ਛੁੱਟੀ ਦਾ ਸਮਾਂ ਸੀ। ਲੰਚ ਕਰਨ ਤੋਂ ਬਾਅਦ ਕੁਝ ਅਫਸਰ ਬੈਠੇ ਆਪਸ 'ਚ ਗੱਲਾਂ ਕਰ ਰਹੇ ਸੀ। ਇੱਕ ਨੇ ਕਿਹਾ, ''ਆਹ ਪ੍ਰਦੂਸ਼ਣ ਦਾ ਵੀ ਬੁਰਾ ਹਾਲ ਐ,..ਜਿਧਰ ਦੇਖੋ ਧੂੰਆਂ ਰੋਲ ਕਰ ਰੱਖਿਐ...।'' ਇੰਨਾ ਕੁ ਆਖ ਕੇ ਉਹਨੇ ਆਪਣੀਆਂ ਅੱਖਾਂ ਉਤੇ ਦੋਵੇਂ ਹੱਥ ਫੇਰੇ...। ਦੂਜੇ ਨੇ ਗੱਲ ਦਾ
ਹੁੰਗਾਰਾ ਭਰਦਿਆਂ ਕਿਹਾ, ''ਮੈਂ ਐਤਵਾਰ ਦੀ ਗੱਲ ਦੱਸਦਾਂ..ਮੇਰੇ ਨਾਲ ਵੀ ਅਜੀਬ ਜਿਹਾ ਵਾਕਾ ਹੋਇਆ ਅਤੇ ਮੈਂ ਹੈਰਾਨ ਹਾਂ...ਮੇਰਾ ਪੰਜ ਕੁ ਸਾਲ ਮੁੰਡਾ ਜੋਤ ਐ, ਮੈਂ ਉਹਨੂੰ ਨਾਲ ਲੈ ਕੇ ਖੇਤ ਚਲਾ ਗਿਆ...ਸਾਡੇ ਖੇਤ ਕੁਝ ਬੰਦੇ ਦਰੱਖਤ ਕੱਟ ਰਹੇ ਸਨ ...ਮੈਂ ਆਪਣਾ ਖੇਤੀ ਦਾ ਕੰਮ ਕਰਨ ਲੱਗ ਪਿਆ...ਅਤੇ ਜੋਤ ਉਥੇ ਖੇਡਣ ਲੱਗ ਗਿਆ...ਥੋੜ੍ਹੇ ਸਮੇਂ ਬਾਅਦ ਮੇਰਾ ਲੜਕਾ ਜੋਤ ਉਹਨਾਂ ਦੀ ਦਰੱਖਤ ਵੱਢਣ ਵਾਲੀ ਆਰੀ ਚੁੱਕੀ ਆਵੇ..'ਤੇ ਕਹਿਣ ਲੱਗਾ ਭਾਪਾ ਜੀ, ਏਹ ਦਰੱਖਤ ਕੱਟ ਰਹੇ ਹਨ..ਦਰੱਖਤ ਨਹੀਂ ਕੱਟਣੇ ਚਹੀਦੇ...। ਬਲਕਿ ਸਾਨੂੰ ਇਹਨਾਂ ਦੀ ਸੰਭਾਲ ਕਰਨੀ ਚਾਹੀਦੀਏ...।'' ਮੈਂ ਵੀ ਕੁਝ ਸਮਾਂ ਚੁੱਪ ਰਿਹਾ ਅਤੇ ਮੈਨੂੰ ਉਹਦੇ ਸਕੂਲ ਵੱਲੋਂ ਦਿੱਤੀ ਸਿੱਖਿਆ ਯਾਦ ਆ ਗਈ ..। ਕਿਉਂਕਿ ਜਿਥੇ ਚੰਗੀ ਸਿੱਖਿਆ ਗ੍ਰਹਿਣ ਕੀਤੀ ਜਾਵੇਗੀ ਉਥੇ ਹਰ ਤਰ੍ਹਾਂ ਦਾ ਕ੍ਰਾਈਮ ਵੀ ਖਤਮ ਹੋਵੇਗਾ। ਗਲ ਖਤਮ ਹੁੰਦਿਆਂ ਹੀ ਸਾਰਿਆਂ ਨੇ ਉਚੀ ਉਚੀ ਹੱਸਣਾ ਸ਼ੁਰੂ ਕਰ ਦਿੱਤਾ ਚਲੋ ਆਪਣੇ ਨਾਲੋਂ ਆਪਣੇ ਬੱਚੇ ਤਾਂ ਕੁਝ ਚੰਗਾ ਸੋਚਦੇ ਨੇ....। ਹੱਸਦੇ_ਹੱਸਦੇ ਉਹ ਆਪੋ ਆਪਣੇ ਦਫਤਰਾਂ ਵੱਲ ਨੂੰ ਹੋ ਤੁਰੇ...।
ਅੰਗਰੇਜ਼ ਸਿੰਘ ਕਲੇਰ ਐਡਵੋਕੇਟ
ਉਪ ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ,
ਮਾਨਸਾ 98724-06892
ਪੀਏਯੂ ਨੇ ਸੋਲਰ ਡਰਾਇਰ ਤਕਨੀਕ ਲਈ ਕੀਤਾ ਇਕ ਹੋਰ ਸਮਝੌਤਾ
NEXT STORY