ਬਾਲਾਘਾਟ (ਮੱਧ ਪ੍ਰਦੇਸ਼), (ਭਾਸ਼ਾ)– ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਸਾਹਮਣੇ ਬਾਲਾਘਾਟ ਜ਼ਿਲੇ ’ਚ ਐਤਵਾਰ ਨੂੰ 10 ਇਨਾਮੀ ਨਕਸਲੀਆਂ ਨੇ ਆਤਮਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਸਾਰੇ ਨਕਸਲੀਆਂ ਨੂੰ ਸੰਵਿਧਾਨ ਦੀ ਕਾਪੀ ਦਿੰਦੇ ਹੋਏ ਸ਼ਾਂਤੀਪੂਰਨ ਜੀਵਨ ਜਿਊਣ ਦੀ ਅਪੀਲ ਕੀਤੀ।
ਬਾਲਾਘਾਟ ਪੁਲਸ ਲਾਈਨ ਕੰਪਲੈਕਸ ’ਚ ਆਯੋਜਿਤ ‘ਪੁਨਰਵਾਸ ਸੇ ਪੁਨਰਜੀਵਨ’ ਪ੍ਰੋਗਰਾਮ ਵਿਚ ਆਤਮਸਮਰਪਣ ਕਰਨ ਵਾਲੇ ਇਹ ਨਕਸਲੀ ਭੋਰਮਦੇਵ ਜੰਗਲ ਖੇਤਰ ’ਚ ਸਰਗਰਮ ਸਨ ਅਤੇ ਇਨ੍ਹਾਂ ਉੱਪਰ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਮਹਾਰਾਸ਼ਟਰ ਸਰਕਾਰ ਵੱਲੋਂ 2.36 ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਨਕਸਲੀਆਂ ਨੂੰ ਸਰਕਾਰ ਦੀ ਮੁੜ-ਵਸੇਬਾ ਯੋਜਨਾ ਤਹਿਤ ਮੁੱਖ ਧਾਰਾ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਹੜੇ ਕਾਨੂੰਨ ਦਾ ਰਸਤਾ ਅਪਣਾਉਂਦੇ ਹਨ, ਉਨ੍ਹਾਂ ਦੇ ਮੁੜ-ਵਸੇਬੇ ਦੀ ਚਿੰਤਾ ਸਰਕਾਰ ਕਰੇਗੀ।
ਤੇਲੰਗਾਨਾ ’ਚ ਰਤਨ ਟਾਟਾ ਤੇ ਡੋਨਾਲਡ ਟਰੰਪ ਦੇ ਨਾਂ ’ਤੇ ਹੋਵੇਗਾ ਸੜਕਾਂ ਦਾ ਨਾਮਕਰਣ
NEXT STORY