Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 13, 2026

    4:24:58 PM

  • ravneet bittu on satulj

    ਜਸਵੰਤ ਸਿੰਘ ਖਾਲੜਾ ਅਤੇ 'ਸਤਲੁਜ' ਫ਼ਿਲਮ ਬਾਰੇ...

  • ravneet bittu s big statement

    ਰਵਨੀਤ ਬਿੱਟੂ ਨੇ ਫ਼ਿਲਮ 'ਸਤਲੁਜ' ਨੂੰ ਲੈ ਕੇ...

  • punjab on high alert threat to blow up railway stations and schools with bombs

    High Alert 'ਤੇ ਪੰਜਾਬ! ਅਚਾਨਕ ਵਧਾਈ ਗਈ...

  • preparations full swing for motorcycle march on july 15 and delhi march july 20

    ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • "ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ"

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

"ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ"

  • Edited By Rajwinder Kaur,
  • Updated: 30 Apr, 2020 05:07 PM
Jalandhar
mother tongue
  • Share
    • Facebook
    • Tumblr
    • Linkedin
    • Twitter
  • Comment

ਮਿੰਟੂ ਬਰਾੜ

61 434 289 905

ਪੰਜਾਬੀ ਹਾਂ, ਪੰਜਾਬੀ ਹੋਣ ’ਤੇ ਮਾਣ ਕਰਦਾ ਹਾਂ, ਮੇਰੀ ਮਾਂ ਬੋਲੀ ਪੰਜਾਬੀ ਹੈ, ਜਿਸ ਨੂੰ ਲਿਖ ਬੋਲ ਕੇ ਰੱਜ ਮਹਿਸੂਸ ਕਰਦਾ ਹਾਂ। ਆਪਣੇ ਗੁਰੂਆਂ ਦੀ ਸਿੱਖਿਆ ਮੁਤਾਬਕ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਥੋੜ੍ਹਾ ਮਾਇਆ ਰੂਪੀ ਅਤੇ ਬਹੁਤਾ ਸਮੇਂ ਦਾ ਦਸਵੰਧ ਕੱਢਦਾ ਹਾਂ।

ਇਹ ਉਪਰੋਕਤ ਗੱਲਾਂ ਦੱਸਣਾ ਜਾਂ ਇਹ ਲੇਖ ਲਿਖਣ ਦਾ ਮਤਲਬ ਕੋਈ ਵਡਿਆਈ ਲੈਣਾ ਨਹੀਂ ਹੈ। ਬੱਸ ਮਾਂ ਬੋਲੀ ਪ੍ਰਤੀ ਆਪਣੀ ਪੀੜ ਅਤੇ ਨਿਸ਼ਠਾ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜੇਕਰ ਇਸ ਲੇਖ ਦੇ ਕਿਸੇ ਇਕ ਪਾਠਕ ਨੂੰ ਵੀ ਮੈਂ ਹਲੂਣਾ ਦੇਣ 'ਚ ਕਾਮਯਾਬ ਹੋ ਗਿਆ ਤਾਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ।

ਮੈਂ ਸ਼ੁਰੂ 'ਚ ਲਿਖਿਆ 'ਪੰਜਾਬੀ ਹਾਂ।' ਬਿਲਕੁਲ ਪੰਜਾਬੀ ਹਾਂ ਪਰ ਉਹ ਪੰਜਾਬੀ ਹਾਂ ਜਿਸ ਨੇ ਦੋ ਬਾਰ ਵੰਡ ਹੰਢਾਈ। ਜਿਨ੍ਹਾਂ ਨੇ ਇਕ ਬਾਰ ਵੰਡ ਹੰਢਾਈ, ਪੀੜ ਉਨ੍ਹਾਂ ਕੋਲ ਵੀ ਬਹੁਤ ਹੈ ਪਰ ਜਿਨ੍ਹਾਂ ਮੇਰੇ ਵਰਗਿਆਂ ਨੇ ਦੋ ਬਾਰ ਵੰਡ ਹੰਢਾਈ, ਉਨ੍ਹਾਂ ਦੀ ਪੀੜ ਦੀ ਗੱਲ ਇਸ ਲੇਖ 'ਚ ਕਰਾਂਗਾ। ਪਹਿਲੀ ਵੰਡ 1947 ਦੀ ਜਿਸ 'ਚ ਪੰਜਾਬ, ਜੋ ਮਹਾਂ ਪੰਜਾਬ ਸੀ ਉਹ 'ਚੜ੍ਹਦਾ' ਤੇ 'ਲਹਿੰਦਾ' ਬਣ ਕੇ ਰਹਿ ਗਿਆ। ਉਸ ਵਕਤ ਸਰਮਾਏ ਦੇ ਨਾਲ ਖ਼ੂਨ ਵੀ ਵੰਡਿਆ ਗਿਆ ਪਰ ਇਕ ਸਕੂਨ ਦੀ ਗੱਲ ਇਹ ਕਿ ਉਨ੍ਹਾਂ ਕੋਲੋਂ ਉਨ੍ਹਾਂ ਦੀ ਮਾਂ ਬੋਲੀ ਨਹੀਂ ਖੁੱਸੀ ਜਾ ਖੋਹੀ ਗਈ ਸੀ। ਦੂਜੀ ਵੰਡ 1966 ਦੀ ਹੈ, ਜਿਸ ਨੇ ਸਾਥੋਂ ਸਾਡਾ ਪੰਜਾਬ ਵੀ ਖੋਹ ਲਿਆ ਤੇ ਪੰਜਾਬ ਦਾ ਪੁੱਤ ਕਹਾਉਣ ਦਾ ਹੱਕ ਵੀ। ਪੰਜਾਬੀ ਸੂਬੇ ਦੀ ਮੰਗ ਹੋ ਸਕਦਾ ਸਮੇਂ ਦੇ ਨੇਤਾਵਾਂ ਨੇ ਖੌਰੇ ਮਾਂ ਬੋਲੀ ਦੇ ਭਲੇ ਲਈ ਹੀ ਮੰਗੀ ਹੋਵੇਗੀ ਪਰ ਮੇਰੇ ਜਿਹੇ ਪਤਾ ਨਹੀਂ ਕਿੰਨਿਆਂ ਕੁ ਨੂੰ ਨਾਸੂਰ ਦੇ ਗਈ।

