ਨਵੀਂ ਦਿੱਲੀ — ਰੇਲ ਮੰਤਰੀ ਪਿਯੂਸ਼ ਗੋਇਲ ਨੇ ਬੁੱਧਵਾਰ ਦੱਸਿਆ ਕਿ ਫਰਵਰੀ 2018 ’ਚ ਰੇਲਵੇ ਨੂੰ 63 ਹਜ਼ਾਰ ਖਾਲੀ ਅਸਾਮੀਆਂ ਪੁਰ ਕਰਨ ਲਈ ਇਕ ਕਰੋੜ 89 ਲੱਖ ਅਰਜ਼ੀਆਂ ਮਿਲੀਆਂ ਸਨ। ਇਸ ਸਬੰਧੀ ਲਿਖਤੀ ਪ੍ਰੀਖਿਆ ਦਾ ਪ੍ਰੋਗਰਾਮ ਪ੍ਰਕਿਰਿਆ ਅਧੀਨ ਹੈ। ਉਨ੍ਹਾਂ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਦੱਸਿਆ ਕਿ ਇਸ ਸਬੰਧੀ ਪਹਿਲਾਂ ਨੋਟੀਫਿਕੇਸ਼ਨ ਫਰਵਰੀ 2018 ’ਚ 63 ਹਜ਼ਾਰ ਅਸਾਮੀਆਂ ਲਈ ਜਾਰੀ ਕੀਤਾ ਗਿਆ ਸੀ। ਦੂਸਰਾ ਨੋਟੀਫਿਕੇਸ਼ਨ ਮਾਰਚ ’ਚ ਇਕ ਲੱਖ 3 ਹਜ਼ਾਰ ਅਸਾਮੀਆਂ ਲਈ ਜਾਰੀ ਹੋਇਆ ਸੀ। 63 ਹਜ਼ਾਰ ਨੌਕਰੀਆਂ ਲਈ ਇਕ ਕਰੋੜ 89 ਲੱਖ ਅਰਜ਼ੀਆਂ ਮਿਲੀਆਂ। ਇਹ ਆਪਣੇ ਆਪ ’ਚ ਇਕ ਰਿਕਾਰਡ ਹੈ।
ਮੰਤਰੀ ਨੇ ਕਿਹਾ ਕਿ ਰੇਲਵੇ ਵਿੱਚ ਪੱਧਰ -1 ਅਧੀਨ ਭਰਤੀ ਲਈ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਪਹਿਲੀ ਨੋਟੀਫਿਕੇਸ਼ਨ ਫਰਵਰੀ 2018 ਵਿਚ 63,000 ਖਾਲੀ ਅਸਾਮੀਆਂ ਲਈ ਕੀਤੀ ਗਈ ਸੀ ਅਤੇ ਦੂਜੀ ਨੋਟੀਫਿਕੇਸ਼ਨ ਮਾਰਚ 2019 ਵਿਚ 1.03 ਲੱਖ ਅਸਾਮੀਆਂ ਲਈ। ਉਨ੍ਹਾਂ ਕਿਹਾ ਕਿ ਪਹਿਲੀ ਨੋਟੀਫਿਕੇਸ਼ਨ ਲਈ ਤਕਰੀਬਨ 1.89 ਕਰੋੜ ਅਰਜੀਆਂ ਪ੍ਰਾਪਤ ਹੋਈਆਂ ਸਨ। ਦੱਸ ਦਈਏ ਕਿ ਇਕ ਸਾਲ ਪਹਿਲਾਂ, ਰੇਲਵੇ ਭਰਤੀ ਬੋਰਡ ਨੇ ਆਰਆਰਬੀ ਐਨਟੀਪੀਸੀ (RRB NTPC) ਅਤੇ ਗਰੁੱਪ ਡੀ ਦੀਆਂ ਅਸਾਮੀਆਂ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹਾਲਾਂਕਿ, ਅੱਜ ਤੱਕ ਰੇਲਵੇ ਨੇ ਪ੍ਰੀਖਿਆ ਦੀਆਂ ਤਰੀਕਾਂ ਜਾਰੀ ਨਹੀਂ ਕੀਤੀਆਂ ਹਨ।
ਕੋਰੋਨਾਵਾਇਰਸ : ਮਾਸਕ ਦੀ ਹੋਈ ਕਮੀ, ਥਰਮਾਮੀਟਰ ਦੀ ਕੀਮਤ ’ਚ 3 ਗੁਣਾ ਵਾਧਾ
NEXT STORY