ਲੰਡਨ (ਬਿਊਰੋ)- ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੇ ਘਰ ਬੇਟੀ ਦਾ ਜਨਮ ਹੋਇਆ ਹੈ। ਮੇਗਨ ਨੇ ਇਕ ਬੇਟੀ ਨੂੰ ਜਨਮ ਦਿੱਤਾ ਹੈ। ਬੇਟੀ ਦਾ ਨਾਂ ਪ੍ਰਿੰਸ ਹੈਰੀ ਦੀ ਮਾਂ ਦੇ ਨਾਂ 'ਤੇ ਸ਼ਰਧਾਂਜਲੀ ਦੇ ਤੌਰ 'ਤੇ ਰੱਖਿਆ ਗਿਆ ਹੈ। ਡਿਊਕ ਅਤੇ ਡਚੇਸ ਆਫ ਸਸੈਕਸ ਦੇ ਘਰ 'ਚ ਹੀ ਦੂਸਰੇ ਬੱਚੇ ਦਾ ਜਨਮ ਹੋਇਆ ਹੈ। ਦਿਨ ਸ਼ੁੱਕਰਵਾਰ ਨੂੰ ਮੇਗਨ ਨੇ ਇਕ ਸਿਹਤਮੰਦ ਬੇਟੀ ਨੂੰ ਜਨਮ ਦਿੱਤਾ। ਪ੍ਰਿਸ ਹੈਰੀ ਅਤੇ ਮੇਗਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਜੋੜੇ ਦੇ ਘਰ 'ਚ ਲਿੱਲੀਬੇਟ 'ਲੀਲੀ' ਡਾਇਨਾ ਮਾਉਂਟਬੇਟਨ-ਵਿੰਸਡਰ ਦਾ ਸਵਾਗਤ ਕੀਤਾ ਗਿਆ। ਪ੍ਰਿੰਸ ਹੈਰੀ ਨੇ ਆਪਣੀ ਬੇਟੀ ਦਾ ਨਾਂ ਕੁਈਨ ਐਲੀਜ਼ਾਬੇਥ ਅਤੇ ਪ੍ਰਿੰਸੇਸ ਡਾਅਨਾ ਦੇ ਨਾਮ 'ਤੇ ਰੱਖਿਆ ਹੈ। ਮੇਗਨ ਨੇ 'ਲੀਲੀ' ਨੂੰ ਕੈਲਿਫੋਰਨੀਆ ਦੇ ਸੈਂਟਾ ਬਾਰਬਰ ਕਾਟੇਜ ਦੇ ਇਕ ਹਸਪਤਾਲ 'ਚ ਜਨਮ ਦਿੱਤਾ, ਪ੍ਰਿੰਸ ਹੈਰੀ ਵੀ ਉਥੇ ਹਸਪਤਾਲ 'ਚ ਮੌਜੂਦ ਸਨ।
ਪੜ੍ਹੋ ਇਹ ਅਹਿਮ ਖਬਰ- ਯੂਕੇ: 12 ਸਾਲ ਦੇ ਬੱਚਿਆਂ ਨੂੰ ਕੋਵਿਡ ਟੈਸਟ ਲਈ ਦਿੱਤਾ ਜਾ ਰਿਹਾ ਸੱਦਾ
ਦੱਸ ਦੇਈਏ ਕਿ ਪਿਛਲੇ ਸਾਲ ਜੁਲਾਈ ਵਿਚ ਉਹਨਾਂ ਦਾ ਗਰਭਪਾਤ ਹੋ ਗਿਆ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਮਗਰੋਂ ਹੀ ਸੋਸ਼ਲ ਮੀਡੀਆ 'ਤੇ ਮੇਗਨ ਅਤੇ ਪ੍ਰਿੰਸ ਦੇ ਚਾਹੁਣ ਵਾਲਿਆਂ ਨੇ ਖਾਸ ਸੰਦੇਸ਼ ਭੇਜੇ ਸਨ ਅਤੇ ਉਹਨਾਂ ਨੂੰ ਇਸ ਘੜੀ ਵਿਚ ਹੌਂਸਲਾ ਬਣਾਈ ਰੱਖਣ ਦੀ ਸਲਾਹ ਦਿੱਤੀ ਸੀ। ਪਿਛਲੇ ਸਾਲ ਨਿਊਯਾਰਕ ਟਾਈਮਜ਼ ਨੇ ਖੁਲਾਸਾ ਕਰਦਿਆਂ ਕਿਹਾ ਸੀ ਕਿ ਬੇਟੇ ਆਰਚੀ ਦੀ ਦੇਖਭਾਲ ਸਮੇਂ ਅਚਾਨਕ ਮੇਗਨ ਦੇ ਪੇਟ ਵਿਚ ਦਰਦ ਹੋਇਆ ਸੀ ਅਤੇ ਉਹ ਹੇਠਾਂ ਡਿੱਗ ਗਈ ਸੀ, ਜਿਸ ਕਾਰਨ ਉਹਨਾਂ ਦਾ ਗਰਭਪਾਤ ਹੋ ਗਿਆ।
ਕੋਵਿਡ-19 ਵਿਰੁੱਧ ਇਟਲੀ ਜੰਗ ਜਿੱਤਣ ਕਿਨਾਰੇ, ਲੋਕਾਂ ਦੇ ਚਿਹਰਿਆਂ 'ਤੇ ਛਾਈ ਖੁਸ਼ੀ ਤੇ ਲਾਲੀ
NEXT STORY