ਬਜ਼ੁਰਗ ਹੋਣ ਤੇ ਉਹ ਹਾਰਿਆਂ ਹੋਇਆ ਜਿਹਾ ਮਹਿਸੂਸ ਕਰ ਰਿਹਾ ਸੀ,ਉਸਦੇ ਹਾਰੇ ਹੋਣ ਦੀ ਬੇਚੈਨੀ ਜਿੱਥੇ ਉਸਦੇ ਸਰੀਰ ਨੂੰ ਪ੍ਰਭਾਵਤ ਕਰ ਰਹੀ ਸੀ,ਉਥੇ ਉਸਦਾ ਪਰਿਵਾਰ ਉਸਨੂੰ ਪਹਿਲਾਂ ਵਾਲੀ ਇੱਜ਼ਤ ਵੀ ਨਹੀ ਦੇ ਰਿਹਾ ਸੀ,ਇਸ ਨਿਰਾਸ਼ਾ ਦੇ ਆਲਮ ਵਿੱਚ ਉਹ ਦਿਨੋ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ,ਇੱਕ ਦਿਨ ਉਸਦਾ ਪੋਤਾ ਜੋ ਮਨੋਵਿਗਿਆਨ ਦਾ ਵਿਦਿਆਰਥੀ ਸੀ,ਕਹਿਣਾ ਲੱਗਾ ਦਾਦਾ ਜੀ,ਤੁਹਾਨੂੰ ਕੁਝ ਨਹੀ ਹੋਇਆ,ਤੁਹਾਡੇ ਵਿੱਚ ਆਤਮ ਬਲ ਦੀ ਕਮੀ ਹੋ ਗਈ ਹੈ,ਇਸਦੇ ਲਈ ਤੁਹਾਨੂੰ ਅਜਿਹੀਆਂ ਕਹਾਣੀਆਂ ਪੜ੍ਹਨ ਤੇ ਸੁਣਨ ਦੀ ਲੋੜ ਹੈ,ਜਿਸ ਨਾਲ ਤੁਹਾਡਾ ਆਤਮ ਬਲ ਵਧ ਸਕੇ,ਫਿਰ ਇੱਕ ਦਿਨ ਪੋਤੇ ਨੇ ਦਾਦੇ ਨੂੰ ਕਹਾਣੀ ਸੁਣਾਉਦੇ ਹੋਏ ਕਿਹਾ ਕਿ ਤੁਹਾਡੇ ਵਾਂਗ ਕਿਸੇ ਰਾਜੇ ਦਾ ਹਾਥੀ ਬੁੱਢਾ ਹੋ ਗਿਆ,ਰਾਜੇ ਨੇ ਉਸਨੂੰ ਨਜਰ ਅੰਦਾਜ਼ ਕਰਨਾਂ ਸ਼ੁਰੂ ਕਰ ਦਿੱਤਾ,ਇਸ ਗੱਲ ਨਾਲ ਉਸਦਾ ਆਤਮ ਬਲ ਮਰ ਗਿਆ ਅਤੇ ਉਹ ਪ੍ਰੇਸ਼ਾਨ ਰਹਿਣ ਲੱਗਾ।ਇਸ ਪ੍ਰੇਸ਼ਾਨੀ ਵਿਚ ਉਹ ਇੱਕ ਦਿਨ ਸੰਗਲ ਤੁੜਾਕੇ ਭੱਜ ਗਿਆ ਅਤੇ ਇੱਕ ਘੱਟ ਪਾਣੀ ਵਾਲੀ ਨਦੀ ਵਿੱਚ ਪਾਣੀ ਪੀਣ ਲਈ ਚਲਾ ਗਿਆ,ਪਾਣੀ ਘੱਟ ਹੋਣ ਕਰਕੇ ਉਹ ਡੁੰਘੀ ਗਾਰ ਵਿੱਚ ਫਸ ਗਿਆ,ਉਧਰ ਰਾਜੇ ਨੂੰ ਜਦੋ ਪਤਾ ਲੱਗਾ ਤਾਂ ਉਹ ਵੀ ਨਦੀ ਤੇ ਪਹੁੰਚ ਗਿਆ,ਹਾਥੀ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਗਈ,ਪਰ ਹਾਥੀ ਨਾ ਨਿਕਲਿਆ,ਫਿਰ ਰਾਜੇ ਦਾ ਇੱਕ ਸਿਆਣਾ ਸੈਨਾਪਤੀ ਕਹਿਣ ਲੱਗਾ ਕਿ ਮਹਾਰਾਜ਼ ਇਹ ਯੁੱਧ ਲੜ੍ਹਨ ਵਾਲਾ ਹਾਥੀ ਹੈ,ਆਤਮ ਬਲ ਦੀ ਘਾਟ ਕਾਰਨ ਇਹ ਗਾਰ ਵਿੱਚੋ ਨਹੀ ਨਿਕਲ ਰਿਹਾ,ਇਸਨੂੰ ਗਾਰ ਵਿੱਚੋ ਕੱਢਣ ਲਈ ਯੁੱਧ ਵਰਗਾ ਮਾਹੌਲ ਬਣਾਇਆ ਜਾਵੇ।ਰਾਜੇ ਨੇ ਨਦੀ ਦੇ ਕਿਨਾਰੇ ਯੁੱਧ ਵਰਗਾ ਮਾਹੌਲ ਬਣਾ ਦਿੱਤਾ,ਨਗਾੜੇ ਵਜਣ ਲੱਗੇ,ਸ਼ਿਪਾਹੀਆਂ ਵੱਲੋ ਜੋਸ਼ ਨਾਲ ਭਰੇ ਨਾਹਰੇ ਲਗਾਏ ਜਾਣ ਲੱਗੇ,ਇਸ ਜੋਸ਼ ਨੂੰ ਦੇਖਕੇ ਹਾਥੀ ਵਿੱਚ ਆਤਮ ਬਲ ਪੈਦਾ ਹੋ ਗਿਆ,ਉਸਨੇ ਗਾਰ ਵਿੱਚੋ ਨਿਕਲਣ ਲਈ ਸਵੈ ਜੋਰ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਨਿਕਲਣ ਵਿੱਚ ਕਾਮਯਾਬ ਹੋ ਗਿਆ।ਇਹ ਕਹਾਣੀ ਸੁਣਕੇ ਬਜ਼ੁਰਗ ਨੇ ਆਪਣੇ ਪੋਤੇ ਨੂੰ ਕਿਹਾ ਕਿ ਜਿਸ ਘਰ ਵਿੱਚ ਤੇਰੇ ਵਰਗੀ ਔਲਾਦ ਹੋਵੇ ਉਸ ਘਰ ਵਿੱਚ ਕਦੇ ਕੋਈ ਬਜ਼ੁਰਗ ਨਾ ਹੋਵੇ,ਇਹ ਗੱਲ ਸੁਣਕੇ ਸਿਆਣੇ ਪੋਤੇ ਨੇ ਕਿਹਾ ਕਿ ਨਹੀ ਦਾਦਾ ਜੀ,ਬਜaੁਰਗ ਦਾ ਹਰ ਇੱਕ ਨੇ ਹੋਣਾ ਹੈ,ਤੁਸੀ ਇੰਝ ਕਹੋ ਕਿ ਕਿਸੇ ਦਾ ਆਤਮ ਬਲ ਡਾਵਾਂਡੋਲ ਨਾ ਹੋਵੇ,ਕਿਉਕਿ ਆਤਮ ਬਲ ਦੀ ਕਮੀ ਹੀ ਆਪਣਿਆਂ ਅਤੇ ਖੁੱਦ ਤੋ ਦੂਰ ਲੈ ਜਾਂਦੀ ਹੈ।
ਸੁਰਿੰਦਰ 'ਮਾਣੂੰਕੇ ਗਿੱਲ'
ਮੋਬਾਇਲ ਨੰ:8872321000
ਮਕਾਨ ਨੰ:22202-ਬੀ,ਗਲੀ ਨੰ:13,
ਧੋਬੀਆਣਾ ਰੋਡ ਬਠਿੰਡਾ।
ਸੁਲਗ ਰਿਹਾ.....?
NEXT STORY