ਬਾਘਾ ਪੁਰਾਣਾ (ਅੰਕੁਸ਼) : ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਦੀ ਤਾਲਮੇਲ ਕਮੇਟੀ ਦੇ ਹੁਕਮਾਂ ਮੁਤਾਬਿਕ ਸਨਪ੍ਰੀਤ ਸਿੰਘ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ, ਬਾਘਾਪੁਰਾਣਾ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਹਫਤਾਵਾਰੀ ਰੋਸ ਧਰਨਾ ਜੋ ਕਿ ਹਰ ਵੀਰਵਾਰ ਅਤੇ ਸ਼ੁੱਕਰਵਾਰ ਦਿੱਤਾ ਜਾਂਦਾ ਹੈ, ਅੱਜ ਵੀ ਦਿੱਤਾ ਗਿਆ। ਇਸ ਵਿਚ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆ ਨੇ ਮੰਗਾ ਸੰਬੰਧੀ ਵਿਸਤਾਰ ਪੂਰਵਕ ਦੱਸਿਆ ਗਿਆ ਕਿ ਪੰਜਾਬ ਵਿਚ 4716 ਪਟਵਾਰੀ ਦੀਆਂ ਅਸਾਮੀਆਂ ਹਨ, ਪਰੰਤੂ ਸਿਰਫ 1995 ਦੇ ਕਰੀਬ ਹੀ ਪਟਵਾਰੀ ਕੰਮ ਕਰ ਰਹੇ ਹਨ ਅਤੇ ਤਕਰੀਬਨ 2800 ਪਟਵਾਰ ਸਰਕਲ ਖਾਲੀ ਹਨ । ਇਸ ਲਈ ਘੱਟ ਤੋਂ ਘੱਟ 3000 ਨਵੇਂ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ।
ਜ਼ਿਲ੍ਹਾ ਮੋਗਾ ਵਿਚ ਪਟਵਾਰ ਦੀਆਂ 190 ਅਸਾਮੀਆਂ ਹਨ ਪ੍ਰੰਤੂ ਕੇਵਲ 51 ਪਟਵਾਰੀ ਹੀ ਬਿਨਾਂ ਕਿਸੇ ਮਿਹਨਤਾਨੇ ਤੋਂ ਕੰਮ ਚਲਾ ਰਹੇ ਹਨ । ਜਿਸ ਕਾਰਨ ਉਹ ਮਾਨਸਿਕ ਤਣਾਅ ਵਿਚੋਂ ਗੁਜ਼ਰ ਰਹੇ ਹਨ। 1996 ਤੋ ਸੀਨੀਅਰ ਸਕੇਲ ਬੰਦ ਕਰਨ ਕਰਕੇ ਸੀਨੀਅਰ ਜੂਨੀਅਰ ਪਟਵਾਰੀਆ ਦੀ ਤਨਖਾਹ ਵਿਚ ਕਾਫੀ ਫਰਕ ਹੈ। ਨਵੇਂ ਭਰਤੀ ਪਟਵਾਰੀਆਂ ਦੀ 18 ਮਹੀਨੇ ਦੀ ਟ੍ਰੇਨਿੰਗ ਨੂੰ ਸੇਵਾ ਕਾਲ ਵਿਚ ਸ਼ਾਮਲ ਕੀਤਾ ਜਾਵੇ ਅਤੇ ਪ੍ਰੋਬੇਸ਼ਨ ਸਮਾਂ 3 ਸਾਲ ਦੀ ਬਜਾਏ 2 ਸਾਲ ਕੀਤਾ ਜਾਵੇ। ਪਟਵਾਰੀਆ ਦੀ ਭਰਤੀ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ , ਜਿਸ ਕਰਕੇ ਪੰਜਾਬ ਦੇ ਲਗਭਗ 8500 ਪਿੰਡ ਪਟਵਾਰੀਆ ਤੋਂ ਖਾਲੀ ਹਨ ਤਹਿਸੀਲ ਬਾਘਾਪੁਰਾਣਾ ਵਿਚ ਲਗਭਗ 47 ਪਿੰਡ ਪਟਵਾਰੀਆ ਤੋਂ ਸੱਖਣੇ ਹਨ।
ਜੱਥੇਬੰਦੀ ਦੇ ਆਗੂਆਂ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਤਾਲਮੇਲ ਕਮੇਟੀ ਪੰਜਾਬ ਦੇ ਆਦੇਸ਼ਾਂ ਮੁਤਾਬਿਕ ਹਰੇਕ ਵੀਰਵਾਰ ਅਤੇ ਸ਼ੁਕਰਵਾਰ 11.00 ਤੋ 2.00 ਵਜੇ ਤੱਕ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਦਿੱਤੇ ਜਾਣਗੇ ਅਤੇ ਮਿਤੀ 9 ਅਗਸਤ ਤੋਂ 12 ਅਗਸਤ ਤੱਕ ਸਮੂਹ ਕਾਨੂੰਗੋ ਅਤੇ ਪਟਵਾਰੀ ਸਮੂਹਿਕ ਛੁੱਟੀ ਤੇ ਜਾਣਗੇ, ਜਿਸ ਦੀ ਜਿੰਮੇਵਾਰੀ ਪੂਰਨ ਤੌਰ ਤੇ ਪੰਜਾਬ ਸਰਕਾਰ ਦੀ ਹੋਵੇਗੀ । ਇਸ ਦੌਰਾਨ ਆਗੂਆਂ ਨੇ ਸਮੂਹ ਰਿਟਾਇਰਡ ਸਾਥੀਆਂ, ਨੰਬਰਦਾਰ ਯੂਨੀਅਨ ਅਤੇ ਆਮ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਸਮੇਂ ਗੁਰਚਰਨ ਸਿੰਘ ਕਾਨੂੰਗੋ, ਚਮਕੌਰ ਸਿੰਘ ਕਾਨੂੰਗੋ, ਜਗਸੀਰ ਸਿੰਘ ਕਾਨੂੰਗੋ, ਗੁਰਮੀਤ ਸਿੰਘ ਕਾਨੂੰਗੋ, ਰਾਜਦੀਪ ਸਿੰਘ ਪਟਵਾਰੀ, ਹਰਮਨਦੀਪ ਸਿੰਘ ਸਰਾਂ ਪਟਵਾਰੀ, ਪ੍ਰਭਜੋਤ ਕੌਰ ਪਟਵਾਰੀ, ਜਸਵੀਰ ਸਿੰਘ ਪਟਵਾਰੀ, ਸ਼ਮਿੰਦਰ ਸਿੰਘ ਪਟਵਾਰੀ, ਸੰਦੀਪ ਸਿੰਘ ਪਟਵਾਰੀ ਧਰਨੇ ਵਿਚ ਹਾਜਿਰ ਸਨ।
ਨਸ਼ਿਆਂ ਦਾ ਸਰਗਨਾਂ ਸੁਖਦੇਵ ਧੰਜਲ 500 ਨਸ਼ੇ ਵਾਲੀਆਂ ਗੋਲੀਆਂ ਅਤੇ 35 ਹਜ਼ਾਰ ਡਰੱਗ ਮਨੀ ਸਮੇਤ ਕਾਬੂ
NEXT STORY