Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 10, 2026

    7:46:21 AM

  • big news jagtar singh hawara agrees to a oneday parole

    ਜਗਤਾਰ ਹਵਾਰਾ ਇਕ ਦਿਨ ਦੀ ਪੈਰੋਲ ’ਤੇ ਮਾਂ ਨੂੰ ਮਿਲਣ...

  • judicial transfers in punjab

    ਪੰਜਾਬ 'ਚ ਜੱਜਾਂ ਦੇ ਤਬਾਦਲੇ: ਹਾਈਕੋਰਟ ਨੇ 23...

  • major for pf withdrawals

    PF 'ਚੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡਾ ਅਪਡੇਟ:...

  • panama shaken by powerful 7 6 magnitude earthquake

    7.6 ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਨਾਲ ਕੰਬੀ ਪਨਾਮਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਸਫ਼ਲ ਅਧਿਆਪਕ ਅਤੇ ਗੁਰਬਾਣੀ ਦੇ ਉੱਚ ਵਿਆਖਿਆ ਕਾਰ ‘ਪ੍ਰਿੰਸੀਪਲ ਤੇਜਾ ਸਿੰਘ’

MERI AWAZ SUNO News Punjabi(ਨਜ਼ਰੀਆ)

ਸਫ਼ਲ ਅਧਿਆਪਕ ਅਤੇ ਗੁਰਬਾਣੀ ਦੇ ਉੱਚ ਵਿਆਖਿਆ ਕਾਰ ‘ਪ੍ਰਿੰਸੀਪਲ ਤੇਜਾ ਸਿੰਘ’

  • Edited By Rajwinder Kaur,
  • Updated: 11 Jan, 2021 03:25 PM
Jalandhar
successful teachers  principal teja singh
  • Share
    • Facebook
    • Tumblr
    • Linkedin
    • Twitter
  • Comment

ਪ੍ਰਿੰਸੀਪਲ ਤੇਜਾ ਸਿੰਘ (2 ਜੂਨ 1894 - 10 ਜਨਵਰੀ 1958)
ਗੁਰਬਾਣੀ, ਸਿੱਖ ਇਤਿਹਾਸ ਅਤੇ ਪੰਜਾਬੀ ਸਾਹਿਤ ਨਾਲ ਜੁੜੇ ਲੋਕ ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਬਾਰੇ ਸਭ ਚੰਗੀ ਤਰ੍ਹਾਂ ਜਾਣਦੇ ਹਨ। ਇਕ ਸਫ਼ਲ ਅਧਿਆਪਕ, ਉੱਚ ਪਾਏ ਦੇ ਗੁਰਬਾਣੀ ਵਿਆਖਿਆ ਕਾਰ, ਉਤਮ ਨੀਤੀਵਾਨ, ਲੇਖਕਾਂ ਨੂੰ ਘੜ੍ਹਨ ਵਾਲੀ ਟਕਸਾਲ, ਵਿਦਵਤਾ ਦਾ ਵਗਦਾ ਮਹਾਂਸਾਗਰ ਸੀ, ਇਹ ਗੁਰੂ ਕਾ ਸਿੱਖ।

2 ਜੂਨ 1894 ਨੂੰ ਰਾਵਲਪਿੰਡੀ ਦੇ ਅਡਿਆਲੇ ਪਿੰਡ ਵਿੱਚ ਬੀਬੀ ਸੁਰਸਤੀਤੀ ਦੀ ਕੁਖੋਂ, ਭਾਈ ਭਲਾਕਰ ਸਿੰਘ ਦੀਆਂ ਅੱਖਾਂ ਦਾ ਨੂਰ 'ਤੇਜ ਰਾਮ' ਪੈਦਾ ਹੋਇਆ। ਤੇਜ ਰਾਮ ਦਾ ਦਾਦਾ ਨਰੈਣ ਸਿੰਘ ਬੜ੍ਹਾ ਸਿਰੜੀ ਤੇ ਸੇਵਾ ਭਾਵ ਵਾਲਾ ਪੁਰਖ ਸੀ। ਉਹ ਪੱਕਾ ਨਿਤਨੇਮੀ ਸਿੱਖ ਸੀ। ਉਹ ਆਪ ਚਾਹੇ ਅਨਪੜ੍ਹ ਸੀ ਪਰ ਦੂਜਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਬਹੁਤ ਕਰਦਾ ਸੀ। ਉਹ ਬਹੁਤ ਸੁੰਦਰ ਤੁਕਬੰਦੀ ਵੀ ਕਰ ਲੈਂਦਾ ਸੀ। ਤੇਜ ਰਾਮ ਦਾ ਪਿਤਾ ਭਾਈ ਭਲਾਕਰ ਸਿੰਘ ਰਾਵਲਪਿੰਡੀ ਵਿੱਚ ਕੰਮ ਕਰਦਾ ਹੋਣ ਕਾਰਨ ਘਰ ਤੇ ਪਰਿਵਾਰ ਦੀ ਜ਼ਿੰਮੇਵਾਰੀ ਬੀਬੀ ਸੁਰਸਤੀ ’ਤੇ ਸੀ। ਇਹ ਬੀਬੀ ਸੁਭਾਅ ਪੱਖੋਂ ਬਹੁਤ ਦਲੇਰ ਸੀ। ਕੱਲੀ ਚੋਰਾਂ ਨਾਲ ਟਕਰਾਉਣ ਦਾ ਹੀਆ ਰੱਖਦੀ ਸੀ। ਹਿੰਦੂ ਪਰਿਵਾਰ ਵਿਚੋਂ ਆਉਣ ਕਰਕੇ ਉਹ ਵਹਿਮ ਭਰਮ, ਸ਼ਰਾਧ, ਥਿਤ ਵਾਰ ਆਦਿ ਨੂੰ ਮੰਨਦੀ ਸੀ। ਅੰਮ੍ਰਿਤਸਰ ਰਹਿੰਦਿਆਂ ਉਸਦਾ ਰੋਜ਼ਾਨਾ ਨੰਗੇ ਪੈਰੀਂ ਦਰਬਾਰ ਸਾਹਿਬ ਜਾਣ ਦਾ ਨੇਮ ਸੀ। ਪ੍ਰਿੰਸੀਪਲ ਤੇਜਾ ਸਿੰਘ ਰੂਪੀ ਫੁੱਲ ਦੀ ਸੁੰਗਧੀ ਪਿੱਛੇ ਉਸਦੇ ਦਾਦੇ ਤੇ ਮਾਂ ਬਾਪ ਦੀ ਸ਼ਖ਼ਸੀਅਤ ਦਾ ਬਹੁਤ ਹੱਥ ਹੈ।

