ਠਾਕੁਰਨਗਰ (ਪੱਛਮੀ ਬੰਗਾਲ)– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ ਹੁਣ ਨਿਰਪੱਖ ਨਹੀਂ ਰਿਹਾ, ਇਹ ‘ਬੀ. ਜੇ. ਪੀ. ਕਮਿਸ਼ਨ’ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਬੰਗਾਲ ਵਿਚ ਚੁਣੌਤੀ ਦਿੱਤੀ ਗਈ ਤਾਂ ਉਹ ਪੂਰੇ ਦੇਸ਼ ਵਿਚ ਭਾਜਪਾ ਦੀ ਨੀਂਹ ਹਿਲਾ ਦੇਵੇਗੀ।
ਮਮਤਾ ਬਨਗਾਂਵ ’ਚ ਐਂਟੀ-ਐੱਸ. ਆਈ. ਆਰ. ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਜੇ ਸੂਬੇ ਦੇ ਮਤੂਆ ਬਹੁਗਿਣਤੀ ਖੇਤਰਾਂ ’ਚ ਰਹਿਣ ਵਾਲੇ ਲੋਕ ਨਾਗਰਿਕਤਾ (ਸੋਧ) ਕਾਨੂੰਨ ਸੀ. ਏ. ਏ. ਤਹਿਤ ਖੁਦ ਨੂੰ ਵਿਦੇਸ਼ੀ ਐਲਾਨਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਵੋਟਰ ਸੂਚੀ ’ਚੋਂ ਹਟਾ ਦਿੱਤਾ ਜਾਵੇਗਾ।
ਮਮਤਾ ਬੈਨਰਜੀ ਨੇ ਸੂਬੇ ਵਿਚ ਵੋਟਰ ਸੂਚੀ ਦੇ ਜਾਰੀ ਸਪੈਸ਼ਲ ਇਨਟੈਂਸਿਵ ਰੀਵਿਊ (ਐੱਸ. ਆਈ. ਆਰ.) ਦੇ ਵਿਰੋਧ ’ਚ ਅੱਜ ਬਨਗਾਂਵ ਦੇ ਚਾਂਦਪਾੜਾ ਤੋਂ ਉੱਤਰੀ 24 ਪਰਗਨਾ ਜ਼ਿਲੇ ਦੇ ਮਤੂਆ ਬਹੁਗਿਣਤੀ ਠਾਕੁਰਨਗਰ ਤਕ 3 ਕਿਲੋਮੀਟਰ ਲੰਮਾ ਮਾਰਚ ਕੱਢਿਆ। ਬੈਨਰਜੀ ਮਾਰਚ ਦੀ ਅਗਵਾਈ ਕਰ ਰਹੀ ਸੀ, ਜਿਸ ਵਿਚ ਸ਼ਾਮਲ ਲੋਕਾਂ ਨੇ ਨੀਲੇ ਤੇ ਚਿੱਟੇ ਰੰਗ ਦੇ ਗੁਬਾਰੇ ਫੜੇ ਹੋਏ ਸਨ, ਟੀ. ਐੱਮ. ਸੀ. ਦੇ ਝੰਡੇ ਲਹਿਰਾ ਰਹੇ ਸਨ ਅਤੇ ਐੱਸ. ਆਈ. ਆਰ. ਵਿਰੋਧੀ ਨਾਅਰੇ ਲਾ ਰਹੇ ਸਨ। ਭਾਰਤ ਚੋਣ ਕਮਿਸ਼ਨ (ਈ. ਸੀ. ਆਈ.) ਨੇ ਪੱਛਮੀ ਬੰਗਾਲ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਐੱਸ. ਆਈ. ਆਰ. ਮੁਹਿੰਮ ਚਲਾਈ ਹੋਈ ਹੈ। ਸੂਬੇ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ।
ਬੀ. ਐੱਲ. ਓ. ਸਮੂਹ ਨੇ ਸੀ. ਈ. ਓ. ਦਫਤਰ ’ਚ ਰਾਤ ਭਰ ਧਰਨਾ ਦਿੱਤਾ
ਕੋਲਕਾਤਾ : ਬੂਥ ਲੈਵਲ ਦੇ ਅਧਿਕਾਰੀਆਂ (ਬੀ. ਐੱਲ. ਓ.) ਦੇ ਇਕ ਵਰਗ ਨੇ ਪੂਰੀ ਰਾਤ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਦੇ ਅੰਦਰ ਬਿਤਾਈ ਅਤੇ ਉਸ ਵੇਲੇ ਤਕ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਜਦੋਂ ਤਕ ਕਿ ਸੀ. ਈ. ਓ. ਮਨੋਜ ਕੁਮਾਰ ਅਗਰਵਾਲ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਦੇ ਅਤੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੇ। ਉਹ ਸੂਬੇ ਵਿਚ ਚੱਲ ਰਹੇ ਸਪੈਸ਼ਲ ਇਨਟੈਂਸਿਵ ਰੀਵਿਊ (ਐੱਸ. ਆਈ. ਆਰ.) ਦੌਰਾਨ ‘ਬਹੁਤ ਜ਼ਿਆਦਾ ਕਾਰਜ ਭਾਰ’ ਨੂੰ ਲੈ ਕੇ ਵਿਖਾਵਾ ਕਰ ਰਹੇ ਸਨ।
ਧਰਮ ਦੀ ਰਾਖੀ ਲਈ ਕੁਰਬਾਨ ਹੋਏ ਗੁਰੂ ਤੇਗ ਬਹਾਦਰ ਜੀ, ਨਹੀਂ ਛੱਡਿਆ ਸੱਚ ਦਾ ਰਸਤਾ : PM ਮੋਦੀ
NEXT STORY