Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    12:45:23 PM

  • major operation by bsf and police

    ਪੰਜਾਬ: ਸਰਹੱਦੀ ਪਿੰਡ ਦੇ ਖੇਤਾਂ 'ਚੋਂ...

  • important announcement regarding parvinder jhota  s post mortem and cremation

    ਪਰਵਿੰਦਰ ਝੋਟਾ ਦੇ ਪੋਸਟਮਾਰਟਮ ਅਤੇ ਸਸਕਾਰ ਬਾਰੇ...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਰਾਹ 'ਚ ਘੇਰ...

  • 160 000 australian dollars raised in the name of parvinder jhota

    ਪਰਵਿੰਦਰ ਝੋਟਾ ਦੇ ਨਾਂ 'ਤੇ ਇਕੱਠੇ ਹੋਏ 1 ਲੱਖ 60...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਨਾਵਲ ਕੌਰਵ ਸਭਾ : ਕਾਂਡ- 17

MERI AWAZ SUNO News Punjabi(ਨਜ਼ਰੀਆ)

ਨਾਵਲ ਕੌਰਵ ਸਭਾ : ਕਾਂਡ- 17

  • Edited By Rajwinder Kaur,
  • Updated: 01 Nov, 2020 01:55 PM
Jalandhar
novel kaurav sabha
  • Share
    • Facebook
    • Tumblr
    • Linkedin
    • Twitter
  • Comment

ਨੀਰਜ ਦੇ ਮੂੰਹੋਂ ਹੁਣ ਤਕ ਦੀ ਕਹਾਣੀ ਸੁਣ ਕੇ ਨੰਦ ਲਾਲ ਨੇ ਅਗਲੀ ਕਾਰਵਾਈ ਸ਼ੁਰੂ ਕੀਤੀ।

ਨੰਦ ਲਾਲ ਦੀ ਕਪਤਾਨ ਨਾਲ ਸਿੱਧੀ ਗੱਲ ਸੀ। ਪਰ ਹਾਲੇ ਉਹ ਸਿਰੇ ਦੇ ਡੰਡੇ ਨੂੰ ਹੱਥ ਨਹੀਂ ਸੀ ਪਾਉਣਾ ਚਾਹੁੰਦਾ। ਕਾਰਵਾਈ ਪਹਿਲੇ ਡੰਡੇ ਤੋਂ ਸ਼ੁਰੂ ਹੋਣੀ ਚਾਹੀਦੀ ਸੀ। ਜਾਣਕਾਰੀ ਸਹੀ ਵੀ ਮਿਲਣੀ ਸੀ ਅਤੇ ਸਸਤੀ ਵੀ। ਸਭ ਤੋਂ ਪਹਿਲਾਂ ਨੰਦ ਲਾਲ ਨੇ ਥਾਣੇ ਦੇ ਮੁਨਸ਼ੀ ਨੂੰ ਟੋਹਿਆ। ਮੁਨਸ਼ੀ ਥਾਣੇ ਦੀ ਮਾਂ ਵਾਂਗ ਹੁੰਦਾ ਹੈ। ਥਾਣੇ ਵਿੱਚ ਹੋਣ ਵਾਲੀ ਹਰ ਕਾਰਵਾਈ ਦਾ ਉਸਨੂੰ ਇਲਮ ਹੁੰਦਾ ਹੈ।

ਮੌਕੇ ਅਤੇ ਦੋਸ਼ੀਆਂ ਕੋਲੋਂ ਬਰਾਮਦ ਹੋਇਆ ਮਾਲ ਮੁਨਸ਼ੀ ਕੋਲ ਜਮ੍ਹਾਂ ਹੁੰਦਾ ਹੈ। ਮਾਲ ਫੜਿਆ ਵੱਧ ਹੁੰਦਾ ਹੈ ਪਰ ਕਾਗਜ਼ੀਂ-ਪੱਤਰੀ ਘੱਟ ਦਿਖਾਇਆ ਹੁੰਦਾ ਹੈ। ਢੁਕਵੇਂ ਸਮੇਂ ਤੇ ਮਿਸਲ ਦਾ ਢਿੱਡ ਪੂਰਾ ਕੀਤਾ ਜਾਂਦਾ ਹੈ। ਮੁਨਸ਼ੀ ਕੋਲ ਰੱਖੇ ਮਾਲ ਕੋਲੋਂ ਇਹ ਪਤਾ ਲਗ ਜਾਂਦਾ ਹੈ ਕਿ ਪੁਲਸ ਅੱਗੋਂ ਕੀ ਕਰਨ ਵਾਲੀ ਹੈ?

ਨੰਦ ਲਾਲ ਇਹੋ ਅੰਦਾਜ਼ਾ ਲਾਉਣਾ ਚਾਹੁੰਦਾ ਸੀ।

“ਮਾਲਖ਼ਾਨੇ ਵਿੱਚ ਬਹੁਤ ਥੋੜ੍ਹਾ ਮਾਲ ਪੁੱਜਿਆ ਹੈ। ਬਹੁਤਾ ਮਾਲ ਕਪਤਾਨ ਨੇ ਆਪਣੇ ਕੋਲ ਰੱਖ ਰੱਖਿਆ ਹੈ। ਰਜਿਸਟਰ ਅਤੇ ਰੋਜ਼ਨਾਮਚੇ ਖਾਲੀ ਛੱਡੇ ਗਏ ਹਨ। ਪਤਾ ਨਹੀਂ ਕਪਤਾਨ ਕੀ ਹੁਕਮ ਕਰਦਾ ਹੈ?”

ਨੰਦ ਲਾਲ ਨੂੰ ਲੱਗਾ ਮੁਨਸ਼ੀ ਪੁਲਸੀਏ ਅੰਦਾਜ਼ ਵਿੱਚ ਗੋਲ-ਮੋਲ ਗੱਲ ਕਰ ਰਿਹਾ ਸੀ।

ਮੁਨਸ਼ੀ ਹੁਣੇ ਨਮਕ-ਹਰਾਮੀ ਕਰ ਜਾਏਗਾ, ਇਸਦੀ ਨੰਦ ਲਾਲ ਨੂੰ ਆਸ ਨਹੀਂ ਸੀ। ਉਸਨੂੰ ਰਿਸ਼ਵਤ ਦੇ ਕੇਸ ਵਿਚੋਂ ਬਰੀ ਹੋਇਆਂ ਹਾਲੇ ਹਫ਼ਤਾ ਵੀ ਨਹੀਂ ਹੋਇਆ। ਜੇ ਨੰਦ ਲਾਲ ਵਿੱਚ ਨਾ ਪੈਂਦਾ ਤਾਂ ਗਵਾਹਾਂ ਨੇ ਗਵਾਹੀ ਤੋਂ ਇੱਕ ਇੰਚ ਇਧਰ-ਉਧਰ ਨਹੀਂ ਸੀ ਹੋਣਾ। ਮੁਨਸ਼ੀ ਨੇ ਬਥੇਰਾ ਗਵਾਹਾਂ ਦੇ ਪੈਰੀਂ ਪੱਗ ਰੱਖੀ, ਬਥੇਰੇ ਰਿਸ਼ਤੇਦਾਰ ਢੋਏ, ਪਰ ਉਹ ਭਰੇ ਸੱਥ ਵਿੱਚ ਹੋਈ ਬੇਇਜ਼ਤੀ ਨੂੰ ਭੁੱਲਣ ਨੂੰ ਤਿਆਰ ਨਹੀਂ ਸਨ। ਮੁਨਸ਼ੀ ਨੇ ਉਨ੍ਹਾਂ ਨਾਲ ਬੁਰੀ ਕੀਤੀ ਸੀ। ਨਾਲੇ ਫ਼ੀਸ ਲੈ ਲਈ, ਨਾਲੇ ਚਾਲੂ ਭੱਠੀ ਫੜਕੇ ਕੇਸ ਬਣਾ ਦਿੱਤਾ, ਨਾਲੇ ਭਰੀ ਪੰਚਾਇਤ ਸਾਹਮਣੇ ਕੁਟਾਈ ਕਰ ਦਿੱਤੀ। ਉਨ੍ਹਾਂ ਦਾ ਗੁੱਸਾ ਤਾਂ ਹੀ ਠੰਡਾ ਹੁੰਦਾ ਸੀ ਜੇ ਮੁਨਸ਼ੀ ਨੂੰ ਸਜ਼ਾ ਹੋਵੇ। ਜਦੋਂ ਮੁਨਸ਼ੀ ਹੰਭ ਗਿਆ ਤਾਂ ਨੰਦ ਲਾਲ ਨੇ ਗਵਾਹਾਂ ਨੂੰ ਮਨਾਉਣ ਵਾਲੀ ਘੁੰਡੀ ਦੱਸੀ। ਮੁਨਸ਼ੀ ਨੇ ਉਹੋ ਬੰਦਾ ਜਾ ਫੜਿਆ। ਅਗਲੀ ਪੇਸ਼ੀ ਗਵਾਹ ਮੁੱਕਰ ਗਏ। ਮੁਨਸ਼ੀ ਬਰੀ ਹੋ ਗਿਆ।

ਲਗਦਾ ਸੀ ਉਹੋ ਮੁਲਜ਼ਮ ਹੁਣ ਨੰਦ ਲਾਲ ਨੂੰ ‘ਹੁਰਰ’ ਕਹਿ ਰਿਹਾ ਸੀ।

“ਪੁੱਤਰਾ ਬਾਪੂ ਨੂੰ ਗੋਲ-ਮੋਲ ਜਵਾਬ ਨਾ ਦੇ। ਜੇ ਅਹਿਸਾਨ ਨਹੀਂ ਮੰਨਣਾ ਤਾਂ ਸ਼ਾਮ ਨੂੰ ਆਪਣੀ ਫ਼ੀਸ ਲੈ ਜਾਈਂ। ਪਰ ਗੱਲ ਸਹੀ ਦੱਸ।”
ਗੁੱਸੇ ’ਚ ਆਏ ਨੰਦ ਲਾਲ ਨੇ ਮੁਨਸ਼ੀ ਨੂੰ ਝਿੜਕਿਆ। ਮੁਨਸ਼ੀ ਨੇ ਦਸ ਸੌਹਾਂ ਖਾਧੀਆਂ। ਉਹ ਸੱਚ ਬੋਲ ਰਿਹਾ ਸੀ। ਉਸਨੂੰ ਕੁੱਝ ਪਤਾ ਨਹੀਂ ਸੀ।

“ਚੰਗਾ ਇਉਂ ਦੱਸ ਬਈ ਸਹੀ ਜਾਣਕਾਰੀ ਕੌਣ ਦੇ ਸਕਦਾ ਹੈ?”

“ਭੁੱਲਰ, ਸਾਹਿਬ ਦਾ ਰੀਡਰ ਹੈ। ਲਿਖਾਪੜ੍ਹੀ ਉਹੋ ਕਰ ਰਿਹਾ ਹੈ। ਉਹੋ ਭੁੱਲਰ ਜਿਸ ਉਪਰ ਰੋਜ਼ਨਾਮਚਾ ਸਾੜਨ ਦਾ ਕੇਸ ਚੱਲ ਰਿਹਾ ਹੈ। ਤੁਸੀਂ ਉਸਦੇ ਵਕੀਲ ਹੋ।”

ਮੁਨਸ਼ੀ ਨੇ ਰੀਡਰ ਦੇ ਨਾਂ ਦੇ ਨਾਲ-ਨਾਲ ਮੋਬਾਇਲ ਫ਼ੋਨ ਦਾ ਨੰਬਰ ਦੱਸ ਕੇ ਨੰਦ ਲਾਲ ਦੀ ਅੜਚਨ ਅਸਾਨ ਕਰ ਦਿੱਤੀ। ਭੁੱਲਰ ਨੇ ਨੰਦ ਲਾਲ ਨੂੰ ਨਿਰਾਸ਼ ਨਹੀਂ ਸੀ ਹੋਣ ਦਿੱਤਾ।

ਸਰਕਾਰੀ ਵਕੀਲ ਅਤੇ ਮੁਨਸ਼ੀ ਸੱਚ ਬੋਲ ਰਹੇ ਸਨ। ਹਾਲੇ ਤਕ ਜੋ ਕਾਰਵਾਈ ਹੋਈ ਸੀ ਉਹ ਜ਼ੁਬਾਨੀ ਹੋਈ ਸੀ। ਮਿਸਲ ਠੱਪ ਸੀ। ਕੋਈ ਕੁੱਝ ਦੱਸੇ ਤਾਂ ਕਿਸ ਤਰ੍ਹਾਂ?

ਵੈਸੇ ਮਾਮਲਾ ਸ਼ੀਸ਼ੇ ਵਾਂਗ ਸਾਫ਼ ਸੀ। ਪਹਿਲਾਂ ਠੇਕੇਦਾਰ ਮਾਰ ਸਹਿੰਦਾ ਰਿਹਾ। ਉਸ ਨੂੰ ਕੁਰਸੀ ਲਾਈ, ਘੋਟਾ ਲਾਇਆ, ਪੁੱਠਾ ਲਟਕਾਇਆ। ਪਰ ਉਹ ਟਸ ਤੋਂ ਮਸ ਨਾ ਹੋਇਆ। ਅਚਾਨਕ ਜਦੋਂ ਉਸਦਾ ਭਤੀਜਾ ਪੁਲਸ ਦੇ ਹੱਥ ਲਗ ਗਿਆ, ਉਹ ਫੋੜੇ ਵਾਂਗ ਫਿਸ ਪਿਆ।

ਸ਼ਹਿਰ ਦੇ ਸ਼ੇਰਪੁਰ ਚੌਂਕ ਵਿਚੋਂ ਇੱਕ ਬੱਸ ਹਰ ਰਾਤ ਬਿਹਾਰ ਨੂੰ ਜਾਂਦੀ ਸੀ। ਬੱਸ ਦੇ ਮਾਲਕਾਂ ਕੋਲ ਰੂਟ ਪਰਮਿਟ ਨਹੀਂ ਸੀ। ਅਫ਼ਸਰਾਂ ਦੀ ਸ਼ਹਿ ਤੇ ਕੰਮ ਦੋ ਨੰਬਰ ਵਿੱਚ ਹੋ ਰਿਹਾ ਸੀ। ਬੱਸ ਵਿੱਚ ਬਹੁਤੇ ਭਈਏ ਚੜ੍ਹਦੇ ਸਨ। ਬੱਸ ਤੁਰਨ ਤੋਂ ਪਹਿਲਾਂ ਪੁਲਸ ਭਈਆਂ ਉਪਰ ਸਰਸਰੀ ਜਿਹੀ ਨਜ਼ਰ ਮਾਰ ਲੈਂਦੀ ਸੀ।