ਤੇਜ ਰਾਮ ਦੀ ਮੁੱਢਲੀ ਵਿਦਿਆ ਗੁਰਦੁਆਰੇ ਤੇ ਮਸੀਤ ਵਿਚੋਂ ਆਰੰਭ ਹੁੰਦੀ ਹੈ। ਬਾਬਾ ਖੇਮ ਸਿੰਘ ਬੇਦੀ ਦਾ ਰਾਵਲਪਿੰਡੀ ਇਲਾਕੇ ਵਿੱਚ ਬਹੁਤ ਬੋਲ ਬਾਲਾ ਸੀ। ਉਨ੍ਹਾਂ ਦੀ ਪ੍ਰੇਰਨਾ ਸਦਕਾ ਇਹ ਬਾਲਕ ਵੀ ਤੇਜ ਰਾਮ ਤੋਂ ਤੇਜਾ ਸਿੰਘ ਬਣ ਗਿਆ। ਪੈਸੇ ਦੀ ਕਮੀ ਕਰਕੇ ਘਰਦੇ ਅੱਗੇ ਪੜ੍ਹਾ ਨਹੀਂ ਸਕਦੇ ਸਨ ਪਰ ਵਿੱਦਿਆ ਪ੍ਰਾਪਤੀ ਦੀ ਧੁਨ ਵਿੱਚ ਮਸਤ ਹੋਇਆ ਤੇਜਾ ਸਿੰਘ ਦੋ ਪੈਸੇ ਲੈ, ਰਾਵਲਪਿੰਡੀ ਵੱਲ ਘਰਦਿਆਂ ਤੋਂ ਚੋਰੀ ਤੁਰ ਪਏ। ਆਪਣੀ ਪੜ੍ਹਾਈ ਲਈ ਨੌਕਰ ਬਣੇ, ਪਾਣੀ ਢੋਇਆ, ਭਾਂਡੇ ਮਾਂਜੇ, ਕੱਪੜੇ ਧੋਤੇ, ਬਜ਼ੁਰਗ ਦੀ ਮੁਠੀ ਚਾਪੀ ਕੀਤੀ। 6ਵੀਂ ਤੇ 8ਵੀਂ ਦੀ ਪੜ੍ਹਾਈ ਇਕ ਮਾਮੀ ਤੇ ਭਰਾ ਕਾਹਨ ਸਿੰਘ ਦੀ ਬਦੌਲਤ ਸਿਰੇ ਲੱਗੀ। ਹੈੱਡਮਾਸਟਰ ਕੁਦਨ ਲਾਲ ਦਾ ਤੇਜਾ ਸਿੰਘ ਨੂੰ ਅੰਗਰੇਜ਼ੀ ਵਾਲੇ ਪਾਸੇ ਤੋਂ ਘੜ੍ਹਨ ਵਿੱਚ ਖ਼ਾਸ ਯੋਗਦਾਨ ਹੈ। ਉਹ ਆਪ ਆਪਣੀ ਜੀਵਨੀ ਵਿੱਚ ਲਿਖਦੇ ਹਨ ਕਿ 'ਉਸਦਾ (ਕੁੰਦਨ ਲਾਲ) ਦਾ (ਪੜ੍ਹਾਉਣ) ਢੰਗ ਏਨਾ ਚੰਗਾ ਸੀ ਕਿ ਮੈਂ ਕਹਿ ਸਕਦਾ ਹਾਂ ਕਿ ਹੁਣ ਤੱਕ ਮੈਂ ਓਹੋ ਜੇਹਾ ਉਸਤਾਦ ਕੋਈ ਨਹੀਂ ਡਿੱਠਾ'। ਇਥੇ ਰਾਵਲਪਿੰਡੀ ਵਿੱਚ ਇਨੇ ਨੇਕ ਉਸਤਾਦ ਦੀ ਬਦੌਲਤ ਕਵਿਤਾ ਵਿਚ ਵੀ ਹੱਥ ਖ਼ੋਲ੍ਹਣਾ ਸ਼ੁਰੂ ਕਰ ਦਿੱਤਾ ਸੀ। ਅੰਗਰੇਜ਼ੀ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ ’ਤੇ ਨਾਟਕ ਵੀ ਲਿਖੇ। ਮਹੀਨੇ ਵਿੱਚ 26 ਦਿਨ ਥੀਏਟਰ ਵੀ ਵੇਖਿਆ। ਇਥੋਂ ਚਿੱਤਰਕਾਰੀ ਦਾ ਸ਼ੌਕ ਵੀ ਪੈਦਾ ਹੋਇਆ। ਨਕਸ਼ੇ ਬਣਾਉਣ ਵਿੱਚ ਖ਼ਾਸ ਮੁਹਾਰਤ ਹਾਸਲ ਸੀ। ਮਿਡਲ ਦਾ ਇਮਤਿਹਾਨ ਰਾਵਲਪਿੰਡੀ ਡਵੀਜਨ ਵਿੱਚ ਅਵਲ ਆ ਕੇ ਪਾਸ ਕੀਤਾ, ਜਿਸ ਕਾਰਨ ਵਜੀਫਾ ਲੱਗ ਗਿਆ ਤੇ ਤੇਜਾ ਸਿੰਘ ਅਗਲੀ ਪੜ੍ਹਾਈ ਲਈ ਰਾਵਲਪਿੰਡੀ ਤੋਂ ਅੰਮ੍ਰਿਤਸਰ ਆ ਗਿਆ। ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐੱਫ.ਏ. ਪਾਸ ਕੀਤੀ, ਫਿਰ ਗਾਰਡਨ ਕਾਲਜ ਰਾਵਲਪਿੰਡੀ ਤੋਂ ਬੀ.ਏ ਕੀਤੀ ਤੇ ਨਾਲ ਹੀ ਉਥੇ ਅਧਿਆਪਨ ਦੇ ਕਿੱਤੇ ਨੂੰ ਅਪਣਾ ਐੱਮ.ਏ ਅੰਗਰੇਜ਼ੀ ਦੀ ਡਿਗਰੀ ਹਾਸਲ ਕੀਤੀ। ਮਾਰਚ 1919 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਪ੍ਰੋਫ਼ੈਸਰ ਲੱਗ ਗਏ। ਇਥੇ ਇਹ ਅੰਗਰੇਜ਼ੀ, ਧਰਮ ਤੇ ਇਤਿਹਾਸ ਦਾ ਵਿਸ਼ਾ ਪੜ੍ਹਾ ਰਹੇ ਸਨ।

