ਮੋਗਾ (ਸੰਜੀਵ)–ਪਿੰਡ ਰੌਲੀ ਦੀ ਕੋਆਪ੍ਰੇਟਿਵ ਸੋਸਾਇਟੀ ਦੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਕੁੱਝ ਨੇਤਾਵਾਂ ਵੱਲੋਂ ਅਕਾਲੀ ਦਲ ਦੇ ਨੇਤਾ ਅੰਗਰੇਜ਼ ਸਿੰਘ ਦੇ ਘਰ ’ਚ ਦਾਖਲ ਹੋ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹਸਪਤਾਲ ’ਚ ਦਾਖਲ ਅੰਗਰੇਜ਼ ਸਿੰਘ ਨਿਵਾਸੀ ਪਿੰਡ ਰੌਲੀ ਨੇ ਦੱਸਿਆ ਕਿ ਪਿੰਡ ’ਚ 28 ਫਰਵਰੀ ਨੂੰ ਕੋਆਪ੍ਰੇਟਿਵ ਸੋਸਾਇਟੀ ਦੀ ਚੋਣ ਹੋਣੀ ਸੀ, ਜਿਸ ’ਤੇ 27 ਫਰਵਰੀ ਨੂੰ ਉਹ ਆਪਣੇ ਉਮੀਦਵਾਰ ਦੇ ਪੱਖ ’ਚ ਪ੍ਰਚਾਰ ਕਰ ਰਿਹਾ ਸੀ। ਰਾਤ ਨੂੰ ਜਦੋਂ ਮੈਂ ਘਰ ਆ ਰਿਹਾ ਸੀ ਤਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਮੇਰੇ ’ਤੇ ਜੀਪ ਚਡ਼੍ਹਾਉਣ ਦੀ ਕੋਸ਼ਿਸ਼ ਕੀਤੀ। ਮੈਂ ਘਰ ’ਚ ਦਾਖਲ ਹੋ ਕੇ ਆਪਣੀ ਜਾਨ ਬਚਾਈ ਪਰ ਜੀਪ ’ਚੋਂ ਚਾਰ ਵਿਅਕਤੀ ਉੱਤਰੇ, ਜਿਨ੍ਹਾਂ ਨੇ ਮੇਰੇ ਘਰ ’ਚ ਦਾਖਲ ਹੋ ਕੇ ਮੇਰੀ ਕੁੱਟ-ਮਾਰ ਕੀਤੀ। ਮੇਰੇ ਵੱਲੋਂ ਰੌਲਾ ਪਾਉਣ ’ਤੇ ਹਮਲਾਵਰ ਭੱਜ ਗਏ, ਜਿਸ ’ਤੇ ਪਰਿਵਾਰ ਵਾਲਿਆਂ ਨੇ ਮੈਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਹਸਪਤਾਲ ਪ੍ਰਸ਼ਾਸਨ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
ਇਕਲੌਤੇ ਪੁੱਤ ਵਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਮਾਂ ਨੇ ਨਿਗਲਿਆ ਜ਼ਹਿਰ
NEXT STORY