ਪਹਿਲਾਂ ਪੱਥਰਾਂ ਦੇ ਨਾਲ ਬੁੱਤ ਤਰਾਸੇ ਜਾਂਦੇ ਸੀ,
ਪਰ ਹੁਣ ਲੋਕਾਂ ਨੇ ਹਿਰਦਾ ਪੱਥਰ ਕਰ ਲਿਆ ਏ।
ਸੱਪ ਬਣ ਕੇ ਆਪਣਾ ਆਪਣਿਆਂ ਦੇ ਡੰਗ ਮਾਰੇ,
ਪਤਾ ਲੱਗੇ ਨਾ ਕਿਸ ਦੇਵਤੇ ਕੋਲੋਂ ਵਰ ਲਿਆ ਏ।
ਏਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਦੌਰ ਚੱਲੇ,
ਲੱਗੇ ਅਕਲਾਂ ਤਾਈਂ, ਪੰਜ ਵਿਕਾਰਾਂ ਹਰ ਲਿਆ ਏ।
ਏਥੇ ਸੱਚ, ਧਰਮ ਦੀ ਬੇੜੀ ਡੁੱਬਦੀ ਵਿੱਚ ਸਮੁੰਦਰ ਦੇ,
ਲੱਗੇ ਕੂੜ-ਕਪਟ ਇਹ ਪਾਰ ਸਮੁੰਦਰ ਕਰ ਲਿਆ ਏ।
ਮਾਨਵਤਾ ਉੱਜੜੀ ਇਸ ਦਾ ਕੋਈ ਬਾਲੀਵਾਰਸ ਨਹੀਂ,
ਅਮਾਨਵਤਾ ਕੁਲੱਸ਼ਣੀ ਕਬਜ਼ਾਂ ਘਰ 'ਤੇ ਕਰ ਲਿਆ ਏ।
ਅੱਜਕਲ ਸਮਾਂ ਜੇ ਉੱਲਟੇ-ਪੁਲਟੇ ਗੇੜੇ ਕੱਢਦਾ ਏ,
ਪਰਸ਼ੋਤਮ ਨੇ ਵੀ ਤਾਂ, ਸੀਸ ਤਲੀ 'ਤੇ ਧਰ ਲਿਆ ਏ।
ਪਰਸ਼ੋਤਮ ਲਾਲ ਸਰੋਏ,
ਮੋਬਾ : 91-92175-44348
ਸੱਚੇ ਦਿਲੋਂ ਕੀਤੀ ਮਦਦ
NEXT STORY