ਪੱਛਮੀ ਬੰਗਾਲ (ਭਾਸ਼ਾ)— ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਵਿਚ ਮਾਨਸਿਕ ਰੂਪ ਤੋਂ ਬੀਮਾਰ ਇਕ ਔਰਤ ਦੇ ਢਿੱਡ 'ਚੋਂ 1.5 ਕਿਲੋਗ੍ਰਾਮ ਤੋਂ ਵਧ ਗਹਿਣੇ ਅਤੇ ਸਿੱਕੇ ਨਿਕਲੇ। ਰਾਮਪੁਰਹਾਟ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਸਰਜਰੀ ਵਿਭਾਗ ਦੇ ਮੁਖੀ ਸਿਧਾਰਥ ਬਿਸਵਾਸ ਨੇ ਕਿਹਾ ਕਿ 26 ਸਾਲਾ ਔਰਤ ਦੇ ਢਿੱਡ 'ਚ 5 ਰੁਪਏ ਅਤੇ 10 ਰੁਪਏ ਦੇ 90 ਸਿੱਕੇ, ਚੇਨ, ਨੱਕ ਦੀਆਂ ਵਾਲੀਆਂ, ਝੁਮਕੇ, ਚੂੜੀਆਂ, ਝਾਂਜਰਾਂ, ਕੜਾ ਅਤੇ ਘੜੀਆਂ ਨਿਕਲੀਆਂ। ਬਿਸਵਾਸ ਨੇ ਬੁੱਧਵਾਰ ਨੂੰ ਸਰਜਰੀ ਤੋਂ ਬਾਅਦ ਕਿਹਾ ਕਿ ਗਹਿਣੇ ਜ਼ਿਆਦਾਤਰ ਤਾਂਬੇ ਅਤੇ ਪਿੱਤਲ ਦੇ ਸਨ ਪਰ ਇਨ੍ਹਾਂ ਵਿਚ ਕੁਝ ਸੋਨੇ ਦੇ ਗਹਿਣੇ ਵੀ ਸਨ। ਡਾਕਟਰ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਗਹਿਣੇ ਅਤੇ ਸਿੱਕੇ ਦੇਖ ਕੇ ਅਸੀਂ ਹੈਰਾਨ ਸੀ।
ਔਰਤ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਪਿੰਡ ਵਿਚ ਉਸ ਦੇ ਘਰ 'ਚੋਂ ਗਹਿਣੇ ਗਾਇਬ ਹੋ ਰਹੇ ਹਨ ਪਰ ਜਦੋਂ ਵੀ ਪਰਿਵਾਰ ਉਸ ਤੋਂ ਪੁੱਛ-ਗਿੱਛ ਕਰਦਾ ਸੀ, ਤਾਂ ਉਹ ਰੋਣ ਲੱਗ ਪੈਂਦੀ ਸੀ। ਉਸ ਦੀ ਮਾਂ ਨੇ ਕਿਹਾ, ''ਮੇਰੀ ਧੀ ਮਾਨਸਿਕ ਰੂਪ ਤੋਂ ਠੀਕ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਰੋਟੀ ਖਾਣ ਤੋਂ ਬਾਅਦ ਉਲਟੀ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਧੀ ਆਪਣੇ ਭਰਾ ਦੀ ਦੁਕਾਨ ਤੋਂ ਸਿੱਕੇ ਲਿਆਈ ਸੀ। ਅਸੀਂ ਉਸ 'ਤੇ ਨਜ਼ਰ ਰੱਖ ਰੱਖਦੇ ਸੀ। ਕਿਸੇ ਤਰ੍ਹਾਂ ਉਹ ਇਨ੍ਹਾਂ ਸਾਰਿਆਂ ਸਿੱਕਿਆਂ ਨੂੰ ਨਿਗਲ ਗਈ। ਉਹ ਦੋ ਮਹੀਨੇ ਤਕ ਬੀਮਾਰ ਰਹੀ। ਅਸੀਂ ਉਸ ਨੂੰ ਕਈ ਡਾਕਟਰਾਂ ਕੋਲ ਦਿਖਾਇਆ ਪਰ ਉਸ ਦੀ ਸਿਹਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ। ਬਾਅਦ ਵਿਚ ਉਸ ਨੂੰ ਇਕ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਹਫਤੇ ਤਕ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਦੀ ਸਰਜਰੀ ਕੀਤੀ।
ਇਸ ਵਿਭਾਗ 'ਚ ਨਿਕਲੀਆਂ 3,000 ਤੋਂ ਵੱਧ ਅਹੁਦਿਆਂ 'ਤੇ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY