ ਭੜੀਵਾਲਾ ਦੇ ਸੰਪਰਕ ਵਿੱਚ ਆਉਣ ਨਾਲ ਇਹ ਰੁਚੀ ਨਿਖਰਕੇ ਸਾਹਮਣੇ ਆ ਗਈ। ਪਰਵਾਸ ਵਿੱਚ ਰਹਿਣ ਕਰਕੇ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਭਵਿਖ ਵਿੱਚ ਅੰਗਰੇਜ਼ ਮੁੰਡੀ ਕੱਦੋਂ ਤੋਂ ਹੋਰ ਚੰਗਾ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

  • Romanticism
  • poets
  • lyricists
  • Angrez Kaddon
  • ਰੁਮਾਂਸਵਾਦ
  • ਕਵੀ
  • ਗੀਤਕਾਰ
  • ਅੰਗਰੇਜ਼ ਮੁੰਡੀ ਕੱਦੋਂ

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲੇ ਦਰਜੇ ਦੀ ਵੱਡੀ ਪ੍ਰਾਪਤੀ, ਜਾਣੋ ਕਿਵੇਂ ਮਿਲਿਆ ਇਹ ਮਾਣ

NEXT STORY

Stories You May Like

  • bangladesh hardline religious
    ਬੰਗਲਾਦੇਸ਼ 'ਚ ਕੱਟੜਪੰਥ ਦੀ ਵਧਦੀ ਲਹਿਰ, ਪੈਦਾ ਹੋਈਆਂ ਸਮਾਜਿਕ ਚੁਣੌਤੀਆਂ
  • nse to start futures and options trading on   nifty india fpi 150   from august 12
    12 ਅਗਸਤ ਤੋਂ ‘ਨਿਫਟੀ ਇੰਡੀਆ FPI 150’ ’ਤੇ ਵਾਅਦਾ ਅਤੇ ਵਿਕਲਪ ਕਾਰੋਬਾਰ ਸ਼ੁਰੂ ਕਰੇਗਾ NSE
  • thousands of pumps inspected to check the quality of petrol and diesel
    ਪੈਟਰੋਲ ਤੇ ਡੀਜ਼ਲ ਦੀ ਗੁਣਵੱਤਾ 'ਤੇ ਸਰਕਾਰ ਦੀ ਵੱਡੀ ਕਾਰਵਾਈ, ਹਜ਼ਾਰਾਂ ਪੰਪਾਂ ਦਾ ਕੀਤਾ ਨਿਰੀਖਣ
  • health supplement manufacturing company  rehaan healthcare  s license suspended
    ਹੈਲਥ ਸਪਲੀਮੈਂਟ ਬਣਾਉਣ ਵਾਲੀ ਕੰਪਨੀ 'ਤੇ FSSAI ਦਾ ਸ਼ਿਕੰਜਾ, Rehaan Healthcare ਦਾ ਲਾਇਸੈਂਸ ਸਸਪੈਂਡ
  • some teachers physically abuse children
    ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਦੇ’ ਕੁਝ ਅਧਿਆਪਕ ਅਤੇ ਅਧਿਆਪਕਾਵਾਂ!
  • imf reduces india  s gdp growth estimate  surge in crude oil
    IMF ਨੇ ਭਾਰਤ ਦੀ GDP ਗ੍ਰੋਥ ਦਾ ਅੰਦਾਜ਼ਾ ਘਟਾਇਆ, ਕਰੂਡ ’ਚ ਉਛਾਲ ਦਾ ਇਕਨਾਮੀ ’ਤੇ ਪੈ ਰਿਹਾ ਅਸਰ
  • swati maliwal statement over lathicharge on women sanitation workers
    ਮਹਿਲਾ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਸਵਾਤੀ ਮਾਲੀਵਾਲ ਦੇ ਘੇਰੀ 'ਆਪ' ਸਰਕਾਰ
  • now buy and sell gold like shares  egr
    ਹੁਣ ਸ਼ੇਅਰਾਂ ਵਾਂਗ ਖ਼ਰੀਦੋ ਤੇ ਵੇਚੋ Gold; EGR ਨੇ ਬਦਲਿਆ ਨਿਵੇਸ਼ ਦਾ ਤਰੀਕਾ
  • muslim organizations in punjab protest against the lathi charge on students
    ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਮੁਸਲਿਮ ਸੰਗਠਨ ਪੰਜਾਬ ਨੇ ਕੀਤਾ...
  • punjab weather heavy raining yellow alert
    ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ...
  • three days of holiday in punjab schools colleges and government offices closed
    ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
  • driver trapped in cabin after canters collide on national highway jalandhar
    ਜਲੰਧਰ-ਗੋਰਾਇਆ ਹਾਈਵੇਅ 'ਤੇ ਦੋ ਟੈਂਕਰਾਂ ਵਿਚਾਲੇ ਜ਼ਬਰਦਸਤ ਟੱਕਰ, ਕੈਬਿਨ 'ਚ...
  • sad delhi backs jantar mantar protesters
    ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ,...
  • order to the improvement trust to get the sale deed registered
    LDP ਕੈਟਾਗਿਰੀ ਦਾ ਪਲਾਟ ਵਿਕਰੀ ਮਾਮਲਾ: ਇੰਪਰੂਵਮੈਂਟ ਟਰੱਸਟ ਨੂੰ ਸੇਲ ਡੀਡ...
  • strict action on school buses  8 buses challaned for violating safety rules
    ਸਕੂਲੀ ਬੱਸਾਂ 'ਤੇ ਕੱਸਿਆ ਗਿਆ ਸ਼ਿਕੰਜਾ, ਸੁਰੱਖਿਆ ਨਿਯਮ ਤੋੜਨ 'ਤੇ 8 ਬੱਸਾਂ ਦੇ...
  • punjab police employee dies in road accident while on duty
    ਡਿਊਟੀ 'ਤੇ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ...
Trending
Ek Nazar
cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

pakistan prime minister condemned

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • trump buffalo
      3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +