ਮੋਗਾ (ਸੰਦੀਪ ਸ਼ਰਮਾ) : ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ 6 ਸਾਲ ਪਹਿਲਾਂ ਇਕ ਮਜ਼ਦੂਰ ਵੱਲੋਂ ਆਪਣੇ ਤਿੰਨ ਸਾਥੀਆਂ ’ਤੇ ਉਸਨੂੰ ਨਸ਼ੇ ਵਾਲੀਆਂ ਗੋਲੀਆਂ ਦੇ ਕੇ ਉਸ ਨਾਲ ਕੁਕਰਮ ਕਰਨ ਦੇ ਲਾਏ ਗਏ ਦੋਸ਼ਾਂ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਤਿੰਨ ਦੋਸ਼ੀਆਂ ਨੂੰ ਸਬੂਤਾਂ ਅਤੇ ਗਵਾਹਾਂ ਦੀ ਘਾਟ ਦੇ ਚੱਲਦੇ ਬਰੀ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਦੋਸ਼ਾਂ ਵਿਚ ਘਿਰੀ ਧਿਰ ਵੱਲੋਂ ਆਪਣੇ ਵਕੀਲ ਐਡਵੋਕੇਟ ਰਾਜਪਾਲ ਸਿੰਘ ਅਤੇ ਐਡਵੋਕੇਟ ਜਤਿੰਦਰ ਕਿੰਗਰਾ ਦੇ ਰਾਹੀਂ ਮਾਣਯੋਗ ਅਦਾਲਤ ਵਿਚ ਆਪਣਾ ਪੱਖ ਰੱਖਿਆ ਸੀ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਦਾਤਾ ਨੇ 2 ਨਵੰਬਰ 2018 ਨੂੰ ਥਾਣਾ ਮਹਿਣਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਿੰਡ ਦੇ ਹੀ ਹਰਜਿੰਦਰ ਸਿੰਘ ਉਰਫ ਜੀਤ ਨਾਲ ਉਸ ਦੇ ਟਰੱਕ ’ਤੇ ਲੋਡ ਅਤੇ ਅਣਲੋਡ ਕਰਨ ਦਾ ਕੰਮ ਕਰਦਾ ਸੀ।
ਉਸ ਦੇ ਨਾਲ ਹੀ ਪਿੰਡ ਵਾਸੀ ਜਗਦੀਪ ਸਿੰਘ ਉਰਫ ਬਿੱਟੂ ਅਤੇ ਸੁਰਜੀਤ ਸਿੰਘ ਵੀ ਲੇਬਰ ਦਾ ਕੰਮ ਕਰਦੇ ਸਨ। 28 ਅਕਤੂਬਰ 2018 ਨੂੰ ਉਹ ਲੁਧਿਆਣਾ ਦੇ ਇਕ ਪਿੰਡ ਤੋਂ ਟਰੱਕ ਵਿਚ ਇੱਟਾਂ ਛੱਡਣ ਦੇ ਬਾਅਦ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਇਕ ਜਗ੍ਹਾ ਢਾਬੇ ’ਤੇ ਉਨ੍ਹਾਂ ਨੇ ਸ਼ਰਾਬ ਪੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਨਸ਼ੇ ਵਾਲੀਆਂ ਗੋਲੀਆਂ ਮੈਨੂੰ ਦੇ ਦਿੱਤੀਆਂ ਸੀ। ਸ਼ਿਕਾਇਤਕਰਤਾ ਰਜਿੰਦਰ ਸਿੰਘ ਦਾ ਦੋਸ਼ ਸੀ ਕਿ ਉਸ ਨੂੰ ਨਸ਼ੇ ਵਾਲੀ ਦਵਾਈ ਦੇਣ ਦੇ ਬਾਅਦ ਉਕਤ ਤਿੰਨਾਂ ਨੇ ਉਸ ਨਾਲ ਕੁਕਰਮ ਕੀਤਾ ਸੀ, ਜਿਸ ’ਤੇ ਪੁਲਸ ਵੱਲੋਂ ਤਿੰਨਾਂ ਦੋਸ਼ੀਆਂ ਹਰਜਿੰਦਰ ਸਿੰਘ ਉਰਫ ਜੀਤ, ਜਗਦੀਪ ਸਿੰਘ ਉਰਫ ਬਿੱਟੂ ਅਤੇ ਸੁਰਜੀਤ ਸਿੰਘ ਖਿਲਾਫ਼ ਧਾਰਾ 370, 342 ਆਈਪਸੀ 67 ਆਈ. ਟੀ. ਐਕਟ 2000 ਤਹਿਤ ਮਾਮਲਾ ਦਰਜ ਕੀਤਾ ਸੀ।
ਮੋਗਾ ਪੁਲਸ ਵੱਲੋਂ ਕਾਸੋ ਆਪਰੇਸ਼ਨ ਤਹਿਤ 10 ਮਾਮਲੇ ਦਰਜ ਕਰਕੇ 12 ਨੂੰ ਕੀਤਾ ਕਾਬੂ : SSP
NEXT STORY