ਕਾਨਪੁਰ- ਜਬਰ-ਜ਼ਿਨਾਹ ਦੇ ਯਤਨ ਦੀ ਪੀੜਤ 3 ਸਾਲ ਦੀ ਮਾਸੂਮ ਨੇ ਨਾ ਸਹਿਣਯੋਗ ਦਰਦ ਅਤੇ ਅੱਖਾਂ ਵਿਚ ਘਿਣੌਨੀਆਂ ਯਾਦਾਂ ਲੈ ਕੇ ਦਮ ਤੋੜ ਦਿੱਤਾ। ਅਲਵਿਦਾ ਕਹਿੰਦੇ ਸਮੇਂ ਮਾਸੂਮ ਦੇ ਮਨ ਵਿਚ ਇਹ ਗੱਲ ਜ਼ਰੂਰ ਆਈ ਹੋਵੇਗੀ ‘ਅਗਲੇ ਜਨਮ ਮੋਹੇ ਬਿਟੀਆ ਨਾ ਕੀਜੋ’ ਲੜਕੇ ਵਲੋਂ ਬੱਚੀ ਨੂੰ ਫਰਸ਼ ’ਤੇ ਜ਼ੋਰ ਨਾਲ ਪਟਕਣ ਕਾਰਨ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ। ਇੰਨਾ ਹੀ ਨਹੀਂ ਬੱਚੀ ਦੀ ਅੰਤੜੀ ਫੱਟ ਗਈ। ਫਿਰ ਗੁਰਦੇ ਅਤੇ ਫਿਰ ਇਕ-ਇਕ ਕਰ ਕੇ ਉਸ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਬੱਚੀ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਪਹਿਲਾਂ ਪਤਨੀ ਨੂੰ ਘਰੋਂ ਕੱਢਿਆ, ਫਿਰ ਕਲਯੁੱਗੀ ਪਿਓ ਨੇ ਡੇਢ ਸਾਲਾ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ
ਦਰਅਸਲ ਕਾਨਪੁਰ ਦੇ ਚਕੇਰੀ ਇਲਾਕੇ ਦੇ ਸਨੀਗਵਾਂ ਇਲਾਕੇ ਵਿਚ 5 ਦਿਨ ਪਹਿਲਾਂ ਇਕ 3 ਸਾਲ ਦੀ ਮਾਸੂਮ ਬੱਚੀ ਨਾਲ 10 ਸਾਲ ਦੇ ਬੱਚੇ ਨੇ ਰੇਪ ਦਾ ਯਤਨ ਕੀਤਾ। 5 ਦਿਨ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਮਾਸੂਮ ਅਖੀਰ ਜ਼ਿੰਦਗੀ ਤੋਂ ਹਾਰ ਗਈ। ਡਾਕਟਰਾਂ ਦੀ ਮੰਨੀਏ ਤਾਂ ਬੱਚੀ ਦੇ ਮਲਟੀ ਆਰਗਨ ਫ਼ੇਲ ਹੋ ਗਏ ਸਨ।
ਇਹ ਵੀ ਪੜ੍ਹੋ : ਵਿਆਹ ਤੋਂ ਇਕ ਦਿਨ ਪਹਿਲਾਂ ਪ੍ਰੇਮੀ ਨਾਲ ਦੌੜੀ ਲਾੜੀ, ਕਦੇ ਸੋਚਿਆ ਨਹੀਂ ਹੋਵੇਗਾ ਇੰਝ ਆਵੇਗੀ ਦੋਵਾਂ ਨੂੰ ਮੌਤ
ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਅੱਜ ਦੇਸ਼ ਭਰ ’ਚ ਪ੍ਰੈੱਸ ਕਾਨਫਰੰਸਾਂ ਕਰੇਗੀ ਭਾਜਪਾ
NEXT STORY