ਉਸ ਦਿਨ ਇਸ ਵਾਰਦਾਤ ਕਾਰਨ ਪੁਲਸ ਨੇ ਸਟੇਸ਼ਨ ਅਤੇ ਬੱਸ ਅੱਡੇ ਉਪਰ ਸਖ਼ਤ ਪਹਿਰਾ ਲਾਇਆ ਹੋਇਆ ਸੀ। ਸ਼ਹਿਰੋਂ ਬਾਹਰ ਜਾਂਦੀ ਹਰ ਕਾਰ, ਬੱਸ ਦੀ ਤਲਾਸ਼ੀ ਹੋ ਰਹੀ ਸੀ। ਸ਼ੇਰਪੁਰ ਚੌਂਖੀ ਦਾ ਇੰਚਾਰਜ ਕਪਤਾਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਿਹਾ ਸੀ। ਤਲਾਸ਼ੀ ਦੇ ਬਹਾਨੇ ਹਰ ਭਈਏ ਦਾ ਸਮਾਨ ਖੁੱਲ੍ਹਵਾ ਕੇ ਦਸ ਵੀਹ ਝਾੜ ਰਿਹਾ ਸੀ।

ਇੱਕ ਭਈਏ ਨੇ ਜਿਉਂ ਹੀ ਇੱਕ ਰੰਗਦਾਰ ਟੈਲੀਵਿਜ਼ਨ ਅਤੇ ਇੱਕ ਵੀ.ਸੀ.ਆਰ. ਬੱਸ ਦੇ ਪਿੱਛੇ ਬਣੇ ਬਾਕਸ ਵਿੱਚ ਰੱਖਿਆ ਝੱਟ ਉਸਨੇ ਭਈਏ ਨੂੰ ਦਬੋਚ ਲਿਆ। ਉਸ ਸਮੇਂ ਉਸਦੀ ਨੀਅਤ ਚਾਰ ਪੈਸੇ ਲੈ ਕੇ ਭਈਏ ਨੂੰ ਛੱਡ ਦੇਣ ਦੀ ਸੀ। ਉਸਨੂੰ ਨਹੀਂ ਸੀ ਪਤਾ ਕਿ ਵੱਡੀ ਮੱਛੀ ਜਾਲ ਵਿੱਚ ਫਸ ਚੁੱਕੀ ਸੀ।

ਬੱਸ ਦੇ ਮਾਲਕਾਂ ਨੇ ਇੰਚਾਰਜ ਦੇ ਇਸ ਰਵੱਈਏ ਤੇ ਇਤਰਾਜ਼ ਕੀਤਾ। ਪੁਲਸ ਨੂੰ ਫ਼ੀਸ ਇਸੇ ਖੱਜਲ-ਖੁਆਰੀ ਤੋਂ ਬਚਣ ਲਈ ਦਿੱਤੀ ਜਾਂਦੀ ਸੀ। ਜੇ ਸਵਾਰੀਆਂ ਇਸ ਤਰ੍ਹਾਂ ਪ੍ਰੇਸ਼ਾਨ ਹੋਣਗੀਆਂ ਤਾਂ ਕੌਣ ਉਨ੍ਹਾਂ ਦੀ ਬੱਸ ਵਿੱਚ ਬੈਠੇਗਾ?

ਬੱਸ ਦੇ ਮਾਲਕ ਤੋਂ ਖਹਿੜਾ ਛੁਡਾਉਣ ਲਈ ਚੌਂਕੀ ਇੰਚਾਰਜ ਨੇ ਉਂਝ ਹੀ ਬਹਾਨਾ ਘੜ ਦਿੱਤਾ। ਦੀਪ ਨਗਰ ਹੋਈ ਡਕੈਤੀ ਵਿੱਚ ਇਹੋ ਜਿਹੇ ਸਮਾਨ ਦੀ ਚੋਰੀ ਹੋਈ ਸੀ। ਸਾਹਬਿ ਦੀ ਸਖ਼ਤ ਹਦਾਇਤ ਸੀ। ਇਹੋ ਜਿਹਾ ਸਮਾਨ ਲੈ ਕੇ ਘੁੰਮ ਰਹੇ ਹਰ ਬੰਦੇ ਦੀ ਪੂਰੀ ਘੋਖ ਪੜਤਾਲ ਹੋਵੇ। ਉਹ ਉਸੇ ਹੁਕਮ ਦੀ ਪਾਲਣਾ ਕਰ ਰਿਹਾ ਸੀ। ਮਨਘੜਤ ਕਹਾਣੀ ਘੜਦੇ ਇੰਚਾਰਜ ਨੂੰ ਫੁਰਨਾ ਫੁਰਿਆ। ਇਹ ਕਿਧਰੇ ਸੱਚਮੁੱਚ ਉਹੋ ਸਮਾਨ ਨਾ ਹੋਵੇ।

ਇੰਚਾਰਜ ਨੇ ਭਈਆ ਅਤੇ ਸਮਾਨ ਬੱਸ ਵਿਚੋਂ ਉਤਾਰ ਲਏ। ਉਹ ਬਿਨਾਂ ਪੁੱਛ ਪੜਤਾਲ ਦੇ ਭਈਏ ਨੂੰ ਨਹੀਂ ਛੱਡ ਸਕਦਾ। ਮਾਲਕ ਨੂੰ ਤਕਲੀਫ਼ ਹੈ ਤਾਂ ਕਪਤਾਨ ਨਾਲ ਗੱਲ ਕਰੇ।

ਮਾਲਕ ਕਿਸੇ ਝੰਜਟ ਵਿੱਚ ਪੈਣ ਨੂੰ ਤਿਆਰ ਨਹੀਂ ਸੀ। ਭਈਏ ਨੂੰ ਉਤਾਰ ਕੇ ਉਸਨੇ ਬੱਸ ਤੋਰ ਲਈ। ਤੀਜੀ ਸ਼ਿਫਟ ਵਿੱਚ ਭਈਆ ਜੁਰਮ ਦਾ ਇਕਬਾਲ ਕਰਨ ਲੱਗਾ।

ਆਪਣੇ ਹਿੱਸੇ ਆਏ ਗਹਿਣੇ ਅਤੇ ਕੱਪੜੇ ਟਰੰਕ ਵਿਚੋਂ ਕੱਢ ਕੇ ਉਸਨੇ ਪੁਲਸ ਦੇ ਹਵਾਲੇ ਕਰ ਦਿੱਤੇ। ਵਾਰਦਾਤ ਸਮੇਂ ਵਰਤੀ ਰਾਡ ਅਤੇ ਆਪਣੇ ਖ਼ੂਨ ਨਾਲ ਲਿਬੜੇ ਕੱਪੜੇ ਉਸਨੇ ਆਪਣੇ ਕੁਆਟਰ ਦੀਆਂ ਪਿਛਲੀਆਂ ਝਾੜੀਆਂ ਵਿਚੋਂ ਬਰਾਮਦ ਕਰਵਾ ਦਿੱਤੇ।

ਚਾਚੇ ਭਤੀਜੇ ਨੂੰ ਜਦੋਂ ਆਹਮਣੇ-ਸਾਹਮਣੇ ਕੀਤਾ ਗਿਆ ਤਾਂ ਚਾਚੇ ਦੀਆਂ ਨਸਾਂ ਢਿੱਲੀਆਂ ਪੈ ਗਈਆਂ। ਉਸਨੇ ਸਾਜ਼ਿਸ਼ ਦੇ ਸਾਰੇ ਵੇਰਵੇ ਵਿਸਥਾਰ-ਪੂਰਵਕ ਦੱਸ ਦਿੱਤੇ।

