ਨਵੀਂ ਦਿੱਲੀ (ਭਾਸ਼ਾ) : ਰੇਲਵੇ ਬੋਰਡ ਹਰ ਰੋਜ਼ ਇਕ ਲੱਖ ਤੋਂ ਵੱਧ ਮੁਸਾਫਰਾਂ ਨੂੰ ਸਫਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਇਸ ਮਹੀਨੇ ਦੇ ਅੰਤ ਤੱਕ 370 ਟਰੇਨਾਂ ’ਚ 1000 ਨਵੇਂ ਜਨਰਲ ਕੋਚ ਜੋੜਨ ਦੀ ਪ੍ਰਕਿਰਿਆ ਪੂਰੀ ਕਰ ਲਏਗਾ। ਬੋਰਡ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ 583 ਜਨਰਲ ਕੋਚ ਪਹਿਲਾਂ ਹੀ ਕਈ ਟਰੇਨਾਂ ’ਚ ਲਾਏ ਜਾ ਚੁੱਕੇ ਹਨ। ਬਾਕੀਆਂ ਨੂੰ ਜੋੜਨ ਦੀ ਪ੍ਰਕਿਰਿਆ ਸਾਰੇ ਰੇਲਵੇ ਜ਼ੋਨਾਂ ਤੇ ਡਵੀਜ਼ਨਾਂ ’ਚ ਚੱਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਇਸ ਮਹੀਨੇ ਦੇ ਅੰਤ ਤੱਕ ਪੂਰੀ ਹੋ ਜਾਵੇਗੀ। ਅਸੀਂ ਆਉਂਦੇ ਸਾਲ ਹੋਲੀ ਦੇ ਤਿਉਹਾਰ ਦੌਰਾਨ ਭੀੜ ਨਾਲ ਨਜਿੱਠਣ ਦੀ ਯੋਜਨਾ ਅਧੀਨ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਗਲੇ 2 ਸਾਲਾਂ ’ਚ 10,000 ਨਾਨ-ਏ. ਸੀ. ਬੋਗੀਆਂ ਨੂੰ ਜੋੜਨ ਦੀ ਯੋਜਨਾ ਬਣਾਈ ਗਈ ਹੈ, ਜਿਸ ਤੋਂ ਬਾਅਦ ਰੋਜ਼ਾਨਾ 8 ਲੱਖ ਤੋਂ ਵੱਧ ਵਾਧੂ ਮੁਸਾਫਰ ਸਫਰ ਕਰ ਸਕਣਗੇ।
ਇਹ ਵੀ ਪੜ੍ਹੋ : ਬੁੱਢੇ ਨਾਲੇ ਦਾ ਪ੍ਰਦੂਸ਼ਣ ਘਟਾਉਣ ਲਈ ਗਰਾਊਂਡ ਜ਼ੀਰੋ 'ਤੇ ਪੁੱਜੀ ਕੇਂਦਰ ਵੱਲੋਂ ਭੇਜੀ ਟੀਮ
ਇਹ ਸਾਰੀਆਂ 10,000 ਬੋਗੀਆਂ ਐੱਲ. ਐੱਚ. ਬੀ. ਥ੍ਰੇਣੀ ਦੀਆਂ ਹਨ, ਜੋ ਕਿ ਉੱਨਤ ਸੁਰੱਖਿਆ ਸਹੂਲਤਾਂ ਨੂੰ ਯਕੀਨੀ ਬਣਾਉਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਡੇਮਾਨ ਸਾਗਰ ’ਚ ਆਇਆ 4.7 ਤੀਬਰਤਾ ਦਾ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ
NEXT STORY