ਕਰਨਾਟਕ- ਕੋਰੋਨਾ ਮਰੀਜ਼ਾਂ ਦੀ ਮੌਤ ਹੋਣ 'ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਨਮਾਨ ਨਹੀਂ ਦਿੱਤਾ ਜਾ ਰਿਹਾ, ਜਦੋਂ ਕਿ ਕਿਸੇ ਦੀ ਮੌਤ 'ਤੇ ਉਸ ਦੀ ਲਾਸ਼ ਦਾ ਸਨਮਾਨ ਨਾਲ ਅੰਤਿਮ ਸੰਸਕਾਰ ਕਰਵਾਉਣਾ ਕਿਸੇ ਵੀ ਇਨਸਾਨ ਦਾ ਅਧਿਕਾਰ ਹੁੰਦਾ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਕੋਰੋਨਾ ਕਾਲ 'ਚ ਸਾਹਮਣੇ ਆਏ ਹਨ, ਜਦੋਂ ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਬੇਰਹਿਮੀ ਨਾਲ ਸੁੱਟਿਆ ਗਿਆ ਹੈ। ਨਵਾਂ ਮਾਮਲਾ ਕਰਨਾਟਕ ਦੇ ਯਾਦਗੀਰ ਅਤੇ ਦਾਵਨਗੇਰੇ ਦਾ ਹੈ। ਜਿੱਥੇ ਇਕ ਲਾਸ਼ ਨੂੰ ਦਫਨਾਉਣ ਤੋਂ ਪਹਿਲਾਂ 500 ਮੀਟਰ ਘਸੀਟਿਆ ਗਿਆ। ਇਸ ਘਟਨਾ ਦਾ ਇਕ ਸ਼ਖਸ ਨੇ ਵੀਡੀਓ ਵੀ ਬਣਾਇਆ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕ ਬੇਹੱਦ ਨਾਰਾਜ਼ ਹੈ ਅਤੇ ਅਜਿਹਾ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਸ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 2 ਮੈਡੀਕਲ ਸਟਾਫ਼ ਦੇ ਲੋਕ ਪੀਪੀਈ ਕਿੱਟ ਪਹਿਨ ਕੇ ਲਾਸ਼ ਨੂੰ ਘਸੀਟ ਰਹੇ ਹਨ। ਉਨ੍ਹਾਂ ਦੇ ਅੱਗੇ ਇਕ ਹੋਰ ਵਿਅਕਤੀ ਹੈ, ਜੋ ਸ਼ਾਇਦ ਉਨ੍ਹਾਂ ਨੂੰ ਰਸਤਾ ਦੱਸਣ ਲਈ ਅੱਗੇ ਚੱਲ ਰਿਹਾ ਸੀ। ਇਹ ਲੋਕ ਲਾਸ਼ ਨੂੰ ਪਿੰਡ ਦੇ ਬਾਹਰੀ ਹਿੱਸੇ 'ਚ ਲੈ ਗਏ ਸਨ। ਤੁਸੀਂ ਦੇਖ ਸਕਦੇ ਹੋ ਕਿ ਲਾਸ਼ ਨੂੰ ਕੋਈ ਸਨਮਾਨ ਨਹੀਂ ਦਿੱਤਾ ਜਾ ਰਿਹਾ ਹੈ ਸਗੋਂ ਉਸ ਨੂੰ ਜ਼ੋਰ ਨਾਲ ਖਿੱਚਿਆ ਜਾ ਰਿਹਾ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਡੀ.ਐੱਮ. ਐੱਮ. ਕੁਲਰਮਾ ਰਾਵ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੇਲਾਰੀ ਤੋਂ ਵੀ ਇਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਇਕ ਤੋਂ ਬਾਅਦ ਇਕ 8 ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਟੋਏ 'ਚ ਸੁੱਟ ਦਿੱਤੀਆਂ ਗਈਆਂ ਸਨ। ਇਸ ਮਾਮਲੇ 'ਚ ਵੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਬਾਂਕੇ ਬਿਹਾਰੀ ਸਮੇਤ ਵਰਿੰਦਾਵਨ ਦੇ ਪ੍ਰਸਿੱਧ ਮੰਦਰ 31 ਜੁਲਾਈ ਤੱਕ ਬੰਦ
NEXT STORY