ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਸੀਕਰੀ ਪਿੰਡ 'ਚ ਇਕ ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਭੈਣ-ਭਰਾਵਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਤਿੰਨੋਂ ਛੱਤ ਹੇਠਾਂ ਬੈਠੇ ਸਨ, ਛੱਤ ਦੀ ਹਾਲਤ ਖਸਤਾ ਸੀ ਅਤੇ ਮੀਂਹ ਕਾਰਨ ਡਿੱਗ ਗਈ ਸੀ। ਉਨ੍ਹਾਂ ਦੱਸਿਆ ਕਿ ਮਕਾਨ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਲਕ ਨੇ ਮਕਾਨ ਦੀ ਖਸਤਾਹਾਲ ਹੋਣ ਦੇ ਬਾਵਜੂਦ ਮਕਾਨ ਕਿਰਾਏ ’ਤੇ ਦੇ ਦਿੱਤਾ ਸੀ। ਪੁਲਸ ਅਨੁਸਾਰ ਤਿੰਨ ਭੈਣ-ਭਰਾਵਾਂ ਦੀ ਪਛਾਣ ਆਕਾਸ਼ (10), ਮੁਸਕਾਨ (8) ਅਤੇ ਆਦਿਲ (6) ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਇਹ ਕੀ ਭਾਣਾ ਵਰਤ ਗਿਆ! ਵਿਆਹ ਦੇ ਮਹਿਜ ਦੋ ਘੰਟਿਆਂ ਬਾਅਦ ਲਾੜੇ ਨੇ ਕੀਤੀ ਖ਼ੁਦਕੁਸ਼ੀ
ਤਿੰਨੋਂ ਭੈਣ-ਭਰਾ ਸ਼ੁੱਕਰਵਾਰ ਦੇਰ ਸ਼ਾਮ ਛੱਤ ਹੇਠਾਂ ਬੈਠੇ ਸਨ। ਇਲਾਕੇ ਵਿਚ ਦੇਰ ਸ਼ਾਮ ਮੀਂਹ ਪਿਆ, ਜਿਸ ਕਾਰਨ ਛੱਤ ਡਿੱਗ ਗਈ। ਪੁਲਸ ਨੇ ਦੱਸਿਆ ਕਿ ਇਲਾਕੇ ਦੇ ਲੋਕ ਬੱਚਿਆਂ ਨੂੰ ਬਚਾਉਣ ਲਈ ਦੌੜੇ ਪਰ ਛੱਤ ਡਿੱਗਣ ਨਾਲ ਉੱਥੇ ਬਹੁਤ ਸਾਰਾ ਮਲਬਾ ਇਕੱਠਾ ਹੋ ਗਿਆ ਸੀ ਅਤੇ ਬੱਚੇ ਉਸ ਦੇ ਹੇਠਾਂ ਦੱਬੇ ਗਏ ਸਨ। ਉਸ ਤੋਂ ਬਾਅਦ ਮਲਬਾ ਹਟਾ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਮਿੰਟਾਂ 'ਚ ਢਹਿ ਗਿਆ ਦਰਿਆ 'ਤੇ ਬਣਿਆ ਪੁਲ, ਕਈ ਪਿੰਡਾਂ ਦਾ ਟੁੱਟਿਆ ਸੰਪਰਕ
ਪੁਲਸ ਨੇ ਦੱਸਿਆ ਕਿ ਬੱਚਿਆਂ ਦੇ ਪਿਤਾ ਧਰਮਿੰਦਰ ਕੁਮਾਰ ਨੇ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਸੈਕਟਰ-58 ਪੁਲਸ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ-105 (ਗੈਰ-ਇਰਾਦਤਨ ਕਤਲ) ਤਹਿਤ ਮਕਾਨ ਮਾਲਕ ਖਿਲਾਫ਼ ਸ਼ਨੀਵਾਰ ਨੂੰ FIR ਦਰਜ ਕੀਤੀ ਗਈ ਹੈ। ਇਹ ਪਰਿਵਾਰ ਬਿਹਾਰ ਦੇ ਸ਼ੇਖਪੁਰਾ ਤੋਂ ਹੈ। ਫਰੀਦਾਬਾਦ ਦੇ ਸੈਕਟਰ 58 ਥਾਣੇ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮਕਾਨ ਮਾਲਕ ਦੇ ਖਿਲਾਫ FIR ਦਰਜ ਕਰ ਲਈ ਗਈ ਹੈ ਅਤੇ ਅਸੀਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 7 ਜ਼ਿਲ੍ਹਿਆਂ 'ਚ ਸੜਕ ਸੰਪਰਕ ਟੁੱਟਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਮੂ ਤੋਂ ਅਮਰਨਾਥ ਯਾਤਰਾ ਲਈ 5,800 ਸ਼ਰਧਾਲੂਆਂ ਦਾ ਜੱਥਾ ਹੋਇਆ ਰਵਾਨਾ
NEXT STORY