ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਇੱਕ ਵਫ਼ਦ ਪ੍ਰਿ: ਬਹਾਦਰ ਸਿੰਘ ਗੋਸਲ ਪ੍ਰਧਾਨ, ਸ.ਅਵਤਾਰ ਸਿੰਘ ਮਹਤਿਪੁਰੀ ਜਨਰਲ ਸਕੱਤਰ, ਸ. ਤੇਜਾ ਸਿੰਘ ਥੂਹਾ ਮੀਤ ਪ੍ਰਧਾਨ, ਸ. ਜਗਤਾਰ ਸਿੰਘ ਜੋਗ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਯੂ.ਟੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਆਫ਼ ਐਜੂਕੇਸ਼ਨ ਸ. ਰੁਬਿੰਦਰਜੀਤ ਸਿੰਘ ਬਰਾੜ ਨੂੰ ਪੰਜਾਬੀ ਦੇ ਵਿਕਾਸ ਅਤੇ ਪ੍ਰਚਾਰ ਸਬੰਧੀ ਮਿਲਿਆ ਅਤੇ ਇਸ ਸਬੰਧੀ ਇੱਕ ਮੰਗ ਪੱਤਰ ਪੇਸ਼ ਕੀਤਾ। ਇਨ੍ਹਾਂ ਮੰਗਾਂ ਵਿੱਚ ਪ੍ਰਮੁੱਖ ਇਹ ਸਨ:-
1.ਨਵੇਂ ਵਿਦਿਅਕ ਸ਼ੈਸ਼ਨ ਤੋਂ ਪੰਜਾਬੀ ਪੁਸਤਕਾਂ ਦਾ ਪ੍ਰਬੰਧ ਕਰਨਾ।
2.ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੇ ਪ੍ਰਸਾਰ ਲਈ ਉਪਰਾਲੇ ਕਰਨਾ।
3.ਹਰ ਸਕੂਲ ਵਿੱਚ ਅਤੇ ਹਰ ਜਮਾਤ ਵਿੱਚ ਪੰਜਾਬੀ ਸੈਕਸ਼ਨਾਂ ਦਾ ਪ੍ਰਬੰਧ ਕਰਨਾ।
4.ਨਵੇਂ ਪੰਜਾਬੀ ਅਧਿਆਪਕ ਭਰਤੀ ਕਰਨਾ।
5.ਚੰਡੀਗੜ੍ਹ ਲਈ ਚੁਣੇ ਹਰ ਅਧਿਆਪਕ ਲਈ ਦਸਵੀਂ ਪੱਧਰ ਦੀ ਪੰਜਾਬੀ ਅਤੇ ਹਿੰਦੀ ਦੋਹਾਂ ਦਾ ਪਾਸ ਹੋਣਾ ਲਾਜਮੀ ਕਰਾਰ ਦੇਣਾ।
6.ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਉਤਸਾਹਿਤ ਕਰਨ ਲਈ ਸਕੂਲਾਂ ਵਿੱਚ ਨਵੇਂ ਪ੍ਰੋਗਰਾਮ ਉਲੀਕਣਾ।
7.ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨਾ।
8.ਸਕੂਲ ਲਾਇਬ੍ਰੇਰੀਆਂ ਵਿੱਚ ਪੰਜਾਬੀ ਲਈ ਵੱਖਰਾ ਪੰਜਾਬੀ ਕਾਰਨਰ ਬਣਾਉਣਾ ਜਿਸ ਵਿੱਚ ਪੰਜਾਬੀ ਪੁਸਤਕਾਂ ਅਤੇ ਪੰਜਾਬੀ ਅਖਬਾਰਾਂ ਦਾ ਪ੍ਰਬੰਧ ਕਰਨਾ।
ਸਭਾ ਦੇ ਵਫ਼ਦ ਨੇ ਇਨ੍ਹਾਂ ਮੰਗਾਂ ਬਾਰੇ ਸ. ਬਰਾੜ ਨਾਲ ਵੇਰਵੇ ਸਹਿਤ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਉਪਰਕੋਤ ਮੰਗਾਂ ਨੂੰ ਵਿਚਾਰਨ ਲਈ ਭਰੋਸਾ ਦਿੱਤਾ ਗਿਆ ਅਤੇ ਵਫਦ ਨੂੰ ਦੱਸਿਆ ਗਿਆ ਕਿ ਇਸ ਸਾਲ ਪੰਜਾਬੀ ਵਿੱਚ ਪੁਸਤਕਾਂ ਬਹੁਤ ਜਲਦੀ ਬੱਚਿਆਂ ਨੂੰ ਮੁਹੱਈਆਂ ਕਰਵਾਈਆਂ ਜਾਣਗੀਆਂ ਅਤੇ ਵੱਧ ਤੋਂ ਵੱਧ ਪੰਜਾਬੀ ਅਧਿਆਪਕ ਅਤੇ ਦੂਜੇ ਅਧਿਆਪਕਾਂ ਦੀ ਕਮੀ ਪੂਰੀ ਕਰਨ ਲਈ ਨਵੀਂ ਭਰਤੀ ਕੀਤੀ ਜਾਵੇਗੀ। ਇਸ ਮੀਟਿੰਗ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਵੀ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੰਜਾਬੀ ਦੇ ਪ੍ਰਸਾਰ ਲਈ ਅਤੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।
ਅਵਤਾਰ ਸਿੰਘ ਮਹਿਤਪੁਰੀ ਸ. ਤੇਜਾ ਸਿੰਘ ਥੂਹਾ ਬਹਾਦਰ ਸਿੰਘ ਗੋਸਲ
ਜਨਰਲ ਸਕੱਤਰ ਮੀਤ ਪ੍ਰਧਾਨ ਪ੍ਰਧਾਨ