ਨਵੀਂ ਦਿੱਲੀ (ਇੰਟ.)— ਨੈਸ਼ਨਲ ਕੌਂਸਲ ਫਾਰ ਟੀਚਰਜ਼ ਐਜੂਕੇਸ਼ਨ (ਐੱਨ. ਸੀ. ਟੀ. ਈ.) ਨੇ ਹਲਫਨਾਮੇ ਰਾਹੀਂ ਲੋੜੀਂਦਾ ਡਾਟਾ ਪੇਸ਼ ਕਰਨ 'ਚ ਅਸਫਲ ਰਹਿਣ ਵਾਲੇ 1000 ਬੀ. ਐੱਡ. ਅਤੇ ਡੀ. ਐੱਡ. ਕਾਲਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਕ ਨਿਊਜ਼ ਚੈਨਲ ਅਨੁਸਾਰ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਲ ਇਹ ਜਾਣਕਾਰੀ ਦਿੱਤੀ।
ਮੰਤਰਾਲਾ 'ਚ ਸਕੂਲ ਸਿੱਖਿਆ ਅਤੇ ਸਾਖਰਤਾ ਸਕੱਤਰ ਅਨਿਲ ਸਵਰੂਪ ਨੇ ਕਿਹਾ ਕਿ ਇਸ ਨੋਟਿਸ ਦੇ ਜਾਰੀ ਹੋਣ ਮਗਰੋਂ ਇਨ੍ਹਾਂ ਕਾਲਜਾਂ 'ਚ ਬੀ. ਐੱਡ. ਅਤੇ ਡੀ. ਐੱਡ. ਲਈ ਵਿਦਿਆਰਥੀਆਂ ਨੂੰ ਦਾਖਲ ਨਾ ਕੀਤਾ ਜਾ ਸਕੇਗਾ। ਇਸ ਦੇ ਇਲਾਵਾ 3000 ਤੋਂ ਵੱਧ ਹੋਰ ਕਾਰਨ ਦੱਸੋ ਨੋਟਿਸ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਐੱਨ. ਸੀ. ਟੀ. ਈ. ਨੇ ਭਾਰਤ ਦੇ 16000 ਬੀ. ਐੱਡ. ਕਾਲਜਾਂ ਨੂੰ ਸਾਰੇ ਅੰਕੜਿਆਂ ਸਣੇ ਹਲਫਨਾਮਾ ਜਮ੍ਹਾ ਕਰਵਾਉਣ ਲਈ ਕਿਹਾ ਸੀ। ਇਨ੍ਹਾਂ 'ਚੋਂ 12000 ਨੇ ਹੀ ਹਲਫਨਾਮਾ ਦਾਇਰ ਕੀਤਾ ਹੈ।
ਨਵਜੰਮੇ ਬੱਚਿਆਂ ਨੂੰ ਮ੍ਰਿਤ ਐਲਾਨ ਕਰਨ ਵਾਲੇ 2 ਡਾਕਟਰਾਂ ਨੂੰ ਮੈਕਸ ਹਸਪਤਾਲ ਨੇ ਦਿਖਾਇਆ ਬਾਹਰ ਦਾ ਰਸਤਾ
NEXT STORY