ਪੁਲਸ ਦੀ ਇੱਕ ਪਾਰਟੀ ਦੋਸ਼ੀਆਂ ਨੂੰ ਫੜਨ ਲਈ ਬਿਹਾਰ ਲਈ ਰਵਾਨਾ ਹੋ ਗਈ ਸੀ। ਦੂਜੀ ਪਾਰਟੀ ਪੰਕਜ ਹੋਰਾਂ ਉਪਰ ਨਜ਼ਰ ਰੱਖ ਰਹੀ ਸੀ।

“ਲੈ ਬਈ ਸੇਠ ਅਜੇ ਕੁਮਾਰ! ਕਹਾਣੀ ਸਾਫ਼ ਹੋ ਗਈ। ਆਪਣਾ ਨਾਂ ਮਿਸਲ ਤੇ ਆ ਚੁੱਕਾ ਹੈ।”

ਰੀਡਰ ਤੋਂ ਸਾਰਾ ਵੇਰਵਾ ਲੈ ਕੇ ਨੰਦ ਲਾਲ ਦੇ ਚਿਹਰੇ ’ਤੇ ਚਿੰਤਾ ਦੀ ਥਾਂ ਖੁਸ਼ੀ ਦੇ ਚਿੰਨ੍ਹ ਉਭਰੇ ਸਨ। ਉਸਨੂੰ ਆਪਣੀ ਕਾਰਗੁਜ਼ਾਰੀ ਤੇ ਫ਼ਖਰ ਹੋ ਰਿਹਾ ਸੀ। ਨੰਦ ਲਾਲ ਜੇ ਸੁਰਾਗ਼ ਨਾ ਕੱਢਦਾ ਤਾਂ ਪੁਲਸ ਨੇ ਦੋਹਾਂ ਭਰਾਵਾਂ ਨੂੰ ਸੁੱਤਿਆਂ ਨੂੰ ਦਬੋਚ ਲੈਣਾ ਸੀ। ਸਾਲ ਭਰ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਣੀ ਸੀ। ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਹੁਣ ਲਾਉਣੀ ਹੀ ਪੈਣੀ ਸੀ।

ਦਰਖ਼ਾਸਤ ਦਾ ਮਜ਼ਮੂਨ ਤਿਆਰ ਕਰਨ ਤੋਂ ਪਹਿਲਾਂ ਨੰਦ ਲਾਲ ਨੂੰ ਸਾਰੀ ਵਾਰਦਾਤ ਦਾ ਵੇਰਵਾ ਚਾਹੀਦਾ ਸੀ। ਦੋਸ਼ੀਆਂ ਨੇ ਆਪਣੇ ਜੁਰਮ ਦਾ ਇਕਬਾਲ ਕਰਨਾ ਸੀ। ਇਹ ਇਕੱਲੇ ਵਕੀਲ ਦੀ ਹਾਜ਼ਰੀ ਵਿੱਚ ਹੋਣਾ ਚਾਹੀਦਾ ਸੀ। ਹੋਰਾਂ ਸਾਹਮਣੇ ਕੀਤਾ ਇਕਬਾਲ ਉਨ੍ਹਾਂ ਵਿਰੁੱਧ ਵਰਤਿਆ ਜਾ ਸਕਦਾ ਸੀ। ਸੱਚ ਜਾਨਣ ਲਈ ਨੰਦ ਲਾਲ ਦੋਹਾਂ ਭਰਾਵਾਂ ਅਤੇ ਅਜੇ ਨੂੰ ਨਾਲ ਦੇ ਕਮਰੇ ਵਿੱਚ ਲੈ ਗਿਆ।

“ਤੁਸੀਂ ਮੁਕੱਦਮੇ ਵਿੱਚ ਫਸ ਗਏ ਹੋ। ਮੈਂ ਵਕੀਲ ਦੇ ਨਾਤੇ ਤੁਹਾਡਾ ਬਚਾਅ ਕਰਨਾ ਹੈ। ਮੇਰੇ ਕੋਲੋਂ ਗੱਲ ਛੁਪਾਉਣੀ ਨਹੀਂ। ਦਾਈ ਕੋਲੋਂ ਪੇਟ ਨਹੀਂ ਛੁਪਾਇਆ ਜਾ ਸਕਦਾ। ਮੈਂ ਸਾਰੇ ਪੱਖ ਜਾਣ ਕੇ ਹੀ ਕੋਈ ਸਫ਼ਾਈ ਪੱਖ ਘੜ ਸਕਾਂਗਾ। ਇਸ ਲਈ ਸੱਚ-ਸੱਚ ਦੱਸਣਾ।”

“ਇਕ ਕਾਨੂੰਨੀ ਨੁਕਤਾ ਹੋਰ ਦੱਸ ਦਿਆਂ। ਕਾਨੂੰਨ ਤੁਹਾਨੂੰ ਮੇਰੇ ਅੱਗੇ ਢਿੱਡ ਫਰੋਲਣ ਦਾ ਹੱਕ ਦਿੰਦਾ ਹੈ। ਮੇਰੇ ਉਪਰ ਕਾਨੂੰਨੀ ਪਾਬੰਦੀ ਹੈ। ਤੁਹਾਡੇ ਇਸ ਇਕਬਾਲ ਨੂੰ ਮੈਂ ਤੁਹਾਡੇ ਵਿਰੁੱਧ ਕਦੇ ਨਹੀਂ ਵਰਤ ਸਕਦਾ। ਤੁਹਾਡਾ ਵਕੀਲ ਨਾ ਰਹਿਣ ਪਿੱਛੋਂ ਵੀ ਨਹੀਂ।”

ਸੱਚ ਇਹ ਸੀ ਕਿ ਪੰਕਜ ਹੋਰਾਂ ਨੇ ਇੱਕ ਸਾਜ਼ਿਸ਼ ਘੜੀ ਸੀ। ਪਰ ਇਰਾਦਾ ਇਡਾ ਭਾਣਾ ਵਰਤਾਉਣ ਦਾ ਨਹੀਂ ਸੀ। ਉਹ ਮੂੰਹ-ਫੱਟ ਚਾਚੀ ਅਤੇ ਸੱਪ ਵਾਂਗ ਫੱਨ ਚੁੱਕ ਰਹੇ ਕਮਲ ਨੂੰ ਥੋੜ੍ਹਾ ਜਿਹਾ ਸਬਕ ਸਿਖਾਉਣਾ ਚਾਹੁੰਦੇ ਸਨ। ਨਾ ਉਨ੍ਹਾਂ ਨੂੰ ਚਾਚੇ ਨਾਲ ਗਿਲਾ ਸੀ, ਨਾ ਨੇਹਾ ਨਾਲ। ਨੇਹਾ ਦੀ ਇੱਜ਼ਤ ਉਨ੍ਹਾਂ ਦੀ ਇੱਜ਼ਤ ਸੀ।