ਭਾਵੇਂ ਮੇਰਾ ਜਨਮ ਦੂਜੀ ਵੰਡ ਤੋਂ ਤਿੰਨ ਸਾਲ ਬਾਅਦ ਦਾ ਹੈ। ਪਰ ਜਦੋਂ ਮੈਂ ਅੱਖ ਖੋਲ੍ਹੀ ਤਾਂ ਮਾਂ ਨੇ 'ਪੰਜਾਬੀ' ਬੋਲੀ ਦੀ ਗੁੜ੍ਹਤੀ ਦਿੱਤੀ। ਦਾਦੀ ਨੇ ਮਾਂ ਬੋਲੀ 'ਚ ਲੋਰੀਆਂ ਸੁਣਾਈਆਂ, ਭੈਣਾਂ ਅਤੇ ਭਰਾਵਾਂ ਨਾਲ ਨਿੱਕੀਆਂ ਨਿੱਕੀਆਂ ਲੜਾਈਆਂ ਮਾਂ ਬੋਲੀ 'ਚ ਲੜੀਆਂ। ਬਾਪ ਨੇ ਸ਼ੁੱਧ ਮਾਂ ਬੋਲੀ ਦੀਆਂ ਗਾਲ੍ਹਾਂ ਨਾਲ ਛਿੱਤਰ ਫੇਰਿਆ। ਦਾਦੇ ਨੇ ਮਾਂ ਬੋਲੀ 'ਚ ਨਸੀਹਤਾਂ ਦਿੱਤੀਆਂ ਅਤੇ ਹਾਣੀਆ ਨਾਲ ਰਲ ਕੇ ਮਾਂ ਬੋਲੀ 'ਚ ਹੀ ਗਲੀਆਂ 'ਚ ਖੇਡਾਂ ਖੇਡੀਆਂ ਅਤੇ ਬੁੱਲ੍ਹੇ ਲੁੱਟੇ।

ਪੜ੍ਹੋ ਇਹ ਵੀ ਖਬਰ - ਜਗਬਾਣੀ Tribute : ਖੁੱਲ੍ਹਮ ਖੁੱਲ੍ਹਾ 'ਰਿਸ਼ੀ ਕਪੂਰ

ਪੜ੍ਹੋ ਇਹ ਵੀ ਖਬਰ - ਜਾਣੋ ਕੋਰੋਨਾ ਵਾਇਰਸ ਟੈਸਟਿੰਗ ਕਿੱਟਾਂ ਦੇ ਘਪਲੇ ਦਾ ਆਖਰ ਕੀ ਹੈ ਸੱਚ (ਵੀਡੀਓ) 

ਪੜ੍ਹੋ ਇਹ ਵੀ ਖਬਰ - ਚਾਹ ਮਾਰਕੀਟ 'ਤੇ ਵੀ ਮੰਡਰਾ ਰਿਹਾ ਹੈ ਕੋਰੋਨਾ ਕਾਰਨ ਲੱਗੇ ‘ਲਾਕਡਾਊਨ’ ਦਾ ਅਸਰ (ਵੀਡੀਓ)

ਮੇਰਾ ਪਿੰਡ 'ਦੇਸੂ ਮਲਕਾਨਾ', ਜਿਸ ਨੂੰ ਜਦੋਂ ਵੀ ਮੈਂ ਨਕਸ਼ੇ ਤੇ ਦੇਖਦਾ ਹਾਂ ਤਾਂ ਮੈਨੂੰ ਉਸ ਦੀ ਹਾਲਤ ਉਸ ਬੱਲੇਬਾਜ਼ ਵਰਗੀ ਲੱਗਦੀ ਹੈ ਜੋ ਕਿ  ਨੜ੍ਹਿਨਵੇਂ ਤੇ ਰਨ ਆਊਟ ਹੋ ਗਿਆ ਹੋਵੇ। ਕਿਉਂਕਿ ਮੇਰੇ ਪਿੰਡ ਦੀ ਇਕ ਵੱਟ ਪੰਜਾਬ ਨਾਲ ਲਗਦੀ ਹੈ ਤੇ ਮੇਰੇ ਪਿੰਡ 'ਚ ਇਕ ਵੀ ਘਰ ਇਹੋ ਜਿਹਾ ਨਹੀਂ ਸੀ ਜੋ ਪੰਜਾਬੀ ਤੋਂ ਛੁੱਟ ਹੋਰ ਭਾਸ਼ਾ ਬੋਲਦਾ ਹੋਵੇ। ਫੇਰ ਵੀ ਪਤਾ ਨਹੀਂ ਕਿਉਂ ਸਮੇਂ ਦੇ ਹਾਕਮਾਂ ਨੂੰ ਤਰਸ ਨਹੀਂ ਆਇਆ ਉਸ ਪਿੰਡ ਨਾਲ ਮਤਰੇਆ ਸਲੂਕ ਕਰਨ ਲੱਗਿਆ?

ਪੰਜਾਬੀ ਮਾਂ ਬੋਲੀ ਦੇ ਚੁਗਿਰਦੇ 'ਚ ਪਲਿਆ ਇਕ ਜੁਆਕ ਜਦੋਂ ਸਕੂਲ ਦੇ ਦਰਵਾਜ਼ੇ ਮੂਹਰੇ ਅੱਖਰ ਗਿਆਨ ਤੋਂ ਕੋਰਾ ਉਹ ਤਸਵੀਰਾਂ ਦੇਖਦਾ ਹੈ ਤੇ ਆਪਣੇ ਬਾਪ ਤੋਂ ਪੁੱਛਦਾ ਹੈ ਕਿ ਇਹ ਕੀ ਲਿਖਿਆ ਹੈ। ਤਾਂ ਉਹ ਕਹਿੰਦੇ ਲਿਖਿਆ ਹੈ ਕਿ "ਸ਼ਿੱਖਸ਼ਾ ਕੇ ਲੀਏ ਆਏਂ ਔਰ ਸੇਵਾ ਕੇ ਲੀਏ ਜਾਏਂ।" ਭਾਸ਼ਾ ਗਿਆਨ ਤੋਂ ਕੋਰੇ ਅਤੇ ਅਣਭੋਲ ਦਿਮਾਗ਼ ਦੇ ਖ਼ਾਨੇ ਨਹੀਂ ਵੜੀ ਇਹ ਗੱਲ। ਮਾਂ ਨੇ ਤਾਂ ਇਹੋ ਜਿਹੀਆਂ ਗੱਲਾਂ ਕਦੇ ਦੱਸੀਆਂ ਨਹੀਂ ਸਨ!