ਵਿਰਾਸਤ ਵਿੱਚ ਮਿਲੀ ਹੋਈ ਸਿੱਖੀ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿੱਚ ਇਨ੍ਹਾਂ ਨੂੰ ਲਿਆ ਖੜ੍ਹਾ ਕੀਤਾ। ਉਸ ਵਕਤ ਕਈ ਇਤਿਹਾਸਕ ਗੁਰਦੁਆਰਿਆਂ ਵਿਚਲੇ ਵਿਗੜੇ ਪ੍ਰਬੰਧ ਨੂੰ ਠੀਕ ਕਰਨ ਲਈ ਪੰਥ ਨੇ, ਜੋ ਘਾਲਣਾ ਘਾਲੀ, ਉਸ ਵਿੱਚ ਪ੍ਰੋਫ਼ੈਸਰ ਤੇਜਾ ਸਿੰਘ ਦਾ ਯੋਗਦਾਨ ਬਹੁਤ ਸ਼ਾਨਦਾਰ ਸੀ। ਸ਼੍ਰੋਮਣੀ ਕਮੇਟੀ ਦੀ ਕਾਇਮੀ ਤੋਂ ਲੈ ਕੇ ਉਸਦੇ ਪ੍ਰਚਾਰ ਪ੍ਰਸਾਰ ਦਾ ਖਾਕਾ ਤਿਆਰ ਕਰਨ ਵਿੱਚ ਇਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਈ। ਜੇਲ ਯਾਤਰਾ ਵੀ ਕੀਤੀ। ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਨੂੰ ਇਨ੍ਹਾਂ ਨੇ ਆਪਣੇ ਹਥੀਂ 1922 ਵਿੱਚ ' Gurdwara Reform Movement and Sikh Awakening ' ਨਾਮ ਥੱਲੇ ਛਾਪਿਆ। 

ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੂੰ ਗੋਰਾਸ਼ਾਹੀ ਤੋਂ ਮੁਕਤ ਕਰਾਉਣ ਲਈ ਚੱਲੀ ਐਜੀਟੇਸ਼ਨ ਵਿੱਚ ਅਸਤੀਫਾ ਦੇਣ ਵਾਲੇ 13 ਪ੍ਰੋਫ਼ੈਸਰਾਂ ਵਿਚੋਂ ਤੇਜਾ ਸਿੰਘ ਵੀ ਇੱਕ ਸੀ। ਆਪਣੇ ਆਸ਼ੇ ਵਿੱਚ ਕਾਮਯਾਬ ਹੋਣ ਉਪਰੰਤ ਦੁਬਾਰਾ 20 ਵਰ੍ਹੇ ਖਾਲਸਾ ਕਾਲਜ ਦੇ ਪ੍ਰੋਫ਼ੈਸਰ ਰਹੇ। ਇਸ ਸਮੇਂ ਵਿੱਚ ਤੇਜਾ ਸਿੰਘ ਦਾ ਕੱਦ ਏਨਾ ਉੱਚਾ ਹੋ ਚੁੱਕਾ ਸੀ ਕਿ ਪੰਜਾਬ ਦੀ ਹਰ ਛੋਟੀ ਵੱਡੀ ਸਾਹਿਤਕ, ਧਾਰਮਿਕ ਸਭਾ, ਪੰਜਾਬੀ ਸਭਾ, ਕਵੀ ਦਰਬਾਰ, ਪੁਸਤਕਾਂ ਦੇ ਮੁਖ ਬੰਦ ਜਾਂ ਰੀਵਿਊ ਲਈ ਇਨ੍ਹਾਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਸੀ। ਇਸ ਸਮੇਂ ਵਿੱਚ ਕਿਤੇ ਉਹ ਪ੍ਰਧਾਨਗੀ ਕਰ ਰਹੇ ਹੁੰਦੇ, ਕਿਸੇ ਨੂੰ ਭਾਸ਼ਨ ਸੁਣਾ ਰਹੇ ਹੁੰਦੇ, ਕੋਈ ਉਨ੍ਹਾਂ ਕੋਲੋਂ ਅੱਗੇ ਵੱਧਣ ਦੀ ਆਸੀਸ ਲੈ ਰਿਹਾ ਹੁੰਦਾ (ਇਸ ਸਬੰਧੀ ਕਦੇ ਪ੍ਰੋ.ਮੋਹਨ ਸਿੰਘ, ਦਲੀਪ ਕੌਰ ਟਿਵਾਣਾ ਜਾਂ ਬਲਵੰਤ ਗਾਰਗੀ ਦੇ ਤੇਜਾ ਸਿੰਘ ਬਾਰੇ ਕੀਤੇ ਜ਼ਿਕਰ ਪੜ੍ਹੇ ਜਾ ਸਕਦੇ ਹਨ)। ਤੇਜਾ ਸਿੰਘ ਦੀ ਇਹ ਖ਼ਾਸੀਅਤ ਸੀ ਕਿ ਉਹ ਚਾਹੇ ਪੜ੍ਹਾ ਰਹੇ ਹੋਣ, ਜੇਲ ਵਿੱਚ ਹੋਣ ਜਾਂ ਰੋਗੀ ਅਵਸਥਾ, ਸਾਹਿਤ ਨਾਲ ਹਰ ਵਕਤ ਜੁੜੇ ਰਹਿਣਾ, ਨਵਾਂ-ਨਵਾਂ ਕੁਝ ਬੁਣਦੇ ਰਹਿਣਾ। ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਇੱਕ ਭਗਤ ਲਛਮਨ ਸਿੰਘ ਹੁਣਾਂ ਨਾਲ ਬਹੁਤ ਨਿੱਘੇ ਸਬੰਧ ਸਨ। ਉਨ੍ਹਾਂ ਦੀ ਸ਼ਖ਼ਸੀਅਤ ਨੇ ਵੀ ਇਨ੍ਹਾਂ ’ਤੇ ਬਹੁਤ ਪ੍ਰਭਾਵ ਪਾਇਆ।

ਇਸ ਸਮੇਂ ਇੱਕ ਘਟਨਾ ਦਾ ਉਲੇਖ, ਉਨ੍ਹਾਂ ਦੀ ਆਪਣੀ ਜ਼ੁਬਾਨ ਤੋਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ, ਜੋ ਇਤਿਹਾਸ ਵਿੱਚ ਬਹੁਤ ਵੱਡੀ ਥਾਂ ਰੱਖਦੀ ਹੈ "ਅਛੂਤ ਜਾਤੀਆਂ ਦੇ ਲੀਡਰ ਡਾਕਟਰ ਅੰਬੇਦਕਾਰ ਦੀ ਪੰਜਾਬ ਫੇਰੀ ਨੇ ਸਿੱਖਾਂ ਨੂੰ ਉਮੈਦ ਦੁਆਈ ਕਿ ਦੱਖਣ ਦੇ ਲੱਖਾਂ ਪਛੜੀਆਂ ਸ਼੍ਰੇਣੀਆਂ ਦੇ ਲੋਕ ਸਿੱਖੀ ਧਾਰਨ ਲਈ ਤਿਆਰ ਹਨ। ਉਨ੍ਹਾਂ ਵਿਚੋਂ 5 ਕੁ ਸੌ ਅੰਮ੍ਰਿਤਸਰ ਆਏ ਅਤੇ ਅਕਾਲ ਤਖ਼ਤ ਉਤੇ ਆ ਕੇ ਅੰਮ੍ਰਿਤ ਛਕਿਆ। ਅੰਮ੍ਰਿਤ ਦੀਆਂ ਪੰਜ ਬਾਣੀਆਂ ਪੜ੍ਹਨ ਮਗਰੋਂ ਮੈਂ ਅੰਗਰੇਜ਼ੀ ਵਿੱਚ ਅੰਮ੍ਰਿਤ ਪ੍ਰਚਾਰ ਕੀਤਾ ਅਤੇ ਅੰਗਰੇਜ਼ੀ ਵਿੱਚ ਅਰਦਾਸ ਕੀਤੀ। ਇਹ ਇਤਿਹਾਸ ਵਿਚ ਪਹਿਲਾ ਮੌਕਾ ਸੀ, ਜਦੋਂ ਅਕਾਲ ਤਖ਼ਤ ਉਤੇ ਅੰਗਰੇਜ਼ੀ ਬੋਲੀ ਵਿਚ ਸਿੱਖ ਸੰਸਕਾਰ ਕੀਤਾ ਗਿਆ।" 

ਇਸ ਸਮੇਂ ਜਿੱਥੇ ਚੀਫ ਖਾਲਸਾ ਦੀਵਾਨ, ਗੁਰਸੇਵਕ ਸਭਾ ਆਦਿ ਨਾਲ ਜੁੜ ਕੇ ਪੰਥ ਦੀ ਚੜ੍ਹਦੀ ਕਲਾ ਲਈ ਤੇਜਾ ਸਿੰਘ ਹੁਣੀ ਕੰਮ ਕਰ ਰਹੇ ਸਨ, ਉਥੇ ਹੀ ਮਲਾਇਆ ਤੇ ਥਾਈਲੈਂਡ ਆਦਿ ’ਚ 300 ਦੇ ਕਰੀਬ ਭਾਸ਼ਨ ਦੇ ਕੇ ਆਏ। ਇਸਦੇ ਨਾਲ, ਜੋ ਮਹਾਨ ਕੰਮ ਉਨ੍ਹਾਂ ਕੀਤਾ ਉਹ ਸੀ, ਬਾਵਾ ਹਰਕਿਸ਼ਨ ਸਿੰਘ ਤੇ ਨਰੈਣ ਸਿੰਘ ਹੁਣਾਂ ਦੇ ਸਹਿਯੋਗ ਨਾਲ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਾਰ ਪੋਥੀਆਂ ਵਿੱਚ ਸ਼ਬਦਾਰਥ' ਤਿਆਰ ਕਰਨਾ। ਇਸ ਵਿੱਚ ਇੱਕ ਪਾਸੇ ਗੁਰਬਾਣੀ ਤੇ ਦੂਜੇ ਪਾਸੇ ਸਨਮੁੱਖ ਉਸ ਬਾਣੀ ਵਿਚਲੇ ਔਖੇ ਸ਼ਬਦਾਂ ਦੇ ਅਰਥ ਜਾਂ ਉਸ ਸ਼ਬਦ ਨਾਲ ਜੁੜੀਆ ਇਤਿਹਾਸਕ ਸਾਖੀ, ਭਾਵ ਆਦਿ ਦਾ ਜ਼ਿਕਰ ਕੀਤਾ ਹੈ। 

1945 ਵਿੱਚ ਬੰਬਈ ਖਾਲਸਾ ਕਾਲੇਜ ਦੇ ਪ੍ਰਿੰਸੀਪਲ ਦੇ ਰੂਪ ਵਿੱਚ ਨਿਯੁਕਤੀ ਹੋਈ। 3 ਸਾਲ ਬਾਅਦ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਕੱਤਰ ਦਾ ਅਹੁਦਾ ਸੰਭਾਲਿਆ। ਜਨਵਰੀ 1949 ਵਿੱਚ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਬਣੇ। ਪੰਜਾਬੀ ਮਹਿਕਮੇ ਦੇ ਵਾਗ ਡੋਰ ਸੰਭਾਲੀ। ਪੈਪਸੂ ਸਰਕਾਰ ਨੇ ਇਨ੍ਹਾਂ ਨੂੰ ਇਨ੍ਹਾਂ ਦੀਆਂ ਸੇਵਾਵਾਂ ਬਦਲੇ 1951 ਵਿਚ ਸਨਮਾਨਿਤ ਕੀਤਾ। 1956 ਵਿੱਚ ਇਨ੍ਹਾਂ ’ਤੇ ਅਭਿਨੰਦਨ ਗ੍ਰੰਥ ਵੀ ਪ੍ਰਕਾਸ਼ਿਤ ਹੋਇਆ। ਹਰਨਾਮ ਸਿੰਘ ਸ਼ਾਨ ਹੁਣਾਂ ਦੀ ਕਾਫ਼ੀ ਖਿਦਮਤ ਕੀਤੀ। ਇਥੇ ਸਿੱਖ ਕੌਮ ਅਤੇ ਪੰਜਾਬੀ ਸਾਹਿਤ ਦਾ ਇਹ ਮਹਾਨ ਸੂਰਜ 10 ਜਨਵਰੀ 1958 ਨੂੰ ਸਦਾ ਲਈ ਛਿਪ ਗਿਆ।

ਪ੍ਰਿੰਸੀਪਲ ਤੇਜਾ ਸਿੰਘ ਦੀਆਂ ਕੁਝ ਲਿਖਤਾਂ
Sikhism:it's Ideals and Institutions, Essays in Sikhism, A short history of the Sikhs (with Dr.Ganda Singh),High Roads of Sikh History , ਅੰਗਰੇਜ਼ੀ ਪੰਜਾਬੀ ਸ਼ਬਦ ਕੋਸ਼, ਅੰਗਰੇਜ਼ੀ ਵਿੱਚ ਜਪੁ ਸਾਹਿਬ, ਆਸਾ ਕੀ ਵਾਰ, ਸੁਖਮਨੀ ਸਾਹਿਬ ਆਦਿ ਬਾਣੀਆਂ ਦਾ ਤਰਜ਼ਮਾ, ਗੁਰਬਾਣੀ ਨੂੰ ਸਮਝਣ ਲਈ, ਸ਼ਬਦਾਂਤਿਕ ਲਗਾਂ ਮਾਤ੍ਰਾ ਦੇ ਗੁਝੇ ਭੇਦ ਲਿਖੇ, ਅੰਗਰੇਜ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਦੋ ਰਾਗਾਂ ਦਾ ਟੀਕਾ, ਨਵੀਆਂ ਸੋਚਾਂ, ਸਹਿਜ ਸੁਭਾ, ਸਾਹਿਤ ਦਰਸ਼ਨ, ਘਰ ਦਾ ਪਿਆਰ, ਪੰਜਾਬੀ ਕਿਵੇਂ ਲਿਖੀਏ ਆਦਿ।
ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਨੇ ਆਪਣਾ ਜੀਵਨ ਆਪਣੇ ਹੱਥੀਂ ‘ਆਰਸੀ’ ਨਾਮ ਥੱਲੇ ਪ੍ਰਕਾਸ਼ਿਤ ਕੀਤਾ। ਇਹ ਕਿਤਾਬ ਸਭ ਨੂੰ ਪੜ੍ਹਨੀ ਚਾਹੀਦੀ ਹੈ।

ਬਲਦੀਪ ਸਿੰਘ ਰਾਮੂੰਵਾਲੀਆ

  • Successful Teachers
  • Gurbani
  • Interpretation
  • Principal Teja Singh
  • ਸਫ਼ਲ ਅਧਿਆਪਕ
  • ਗੁਰਬਾਣੀ
  • ਵਿਆਖਿਆ
  • ਪ੍ਰਿੰਸੀਪਲ ਤੇਜਾ ਸਿੰਘ

ਨਾਵਲ ਕੌਰਵ ਸਭਾ : ਕਾਂਡ- 23

NEXT STORY

Stories You May Like

  • female students  principal  arrested  school  police
    ਨਾਬਾਲਗ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਸਕੂਲ ਦਾ ਪ੍ਰਿੰਸੀਪਲ ਗ੍ਰਿਫ਼ਤਾਰ
  • principal  wife  school  uttar pradesh police  family
    ਸੁਲਤਾਨਪੁਰ 'ਚ ਵੱਡੀ ਵਾਰਦਾਤ ! ਪ੍ਰਿੰਸੀਪਲ ਤੇ ਪਤਨੀ ਦਾ ਸਕੂਲ ਦੇ ਅੰਦਰ ਹੀ ਬੇਰਹਿਮੀ ਨਾਲ ਕਤਲ
  • cbi arrests emrs principal in odisha nuapada in bribery case
    CBI ਨੇ EMRS ਦੇ ਪ੍ਰਿੰਸੀਪਲ ਨੂੰ 12,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਕਾਬੂ
  • sail and nmdc directed to find mining assets abroad
    ਸੇਲ ਅਤੇ NMDC ਨੂੰ ਵਿਦੇਸ਼ਾਂ ’ਚ ਮਾਈਨਿੰਗ ਜਾਇਦਾਦਾਂ ਲੱਭਣ ਦੇ ਨਿਰਦੇਸ਼
  • kewal singh dhillon
    ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੰਦੀ ਹੈ ਮੋਦੀ ਸਰਕਾਰ: ਕੇਵਲ ਸਿੰਘ ਢਿੱਲੋਂ
  • birth anniversary
    ਜਨਮ ਦਿਹਾੜੇ 'ਤੇ ਵਿਸ਼ੇਸ਼ : ਸੇਵਾ ਅਤੇ ਸਿਮਰਨ ਦੇ ਪੁੰਜ ਮਹੰਤ ਮਨਜੀਤ ਸਿੰਘ ਜੀ
  • maharaja ajj sarovar
    ਰਣਜੀਤ ਸਿੰਘ ਗਿੱਲ ਵੱਲੋਂ ਕੇਂਦਰ ਸਰਕਾਰ ਅਤੇ ਰਾਜਪਾਲ ਦਾ ਧੰਨਵਾਦ ਕੀਤਾ
  • strict laws and impartial action are essential to prevent sacrilege
    ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਅਤੇ ਨਿਰਪੱਖ ਕਾਰਵਾਈ ਜ਼ਰੂਰੀ : ਬਾਬਾ ਬਲਬੀਰ ਸਿੰਘ
  • congress raises questions poor management jalandhar civil hospital
    'ਕਿੱਥੇ ਗਈ ਸਿਹਤ ਕ੍ਰਾਂਤੀ?', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ...
  • lpu protest revelation
    LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ,...
  • major forecast by meteorological department rain winds and storms in punjab
    ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ! ਪੰਜਾਬ 'ਚ 3 ਦਿਨ ਹਨ੍ਹੇਰੀ-ਤੂਫ਼ਾਨ ਨਾਲ...
  • long power cut in punjab on saturday
    ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...
  • bodybuilder varinder singh ghumman s death anniversary
    ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਬਰਸੀ ਮੌਕੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ! ਕਰੋੜਾਂ...
  • dispute over train departure superintendent attacks manager with a stick
    ਜਲੰਧਰ 'ਚ ਟਰੇਨ ਰਵਾਨਾ ਕਰਨ ਨੂੰ ਲੈ ਕੇ ਵਿਵਾਦ, ਸੁਪਰਡੈਂਟ ਨੇ ਮੈਨੇਜਰ 'ਤੇ...
  • vigilance action at patwar khana in district administrative complex jalandhar
    ਜਲੰਧਰ 'ਚ DC ਦੇ ਨੱਕ ਹੇਠਾਂ ਸਾਲਾਂ ਤੋਂ ਪਟਵਾਰਖਾਨੇ ’ਚ ਛਾਇਆ ਹੋਇਆ ਹੈ...
  • bjp protests over smart city scams in jalandhar
    ਜਲੰਧਰ 'ਚ ਸਮਾਰਟ ਸਿਟੀ ਘਪਲਿਆਂ ਨੂੰ ਲੈ ਕੇ ਭਾਜਪਾ ਦਾ ਰੋਸ ਪ੍ਰਦਰਸ਼ਨ
Trending
Ek Nazar
long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +