ਮੁੰਬਈ- ਸਮੱਗਲਰ ਸੋਨਾ, ਗਹਿਣੇ ਜਾਂ ਨਸ਼ੀਲੇ ਪਦਾਰਥਾਂ ਨੂੰ ਲੁਕਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਚਲਦੇ ਹਨ। ਅਜਿਹੀ ਹੀ ਇਕ ਘਟਨਾ ’ਚ ਮੁੰਬਈ ਏਅਰਪੋਰਟ ’ਤੇ 3 ਵਿਦੇਸ਼ੀ ਨਾਗਰਿਕ ਫੜੇ ਗਏ। ਉਨ੍ਹਾਂ ਕੋਲੋਂ 1.40 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ’ਚ ਲੈ ਲਿਆ। ਉਹ ਅਦੀਸ ਅਬਾਬਾ ਤੋਂ ਮੁੰਬਈ ਆਏ ਸਨ। ਇਨ੍ਹਾਂ ਵਿਅਕਤੀਆਂ ਨੇ ਕੁੱਲ 3 ਕਿਲੋ ਸੋਨਾ ਆਪਣੇ ਅੰਡਰਵੀਅਰ ਅਤੇ ਜੁੱਤੀਆਂ ’ਚ ਲੁਕੋਇਆ ਹੋਇਆ ਸੀ।
ਮੁੰਬਈ ਕਸਟਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਦੀਸ ਅਬਾਬਾ ਤੋਂ ਮੁੰਬਈ ਆਏ ਤਿੰਨ ਵਿਦੇਸ਼ੀ ਨਾਗਰਿਕਾਂ ਤੋਂ 1.40 ਕਰੋੜ ਦਾ 3 ਕਿਲੋਗ੍ਰਾਮ ਤੋਂ ਵੱਧ ਸੋਨਾ ਜ਼ਬਤ ਕੀਤਾ ਗਿਆ। ਉਨ੍ਹਾਂ ਨੇ ਸੋਨੇ ਨੂੰ ਅੰਡਰਵੀਅਰ ਅਤੇ ਜੁੱਤੀਆਂ ਦੀ ਸੋਲ ਵਿਚ ਲੁਕੋਇਆ ਹੋਇਆ ਸੀ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਇਨ੍ਹਾਂ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਸੋਨਾ ਲੁਕਾਉਣ ਦੀ ਵਜ੍ਹਾ ਕੀ ਸੀ।
ਕਲਯੁੱਗੀ ਪੁੱਤ ਨੇ ਪਿਤਾ ਦਾ ਕੀਤਾ ਕਤਲ, ਫਿਰ ਸਰੀਰ ਦੇ ਕੀਤੇ ਟੁਕੜੇ
NEXT STORY