ਲਗਦਾ ਸੀ ਠੇਕੇਦਾਰ ਲਾਲਚ ਵਿੱਚ ਆ ਗਿਆ ਸੀ। ਵਾਅਦੇ ਮੁਤਾਬਕ ਠੇਕੇਦਾਰ ਨੇ ਵਾਰਦਾਤ ਵਿੱਚ ਸ਼ਾਮਲ ਨਹੀਂ ਸੀ ਹੋਣਾ। ਲੱਗਦਾ ਸੀ ਉਹ ਇੱਕ ਬੰਦੇ ਦੇ ਪੈਸੇ ਬਚਾਉਣਾ ਚਾਹੁੰਦਾ ਸੀ। ਹਥਿਆਰ ਅਤੇ ਕੱਪੜੇ ਖਰੀਦਣ ਲਈ ਉਸਨੂੰ ਪੰਜ ਹਜ਼ਾਰ ਅਲੱਗ ਦਿੱਤਾ ਗਿਆ ਸੀ। ਲਾਲਚ ’ਚ ਆਏ ਠੇਕੇਦਾਰ ਨੇ ਉਹ ਰਕਮ ਜੇਬ ਵਿੱਚ ਪਾ ਲਈ ਅਤੇ ਜਾਂਦਾ ਹੋਇਆ ਫੈਕਟਰੀ ਵਿਚੋਂ ਰਾਡ ਚੁੱਕ ਕੇ ਲੈ ਗਿਆ।

ਕਮਲ ਦਾ ਕਤਲ ਕਿਉਂ ਹੋਇਆ? ਨੇਹਾ ਦੀ ਇੱਜ਼ਤ ਕਿਉਂ ਲੁੱਟੀ ਗਈ? ਇਸ ਬਾਰੇ ਉਹ ਕੁੱਝ ਨਹੀਂ ਦੱਸ ਸਕਦੇ। ਇਨ੍ਹਾਂ ਘਟਨਾਵਾਂ ਤੇ ਉਨ੍ਹਾਂ ਨੂੰ ਸ਼ਰਮ ਵੀ ਆ ਰਹੀ ਸੀ ਅਤੇ ਪਛਤਾਵਾ ਵੀ ਹੋ ਰਿਹਾ ਸੀ।

“ਭੈੜੇ ਦਿਨ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ। ਜੋ ਹੋਣਾ ਸੀ ਹੋ ਗਿਆ। ਹੁਣ ਭਾਣਾ ਮੰਨੋ। ਮੈਂ ਆਪੇ ਤੁਹਾਡਾ ਬਚਾਅ ਕਰ ਲਵਾਂਗਾ।”

ਘਬਰਾਏ ਭਰਾਵਾਂ ਦਾ ਹੌਂਸਲਾ ਵਧਾ ਕੇ ਨੰਦ ਲਾਲ ਜ਼ਰੂਰੀ ਕਾਨੂੰਨੀ ਨੁਕਤੇ ਸਮਝਾਉਣ ਲੱਗਾ।

“ਮੁਕੱਦਮਾ ਲੜਨ ਦੇ ਤਿੰਨ ਸੁਨਹਿਰੀ ਅਸੂਲ ਹਨ। ਇਹ ਯਾਦ ਕਰ ਲਓ। ਮੁਕੱਦਮੇ ਵਾਲੀ ਜੋਕ ਕਈ ਸਾਲ ਤੁਹਾਡਾ ਖ਼ੂਨ ਪੀਏਗੀ। ਇਹ ਨੁਕਤੇ ਯਾਦ ਰਹੇ ਤਾਂ ਸੌਖ ਰਹੇਗੀ।”

“ਪਹਿਲਾ ਨੁਕਤਾ ਇਹ ਹੈ ਕਿ ਜਿਸ ਬੰਦੇ ਨੂੰ ਵੀ ਅੱਗੇ ਲਾਓ ਉਸ ਤੇ ਪੂਰਾ ਭਰੋਸਾ ਰੱਖੋ। ਇਥੇ ਮਿੰਟ-ਮਿੰਟ ਤੇ ਪੈਰ ਤਿਲਕਦਾ ਹੈ। ਕਿਸੇ ਮਦਦ ਕਰ ਰਹੇ ਅਫ਼ਸਰ ਦੀ ਮਜਬੂਰੀ ਹੋ ਜਾਵੇ ਇਹ ਨਾ ਸਮਝਣਾ ਕਿ ਉਹ ਗਦਾਰੀ ਕਰ ਗਿਆ।

“ਦੂਜਾ ਨੁਕਤਾ ਹੈ ਸਬਰ ਰੱਖਣ ਦਾ। ਫੌਜਦਾਰੀ ਮੁਕੱਦਮਿਆਂ ਵਿੱਚ ਨਤੀਜੇ ਹੌਲੀ ਹੌਲੀ ਨਿਕਲਦੇ ਹਨ। ਤੱਤਾ ਲੱਕੋਗੇ ਤਾਂ ਜੀਭ ਸੜੇਗੀ।

“ਤੀਜਾ ਨੁਕਤਾ ਇਹ ਹੈ ਕਿ ਤੁਹਾਡੇ ਕੋਲ ਪੈਸੇ ਹਨ। ਇਸ ਨੂੰ ਦਿਲ ਖੋਲ੍ਹ ਕੇ ਵਰਤੋ। ਮੁਕੱਦਮੇ ਦੀ ਖੇਡ ਸੱਪ ਸੀੜੀ ਵਾਲੀ ਖੇਡ ਹੈ। ਪਤਾ ਨਹੀਂ ਕਦੋਂ ਬਾਜ਼ੀ ਨੜਿਨਵੇਂ ਦੇ ਹਿੰਸੇ ‘ਤੇ ਪੁੱਜ ਕੇ ਜਿੱਤ ਵੱਲ ਜਾਣ ਦੀ ਥਾਂ ਕਿਸੇ ਸੱਪ ਦੇ ਮੂੰਹ ਵਿੱਚ ਪੈ ਕੇ ਸਿਫ਼ਰ ਵਾਲੇ ਅੰਨ੍ਹੇ ਖੂਹ ਵਿੱਚ ਜਾ ਡਿੱਗੇ। ਇਹ ਨਾ ਸਮਝਣਾ ਵਿਚਕਾਰਲਾ ਬੰਦਾ ਪੈਸੇ ਆਪ ਖਾ ਗਿਆ। ਹੌਂਸਲਾ ਰੱਖ ਕੇ ਖੇਡ ਇੱਕ ਵਾਰ ਫੇਰ ਸਿਫ਼ਰ ਤੋਂ ਸ਼ੁਰੂ ਕਰੋ। ਦੇਖਣਾ ਅਖ਼ੀਰ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ।”

“ਇਸੇ ਤਰ੍ਹਾਂ ਕਰਾਂਗੇ।”

ਨੰਦ ਲਾਲ ਦਾ ਉਪਦੇਸ਼ ਪੰਕਜ ਹੋਰਾਂ ਨੂੰ ਅੰਮ੍ਰਿਤ-ਬਾਣੀ ਵਾਂਗ ਲਗ ਰਿਹਾ ਸੀ। ਉਨ੍ਹਾਂ ਨੇ ਇੱਕ-ਇੱਕ ਨੁਕਤਾ ਗਹੁ ਨਾਲ ਸੁਣਿਆ ਅਤੇ ਆਪਣੇ ਦਿਮਾਗ਼ ਵਾਲੇ ਕੰਪਿਊਟਰ ਵਿੱਚ ‘ਲਾਕ’ ਕਰ ਦਿੱਤਾ।
“ਹੁਣ ਸੁਣੋ ਅਗਲੀ ਗੱਲ। ਮੁਕੱਦਮੇ ਨਾਲ ਸਬੰਧਤ ਹਰ ਅਹਿਲਕਾਰ ਨੂੰ ਮੈਂ ਸੰਭਾਲ ਲਵਾਂਗਾ। ਅਫ਼ਸਰਾਂ ਦੇ ਬੰਦੇ ਦੱਸਾਂਗਾ। ਅਫ਼ਸਰਾਂ ਤਕ ਪਹੁੰਚ ਕਰਨੀ ਤੁਹਾਡਾ ਕੰਮ ਹੈ। ਕੋਈ ਹੀਲਾ ਨਾ ਬਣੇ ਹੱਥ ਖੜੇ ਕਰ ਦੇਣਾ। ਫੇਰ ਮੈਂ ਜਾਣਾਂ ਮੇਰਾ ਕੰਮ ਜਾਣੇ।