ਚਲੋ! ਪੜ੍ਹਾਈ ਸ਼ੁਰੂ ਹੋ ਗਈ ਤੇ ਇਹ ਸਿੱਖ ਗਏ ਕੇ "ਦੇਸਾਂ ਮੈਂ ਦੇਸ਼ ਹਰਿਆਣਾ ਜਿਤ ਦੂਧ ਦਹੀਂ ਕਾ ਖਾਣਾ।" ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਥੇ ਇਹ ਗੱਲ ਸਾਫ਼ ਕਰ ਦੇਵਾਂ ਕਿ ਮੈਨੂੰ ਨਾ ਹਰਿਆਣੇ ਨਾਲ ਅਤੇ ਨਾ ਕਿਸੇ ਭਾਸ਼ਾ ਨਾਲ ਕੋਈ ਵੀ ਸ਼ਿਕਵਾ ਹੈ। ਬੱਸ ਸ਼ਿਕਵਾ ਹੈ ਤਾਂ ਇਹ ਹੈ ਕਿ ਜਿਨ੍ਹਾਂ ਸੰਘਰਸ਼ ਮੇਰੇ ਜਿਹੇ ਅਣਗਿਣਤ ਲੋਕਾਂ ਨੂੰ ਆਪਣੀ ਮਾਂ ਬੋਲੀ ਨੂੰ ਆਪਣੇ ਕੋਲ ਰੱਖਣ ਲਈ ਕਰਨਾ ਪਿਆ ਉੱਨੇ 'ਚ ਤਾਂ ਜ਼ਿੰਦਗੀ ਰਾਹ ਪੈ ਸਕਦੀ ਸੀ।

ਭਾਵੇਂ ਘਰਦਿਆਂ ਨੇ ਊੜੇ ਅਤੇ ਜੂੜੇ ਨਾਲ ਜੋੜਨ ਦਾ ਆਪਣੇ ਵੱਲੋਂ ਸਿਰ ਤੋੜ ਯਤਨ ਕੀਤਾ ਪਰ ਅਧਿਕਾਰਤ ਸਿੱਖਿਆ ਸੰਸਥਾਨ ਨੇ ਕਿਤੇ ਜਾ ਕੇ ਸੱਤਵੀਂ ਜਮਾਤ 'ਚ ਊੜੇ ਦੇ ਦਰਸ਼ਨ ਕਰਵਾਏ। ਦਸਵੀਂ ਤੱਕ ਜਾਂਦੇ-ਜਾਂਦੇ ਚਾਰ ਸਾਲਾਂ 'ਚ ਚੌਥੀ ਜਮਾਤ ਦੇ ਨਿਆਣੇ ਜਿੰਨੀ ਗੁਰਮੁਖੀ ਦਾ ਗਿਆਨ ਹਾਸਿਲ ਹੋਇਆ। ਦਸਵੀਂ ਤੱਕ ਛੇ ਕੁ ਜਮਾਤਾਂ ਅੰਗਰੇਜ਼ੀ ਮਾਧਿਅਮ ਰਾਹੀ ਪੜ੍ਹੀਆਂ ਤੇ ਬਾਕੀ ਚਾਰ ਹਿੰਦੀ ਮਾਧਿਅਮ 'ਚ ਪੜ੍ਹ ਕੇ ਉੱਚ ਸਿੱਖਿਆ ਪੰਜਾਬ 'ਚ ਲੈਣ ਦੀ ਜ਼ਿੱਦ ਕੀਤੀ। ਮੇਰੇ ਪਿੰਡ ਤੋਂ ਉੱਨੀ ਕੁ ਦੂਰ ਮੇਰਾ ਜ਼ਿਲ੍ਹਾ ਸਿਰਸਾ ਅਤੇ ਉੱਨੀ ਕੁ ਦੂਰ ਬਠਿੰਡਾ ਸੀ। ਉਸ ਵਕਤ ਗਿਆਰ੍ਹਵੀਂ ਨੂੰ ਪਰੈਪ ਕਿਹਾ ਜਾਂਦਾ ਸੀ ਤੇ ਪੰਜਾਬੀ ਮਾਧਿਅਮ ਚੁਣ ਕੇ ਮੈਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾ ਲਿਆ। ਪੜ੍ਹਾਈ ਕਾਲਜ ਦੀ ਤੇ ਗਿਆਨ ਚਾਰ ਜਮਾਤਾਂ ਦਾ। ਸਭ ਕੁਝ ਆਉਂਦੇ ਹੋਏ ਵੀ ਇਮਤਿਹਾਨ 'ਚ ਕੁਝ ਲਿਖ ਨਾ ਪਾਉਂਦਾ। ਜਦੋਂ ਕੁਝ ਲਿਖਦਾ ਤਾਂ ਵਿਚ ਧੱਕੇ ਨਾਲ ਹੀ ਹਮ ਕੋ ਤੁਮ ਕੋ ਲਿਖਿਆ ਜਾਂਦਾ। ਬਹੁਤ ਪੀੜਾ ਸਹੀ। ਪਰ ਪੰਜਾਬੀ ਮੇਰੀ ਮਾਂ ਦੀ ਬੋਲੀ ਸੀ ਉਸ ਨੇ ਤਰਸ ਦੇ ਆਧਾਰ ਤੇ ਛੇਤੀ ਉਂਗਲ ਫੜ ਲਈ।

ਗੱਲ ਇੱਥੇ ਖ਼ਤਮ ਹੋਣ ਵਾਲੀ ਨਹੀਂ ਸੀ। ਲੋਕ ਜ਼ਿੰਦਗੀ ਦੇ ਇੱਕੋ ਮੈਦਾਨ 'ਚ ਵੱਖੋ-ਵੱਖਰੀਆਂ ਲੜਾਈਆਂ ਲੜਦੇ ਹਨ। ਪਰ ਮੇਰੀ ਤ੍ਰਾਸਦੀ ਇਹ ਰਹੀ ਕਿ ਜਦੋਂ ਵੀ ਜ਼ਿੰਦਗੀ ਨੇ ਜੰਗ ਦੇ ਮੈਦਾਨ 'ਚ ਭੇਜਿਆ। ਉੱਥੇ ਮੁੱਦਾ ਨਹੀਂ ਬਦਲਿਆ ਬੱਸ ਮੈਦਾਨ ਬਦਲ ਦਿੱਤਾ।

ਪੜ੍ਹੋ ਇਹ ਵੀ ਖਬਰ - ਮਹਾਮਾਰੀ ਦੇ ਦੌਰ ’ਚ ਵਧਿਆ ‘ਘਰੇਲੂ ਹਿੰਸਾ’ ਦਾ ਪ੍ਰਕੋਪ 

ਪੜ੍ਹੋ ਇਹ ਵੀ ਖਬਰ - ਸਿੱਖਣ ਸਿਖਾਉਣ ਦਾ ਤਾਹੀਂ ਆਨੰਦ, ਬੋਝਲ ਸਿਖਲਾਈ ਜੇ ਕਰੇ ਨਾ ਮਨ ਨੂੰ ਤੰਗ 

ਪੜ੍ਹੋ ਇਹ ਵੀ ਖਬਰ - ਹਰਸਿਮਰਤ ਬਾਦਲ ਨੇ ਫਿੱਕੀ (FICCI) ਤੇ ਮੋਹਰੀ ਉਦਯੋਗਿਕ ਮੈਂਬਰਾਂ ਨਾਲ ਕੀਤੀ ਵੀਡੀਓ ਕਾਨਫਰੰਸ 

