ਸਪੋਰਟਸ ਡੈਸਕ : ਭਾਰਤ ਅਤੇ ਇੰਗਲੈਂਡ ਵਿਚਾਲੇ ਲਾਡਰਸ ਵਿੱਚ 19 ਜੁਲਾਈ ਨੂੰ ਖੇਡੇ ਜਾਣ ਵਾਲੇ ਤੀਜੇ ਵਨਡੇ ਮੈਚ ਤੋਂ ਪਹਿਲਾ ਰੋਹਿਤ ਸ਼ਰਮਾ ਦੇ ਸੰਨਿਆਸ ਦੀ ਚਰਚਾ ਜ਼ੋਰਾਂ 'ਤੇ ਹਨ। ਇਸ ਮੁਕਾਬਲੇ ਦੇ ਨਜੀਤੇ ਤੋਂ ਜ਼ਿਆਦਾ ਫੈਨਜ਼ ਦੀ ਦਿਲਚਸਪੀ ਇਸ ਗੱਲ 'ਤੇ ਹੈ ਕਿ ਇਹ ਰੋਹਿਤ ਸ਼ਰਮਾ ਦਾ ਆਖਰੀ ਕੌਮਾਂਤਰੀ ਵਨਡੇ ਮੈਚ ਹੋਵੇਗਾ ਜਾਂ ਨਹੀਂ। ਦਰਅਸਲ ਦੂਜੇ ਵਨਡੇ ਮੈਚ ਦੇ ਦੌਰਾਨ ਇਹ ਖਬਰਾਂ ਆਈਆਂ ਸਨ ਕਿ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਰੋਹਿਤ ਸ਼ਰਮਾ ਦਾ ਆਖਰੀ ਕੌਮਾਂਤਰੀ ਮੈਚ ਹੋਵੇਗਾ। ਹੁਣ ਚਲ ਰਹੀਆਂ ਅਟਕਲਾਂ 'ਤੇ ਭਾਰਤੀ ਕ੍ਰਿਕਟ ਬੋਰਡ਼ ਬੀ.ਸੀ.ਸੀ.ਆਈ. ਨੇ ਵੱਡਾ ਬਿਆਨ ਦਿੱਤਾ ਹੈ । ਬੋਰਡ ਸਕੱਤਰ ਦੇਵਜੀਤ ਸੈਕਿਆ ਨੇ ਸਾਫ ਕਰ ਦਿੱਤਾ ਹੈ ਕਿ ਰੋਹਿਤ ਸ਼ਰਮਾ ਦੀ ਰਿਟਾਇਰਮੈਂਟ ਨੂੰ ਲੈ ਕੇ ਕਿਸੇ ਵੀ ਤਰ੍ਹਾ ਦੀ ਕੋਈ ਚਰਚਾ ਨਹੀਂ ਹੋਈ ਹੋਈ ਹੈ ਅਤੇ ਉਹ ਭਾਰਤੀ ਟੀਮ ਦੀਆਂ ਯੋਜਨਾਵਾਂ ਦਾ ਅਹਿਮ ਹਿੱਸਾ ਬਣੇ ਰਹਿਣਗੇ। ਇਸ ਤੋਂ ਇਲਾਵਾ ਇਹ ਵੀ ਰਿਪੋਰਟ ਸਾਹਮਣੇ ਆਈ ਹੈ ਕਿ ਰੋਹਿਤ ਵੀ ਇਸ ਫੈਸਲੇ ਨੂੰ ਲੈ ਕੇ ਕਾਫੀ ਨਾਖੁਸ਼ ਹਨ ਕਿ ਉਨ੍ਹਾਂ ਨੂੰ ਅਹਿਮ ਮੈਚ ਤੋਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੀਸੀਸੀਆਈ ਵੀ ਹੈੱਡ ਕੋਚ ਤੇ ਚੀਫ ਸਲੈਕਟਰ ਦੇ ਇਸ ਮਾਮਲੇ 'ਚ ਰੁਖ ਤੋਂ ਖੁਸ ਨਹੀਂ ਹੈ।
ਸੀਨੀਅਰ ਕ੍ਰਿਕਟਰ ਨਾਲ ਕਿਵੇਂ ਪੇਸ਼ ਆਇਆ ਜਾ ਰਿਹਾ ਹੈ?
