ਨਵੀਂ ਦਿੱਲੀ : ਮਣੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿਚ ਸੋਮਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 11 ਸ਼ੱਕੀ ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਬੋਰੋਬੇਕਰਾ ਸਬ-ਡਵੀਜ਼ਨ ਦੇ ਜਕੁਰਾਡੋਰ ਕਾਰੋਂਗ ਵਿਚ ਹੋਇਆ ਜਿਸ ਵਿਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ) ਦੇ 2 ਜਵਾਨ ਵੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜਕੁਰਾਡੋਰ ਕਾਰੋਂਗ ਵਿਚ ਇਨ੍ਹਾਂ ਹਥਿਆਰਬੰਦ ਅੱਤਵਾਦੀਆਂ ਨੇ ਕੁਝ ਘਰਾਂ ’ਤੇ ਹਮਲਾ ਕਰਨ ਤੋਂ ਇਲਾਵਾ ਕਈ ਦੁਕਾਨਾਂ ਨੂੰ ਅੱਗ ਲਾ ਦਿੱਤੀ ਅਤੇ ਨੇੜੇ ਦੇ ਸੀਆਰਪੀਐੱਫ ਕੈਂਪ ’ਤੇ ਵੀ ਹਮਲਾ ਕਰ ਦਿੱਤਾ, ਜਿਸ ਮਗਰੋਂ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਪੰਜ ਨਾਗਰਿਕ ਅਜੇ ਵੀ ਲਾਪਤਾ ਹਨ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਉਨ੍ਹਾਂ ਨੂੰ ਅੱਤਵਾਦੀਆਂ ਨੇ ਭੱਜ ਕੇ ਅਗਵਾ ਕੀਤਾ ਸੀ ਜਾਂ ਹਮਲਾ ਸ਼ੁਰੂ ਹੋਣ ਤੋਂ ਬਾਅਦ ਉਹ ਲੁਕ ਗਏ ਸਨ। ਇਸ ਮੁਕਾਬਲੇ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬੋਰੋਬੇਕਰਾ ਥਾਣੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਸੀਆਰਪੀਐੱਫ ਜਵਾਨਾਂ ਵਿੱਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : Rain Alert: ਜ਼ਬਰਦਸਤ ਠੰਡ ਸ਼ੁਰੂ, 6 ਸੂਬਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ
ਇਸ ਤੋਂ ਪਹਿਲਾਂ ਪਿਛਲੇ ਤਿੰਨ ਦਿਨਾਂ ਦੌਰਾਨ ਮਣੀਪੁਰ ਦੇ ਪਹਾੜੀ ਅਤੇ ਘਾਟੀ ਜ਼ਿਲ੍ਹਿਆਂ ਵਿਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਕਈ ਹਥਿਆਰ, ਗੋਲਾ-ਬਾਰੂਦ ਅਤੇ ਆਈਈਡੀ ਜ਼ਬਤ ਕੀਤੇ ਹਨ। ਅਸਾਮ ਰਾਈਫਲਜ਼ ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਅਸਾਮ ਰਾਈਫਲਜ਼ ਅਤੇ ਮਣੀਪੁਰ ਪੁਲਸ ਦੀ ਸਾਂਝੀ ਟੀਮ ਨੇ ਇਕ .303 ਰਾਈਫਲ, 2 ਨੌਂ 12 ਐੱਮਐੱਮ ਪਿਸਤੌਲ, ਛੇ 12 ਸਿੰਗਲ ਬੈਰਲ ਰਾਈਫਲ, ਇਕ .22 ਰਾਈਫਲ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਕਾਂਗਪੋਕਪੀ ਜ਼ਿਲ੍ਹੇ ਦੇ ਐੱਸ ਚੌਂਗੌਬਾਂਗ ਅਤੇ ਮਾਓਹਿੰਗ ਵਿਚਕਾਰ ਸਾਂਝੀ ਟੀਮ ਦੁਆਰਾ ਇਕ ਹੋਰ ਕਾਰਵਾਈ ਵਿਚ ਇਕ 5.56 ਐੱਮਐੱਮ ਦੀ ਇੰਸਾਸ ਰਾਈਫਲ, ਇਕ ਪੁਆਇੰਟ 303 ਰਾਈਫਲ, ਦੋ ਐੱਸਬੀਬੀਐੱਲ ਬੰਦੂਕਾਂ, ਦੋ 0.22 ਪਿਸਤੌਲਾਂ, ਦੋ ਇੰਪ੍ਰੋਵਾਈਜ਼ਡ ਪ੍ਰੋਜੈਕਟਾਈਲ ਲਾਂਚਰ, ਗ੍ਰਨੇਡ, ਗੋਲਾ ਬਾਰੂਦ ਵੀ ਜ਼ਬਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣਾਂ ਤੋਂ ਪਹਿਲਾਂ ਅਣਪਛਾਤੀ ਵੈਨ 'ਚੋਂ ਮਿਲੀ 6000 ਕਿਲੋ ਚਾਂਦੀ, ਹੋਇਆ ਵੱਡਾ ਖੁਲਾਸਾ
NEXT STORY