ਸਿਰਮੌਰ— ਦੇਸ਼ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਨੂੰ ਵਿਰਲਾ ਹੀ ਕੋਈ ਇਨਸਾਨ ਹੋਵੇਗਾ, ਜਿਹੜਾ ਨਹੀਂ ਜਾਣਦਾ ਹੋਵੇਗਾ। ਵਡੇਰੀ ਉਮਰ 'ਚ ਵੀ ਉਹ ਦੂਜਿਆਂ ਲਈ ਪ੍ਰੇਰਣਾਦਾਇਕ ਹਨ। ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਹ ਇਕ ਜ਼ਿੰਮੇਵਾਰ ਨਾਗਰਿਕ ਹਨ ਅਤੇ ਦੂਜਿਆਂ ਨੂੰ ਵੀ ਵੋਟ ਪਾਉਣ ਦੀ ਸਲਾਹ ਦਿੰਦੇ ਹਨ। 103 ਸਾਲ ਦੇ ਨੇਗੀ ਆਪਣੀ ਉਮਰ ਅਤੇ ਸਰੀਰਕ ਤਕਲੀਫ਼ਾਂ ਦੇ ਬਾਵਜੂਦ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਨ।
ਨੇਗੀ 1951 ਦੀਆਂ ਆਮ ਚੋਣਾਂ ਵਿਚ ਭਾਰਤ ਵਿਚ ਪਹਿਲੇ ਵੋਟਰ ਹਨ। ਹਿਮਾਚਲ ਪ੍ਰਦੇਸ਼ ਦੇ ਕਲਪਾ 'ਚ 1 ਜੁਲਾਈ 1917 ਨੂੰ ਜਨਮੇ ਨੇਗੀ ਕੱਲ 103 ਸਾਲ ਦੇ ਹੋ ਗਏ ਹਨ। ਨੇਗੀ ਨੇ ਕਲਪਾ 'ਚ ਆਪਣਾ 103ਵਾਂ ਜਨਮ ਦਿਨ ਵੀ ਮਨਾਇਆ। ਦਿਨ ਭਰ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਲੋਕਾਂ ਨੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਸ਼ਿਆਮ ਸਰਨ ਨੇਗੀ ਉਮਰ ਦੇ ਇਸ ਪੜਾਅ ਵਿਚ ਵੀ ਸਿਹਤਮੰਦ ਅਤੇ ਖੁਦ ਤੁਰਨ-ਫਿਰਨ 'ਚ ਸਮਰੱਥ ਹਨ। ਕੱਲ੍ਹ ਉਨ੍ਹਾਂ ਦੇ ਜਨਮ ਦਿਨ ਮੌਕੇ ਡਿਪਟੀ ਕਮਿਸ਼ਨਰ ਕਿੰਨੌਰ ਗੋਪਾਲ ਚੰਦ ਅਤੇ ਐੱਸ. ਡੀ. ਐੱਮ. ਡਾ. ਮੇਜਰ ਅਵਨਿੰਦਰ ਸ਼ਰਮਾ ਨੇ ਸ਼ੁੱਭਕਾਮਨਾਵਾਂ ਭੇਜੀਆਂ। ਨੇਗੀ ਨੇ ਕਿਹਾ ਕਿ ਹੁਣ ਹੋਰ ਜਿਊਣ ਦੀ ਉਮੀਦ ਨਹੀਂ ਹੈ, ਜੋ ਇਨਸਾਨ ਜਨਮ ਲੈ ਕੇ ਇਸ ਧਰਤੀ 'ਤੇ ਆਉਂਦਾ ਹੈ ਅਤੇ ਦੇਖਦਾ ਹੈ ਕਿ ਉਹ ਸਭ ਦੇਖ ਕੇ ਜ਼ਿੰਦਗੀ ਤੋਂ ਸੰਤੁਸ਼ਟ ਹਾਂ।
ਕੋਰੋਨਾ ਨਾਲ ਹੋਈ ਮੌਤ, ਦਫ਼ਨਾਉਣ ਲਈ 500 ਮੀਟਰ ਤੱਕ ਘਸੀਟ ਕੇ ਲੈ ਗਏ ਲਾਸ਼ (ਵੀਡੀਓ)
NEXT STORY