ਭਾਸ਼ਾ ਦੀ ਪਹਿਲੀ ਲੜਾਈ ਹਰਿਆਣੇ 'ਚ ਲੜੀ, ਦੂਜੀ ਪੰਜਾਬ 'ਚ ਤੇ ਤੀਜੀ ਲਈ ਮੈਦਾਨ-ਏ-ਜੰਗ ਵਿਦੇਸ਼ ਦੀ ਧਰਤੀ ਯਾਨੀ ਆਸਟ੍ਰੇਲੀਆ ਬਣ ਗਿਆ। ਤਕਰੀਬਨ ਪਿਛਲੇ ਚੌਦਾਂ ਵਰ੍ਹਿਆਂ ਤੋਂ ਇੱਥੇ ਆਪਣੀ ਮਤਰੇਈ ਮਾਂ ਯਾਨੀ ਕਿ ਅੰਗਰੇਜ਼ੀ ਨਾਲ ਦੋ ਦੋ ਹੱਥ ਕਰ ਰਿਹਾ ਹਾਂ।

ਸ਼ੁਰੂ 'ਚ ਆਪਣੀ ਮਾੜੀ ਅੰਗਰੇਜ਼ੀ ਤੇ ਸ਼ਰਮ ਆਉਂਦੀ ਸੀ ਪਰ ਫੇਰ ਇੱਕ ਫ਼ਿਕਰਾ ਰਟ ਲਿਆ। ਜਿੱਥੇ ਵੀ ਕਿਤੇ ਅੰਗਰੇਜ਼ੀ ਨਾਲ ਪੰਗਾ ਲੈਣਾ ਹੁੰਦਾ ਤਾਂ ਗੱਲ ਇੱਥੋਂ ਸ਼ੁਰੂ ਕਰ ਲੈਣੀ ਕਿ "ਮਾਫ਼ੀ ਚਾਹੁੰਦਾ ਹਾਂ ਮੇਰੀ ਅੰਗਰੇਜ਼ੀ ਏਨੀ ਚੰਗੀ ਨਹੀਂ ਹੈ ਕਿਉਂਕਿ ਇਹ ਮੇਰੀ ਮਾਤਰ ਭਾਸ਼ਾ ਨਹੀਂ ਹੈ ਪਰ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੇਰੀ ਅੰਗਰੇਜ਼ੀ ਏਨੀ ਵੀ ਮਾੜੀ ਨਹੀਂ ਹੈ ਜਿੰਨੀ ਤੁਹਾਡੀ ਪੰਜਾਬੀ ਮਾੜੀ ਹੈ। ਮੈਂ ਹਾਲੇ ਵੀ ਤੁਹਾਨੂੰ ਟੁੱਟੀ-ਭੱਜੀ ਤੁਹਾਡੀ ਮਾਂ ਬੋਲੀ ਅੰਗਰੇਜ਼ੀ 'ਚ ਕੁਝ ਨਾ ਕੁਝ ਸਮਝਾ ਲਾਵਾਂਗਾ ਪਰ ਤੁਹਾਡੇ ਤੋਂ ਇਹ ਵੀ ਨਹੀਂ ਹੋਣਾ।"

ਉਪਰੋਕਤ ਵਰਤਾਰੇ ਨਾਲ ਬੇਗਾਨਿਆਂ ਨਾਲ ਅਤੇ ਬੇਗਾਨੀ ਭਾਸ਼ਾ ਦੀ ਇਹ ਚਿੰਤਾ ਤਾਂ ਸੌਖੀ ਹੱਲ ਹੋ ਗਈ ਪਰ ਛੇਤੀ ਹੀ ਇਕ ਹੋਰ ਚਿੰਤਾ ਨੇ ਆ ਘੇਰਿਆ। ਉਹ ਚਿੰਤਾ ਮੈਨੂੰ ਉਦੋਂ ਬਹੁਤ ਤੰਗ ਕਰਦੀ ਹੈ ਜਦੋਂ ਮੈਂ ਕਿਸੇ ਪੰਜਾਬੀ ਮਾਂ ਨੂੰ ਆਪਣੇ ਬੱਚਿਆਂ ਨਾਲ ਅੰਗਰੇਜ਼ੀ 'ਚ ਗੱਲ ਕਰਦਾ ਦੇਖਦਾ ਹਾਂ। ਮੈਨੂੰ ਉਨ੍ਹਾਂ ਬੱਚਿਆਂ 'ਚੋਂ ਆਪਾ ਝਲਕਦਾ ਹੈ ਅਤੇ ਪਰਵਾਸ ਅਤੇ ਵੰਡ ਦਾ ਮਾਰਿਆ ਇਕ ਹੋਰ 'ਮਿੰਟੂ ਬਰਾੜ' ਪਨਪਦਾ ਦਿਸਦਾ। ਇਹ ਵਰਤਾਰਾ ਦੇਖ ਕੇ ਕਈ ਬਾਰ ਆਪਾ ਖੋਹ ਜਾਂਦਾ ਹਾਂ ਤੇ ਇਹ ਵੀ ਭੁੱਲ ਜਾਂਦਾ ਹਾਂ ਕਿ ਤੇਰਾ ਕੀ ਹੱਕ ਹੈ ਕਿਸੇ ਨੂੰ ਇੰਝ ਟੋਕਨ ਦਾ ਜਾਂ ਕਿਸੇ ਦੀ ਜ਼ਿੰਦਗੀ 'ਚ ਦਖ਼ਲ ਦੇਣ ਦਾ।

ਅੱਜ ਤੱਕ ਜੇ ਵਿਦੇਸ਼ 'ਚ ਮੇਰੇ ਨਾਲ ਨਰਾਜ਼ ਹੋਣ ਵਾਲਿਆਂ ਦੀ ਗਿਣਤੀ ਕਰਾ ਤਾਂ ਜ਼ਿਆਦਾ ਉਹੀ ਨਿਕਲਣਗੇ ਜਿਨ੍ਹਾਂ ਨੂੰ ਮੈਂ ਕਦੇ ਇਸ ਗੱਲ ਤੋਂ ਟੋਕਿਆ ਹੋਣਾ ਕਿ ਬੱਚਿਆਂ ਨਾਲ ਆਪਣੀ ਮਾਂ ਬੋਲੀ 'ਚ ਕਿਉਂ ਨਹੀਂ ਗੱਲ ਕਰਦੇ। ਮੇਰਾ ਇਹ ਵਰਤਾਰਾ ਉਨ੍ਹਾਂ ਲੋਕਾਂ ਨੂੰ ਸੜੀਅਲ ਅਤੇ ਪੇਂਡੂ ਲੱਗਦਾ। ਉਨ੍ਹਾਂ ਨੂੰ ਲਗਦਾ ਕਿ ਮੈਂ ਅਗਾਂਹ ਵਧੂ ਨਹੀਂ ਹਾਂ। ਪਰ ਆਪਾਂ ਵੀ ਮੋਟੀ ਪੂਛ ਵਾਲੇ ਹਾਂ ਹੋਈ ਜਾਵੇ ਕੋਈ ਨਰਾਜ਼ ਆਪਾਂ ਆਪਣੀ ਵਿਦਵਤਾ ਝਾੜ ਹੀ ਦਿੰਦੇ ਹਾਂ।

