ਜਲੰਧਰ : ਅਕਤੂਬਰ 'ਚ ਮੋਟੋਰੋਲਾ ਨੇ ਘੋਸ਼ਣਾ ਕੀਤੀ ਸੀ ਕਿ ਮੋਟੋ ਜੀ4 ਅਤੇ ਜੀ4 ਪਲਸ ਸਮਾਰਟਫੋਨਸ ਲਈ ਐਂਡ੍ਰਾਇਡ ਨਾਗਟ ਅਪਡੇਟ ਨੂੰ ਪੇਸ਼ ਕੀਤਾ ਜਾਵੇਗਾ। ਹੁਣ ਇਸ ਸਮਾਰਟਫੋਨਸ ਲਈ ਐਂਡ੍ਰਾਇਡ ਦੇ ਨਵੇਂ ਵਰਜ਼ਨ ਦਾ ਅਪਡੇਟ ਰੋਲ ਆਊਟ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਬਾਰੇ 'ਚ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਨੂੰ ਆਧਿਕਾਰਕ ਰੂਪ ਨਾਲ ਰੋਲਆਊਟ ਕਰ ਦਿੱਤਾ ਗਿਆ ਹੈ
ਐਂਡ੍ਰਾਇਡ ਨਾਗਟ ਅਪਡੇਟ ਨੂੰ ਭਾਰਤੀ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ ਅਤੇ ਮੋਟੋ ਜੀ4 ਅਤੇ ਜੀ4 ਪਲਸ ਦੇ NPJ25.93-11 ਵਰਜਨ 'ਚ ਐਂਡ੍ਰਾਇਡ 7.0 ਨੂਨਾਗਟ ਅਪਡੇਟ ਦੇਖਣ ਨੂੰ ਮਿਲੇਗਾ। ਇਸ ਅਪਡੇਟ 'ਚ ਨਵੰਬਰ ਮਹੀਨੇ ਦੇ ਸਕਿਓਰਿਟੀ ਲੈਵਲਸ ਨੂੰ ਵੀ ਐਡ ਕੀਤਾ ਗਿਆ ਹੈ। ਜੇਕਰ ਤੁਹਾਡੇ ਮੋਟੋ ਜੀ4 ਅਤੇ ਜੀ4 ਪਲਸ ਡਿਵਾਈਸਿਸ 'ਚ ਇਹ ਅਪਡੇਟ ਦੇਖਣ ਨੂੰ ਨਹੀਂ ਮਿਲਿਆ ਤਾਂ ਤੁਸੀਂ ਸੈਟਿੰਗਸ > ਅਬਾਊਟ ਫੋਨ 'ਚ ਜਾ ਕੇ ਅਪਡੇਟ ਨੂੰ ਚੈਕ ਕਰ ਸਕਦੇ ਹੋ।
ਜ਼ੈੱਨ ਮੋਬਾਇਲ ਨੇ ਲਾਂਚ ਕੀਤੇ ਦੋ ਬੇਹੱਦ ਸਸਤੇ 4G VoLTE ਸਮਾਰਟਫੋਨਜ਼
NEXT STORY