ਹੈਦਰਾਬਾਦ, (ਭਾਸ਼ਾ)– ਤੇਲੰਗਾਨਾ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਪ੍ਰਸਤਾਵਤ ‘ਰੀਜਨਲ ਰਿੰਗ ਰੋਡ’ (ਆਰ. ਆਰ. ਆਰ.) ’ਤੇ ਆਗਾਮੀ ਗ੍ਰੀਨਫੀਲਡ ਰੇਡੀਅਲ ਰੋਡ ਦਾ ਨਾਂ ਸਵਰਗੀ ਉਦਯੋਗਪਤੀ ਰਤਨ ਟਾਟਾ ਦੇ ਨਾਂ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਕ ਪ੍ਰੈੱਸ ਰਿਲੀਜ਼ ’ਚ ਕਿਹਾ ਕਿ ਇਕ ਹੋਰ ਪ੍ਰਸਤਾਵ ’ਚ ਹੈਦਰਾਬਾਦ ’ਚ ਅਮਰੀਕਾ ਦੇ ਕੌਂਸਲੇਟ ਜਨਰਲ ਦੇ ਨਾਲ ਇਕ ਹਾਈ-ਪ੍ਰੋਫਾਈਲ ਸੜਕ ਦਾ ਨਾਂ ‘ਡੋਨਾਲਡ ਟਰੰਪ ਐਵੇਨਿਊ’ ਰੱਖਿਆ ਜਾਵੇਗਾ।
ਇਸ ਸਾਲ ਦੇ ਸ਼ੁਰੂ ਵਿਚ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਦਿੱਲੀ ਵਿਚ ਸਾਲਾਨਾ ਯੂ. ਐੱਸ.-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਹੈਦਰਾਬਾਦ ’ਚ ਪ੍ਰਮੁੱਖ ਸੜਕਾਂ ਦਾ ਨਾਮਕਰਣ ਪ੍ਰਮੁੱਖ ਗਲੋਬਲ ਕੰਪਨੀਆਂ ਦੇ ਨਾਂ ’ਤੇ ਕਰਨ ਦਾ ਪ੍ਰਸਤਾਵ ਰੱਖਿਆ ਸੀ। ਇਸ ਤੋਂ ਇਲਾਵਾ ਗੂਗਲ ਤੇ ਗੂਗਲ ਮੈਪਸ ਦੇ ਗਲੋਬਲ ਪ੍ਰਭਾਵ ਤੇ ਯੋਗਦਾਨ ਨੂੰ ਮਾਨਤਾ ਦੇਣ ਲਈ ਇਕ ਪ੍ਰਮੁੱਖ ਮਾਰਗ ਦਾ ਨਾਂ ‘ਗੂਗਲ ਸਟ੍ਰੀਟ’ ਰੱਖਿਆ ਜਾਵੇਗਾ।
ਅਗਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਦੇ ਆਸਾਰ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ
NEXT STORY