'ਮਾਂ' ਇਕੱਲੇ ਮੇਰੇ ਲਈ ਹੀ ਨਹੀਂ ਸਗੋਂ ਸਾਰੀ ਕਾਇਨਾਤ ਲਈ ਸਤਿਕਾਰਤ ਹੈ। ਪਰ ਮੈਨੂੰ ਉਹ ਮਾਂ ਵਿਓਹ ਵਰਗੀ ਲੱਗਦੀ ਹੈ ਜੋ ਆਪਣੇ ਬੱਚੇ ਨਾਲ ਬੇਗਾਨੀ ਭਾਸ਼ਾ 'ਚ ਗੱਲ ਕਰਦੀ ਹੈ।

ਬੀਤੇ ਦਿਨੀਂ ਮੈਂ ਇਕ ਇਹੋ ਜਿਹੀ ਨੱਬੇ ਸਾਲਾ ਮਾਂ ਨੂੰ ਇਕ ਸਰਕਾਰੀ ਬੁਢਾਪਾ ਘਰ 'ਚ ਮਿਲਿਆ ਸੀ ਜੋ ਬਾਰ-ਬਾਰ ਕਹਿ ਰਹੀ ਸੀ ਮੇਰਾ ਮੁੰਡਾ ਆਊਗਾ, ਮੇਰਾ ਮੁੰਡਾ ਆਊਗਾ। ਉੱਥੇ ਦੀ ਇਕ ਨਰਸ ਨੇ ਦੱਸਿਆ ਕਿ ਇਹ ਪਿਛਲੇ ਤਕਰੀਬਨ ਇਕ ਦਹਾਕੇ ਤੋਂ ਇੱਥੇ ਹੈ ਤੇ ਪਹਿਲਾਂ ਤਾਂ ਕਦੇ ਕਦੇ ਇਸ ਦੇ ਘਰਦਾ ਕੋਈ ਆ ਜਾਂਦਾ ਸੀ ਹੁਣ ਨਹੀਂ ਆਉਂਦੇ। ਨਰਸ ਕਹਿੰਦੀ ਇਹ 'ਮੁੰਡਾ' ਕੀ ਹੁੰਦਾ? ਜਦੋਂ ਮੈਂ ਦੱਸਿਆ ਤਾਂ ਉਸ ਨੇ ਕਿਹਾ ਅੱਛਾ! ਇਸ ਦੇ ਮੁੰਡੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਥੋੜ੍ਹੀ ਬਹੁਤ ਸਮਝ ਲੈਂਦਾ ਹੈ। ਹੁਣ ਜਦੋਂ ਮਾਤਾ ਨੂੰ ਜ਼ਿਆਦਾ ਸੁਰਤ ਨਹੀਂ ਸ਼ਾਇਦ ਇਸ ਲਈ ਨਹੀਂ ਆਉਂਦਾ। ਮੈਂ ਸੋਚ ਰਿਹਾ ਸੀ ਇਹ ਉਹੀ ਨਾਸਮਝ ਮਾਂ ਹੈ ਜਿਸ ਨੇ ਆਪਣੀ ਬੋਲੀ ਆਪਣੀ ਔਲਾਦ ਨੂੰ ਨਹੀਂ ਦਿੱਤੀ।

ਕਰਮ ਭੂਮੀ ਤੇ ਤਾਂ ਹਾਲੇ ਇਹੋ ਜਿਹੇ ਵਰਤਾਰੇ ਸੀਮਤ ਹਨ ਪਰ ਜਦੋਂ ਜਨਮ ਭੋਏਂ ਦੀ ਗੱਲ ਕਰਦੇ ਹਾਂ ਤਾਂ ਹੋਰ ਵੀ ਦੁੱਖ ਹੁੰਦਾ ਕਿ ਜਿੱਥੇ ਵਿਦੇਸ਼ ਵੱਸਦੀਆਂ ਜ਼ਿਆਦਾਤਰ ਮਾਵਾਂ ਮਾਂ ਬੋਲੀ ਨੂੰ ਤਰਜੀਹ ਦਿੰਦਿਆਂ ਹਨ ਉੱਥੇ ਸਾਡੇ ਦੇਸ਼ 'ਚ ਤਾਂ ਹੋੜ ਜਿਹੀ ਲੱਗੀ ਪਈ ਹੈ ਅੰਗਰੇਜ਼ੀ ਨੂੰ ਅਪਣਾਉਣ ਦੀ। ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਦੂਜੀਆਂ ਭਾਸ਼ਾਵਾਂ ਸਿੱਖਣਾ ਕੋਈ ਜੁਰਮ ਹੈ। ਮੇਰਾ ਤਾਂ ਸਿਰਫ਼ ਇਹ ਕਹਿਣਾ ਹੈ ਕਿ ਆਪਣਿਆਂ ਨੂੰ ਮਾਰ ਕੇ ਦੂਜਿਆਂ ਨੂੰ ਪਾਲਣਾ ਕੋਈ ਸਿਆਣਪ ਨਹੀਂ ਹੁੰਦਾ।

ਬੀਤੇ ਦਿਨੀਂ ਕਿਸੇ ਨੇ ਮੈਨੂੰ ਇਕ ਟੀ.ਵੀ. ਤੇ ਸਵਾਲ ਕੀਤਾ ਕਿ ਵਿਦੇਸ਼ 'ਚ ਲੋਕ ਆਪਣੇ ਬੱਚਿਆਂ ਨੂੰ ਮਾਂ ਬੋਲੀ ਵੱਲ ਅਤੇ ਦੇਸ਼ 'ਚ ਅੰਗਰੇਜ਼ੀ ਵੱਲ ਕਿਉਂ ਧੱਕੇ ਮਾਰਦੇ ਹਨ? ਮੇਰਾ ਮੰਨਣਾ ਹੈ ਕਿ ਇਸ ਪਿੱਛੇ ਇਕ ਡਰ ਲੁਕਿਆ ਹੋਇਆ। ਸਾਨੂੰ ਵਿਦੇਸ਼ੀਆਂ ਨੂੰ ਡਰ ਹੈ ਕਿ ਕਿਤੇ ਸਾਡੇ ਜੁਆਕ ਮਾਂ ਬੋਲੀ ਨਾ ਭੁੱਲ ਜਾਣ। ਜੇ ਭੁੱਲ ਗਏ ਤਾਂ ਦਾਦੇ-ਦਾਦੀ ਜਾਂ ਫੇਰ ਨਾਨਾ-ਨਾਨੀ ਨਾਲ ਕਿਵੇਂ ਜੁੜਨਗੇ? ਤੇ ਦੇਸ਼ 'ਚ ਇਹ ਡਰ ਸਤਾਈ ਜਾਂਦਾ ਹੈ ਕਿ ਜੇ ਸਾਡੇ ਜੁਆਕ ਨੂੰ ਅੰਗਰੇਜ਼ੀ ਨਾ ਆਈ ਤਾਂ ਉਹ ਤਰੱਕੀ ਦੀ ਦੌੜ 'ਚ ਪਛੜ ਜਾਵੇਗਾ? ਬੱਸ ਇਸੇ ਕਾਰਨ ਅਸੀਂ ਜੁਆਕਾਂ ਨੂੰ ਪੰਜਾਬੀ ਸਿਖਾਈ ਜਾਂਦੇ ਹਾਂ ਤੇ ਤੁਸੀਂ ਅੰਗਰੇਜ਼ੀ।

ਅਸਲ ਜ਼ਰੂਰਤ ਤਾਂ ਮੁੱਦਾ ਸਮਝਣ ਦੀ ਹੈ। ਜੇ ਅਸੀਂ ਸਹੀ ਮੁੱਦਾ ਸਮਝ ਗਏ ਤਾਂ ਅਸੀਂ ਇਕ ਨਹੀਂ ਕਈ-ਕਈ ਭਾਸ਼ਾਵਾਂ 'ਚ ਗਿਆਨ ਹਾਸਿਲ ਵੀ ਕਰ ਸਕਦੇ ਹਾਂ ਤੇ ਇਕਸਾਰਤਾ ਵੀ ਕਾਇਮ ਰੱਖ ਸਕਦੇ ਹਾਂ।

ਬਹੁਤ ਸਾਰੇ ਉਪਰਾਲੇ ਅਸੀਂ ਵਿਦੇਸ਼ਾਂ 'ਚ ਕਰ ਰਹੇ ਹਾਂ ਅਤੇ ਬਹੁਤ ਸਾਰੇ ਹੋਰ ਕੀਤੇ ਜਾ ਸਕਦੇ ਹਨ। ਆਸਟ੍ਰੇਲੀਆ ਦੀ ਸਰਕਾਰ ਨੇ ਸਾਡੇ ਨਾਲ ਇਸ ਕੰਮ 'ਚ ਕਦੇ ਵਿਤਕਰਾ ਨਹੀਂ ਕੀਤਾ। ਉਹ ਗੁਰ ਘਰਾਂ ਨੂੰ ਜ਼ਿਆਦਾ ਮਾਲੀ ਮਦਦ ਉਦੋਂ ਹੀ ਕਰਦੀ ਹੈ ਜਦੋਂ ਉਹ ਗੁਰੂ ਘਰ ਦੇ ਨਾਲ ਸਕੂਲ ਵੀ ਚਲਾਉਂਦੇ ਹਨ ਤੇ ਉਹ ਸਕੂਲ ਵੀ ਸਾਡੀ ਮਾਤ ਭਾਸ਼ਾ ਦਾ। ਅੱਜ ਕੱਲ੍ਹ ਤਾਂ ਸਰਕਾਰੀ ਕਾਗ਼ਜ਼ ਵੀ ਗੁਰਮੁਖੀ 'ਚ ਮੁਹੱਈਆ ਹਨ। ਦੋ ਭਾਸ਼ੀਆ ਤੇ ਵੀ ਸਰਕਾਰ ਬਹੁਤ ਪੈਸਾ ਖ਼ਰਚਦੀ ਹੈ। ਬਹੁਤ ਸਾਰੇ ਅਖ਼ਬਾਰ ਅਤੇ ਰਸਾਲੇ, ਰੇਡੀਉ ਅਤੇ ਟੀ.ਵੀ. ਸ਼ੋਅ ਮੁਫ਼ਤ 'ਚ ਲੋਕਾਂ ਤੱਕ ਪੁੱਜਦੇ ਹਨ। ਬਹੁਤ ਸਾਰੇ ਅਦਾਰੇ ਬਣ ਚੁੱਕੇ ਹਨ ਜੋ ਪੰਜਾਬੀ ਦੇ ਸਮਾਗਮ ਅਤੇ ਤਿਉਹਾਰ ਆਦਿ ਕਰਵਾਉਂਦੇ ਰਹਿੰਦੇ ਹਨ। ਪਿਛਲੇ ਚੌਦਾਂ ਵਰ੍ਹਿਆਂ 'ਚ ਜੇ ਕਿਸੇ ਚੀਜ਼ ਨੇ ਮੈਨੂੰ ਸਭ ਤੋਂ ਵੱਧ ਸਕੂਨ ਦਿੱਤਾ ਹੈ ਤਾਂ ਉਹ ਹੈ ਆਸਟ੍ਰੇਲੀਆ 'ਚ ਪੰਜਾਬੀ ਮਾਂ ਬੋਲੀ ਦਾ ਪ੍ਰਸਾਰ ਹੁੰਦਾ ਦੇਖਣਾ। ਪਰ ਜਦੋਂ ਇਸੇ ਸਮੇਂ ਕਾਲ 'ਚ ਆਪਣੇ ਦੇਸ਼ ਤੋਂ ਮਾਂ ਬੋਲੀ ਦੇ ਹੋ ਰਹੇ ਘਾਣ ਦੀਆਂ ਖ਼ਬਰਾਂ ਸੁਣਦੇ ਹਾਂ ਤਾਂ ਉਹੀ ਸਕੂਨ ਖੁੱਸ ਜਾਂਦਾ ਹੈ।

ਅੱਜ ਆਧੁਨਿਕਤਾ ਦੇ ਇਸ ਦੌਰ 'ਚ ਜੋ ਤਾਕਤ ਸਾਨੂੰ ਆਪਣੀ ਭਾਸ਼ਾ ਦੇ ਪ੍ਰਸਾਰ ਕਰਨ ਲਈ ਮੁਫ਼ਤ 'ਚ ਮਿਲੀ ਹੋਈ ਹੈ(ਸੋਸ਼ਲ ਮੀਡੀਆ) ਉਹ ਵੀ ਸਾਡੇ ਤਾਂ ਹੱਡੀ ਬੈਠਦੀ ਜਾ ਰਹੀ ਹੈ। ਪਹਿਲਾਂ ਇੰਗਲਿਸ਼ ਤਾਂ ਸੁਣੀ ਸੀ ਹੁਣ ਤਕਰੀਬਨ ਦਹਾਕੇ ਤੋਂ ਇਕ 'ਪਿਨਗਲਿਸ਼' ਦਾ ਜਨਮ ਹੋ ਗਿਆ। ਜਿਹੜੀ ਕਿ ਮਾਂ ਬੋਲੀ ਲਈ ਇਸ ਵਕਤ ਸਭ ਤੋਂ ਵੱਧ ਖ਼ਤਰਨਾਕ ਹੈ।

