ਅਹਿਮਦਾਬਾਦ– ਭਗਵਾਨ ਸ਼ਿਵ ਦੇ ਸਭ ਤੋਂ ਪ੍ਰਾਚੀਨ ਮੰਦਰਾਂ ਵਿਚੋਂ ਇਕ ਗੁਜਰਾਤ ਵਿਚ ਸਥਿਤ ਸੋਮਨਾਥ ਮੰਦਰ ਹੈ। ਇਹ 12 ਜੋਤਿਰਲਿੰਗਾਂ ਵਿਚੋਂ ਇਕ ਹੈ। ਇਸ ਨੂੰ ਸ਼ਿਵ ਦੇ ਭਗਤਾਂ ਲਈ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਸੋਮਨਾਥ ਮੰਦਰ ਨੂੰ ਕਈ ਵਾਰ ਨਸ਼ਟ ਅਤੇ ਮੁੜ ਬਣਾਇਆ ਗਿਆ। ਇਥੇ ਜੋਤਿਰਲਿੰਗ ਹਵਾ ਵਿਚ ਸਥਾਪਤ ਸੀ, ਜਿਸ ਨੂੰ ਲੋਹੇ ਨਾਲ ਬਣਾਇਆ ਗਿਆ ਸੀ ਅਤੇ ਮੰਦਰ ਦੀ ਛੱਤ ’ਤੇ ਲੱਗੇ ਇਕ ਵੱਡੇ ਮੈਗਨੇਟਾਈਟ ਦੇ ਚੁੰਬਕ ਨਾਲ ਹਵਾ ਵਿਚ ਸਥਾਪਤ ਕੀਤਾ ਗਿਆ ਸੀ।
11ਵੀਂ ਸਦੀ ਵਿਚ ਭਾਵ 1000 ਸਾਲ ਪਹਿਲਾਂ ਜਦੋਂ ਮਹਿਮੂਦ ਗਜ਼ਨਵੀ ਨੇ ਭਾਰਤ ’ਤੇ ਹਮਲਾ ਕੀਤਾ ਸੀ, ਉਦੋਂ ਉਸ ਨੇ ਸੋਮਨਾਥ ਮੰਦਰ ਸਮੇਤ ਕਈ ਹਿੰਦੂ ਮੰਦਰਾਂ ਨੂੰ ਨਸ਼ਟ ਕੀਤਾ ਸੀ। ਜਦੋਂ ਉਸ ਨੇ ਇਸ ਨੂੰ ਤੋੜ ਦਿੱਤਾ ਸੀ ਪਰ ਹੁਣ ਸ਼ਿਵਲਿੰਗ ਦੇ ਅੰਸ਼ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਸ਼ਿਵਲਿੰਗ ਦੇ ਅੰਸ਼ਾਂ ਨੂੰ ਮੁੜ ਸਥਾਪਤ ਕਰਨ ਦਾ ਕੰਮ ਆਪਣੇ ਜ਼ਿੰਮੇ ਲਿਆ ਹੈ।
ਵੱਖ-ਵੱਖ ਥਾਵਾਂ ’ਤੇ ਅੰਸ਼ਾਂ ਦੀ ਪੂਜਾ
ਕਿਹਾ ਜਾਂਦਾ ਹੈ ਕਿ ਇਹ ਸ਼ਿਵਲਿੰਗ ਬਹੁਤ ਚੁੰਬਕੀ ਅਤੇ ਜ਼ਮੀਨ ਤੋਂ ਡੇਢ-ਦੋ ਫੁੱਟ ਹਵਾ ਵਿਚ ਸਥਾਪਤ ਸੀ। ਿਸ਼ਵਲਿੰਗ ਨੂੰ ਤੋੜੇ ਜਾਣ ਤੋਂ ਬਾਅਦ ਉਸ ਸਮੇਂ ਦੇ ਸੰਤਾਂ ਨੇ ਫ ੈਸਲਾ ਕੀਤਾ ਸੀ ਕਿ ਉਹ ਇਸ ਸ਼ਿਵਲਿੰਗ ਦੇ ਅੰਸ਼ਾਂ ਦੀ ਪੂਜਾ ਕਰਨਗੇ ਅਤੇ ਜਦੋਂ ਸਹੀ ਸਮਾਂ ਆਏਗਾ ਤਾਂ ਸ਼ਿਵਲਿੰਗ ਨੂੰ ਮੁੜ ਸਥਾਪਤ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਵੱਖ-ਵੱਖ ਥਾਵਾਂ ’ਤੇ ਉਸ ਸ਼ਿਵਲਿੰਗ ਦੇ ਅੰਸ਼ਾਂ ਦੀ ਪੂਜਾ ਹੁੰਦੀ ਆ ਰਹੀ ਹੈ।
ਤੁਹਿਨ ਕਾਂਤ ਪਾਂਡੇ SEBI ਦੇ ਨਵੇਂ ਚੀਫ ਨਿਯੁਕਤ, 3 ਸਾਲਾਂ ਤਕ ਸੰਭਾਲਣਗੇ ਅਹੁਦਾ
NEXT STORY