ਮੋਗਾ (ਗੋਪੀ ਰਾਊਕੇ) : ਮੋਗਾ ਪੁਲਸ ਵੱਲੋਂ ਕੀਤੀ ਗਈ ਸਖ਼ਤੀ ਦੇ ਬਾਵਜੂਦ ਸ਼ਹਿਰ ਵਿਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਬਹੋਨਾ ਰੋਡ ਦਾ ਹੈ ਜਿੱਥੇ ਇਕ ਮੋਟਰਸਾਈਕਲ ਸਵਾਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਕਰਕੇ ਦੇਰ ਰਾਤ ਆਪਣੇ ਘਰ ਪਰਤ ਰਿਹਾ ਸੀ ਤਾਂ ਬਹੋਨਾ ਰੋਡ 'ਤੇ ਮੋਟਰਸਾਈਕਲ ਸਵਾਰ ਨਕਾਬ ਪੋਸ਼ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਕੋਲੋਂ ਮੋਟਰਸਾਈਕਲ, ਨਗਦੀ ਅਤੇ ਫੋਨ ਲੈ ਕੇ ਫਰਾਰ ਹੋ ਗਏ। ਪੀੜਤ ਵਿਅਕਤੀ ਨੂੰ ਮੋਗਾ ਦੇ ਨਿਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਹੋਇਆਂ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ।
ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਵਿਅਕਤੀ ਰਛਪਾਲ ਸਿੰਘ ਵਾਸੀ ਰਾਮ ਬਾਉਲੀ ਬਹੋਨਾ ਨੇ ਕਿਹਾ ਕਿ ਇਹ ਨੈਸਲੇ ਫੈਕਟਰੀ 'ਚ ਕੰਮ ਕਰਦਾ ਹੈ ਅਤੇ ਜਦੋਂ ਉਹ ਆਪਣੀ ਡਿਊਟੀ ਖਤ਼ਮ ਕਰਕੇ ਘਰ ਪਰਤ ਰਿਹਾ ਸੀ ਤਾਂ ਬਹੋਨਾ ਰੋਡ ਨੇੜੇ ਬਣੀ ਈਦਗਾਹ ਕੋਲ 6 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ ਤਾਂ ਮੈ ਉਨ੍ਹਾਂ ਦਾ ਵਿਰੋਧ ਕੀਤਾ ਜਿਸ 'ਤੇ ਉਨ੍ਹਾਂ ਨੇ ਮੇਰੇ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੇਰੀ ਬਾਂਹ ਤੋੜ ਦਿੱਤੀ ਅਤੇ ਮੇਰੀ ਜੇਬ ਵਿਚੋਂ ਨਗਦੀ ਮੋਬਾਈਲ, ਮੇਰਾ ਮੋਟਰਸਾਈਕਲ ਖੋਹ ਕੇ ਉਹ ਮੌਕੇ ਤੋਂ ਫਰਾਰ ਹੋ ਗਏ। ਰਛਪਾਲ ਸਿੰਘ ਨੇ ਕਿਹਾ ਕਿ ਉਹ ਬੜੀ ਮੁਸ਼ਕਲ ਨਾਲ ਲਹੂ-ਲੁਹਾਨ ਹਾਲਤ ਵਿਚ ਘਰ ਪਹੁੰਚਿਆ ਪਰਿਵਾਰ ਨੇ ਤੁਰੰਤ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਸ ਮਾਮਲੇ ਸਬੰਧੀ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਵਿਅਕਤੀਆ ਦੀ ਤਲਾਸ਼ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਕੋਲੋਂ ਖੋਹ ਕੀਤੇ ਗਏ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਚਾਰਾਂ ਵਿਅਕਤੀਆਂ ਦੀ ਪਹਿਚਾਣ ਕੁਲਦੀਪ ਸਿੰਘ ਬੱਧਨੀ ਕਲਾ, ਪਰਮਿੰਦਰ ਸਿੰਘ ਬੱਧਨੀ ਕਲਾ,ਸਿੰਦਰਪਾਲ ਸਿੰਘ ਨੇੜੇ ਅਕਾਲਸਰ ਗੁਰਦੁਆਰਾ ਸਾਹਿਬ ਮੋਗਾ, ਬਾਜ ਸਿੰਘ ਬੱਧਨੀ ਕਲਾ ਵਜੋਂ ਹੋਈ ਹੈ। ਡੀਐੱਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਫੜੇ ਗਏ ਵਿਅਕਤੀਆਂ ਵਿੱਚੋਂ ਕੁਲਦੀਪ ਸਿੰਘ ਉੱਪਰ ਪਹਿਲਾਂ ਵੀ ਇਕ ਐਨਡੀਪੀਐਸ ਐਕਟ ਤਹਿਤ ਥਾਣਾ ਬੱਧਨੀ ਕਲਾ ਵਿਚ ਮਾਮਲਾ ਦਰਜ ਹੈ। ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਪੁੱਛਗਿਛ ਕੀਤੀ ਜਾਵੇਗੀ।
ਪੰਜਾਬ ਵਿਚ ਅੱਗ ਦਾ ਕਹਿਰ, ਦਰਜਨਾਂ ਪਸ਼ੂ ਮਰੇ, ਪਰਿਵਾਰ ਨੇ ਕਿਹਾ ਸਾਡਾ ਸਭ ਕੁੱਝ ਉਜੜਿਆ
NEXT STORY