ਦੌਸਾ- 10ਵੀਂ ਜਮਾਤ 'ਚ ਪੜ੍ਹਨ ਵਾਲਾ ਵਿਦਿਆਰਥੀ ਸਕੂਲ ਵਿਚ ਚੱਲਦੇ-ਚੱਲਦੇ ਅਚਾਨਕ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਜ਼ਮੀਨ 'ਤੇ ਡਿੱਗਣ ਮਗਰੋਂ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਘਟਨਾ ਰਾਜਸਥਾਨ ਦੇ ਦੌਸਾ ਦੀ ਹੈ।
ਇਹ ਵੀ ਪੜ੍ਹੋ- ਇਹ ਕੀ ਭਾਣਾ ਵਰਤ ਗਿਆ! ਵਿਆਹ ਦੇ ਮਹਿਜ ਦੋ ਘੰਟਿਆਂ ਬਾਅਦ ਲਾੜੇ ਨੇ ਕੀਤੀ ਖ਼ੁਦਕੁਸ਼ੀ
ਪੁਲਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਸਵੇਰੇ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਕਸਬੇ ਵਿਚ ਵਾਪਰੀ। ਜਦੋਂ ਇਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਯਤੇਂਦਰ ਉਪਾਧਿਆਏ ਆਪਣੀ ਪਿੱਠ 'ਤੇ ਸਕੂਲ ਬੈਗ ਟੰਗ ਕੇ ਪਹੁੰਚਿਆ ਸੀ। ਜਿਵੇਂ ਹੀ ਉਹ ਕਲਾਸਰੂਮ ਵਿਚ ਜਾਣ ਵਾਲਾ ਸੀ, ਤਾਂ ਗੈਲਰੀ ਵਿਚ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਸਕੂਲ ਪ੍ਰਸ਼ਾਸਨ ਤੁਰੰਤ ਵਿਦਿਆਰਥੀ ਨੂੰ ਨੇੜੇ ਦੇ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਯਤੇਂਦਰ ਨੇ 5 ਜੁਲਾਈ ਨੂੰ ਆਪਣਾ ਜਨਮ ਦਿਨ ਮਨਾਇਆ ਸੀ।
ਇਹ ਵੀ ਪੜ੍ਹੋ- ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਭੈਣ-ਭਰਾਵਾਂ ਦੀ ਮੌਤ, ਘੱਟ ਕਿਰਾਏ 'ਤੇ ਖਸਤਾਹਾਲ ਘਰ 'ਚ ਰਹਿੰਦਾ ਸੀ ਪਰਿਵਾਰ
ਵਿਦਿਆਰਥੀ ਦੇ ਬੇਹੋਸ਼ ਹੋਣ ਕਾਰਨ ਸਕੂਲ ਵਿਚ ਹਫੜਾ-ਦਫੜੀ ਮਚ ਗਈ। ਯਤੇਂਦਰ ਦੀ ਮੌਤ ਦੀ ਖ਼ਬਰ ਮਗਰੋਂ ਮਾਪੇ ਸਦਮੇ ਵਿਚ ਹਨ। ਪਰਿਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਦੋਂ ਡਾਕਟਰਾਂ ਨੇ ਯਤੇਂਦਰ ਦੀ ਮੈਡੀਕਲ ਹਿਸਟਰੀ ਪਤਾ ਕੀਤੀ ਤਾਂ ਸਾਹਮਣੇ ਆਇਆ ਕਿ ਉਸ ਦਾ ਦਿਲ ਦੇ ਰੋਗ ਨਾਲ ਸਬੰਧਤ ਇਲਾਜ ਚੱਲ ਰਿਹਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਵਰਾਜ ਸਿੰਘ ਦਾ ਉਭਰਨਾ ਦੋਹਰੀ ਖੁਸ਼ੀ
NEXT STORY