ਰੋਹਿਤ ਸ਼ਰਮਾ ਨੂੰ ਵਿਸ਼ਵ ਕ੍ਰਿਕਟ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸਦਾ ਘਰੇਲੂ ਅਤੇ ਵਿਦੇਸ਼ ਦੋਵਾਂ ਵਿੱਚ ਪ੍ਰਭਾਵਸ਼ਾਲੀ ਰਿਕਾਰਡ ਹੈ। ਹਾਲਾਂਕਿ, ਇੰਗਲੈਂਡ ਵਿਰੁੱਧ ਵਨਡੇ ਲੜੀ ਦੇ ਪਹਿਲੇ ਦੋ ਮੈਚਾਂ ਵਿੱਚ ਉਸਦੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਉਮੀਦਾਂ 'ਤੇ ਖਰਾ ਨਾ ਉਤਰਨ ਤੋਂ ਬਾਅਦ, ਰੋਹਿਤ ਦੇ ਸੰਨਿਆਸ ਬਾਰੇ ਅਟਕਲਾਂ ਤੇਜ਼ ਹੋ ਗਈਆਂ। ਪੀਟੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਰੋਹਿਤ ਇੱਕ ਮਹੱਤਵਪੂਰਨ ਮੈਚ ਤੋਂ ਪਹਿਲਾਂ ਫੈਸਲੇ ਦੀ ਜਾਣਕਾਰੀ ਮਿਲਣ ਤੋਂ ਨਾਖੁਸ਼ ਸੀ ਅਤੇ ਉਸਨੇ ਇੱਕ ਸੀਨੀਅਰ ਕ੍ਰਿਕਟਰ ਨਾਲ ਕੀਤੇ ਜਾ ਰਹੇ ਵਿਵਹਾਰ ਦੇ ਤਰੀਕੇ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਇੱਕ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਮੀਡੀਆ ਵਿੱਚ ਰੋਹਿਤ ਸ਼ਰਮਾ ਦੇ ਭਵਿੱਖ ਬਾਰੇ ਬਹੁਤ ਸਾਰੀਆਂ ਅਟਕਲਾਂ ਹਨ। ਉਸ ਨੇ ਕਿਹਾ, "ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਬਾਰੇ ਕੋਈ ਚਰਚਾ ਨਹੀਂ ਹੈ ਕਿ ਰੋਹਿਤ 19 ਜੁਲਾਈ ਨੂੰ ਲਾਰਡਸ ਵਿੱਚ ਆਪਣਾ ਆਖਰੀ ਮੈਚ ਖੇਡੇਗਾ।"
ਰਿਟਾਇਰਮੈਂਟ ਦੀਆਂ ਖਬਰਾਂ 'ਤੇ BCCI ਦਾ ਵੱਡਾ ਬਿਆਨ
ਲਾਡਰਸ ਵਨਡੇ ਨੂੰ ਰੋਹਿਤ ਸ਼ਰਮਾ ਦਾ ਆਖਰੀ ਅੰਤਰਰਾਸ਼ਟਰੀ ਮੈਚ ਦੱਸੇ ਜਾਣ ਦੀਆਂ ਖਬਰਾਂ ਨੂੰ ਲੈ ਕੇ BCCI ਨੇ ਪੂਰੀ ਤਰ੍ਹਾ ਖਾਰਿਜ਼ ਕਰ ਦਿੱਤਾ ਹੈ । ਬੋਰਡ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਇਸ ਤਰ੍ਹਾ ਦੀਆਂ ਸਾਰੀਆਂ ਰਿਪੋਰਟਾਂ ਬੇਬੁਨਿਆਦੀ ਹਨ ਅਤੇ ਬੋਰਡ ਦੇ ਵਲੋਂ ਕੋਈ ਅਜਿਹੀ ਚਰਚਾ ਨਹੀਂ ਹੋਈ ਹੈ ।