ਬਹੁਤ ਦੁੱਖ ਲੱਗਦਾ ਹੈ ਜਦੋਂ ਕਈ ਬੁੱਧੀਜੀਵੀ ਜਾਂ ਤਾਂ ਖੁੱਲ੍ਹ ਕੇ ਇਸ ਦਾ ਸਮਰਥਨ ਕਰਦੇ ਹਨ ਜਾਂ ਫੇਰ ਜਾਣੇ-ਅਨਜਾਣੇ 'ਚ ਇਸ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਵਰਤ ਕੇ ਇਸ ਦਾ ਫੈਲਾਓ ਕਰਦੇ ਹਨ। ਸੋਚਣ ਵਾਲੀ ਗੱਲ ਹੈ ਕਿ ਅੱਜ ਦੇ ਯੁੱਗ 'ਚ ਹਰ ਕੋਈ ਦਿਨ 'ਚ ਘੱਟੋ ਘੱਟ ਦਸ ਬਾਰ ਵੱਖੋ-ਵੱਖ ਮਾਧਿਅਮਾਂ ਰਾਹੀਂ ਇਕ ਦੂਜੇ ਨੂੰ ਸੁਨੇਹੇ ਭੇਜਦਾ ਹੈ। ਜੇਕਰ ਅਸੀਂ ਆਪਣੇ ਆਪ ਨਾਲ ਇਹ ਬਚਨ ਕਰ ਲੈਂਦੇ ਹਾਂ ਕਿ ਅੱਜ ਤੋਂ ਮੈਂ ਰੋਮਨ 'ਚ ਨਹੀਂ ਸਿਰਫ਼ ਗੁਰਮੁਖੀ 'ਚ ਪੰਜਾਬੀ ਲਿਖਾਂਗਾ ਤਾਂ ਬਹੁਤ ਵੱਡੀ ਕ੍ਰਾਂਤੀ ਆ ਸਕਦੀ ਹੈ।

PunjabKesari

ਅੱਜ ਤਾਂ ਸਾਡੇ ਕੋਲ ਗੁਰਮੁਖੀ ਨੂੰ ਇਕੱਲੇ ਟਾਈਪ ਕਰਨ ਦੇ ਹੀ ਨਹੀਂ ਬੋਲ ਕੇ ਲਿਖਣ ਦੇ ਵੀ ਸਾਧਨ ਹਾਸਿਲ ਹਨ। ਜਿਹੜੇ ਕਿ ਸੋ ਫ਼ੀਸਦੀ ਸਹੀ ਕੰਮ ਕਰਦੇ ਹਨ ਕਿਉਂਕਿ ਭਾਸ਼ਾ ਮਾਹਿਰਾਂ ਦਾ ਮੰਨਣਾ ਹੈ ਕਿ ਗੁਰਮੁਖੀ ਦੁਨੀਆ ਦੀ ਇੱਕੋ-ਇਕ ਭਾਸ਼ਾ ਹੈ ਜਿਸ ਕੋਲ ਬਵੰਜਾ ਅੱਖਰ ਅਤੇ ਸਹਾਇਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕ ਸਰੀਰ ਕੋਲ ਬਵੰਜਾ ਧੁਨੀਆਂ ਕੱਢਣ ਦੀ ਹੀ ਤਾਕਤ ਹੁੰਦੀ ਹੈ ਤੇ ਗੁਰਮੁਖੀ ਉਸ ਨੂੰ ਪੂਰਨ ਵਰਤ ਸਕਦੀ ਹੈ। (ਜਿਸ ਦਾ ਵਿਸਥਾਰ ਤੁਸੀਂ ਅਮਨਦੀਪ ਸਿੰਘ ਦੀ ਕਿਤਾਬ 'ਮੁੰਦਾਵਣੀ' ਦੇ ਇਕ ਲੇਖ ਵਿਚੋਂ ਲੈ ਸਕਦੇ ਹੋ)

ਪੰਜਾਬੀ ਵਿਸ਼ਵ ਵਿਦਿਆਲਿਆ ਪਟਿਆਲਾ ਭਾਵੇਂ ਭਾਸ਼ਾ ਦੇ ਆਧਾਰ ਤੇ ਬਣਿਆ ਇਕਲੌਤਾ ਅਦਾਰਾ ਹੈ ਜਿਸ ਨੂੰ ਕਿ ਅਕਸਰ ਭੰਡਿਆ ਜਾਂਦਾ ਹੈ ਪਰ ਮੇਰਾ ਮੰਨਣਾ ਹੈ ਕਿ ਉਹ ਆਪਣੇ ਸੀਮਤ ਸਾਧਨਾਂ ਨਾਲ ਕਾਫ਼ੀ ਕੁਝ ਸਾਨੂੰ ਦੇ ਰਿਹਾ ਹੈ। ਨਿੱਜੀ ਤੌਰ ਤੇ ਜੇ ਮੈਂ ਅੱਜ ਪੰਜਾਬੀ ਲਿਖਣ ਦੇ ਕਾਬਿਲ ਹੋਇਆ ਹਾਂ ਤਾਂ ਇਸ 'ਚ ਵਿਸ਼ਵ ਵਿਦਿਆਲਿਆ ਵੱਲੋਂ ਬਣਾਏ 'ਅੱਖਰ' ਸਾਫ਼ਟਵੇਅਰ ਦਾ ਬਹੁਤ ਵੱਡਾ ਯੋਗਦਾਨ ਹੈ।

ਅਖੀਰ 'ਚ ਮੈ ਇਹ ਗੱਲ ਮਾਣ ਨਾਲ ਲਿਖ ਸਕਦਾ ਹਾਂ ਕਿ ਅੱਜ ਜੇ ਪਾਠਕਾਂ 'ਚ ਮੈਂ ਥੋੜ੍ਹੀ ਬਹੁਤ ਪਛਾਣ ਬਣਾਈ ਹੈ ਤਾਂ ਉਹ ਮੇਰੀ ਮਾਂ ਬੋਲੀ ਦੀ ਬਦੌਲਤ ਹੀ ਹੈ। ਮਾਂ ਬੋਲੀ ਜਿਸ ਤੇ ਰਹਿਮਤਾਂ ਕਰ ਦੇਵੇ ਉਸ ਦੀਆਂ ਝੋਲੀਆਂ ਭਰ ਦਿੰਦੀ ਹੈ ਪਰ ਅਫ਼ਸੋਸ ਝੋਲੀਆਂ ਭਰ ਕੇ ਇਸ ਦੇ ਉਹੀ ਪੁੱਤ ਅਕਸਰ ਕਪੁੱਤ ਬਣ ਕੇ ਕੈਮਰਿਆਂ ਮੂਹਰੇ ਚੌੜੇ ਹੋ-ਹੋ ਕਹਿੰਦੇ ਹਨ ਕਿ ਅਸੀਂ ਤਾਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ।

  • mother tongue
  • Mintu Brar
  • ਮਾਂ ਬੋਲੀ
  • ਮਿੰਟੂ ਬਰਾੜ

ਜਾਣੋ ਕੋਰੋਨਾ ਵਾਇਰਸ ਟੈਸਟਿੰਗ ਕਿੱਟਾਂ ਦੇ ਘਪਲੇ ਦਾ ਆਖਰ ਕੀ ਹੈ ਸੱਚ (ਵੀਡੀਓ)

NEXT STORY

Stories You May Like

    • ips cheated ten people of lakhs  thug arrested along with wife and father
      ਖ਼ੁਦ ਨੂੰ IPS ਦੱਸ ਲੋਕਾਂ ਨਾਲ ਮਾਰੀ ਲੱਖਾਂ ਦੀ ਠੱਗੀ, ਹੁਣ ਪਤਨੀ ਤੇ ਪਿਤਾ ਸਣੇ...
    • punjab on high alert threat to blow up railway stations and schools with bombs
      High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ...
    • singer ks makhan announces screening of the film   satluj   in shankar village
      ਗਾਇਕ KS ਮੱਖਣ ਨੇ ਸ਼ੰਕਰ ਪਿੰਡ 'ਚ ਸਤਲੁਜ ਫ਼ਿਲਮ ਵਿਖਾਉਣ ਦਾ ਕੀਤਾ ਐਲਾਨ
    • man dies after being hit by truck
      ਜਲੰਧਰ 'ਚ ਰੂਹ ਕੰਬਾਊ ਹਾਦਸਾ! ਸਾਈਕਲ ਸਵਾਰ ਦੇ ਸਿਰ ਉਪਰੋਂ ਲੰਘ ਗਿਆ ਟਰੱਕ
    • gangster doni bal threatens owner of karma fashion studio in jalandhar
      ਗੈਂਗਸਟਰ ਡੋਨੀ ਬੱਲ ਦੀ ਜਲੰਧਰ ਦੇ ਮਸ਼ਹੂਰ ਫੈਸ਼ਨ ਸਟੂਡੀਓ ਦੇ ਮਾਲਕ ਨੂੰ ਧਮਕੀ!...
    • sir in punjab
      ਪੰਜਾਬ ਵਿਚ ਵਿਸ਼ੇਸ਼ ‘ਐੱਸ. ਆਈ. ਆਰ.’ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ...
    • young man attempted suicide by strangulation
      ਸ਼ੱਕੀ ਹਾਲਾਤ 'ਚ ਘੁੰਮ ਰਹੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਪਰਨਾ ਪਾ ਕੇ ਆਪਣਾ...
    • tarun chugh congratulates fadnavis government on maharashtra loan waiver
      ਮਹਾਰਾਸ਼ਟਰ ਦੀ ਕਰਜ਼ਾ ਮੁਆਫ਼ੀ 'ਤੇ ਤਰੁਣ ਚੁੱਘ ਨੇ ਫੜਨਵੀਸ ਸਰਕਾਰ ਨੂੰ ਦਿੱਤੀ ਵਧਾਈ
    Trending
    Ek Nazar
    heavy rain next 4 days monsoon

    ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

    terror of stray dogs in nawanshahr

    ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

    woman lost rs 30 82 500 in the greed of earning money

    ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

    gold and silver likely to remain under pressure

    ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

    indian student

    ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

    man held after indian american wife and son shot in us

    ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

    3 young man on a motorcycle fell into a 40 feet deep pit

    ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

    fan falls on sleeping child

    ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

    veteran playback singer passes away

    48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

    famous actress tied the knot

    ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

    famous actor arrested

    ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ...

    waterfalls selfie ban rain season

    ਸੈਲਫ਼ੀ ਲੈਣ 'ਤੇ ਲੱਗ ਗਿਆ Ban ! ਮਾਨਸੂਨ ਦੇ ਮੌਸਮ 'ਚ MP ਪ੍ਰਸ਼ਾਸਨ ਨੇ ਕੀਤਾ...

    famous actor suffers heart attack

    ਸ਼ੂਟਿੰਗ ਮਗਰੋਂ ਘਰ ਪਰਤ ਰਹੇ ਮਸ਼ਹੂਰ ਅਦਾਕਾਰ ਨੂੰ ਰਸਤੇ 'ਚ ਹੀ ਆ ਗਿਆ ਹਾਰਟ ਅਟੈਕ,...

    international airport named trump

    ਰਾਸ਼ਟਰਪਤੀ ਟਰੰਪ ਦੇ 'ਨਾਂ' 'ਤੇ ਰੱਖਿਆ ਗਿਆ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ

    andy burnham

    ਐਂਡੀ ਬਰਨਹੈਮ ਦਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ

    famous comedian will go to jail again

    ਮੁੜ ਜੇਲ੍ਹ ਜਾਵੇਗਾ ਮਸ਼ਹੂਰ ਕਾਮੇਡੀਅਨ ! ਅਦਾਲਤ ਨੇ ਸੁਣਾਈ ਇੰਨੇ ਮਹੀਨਿਆਂ ਦੀ ਸਜ਼ਾ

    wildfires in spain

    ਸਪੇਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ; 11 ਲੋਕਾਂ ਮੌਤ, ਕਾਰਾਂ 'ਚ ਬੰਦ ਹੋਏ...

    eu imposes duties on chinese tyres

    EU ਦਾ ਚੀਨ ਨੂੰ ਵੱਡਾ ਝਟਕਾ, ਚੀਨੀ ਟਾਇਰਾਂ 'ਤੇ ਲਗਾਇਆ 45.3 ਫੀਸਦੀ ਟੈਕਸ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
      • bunjee jumping incident
        ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
      • india s birth rate
        ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
      • pakistanis in japan
        ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
      • husband wife love story
        ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
      • trump buffalo
        3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
      • charge while driving
        ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
      • bengal government cattle instructions
        6 ਮਹੀਨੇ ਦੀ ਜੇਲ੍ਹ ਜਾਂ ਜੁਰਮਾਨਾ ! ਬੰਗਾਲ ਸਰਕਾਰ ਨੇ ਪਸ਼ੂਆਂ ਨੂੰ ਲੈ ਕੇ ਜਾਰੀ...
      • up education minister letter
        'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
      • paper leak
        ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
      • 2nd largest ruby
        ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +