ਉਹ ਕਿਹੜਾ ਦਿਨ ਤੇ ਕਿਹੜੀ ਰਾਤ
ਜਿੱਥੇ ਕੀਤੀ ਨਾ ਹੋਵੇ ਤੇਰੀ ਬਾਤ
ਉਹ ਕਿਹੜੀ ਧੁੱਪ ਤੇ ਕਿਹੜੀ ਛਾਂ
ਜਿੱਥੇ ਲਿਖਿਆ ਨਾ ਹੋਵੇ ਤੇਰਾ ਨਾ
ਉਹ ਕਿਹੜੀ ਬਹਾਰ ਤੇ ਬਰਸਾਤ
ਜਿੱਥੇ ਆਈ ਨਾ ਹੋਵੇ ਤੇਰੀ ਯਾਦ
ਉਹ ਕਿਹੜਾ ਚਾਨਣ ਤੇ ਕਿਹੜਾ ਅੰਧੇਰਾ
ਜਿੱਥੇ ਪਿਆਰ ਨਾ ਪਲਿਆ ਤੇਰਾ ਮੇਰਾ
ਤੂੰ ਦੱਸਵੇਂ ਉਹ ਕਿਹੜੇ ਦਿਨ ਤੇ ਰਾਤਾਂ
ਜਿੰਨਾ ਭੁਲਾਈਆਂ ਤੇਰੀਆਂ ਬਾਤਾਂ
ਸਾਡੀ ਧੁੱਪ ਵੇ ਤੂੰ ਸਾਡੀ ਛਾਂ ਤੂੰ
ਦੱਸ ਵੇ ਹੁਣ ਕੀਤੀ ਕਿਵੇ ਨਾਂਹ
ਐਸੀ ਮਿਲੀ ਕਿਹੜੀ ਬਹਾਰ
ਕਿਉਂ ਆਏ ਨਾ ਤੈਨੂੰ ਸਾਡੀ ਯਾਦ
ਚਾਨਣ ਵਿੱਚ ਵੇ ਵਸਦਾ ਤੂੰ
ਸਾਡੇ ਪੱਲੇ ਹਨੇਰੇ
ਪਿਆਰ ਮੇਰੇ ਦਾ ਮਜਾਕ ਬਣਾਇਆ
ਚਾਰ ਚੁਫ਼ੇਰੇ
ਜਾਨ ਜਿਸਮ ਚੋ ਕੱਢੀ ਵੇ
ਜਿਉਂਦੇ ਮਰਿਆ ਵਰਗੇ ਵੇ
ਅੰਤ ਵੇਲੇ ਤੂੰ ਆ ਜਾਵੀਂ
ਦੀਪ ਲੁਧਿਆਣਵੀ ਦੀ ਇਹ ਰੂਹ ਤੜਫੇ ਵੇ
ਲਿਖਤ—ਕੁਲਦੀਪ ਕੌਰ ਦੀਪ
ਲੁਧਿਆਣਾ