“ਸੈਸ਼ਨ ਜੱਜ ਤਕ ਪਹੁੰਚ ਕਰੋ। ਪੁਲਸ ਤੇ ਦਬਾਅ ਪਾਓ। ਤੁਹਾਡਾ ਬਹੁਤ ਰਸੂਖ਼ ਹੈ। ਸਿਆਸੀ ਬੰਦੇ ਫੜੋ। ਰਿਸ਼ਤੇਦਾਰ ਅਫ਼ਸਰਾਂ ਤੋਂ ਫ਼ੋਨ ਕਰਾਓ। ਹਾਲੇ ਕੁੱਝ ਨਹੀਂ ਵਿਗੜਿਆ। ਤਫ਼ਤੀਸ਼ ਇਥੇ ਰੁਕ ਸਕਦੀ ਹੈ।

“ਠੇਕੇਦਾਰ ਨੇ ਆਪਣਾ ਵਕੀਲ ਇੱਕ ਭਈਏ ਨੂੰ ਕੀਤਾ ਹੈ ਜਿਸ ਨੇ ਹਿੰਦੀ ਵਿੱਚ ਕਾਨੂੰਨ ਪੜ੍ਹਿਆ ਹੈ। ਪੜ੍ਹਿਆ ਹੈ ਜਾਂ ਉਂਝ ਹੀ ਡਿਗਰੀ ਲੈ ਆਇਆ ਇਹ ਵੀ ਪਤਾ ਨਹੀਂ ਹੈ। ਠੇਕੇਦਾਰ ਦਾ ਮੁਕੱਦਮਾ ਜੇ ਉਸ ਵਕੀਲ ਨੇ ਲੜਿਆ ਤਾਂ ਠੇਕੇਦਾਰ ਨਾਲੋਂ ਵੱਧ ਨੁਕਸਾਨ ਆਪਣਾ ਹੋਵੇਗਾ। ਠੇਕੇਦਾਰ ਦਾ ਹੋਰ ਪੁਲਿਸ ਰਿਮਾਂਡ ਨਾ ਮਿਲੇ ਅਤੇ ਤਫ਼ਤੀਸ਼ ਜਿਥੇ ਹੈ ਉਥੇ ਹੀ ਖੜੋ ਜਾਵੇ ਇਸ ਲਈ ਠੇਕੇਦਾਰ ਵੱਲੋਂ ਉੱਚ-ਕੋਟੀ ਦਾ ਵਕੀਲ ਪੇਸ਼ ਹੋਣਾ ਚਾਹੀਦਾ ਹੈ। ਇਸ ਦਾ ਇੰਤਜ਼ਾਮ ਸਾਨੂੰ ਕਰਨਾ ਚਾਹੀਦਾ ਹੈ।”

ਨੰਦ ਲਾਲ ਠੇਕੇਦਾਰ ਦਾ ਵਕੀਲ ਨਹੀਂ ਬਣ ਸਕਦਾ। ਉਹ ਪੰਕਜ ਵੱਲੋਂ ਪੇਸ਼ ਹੋਏਗਾ। ਠੇਕੇਦਾਰ ਅਤੇ ਪੰਕਜ ਦੋਹਾਂ ਵੱਲੋਂ ਪੇਸ਼ ਹੋਣ ਨਾਲ ਉਨ੍ਹਾਂ ਦੋਹਾਂ ਵਿਚਲੀ ਸਾਜ਼ਿਸ਼ ਜੱਗਰ ਹੋਏਗੀ। ਜੱਜ ਨੂੰ ਸ਼ੱਕ ਹੋਣਾ ਸੀ ਠੇਕੇਦਾਰ ਕੋਲ ਨੰਦ ਲਾਲ ਦੀ ਫ਼ੀਸ ਚੁਕਾਉਣ ਦੀ ਪਰੋਖੋਂ ਕਿਥੋਂ ਆ ਗਈ? ਉਸਨੇ ਅੰਦਾਜ਼ਾ ਲਾਉਣਾ ਸੀ, ਠੇਕੇਦਾਰ ਦੀ ਫ਼ੀਸ ਪੰਕਜ ਨੇ ਦਿੱਤੀ ਹੋਣੀ ਹੈ। ਇਹ ਸ਼ੱਕ ਉਨ੍ਹਾਂ ਨੇ ਜੱਜ ਦੇ ਦਿਮਾਗ਼ ਵਿੱਚ ਆਉਣ ਨਹੀਂ ਸੀ ਦੇਣਾ।

ਠੇਕੇਦਾਰ ਦਾ ਵਕੀਲ ਅਜਿਹਾ ਕੀਤਾ ਜਾਵੇ, ਜਿਸਦਾ ਸਬੰਧ ਨੰਦ ਲਾਲ ਦੇ ਚੈਂਬਰ ਨਾਲ ਨਾ ਹੋਵੇ। ਨੰਦ ਲਾਲ ਨੇ ਵਕੀਲ ਦਾ ਨਾਂ ਆਪ ਸੁਝਾਅ ਦਿੱਤਾ। ਬਾਹਰ ਬੈਠਾ ਸਿੰਗਲਾ ਉਸਦਾ ਵਕੀਲ ਹੋਏਗਾ। ਠੇਕੇਦਾਰ ਦੇ ਭਤੀਜੇ ਲਈ ਕੋਈ ਤੀਸਰਾ ਵਕੀਲ ਕੀਤਾ ਜਾਵੇ। ਭਤੀਜੇ ਦਾ ਵਕੀਲ ਜੇ ਸਿੰਗਲਾ ਬਣਾਇਆ ਗਿਆ ਤਾਂ ਚਾਚੇ ਭਤੀਜੇ ਦੀ ਸਾਂਝ ਸਾਬਤ ਹੋਏਗੀ।

ਨੰਦ ਲਾਲ ਦੀਆਂ ਨਸੀਅਤਾਂ ਪੰਕਜ ਹੋਰਾਂ ਨੂੰ ਦੁੱਧ ਘਿਓ ਦੀਆਂ ਨਾਲਾਂ ਵਰਗੀਆਂ ਲੱਗੀਆਂ। ਮਨ ਹੀ ਮਨ ਉਹ ਅਜੇ ਦੀ ਚੋਣ ਦੀ ਦਾਦ ਦੇਣ ਲੱਗੇ। ਉਨ੍ਹਾਂ ਨੂੰ ਯਕੀਨ ਹੋਣ ਲੱਗਾ, ਨੰਦ ਲਾਲ ਦੇ ਹੁੰਦਿਆਂ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਲੱਗਾ।

ਰਾਹਤ ਮਹਿਸੂਸ ਕਰਦੇ ਨੀਰਜ ਨੇ ਨੰਦ ਲਾਲ ਦੇ ਹਰ ਹੁਕਮ ਤੇ ਫੁੱਲ ਚੜ੍ਹਾਉਣ ਦਾ ਵਾਅਦਾ ਕੀਤਾ। ਪੈਸੇ ਦੀ ਉਨ੍ਹਾਂ ਕੋਲ ਕਮੀ ਨਹੀਂ ਸੀ। ਪੈਸਾ ਉਹ ਪਾਣੀ ਵਾਂਗ ਵਹਾ ਦੇਣਗੇ। ਨੰਦ ਲਾਲ ਉਨ੍ਹਾਂ ਦੇ ਮੁਕੱਦਮੇ ਦੀ ਵਾਗਡੋਰ ਸੰਭਾਲੇ। ਉਨ੍ਹਾਂ ਨੂੰ ਮੁਕਤੀ ਦਾ ਰਾਹ ਦੱਸੇ। ਨੰਦ ਲਾਲ ਨੇ ਘੜੀ ਦੇਖੀ। ਉਸਨੂੰ ਫੈਕਟਰੀ ਆਇਆਂ ਦੋ ਘੰਟੇ ਹੋ ਗਏ ਸਨ। ਉਸਦਾ ਕਾਫ਼ੀ ਵਕਤ ਖ਼ਰਚ ਹੋ ਚੁੱਕਾ ਸੀ। ਪੰਕਜ ਹੋਰੇ ਪੂਰੀ ਤਰ੍ਹਾਂ ਨੰਦ ਲਾਲ ਉਪਰ ਧਿੱਜ ਚੁੱਕੇ ਸਨ। ਨੰਦ ਲਾਲ ਨੇ ਤਾੜ ਲਿਆ। ਹੁਣ ਤਵਾ ਪੂਰਾ ਗਰਮ ਸੀ। ਰੋਟੀ ਸੇਕ ਲੈਣੀ ਚਾਹੀਦੀ ਸੀ।

“ਚੰਗਾ ਹੁਣ ਮੈਂ ਚਲਦਾ ਹਾਂ। ਅੱਧੀ ਫ਼ੀਸ ਮੈਨੂੰ ਮਿਲ ਗਈ। ਦਫ਼ਤਰ ਜਾ ਕੇ ਮੈਂ ਅਰਜ਼ੀ-ਪੱਤਰ ਤਿਆਰ ਕਰਦਾ ਹਾਂ। ਘੰਟੇ ਕੁ ਨੂੰ ਆ ਕੇ ਨਾਲੇ ਕਾਗਜ਼ਾਂ-ਪੱਤਰਾਂ ਤੇ ਦਸਤਖ਼ਤ ਕਰ ਦੇਣਾ ਨਾਲੇ ਬਾਕੀ ਫ਼ੀਸ ਪੁਜਦੀ ਕਰ ਦੇਣਾ।”
“ਠੀਕ ਏ ਸਰ!”

“ਇੱਕ ਆਖ਼ਰੀ ਨੁਕਤਾ ਹੋਰ। ਇਥੇ ਇੱਕ ਸੈਸ਼ਨ ਜੱਜ ਹੈ ਅਤੇ ਪੰਜ ਅਡੀਸ਼ਨਲ ਸੈਸ਼ਨ ਜੱਜ। ਇੱਕ ਨੂੰ ਛੱਡ ਕੇ ਬਾਕੀ ਸਭ ਨਾਲ ਆਪਣੀ ਸੂਤ ਹੈ। ਜੇ ਦਰਖ਼ਾਸਤ ਉਨ੍ਹਾਂ ਵਿਚੋਂ ਕਿਸੇ ਕੋਲ ਲਗ ਗਈ, ਫੇਰ ਆਪਾਂ ਨੂੰ ਕਿਧਰੇ ਹੋਰ ਜਾਣ ਦੀ ਲੋੜ ਨਹੀਂ ਪੈਣੀ। ਤੁਸੀਂ ਕੋਸ਼ਿਸ਼ ਕਰਕੇ ਉਨ੍ਹਾਂ ਵਿਚੋਂ ਕਿਸੇ ਇੱਕ ਕੋਲ ਲਗਵਾ ਦਿਓ।”

“ਦੱਸੋ ਕਿਸ ਨੂੰ ਆਖੀਏ?” ਨੀਰਜ ਨੇ ਉਤਾਵਲਾ ਪੈਂਦੇ ਪੁੱਛਿਆ। “ਸੈਸ਼ਨ ਜੱਜ ਨੂੰ। ਹੋਰ ਕਿਸ ਨੂੰ।”

“ਉਸ ਨੂੰ ਕਿਸ ਤੋਂ ਅਖਵਾਈਏ? ਕਚਹਿਰੀ ਦੇ ਬੰਦਿਆਂ ਨਾਲ ਸਾਡਾ ਵਾਹ ਵਾਸਤਾ ਨਹੀਂ ਹੈ।” ਸੈਸ਼ਨ ਜੱਜ ਦਾ ਨਾਂ ਸੁਣਦੇ ਹੀ ਦੋਹਾਂ ਭਰਾਵਾਂ ਦੇ ਚਿਹਰੇ ਉੱਤਰ ਗਏ।

“ਮੈਂ ਮਸਾਂ ਤੁਹਾਡਾ ਮੂਡ ਠੀਕ ਕੀਤਾ ਸੀ। ਤੁਸੀਂ ਫੇਰ ਮੂੰਹ ਲਟਕਾ ਲਏ। ਸੈਸ਼ਨ ਜੱਜ ਤਕ ਪਹੁੰਚ ਨਹੀਂ ਹੁੰਦੀ ਨਾ ਸਹੀ। ਸੁਪਰਡੈਂਟ ਨੂੰ ਟਿਕਾ ਲਓ।”

ਨੰਦ ਲਾਲ ਹੌਲੀ-ਹੌਲੀ ਆਪਣਾ ਸ਼ਕੰਜਾ ਕੱਸ ਰਿਹਾ ਸੀ।

“ਤੁਸੀਂ ਸਾਨੂੰ ਚੱਕਰ ਵਿੱਚ ਨਾ ਪਾਓ। ਆਪੇ ਕਰੋ ਸਭ ਕੁੱਝ। ਸਾਨੂੰ ਬਸ ਖਰਚਾ ਦੱਸ ਦਿਉ।” ਅਜੇ ਨੇ ਜੋ ਹੁਣ ਤਕ ਚੁੱਪ ਬੈਠਾ ਸੀ ਦਖਲ ਦਿੱਤਾ। ਇਹੋ ਨੰਦ ਲਾਲ ਚਾਹੁੰਦਾ ਸੀ।

“ਤੁਸੀਂ ਹੁਕਮ ਕਰੋ ਕਿਸ ਨੂੰ ਕੀ ਦੇਣਾ ਹੈ?” ਨੋਟਾਂ ਵਾਲੀ ਗੁੱਟੀ ਜੇਬ ਵਿਚੋਂ ਕੱਢ ਕੇ ਪੰਕਜ ਨੇ ਪੁੱਛਿਆ। ਕੋਈ ਹੋਰ ਵਕੀਲ ਹੋਵੇ ਵੀਹ ਹਜ਼ਾਰ ਦਾ ਬਿੱਲ ਬਣਾ ਦੇਵੇ। ਤੁਸੀਂ ਮੈਨੂੰ ਸਣੇ ਸਰਕਾਰੀ ਵਕੀਲ ਬਾਰਾਂ ਹਜ਼ਾਰ ਦੇ ਦੇਵੋ। ਹਿਸਾਬ ਮਾਵਾਂ ਧੀਆਂ ਦਾ। ਜੋ ਬਚਿਆ ਪੈਸਾ-ਪੈਸਾ ਵਾਪਸ ਹੋ ਜਾਏਗਾ।”

ਉਂਗਲਾਂ ਦੇ ਪੋਟਿਆਂ ਤੇ ਹਿਸਾਬ ਲਾ ਕੇ ਨੰਦ ਲਾਲ ਨੇ ਖਰਚਾ ਜੋੜਿਆ।

“ਤੁਸੀਂ ਪੈਸੇ ਦੀ ਪਰਵਾਹ ਨਾ ਕਰੋ। ਪੰਜ ਦੀ ਥਾਂ ਪੰਜਾਹ ਖਰਚੋ। ਬੱਸ ਪੁਲਸ ਸਾਡੇ ਦਰਾਂ ਤੇ ਨਹੀਂ ਆਉਣੀ ਚਾਹੀਦੀ।”

ਆਖਦੇ ਪੰਕਜ ਨੇ ਬਾਰਾਂ ਦੀ ਥਾਂ ਪੰਦਰਾਂ ਹਜ਼ਾਰ ਨੰਦ ਲਾਲ ਦੇ ਹਵਾਲੇ ਕਰ ਦਿੱਤਾ।

“ਪੁਲਸ ਦੀ ਮਾਂ ਦੀ ਐਸੀ ਤੈਸੀ। ਆ ਜਾਣਾ ਸ਼ਾਮ ਨੂੰ। ਨਾਲੇ ਦਸਤਖ਼ਤ ਕਰ ਦੇਣਾ। ਨਾਲੇ ਫ਼ੀਸ ਪੁਜਦੀ ਕਰ ਦੇਣਾ।”

ਤੀਜੀ ਵਾਰ ਫ਼ੀਸ ਦੀ ਯਾਦ ਕਰਵਾ ਕੇ ਨੰਦ ਲਾਲ ਬਾਹਰ ਨਿਕਲਿਆ।

“ਸਿੰਗਲਾ, ਤੂੰ ਠੇਕੇਦਾਰ ਦਾ ਵਕੀਲ ਬਣੀਂ।”

ਗੇਟ ਤਕ ਛੱਡਣ ਆਏ ਸਿੰਗਲੇ ਨੂੰ ਪਿੱਠ ਥਾਪੜ ਕੇ ਅਸ਼ੀਰਵਾਦ ਦਿੰਦੇ ਨੰਦ ਲਾਲ ਨੇ ਅਹਿਸਾਸ ਕਰਵਾਇਆ ਜਿਵੇਂ ਉਸ ਨੇ ਸਿੰਗਲੇ ਨੂੰ ਇਸ ਕੇਸ ਵਿੱਚ ਵਕੀਲ ਨਿਯੁਕਤ ਕਰਵਾਇਆ ਸੀ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਵ ਸਭਾ : ਕਾਂਡ- 16

ਨਾਵਲ ਕੌਰਵ ਸਭਾ : ਕਾਂਡ- 15

ਨਾਵਲ ਕੌਰਵ ਸਭਾ : ਕਾਂਡ- 14

  • Novel
  • Kaurav Sabha
  • Chapter 17
  • mitter sen meet
  • ਨਾਵਲ
  • ਕੌਰਵ ਸਭਾ
  • ਕਾਂਡ 17
  • ਮਿੱਤਰ ਸੈਨ ਮਿਤ

ਮੁਨਾਫ਼ਾ ਕਮਾਉਣ ਦੇ ਚੱਕਰ ’ਚ ਤਿਉਹਾਰਾਂ ਮੌਕੇ ਖ਼ੁਰਾਕੀ ਵਸਤਾਂ ‘ਚ ਜ਼ਹਿਰੀਲੀ ਮਿਲਾਵਟ ਹੋਣ ਦਾ ਵਧਦਾ ਖ਼ਤਰਾ!

NEXT STORY

Stories You May Like

  • licenses of 17 travel agents cancelled in bathinda district
    ਬਠਿੰਡਾ ਜ਼ਿਲ੍ਹੇ 'ਚ 17 ਟ੍ਰੈਵਲ ਏਜੰਟਾਂ ਦੇ ਲਾਇਸੈਂਸ ਰੱਦ, ਪੜ੍ਹੋ ਕੀ ਹੈ ਕਾਰਨ
  • major announcement by the election commission for 17 states
    ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ SSR
  • a golden opportunity to buy an iphone 17 pro max
    iPhone 17 Pro Max ਖ਼ਰੀਦਣ ਦਾ ਸੁਨਹਿਰੀ ਮੌਕਾ ! ਦੀਵਾਲੀ ਮੌਕੇ ਇੱਥੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ
  • under 17 team defeats myanmar 4 0
    ਅੰਡਰ-17 ਟੀਮ ਨੇ ਮਿਆਂਮਾਰ ਨੂੰ 4-0 ਨਾਲ ਹਰਾਇਆ
  • india  s women  s under 17 team
    ਭਾਰਤ ਦੀ ਮਹਿਲਾ ਅੰਡਰ-17 ਟੀਮ ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਤੋਂ ਇਕ ਕਦਮ ਦੂਰ
  • stalls will be set up at 17 places for firecrackers on diwali
    ਦੀਵਾਲੀ 'ਤੇ ਪਟਾਕਿਆਂ ਲਈ 17 ਥਾਵਾਂ 'ਤੇ ਲੱਗਣਗੀਆਂ ਸਟਾਲਾਂ, ਮੋਹਾਲੀ ਪ੍ਰਸ਼ਾਸਨ ਨੇ ਜਾਰੀ ਕੀਤੀ ਲਿਸਟ
  • great news for oppo users
    Oppo ਯੂਜ਼ਰਸ ਦੀ ਬੱਲੇ-ਬੱਲੇ! ਨਵੇਂ Android 17 ਨਾਲ 2 ਧਮਾਕੇਦਾਰ ਗੈਜੇਟਸ ਦੀ ਸਰਪ੍ਰਾਈਜ਼ ਐਂਟਰੀ
  • big scandal happened with jalandhar s famous instagram influencer baba
    ਜਲੰਧਰ ਦੇ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਬਾਬੇ ਨਾਲ ਹੋ ਗਿਆ ਵੱਡਾ ਕਾਂਡ
  • shocking revelations about beggars
    ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ...
  • shiromani akali dal  s door to door campaign
    ਡੋਰ-ਟੂ-ਡੋਰ ਮੁਹਿੰਮ ਤਹਿਤ ਸਰਕਲ ਸੋਢਲ ਦੇ ਵਾਰਡ ਨੰਬਰ 77 ’ਚ ਘਰ-ਘਰ ਪਹੁੰਚਿਆ...
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
  • beware of online fraud during the festive season
    ਤਿਉਹਾਰਾਂ ’ਤੇ ਆਨਲਾਈਨ ਠੱਗੀ ਤੋਂ ਰਹੋ ਸਾਵਧਾਨ, ਫਰਜ਼ੀ ਵੈੱਬਸਾਈਟਾਂ ਤੇ ਛੋਟ ਦੇ...
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
Trending
Ek Nazar
bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +