ਮਿਰਜਾਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਜ਼ਿਲ੍ਹੇ ਦੇ ਜਿਗਨਾ ਥਾਣਾ ਖੇਤਰ 'ਚ ਵਿਆਹ ਤੋਂ ਇਕ ਦਿਨ ਪਹਿਲਾਂ ਘਰ ਛੱਡ ਕੇ ਜਾ ਰਹੀ ਇਕ ਕੁੜੀ ਅਤੇ ਉਸ ਦੇ ਪ੍ਰੇਮੀ ਸਮੇਤ ਤਿੰਨ ਲੋਕਾਂ ਦੀ ਟਰੱਕ ਦੀ ਟੱਕਰ ਲੱਗਣ ਨਾਲ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਣਾ ਮੁਖੀ ਅਰਵਿੰਦ ਪਾਂਡੇ ਨੇ ਦੱਸਿਆ ਕਿ ਜਿਗਨਾ ਥਾਣਾ ਖੇਤਰ ਦੇ ਸੁਮਤੀਆ ਪਿੰਡ ਕੋਲ ਸ਼ਨੀਵਾਰ ਦੇਰ ਰਾਤ ਟਰੱਕ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਸਮੇਂ ਉਸ ਦੀ ਟੱਕਰ ਲੱਗਣ ਨਾਲ ਮੋਟਰਸਾਈਕਲ ਸਵਾਰ ਵਿਕਾਸ (25), ਉਸ ਦੀ ਪ੍ਰੇਮਿਕਾ ਰਾਣੀ ਮੁਖਰਜੀ (22) ਅਤੇ ਉਸ ਦੇ ਦੋਸਤ ਕਰਨ (24) ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਹਿਲਾਂ ਪਤਨੀ ਨੂੰ ਘਰੋਂ ਕੱਢਿਆ, ਫਿਰ ਕਲਯੁੱਗੀ ਪਿਓ ਨੇ ਡੇਢ ਸਾਲਾ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ
ਉਨ੍ਹਾਂ ਕਿਹਾ ਕਿ ਤਿੰਨੋਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ। ਉੱਥੇ ਹੀ ਰਾਣੀ ਦੇ ਪਿਤਾ ਸੰਤਲਾਲ ਨੇ ਦੱਸਿਆ,''ਐਤਵਾਰ ਨੂੰ ਮੇਰੀ ਧੀ ਦੀ ਬਾਰਾਤ ਆਉਣ ਵਾਲੀ ਸੀ। ਸ਼ਨੀਵਾਰ ਰਾਤ ਸਾਰੇ ਮਹਿਮਾਨ ਖਾਣਾ ਖਾ ਕੇ ਸੌਂਣ ਚਲੇ ਗਏ। ਇਸ ਦੌਰਾਨ ਜਦੋਂ ਸਾਨੂੰ ਰਾਣੀ ਦਿਖਾਈ ਨਹੀਂ ਦਿੱਤੀ ਤਾਂ ਅਸੀਂ ਉਸ ਦੀ ਭਾਲ ਸ਼ੁਰੂ ਕੀਤੀ।'' ਸੰਤਲਾਲ ਨੇ ਦੱਸਿਆ,''ਦੇਰ ਰਾਤ ਕਰੀਬ 2 ਵਜੇ ਸੁਮਤੀਆ ਪਿੰਡ ਕੋਲ ਹਾਦਸੇ ਦੀ ਸੂਚਨਾ ਮਿਲੀ। ਮੌਕੇ 'ਤੇ ਜਾ ਕੇ ਵੇਖਿਆ ਤਾਂ ਰਾਣੀ, ਵਿਕਾਸ ਅਤੇ ਉਸ ਦੇ ਦੋਸਤ ਮ੍ਰਿਤਕ ਮਿਲੇ।'' ਥਾਣਾ ਮੁਖੀ ਨੇ ਕਿਹਾ ਕਿ ਪੁਲਸ ਨੇ ਹਾਦਸੇ ਦੇ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਹੈ।
ਤੇਜ਼ ਰਫ਼ਤਾਰ ਕਾਰ ਨਾਲ ਵਾਪਰਿਆ ਹਾਦਸਾ, ਕਾਲਜ ਦੇ 7 ਵਿਦਿਆਰਥੀਆਂ ਦੀ ਦਰਦਨਾਕ ਮੌਤ
NEXT STORY