ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਵਿੱਚ ਖੇਤਾਂ ਦੀ ਸੁਰੱਖਿਆ ਲਈ ਕਿਸਾਨਾਂ ਵੱਲੋਂ ਵਿਛਾਈਆਂ ਜਾਂਦੀਆਂ ਬਿਜਲੀ ਦੀਆਂ ਤਾਰਾਂ ਜੰਗਲੀ ਜੀਵਾਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ। ਸਾਲ 2025 ਵਿੱਚ ਸੂਬੇ ਵਿੱਚ ਕੁੱਲ 56 ਚੀਤਿਆਂ ਦੀ ਮੌਤ ਹੋਈ ਹੈ, ਜੋ ਕਿ 1973 ਵਿੱਚ 'ਪ੍ਰੋਜੈਕਟ ਟਾਈਗਰ' ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਧ ਹੈ। ਇਨ੍ਹਾਂ ਵਿੱਚੋਂ 38 ਮੌਤਾਂ ਭਾਵੇਂ ਕੁਦਰਤੀ ਕਾਰਨਾਂ ਜਿਵੇਂ ਬਿਮਾਰੀ ਜਾਂ ਉਮਰ ਕਾਰਨ ਹੋਈਆਂ, ਪਰ 10 ਚੀਤਿਆਂ ਦੀ ਮੌਤ ਗੈਰ-ਕਾਨੂੰਨੀ ਤੌਰ 'ਤੇ ਲਗਾਈਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਹੋਈ।
10 ਸਾਲਾਂ ਦਾ ਖੌਫ਼ਨਾਕ ਅੰਕੜਾ
ਪਿਛਲੇ 10 ਸਾਲਾਂ ਵਿੱਚ ਬਿਜਲੀ ਦੇ ਕਰੰਟ ਕਾਰਨ 39 ਚੀਤੇ, 101 ਤੇਂਦੁਏ ਅਤੇ 36 ਭਾਲੂਆਂ ਦੀ ਜਾਨ ਚਲੀ ਗਈ ਹੈ। ਇਸ ਤੋਂ ਇਲਾਵਾ ਹੋਰ ਜੰਗਲੀ ਜੀਵਾਂ ਵਿੱਚ 322 ਜੰਗਲੀ ਸੂਰ, 118 ਨੀਲਗਾਵਾਂ, 82 ਚੀਤਲ ਤੇ 50 ਸਾਂਭਰ ਵੀ ਇਸ ਕਰੰਟ ਦੀ ਭੇਟ ਚੜ੍ਹ ਚੁੱਕੇ ਹਨ।
ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਦੇ ਨਿਰਦੇਸ਼
ਜੰਗਲੀ ਜੀਵਾਂ ਦੀਆਂ ਵਧਦੀਆਂ ਮੌਤਾਂ ਨੂੰ ਵੇਖਦਿਆਂ ਵਣ ਬਲ ਮੁਖੀ ਵਿਜੇ ਕੁਮਾਰ ਅੰਬਾੜੇ ਨੇ ਅਧਿਕਾਰੀਆਂ ਨੂੰ ਜੰਗਲਾਂ ਨਾਲ ਲੱਗਦੇ ਪੇਂਡੂ ਖੇਤਰਾਂ ਵਿੱਚ ਸੰਘਣੀ ਪੈਟਰੋਲਿੰਗ ਕਰਨ ਦੇ ਹੁਕਮ ਦਿੱਤੇ ਹਨ। ਵਿਭਾਗ ਨੇ ਊਰਜਾ ਵਿਭਾਗ ਨੂੰ ਵੀ ਪੱਤਰ ਲਿਖ ਕੇ ਬਿਜਲੀ ਦੀਆਂ ਤਾਰਾਂ ਜਾਂ ਫੰਦੇ ਲੱਗੇ ਹੋਣ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸਭ ਤੋਂ ਵੱਧ ਜੋਖਿਮ ਵਾਲੇ ਇਲਾਕੇ
ਮੱਧ ਪ੍ਰਦੇਸ਼, ਜਿੱਥੇ 9 ਟਾਈਗਰ ਰਿਜ਼ਰਵ ਹਨ ਅਤੇ 785 ਚੀਤੇ ਮੌਜੂਦ ਹਨ, ਉੱਥੇ ਉਮਰੀਆ, ਬਾਲਾਘਾਟ, ਸਿਵਨੀ, ਪੰਨਾ, ਰਾਇਸੇਨ, ਸਾਗਰ ਅਤੇ ਨਰਮਦਾਪੁਰਮ ਸਭ ਤੋਂ ਵੱਧ ਖ਼ਤਰੇ ਵਾਲੇ ਜ਼ਿਲ੍ਹੇ ਹਨ। ਹਾਲ ਹੀ ਦੇ ਅੰਕੜੇ ਦੱਸਦੇ ਹਨ ਕਿ ਦਸੰਬਰ ਮਹੀਨੇ ਦੌਰਾਨ ਰਾਇਸੇਨ, ਉਮਰੀਆ ਅਤੇ ਸਾਗਰ ਵਿੱਚ ਕਰੰਟ ਕਾਰਨ ਕਈ ਚੀਤਿਆਂ ਨੇ ਦਮ ਤੋੜਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੋਲਨ ’ਚ ਸਿਲੰਡਰ ਬਲਾਸਟ ਮਗਰੋਂ ਕੰਬ ਗਿਆ ਇਲਾਕਾ! ਅੱਗ ਕਾਰਨ ਕਈ ਦੁਕਾਨਾਂ ਸੜ ਕੇ ਸੁਆਹ, ਕੁੜੀ ਦੀ ਗਈ ਜਾਨ
NEXT STORY