ਸੈਕੀਆ ਨੇ PTI ਨਾਲ ਗੱਲਬਾਤ ਵਿੱਚ ਕਿਹਾ ਕਿ ' ਮੈਂ ਸਪੱਸ਼ਟ ਕਰਦਾ ਹਾਂ ਕਿ ਰੋਹਿਤ ਸ਼ਰਮਾ ਦਾ ਲਾਡਰਸ ਵਿੱਚ ਆਖਰੀ ਮੈਚ ਹੋਣ ਨੂੰ ਲੈ ਕੇ ਕਦੇ ਕੋਈ ਚਰਚਾ ਨਹੀਂ ਹੋਈ । ਜਦੋਂ ਤਕ ਉਹ ਟੀਮ ਦੀਆਂ ਯੋਜਨਾਵਾਂ ਦਾ ਹਿੱਸਾ ਹੈ, ਉਦੋਂ ਤਕ ਭਾਰਤੀ ਟੀਮ ਦੀ ਅਗਵਾਈ ਕਰਦੇ ਰਹਿਣਗੇ ।
ਖਰਾਬ ਫਾਰਮ ਨਾਲ ਤੇਜ਼ ਹੋਈਆਂ ਸਨ ਅਟਕਲਾਂ
ਰੋਹਿਤ ਸ਼ਰਮਾ ਇੰਗਲੈਂਡ ਖਿਲਾਫ ਮੌਜੂਦਾ ਵਨਡੇ ਸੀਰੀਜ਼ ਦੇ ਸ਼ੁਰੂਆਤੀ ਦੋ ਮੁਕਾਬਲਿਆਂ ਵਿੱਚ ਵੱਡੀ ਪਾਰੀ ਖੇਡਣ ਵਿੱਚ ਨਾਕਾਮ ਰਹੇ। ਪਹਿਲੇ ਮੈਚ ਵਿੱਚ ਰੋਹਿਨ ਨੇ 11 ਦੌੜਾਂ ਬਣਾਈਆਂ, ਜਦਕਿ ਦੂਜੇ ਵਨਡੇ ਵਿੱਚ 26 ਦੌੜਾਂ ਦੀ ਪਾਰੀ ਖੇਡੀ । ਲਗਾਤਾਰ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਸ ਦੇ ਭਵਿੱਖ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਸਨ ।
ਹਾਲਾਂਕਿ ਰੋਹਿਤ ਇਸ ਤੋਂ ਪਹਿਲਾ ਕਈ ਵਾਰ ਸਾਫ ਕਿਹਾ ਹੈ ਕਿ ਉਸ ਦਾ ਟੀਚਾ 2027 ਵਨਡੇ ਵਿਸ਼ਵ ਕੱਪ ਤਕ ਭਾਰਤੀ ਟੀਮ ਲਈ ਖੇਡਣਾ ਹੈ । ਇਸ ਦੇ ਬਾਵਜ਼ੂਦ ਖਰਾਬ ਫਾਰਮ ਨੇ ਉਸ ਦੇ ਸੰਨਿਆਸ ਦੀਆਂ ਅਫਵਾਹਾਂ ਨੂੰ ਹੋਰ ਵਧਾ ਦਿੱਤਾ।
ਮੈਨੇਜ਼ਮੈਂਟ ਦੇ ਰਵੱਈਏ ਤੋਂ ਬੋਰਡ ਨਿਰਾਸ਼
ਰਿਪੋਰਟ ਦੇ ਮੁਤਾਬਕ ਰੋਹਿਤ ਸ਼ਰਮਾ ਦੇ ਭਵਿੱਖ ਨੂੰ ਲੈ ਕੇ ਜਿਸ ਤਰ੍ਹਾ ਦੀਆਂ ਚਰਚਾ ਸਾਹਮਣੇ ਆਈਆ, ਉਸ ਨਾਲ BCCI ਖੁਸ਼ ਨਹੀਂ ਸੀ । ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਮੁੱਖ ਕੋਚ ਗੌਤਮ ਗੰਭੀਰ ਵਲੋਂ ਇਸ ਪੂਰੇ ਮਾਮਲੇ ਨੂੰ ਸੰਭਲਣ ਦੇ ਤਰੀਕੇ 'ਤੇ ਬੋਰਡ ਨੇ ਨਿਰਾਸ਼ਾ ਜਤਾਈ । ਦੱਸਿਆ ਜਾ ਰਿਹਾ ਹੈ ਕਿ ਸਾਰੇ ਪੱਖਾਂ ਦੇ ਵਿਚਾਲੇ ਲੰਮੀ ਚਰਚਾ ਤੋਂ ਬਾਅਦ ਬੋਰਡ ਸਕੱਤਰ ਨੇ ਰੋਹਿਤ ਦੇ ਵਨਡੇ ਸੀਰੀਜ਼ ਤੋਂ ਸੰਨਿਆਸ ਦੀਆਂ ਖਬਰਾਂ ਦ ਖੰਡਨ ਕੀਤਾ ਹੈ।
ਸਿੰਧੂ ਜਾਪਾਨ ਓਪਨ ਦੇ ਸੈਮੀਫਾਈਨਲ ’ਚ ਪੁੱਜੀ
NEXT STORY