ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ 15 ਤੋਂ 23 ਅਕਤੂਬਰ ਦਰਮਿਆਨ ਨਰਾਤਿਆਂ ਦੌਰਾਨ 12.7 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਸੂਬੇ 'ਚ ਸਥਿਤ ਵੱਖ-ਵੱਖ ਸ਼ਕਤੀਪੀਠਾਂ ਦੇ ਦਰਸ਼ਨ ਕੀਤੇ। ਪੁਲਸ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਪੁਲਸ ਵਲੋਂ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਦੇ ਸ਼ਰਧਾਲੂਆਂ ਨੇ ਊਨਾ ਜ਼ਿਲ੍ਹੇ 'ਚ ਮਾਂ ਚਿੰਤਪੂਰਨੀ, ਬਿਲਾਸਪੁਰ ਵਿਚ ਮਾਂ ਨੈਣਾ ਦੇਵੀ ਜੀ ਅਤੇ ਕਾਂਗੜਾ 'ਚ ਜਵਾਲਾਜੀ, ਬ੍ਰਿਜੇਸ਼ਵਰੀ, ਬਗਲਾਮੁਖੀ ਅਤੇ ਚਾਮੁੰਡਾ ਦੇਵੀ ਮੰਦਰ ਵਰਗੇ ਸ਼ਕਤੀਪੀਠਾਂ ਦੀ ਯਾਤਰਾ ਕੀਤੀ।
ਇਹ ਵੀ ਪੜ੍ਹੋ- ਮਾਂ ਨੈਣਾ ਦੇਵੀ ਮੰਦਰ 'ਚ ਸ਼ਰਧਾਲੂਆਂ ਨੇ ਨਿਵਾਇਆ ਸੀਸ, 6 ਦਿਨਾਂ 'ਚ ਚੜ੍ਹਿਆ ਲੱਖਾਂ ਦਾ ਚੜ੍ਹਾਵਾ
ਸਿਰਮੌਰ ਜ਼ਿਲ੍ਹੇ ਵਿਚ ਮਾਤਾ ਬਾਲਾ ਸੁੰਦਰੀ ਮੰਦਰ ਅਤੇ ਸ਼ਿਮਲਾ ਜ਼ਿਲ੍ਹੇ ਵਿਚ ਤਾਰਾ ਦੇਵੀ, ਹਾਟਕੋਟੀ ਅਤੇ ਕਾਲੀਬਾੜੀ ਮੰਦਰਾਂ ਵਿਚ ਵੀ ਲੋਕਾਂ ਦੀ ਭੀੜ ਉਮੜੀ। ਪੁਲਸ ਦੇ ਅੰਕੜਿਆਂ ਮੁਤਾਬਕ ਸੂਬੇ ਭਰ ਦੇ ਸ਼ਕਤੀਪੀਠਾਂ ਵਿਚ ਆਉਣ ਵਾਲੇ ਕੁੱਲ 12.72 ਲੱਖ ਸ਼ਰਧਾਲੂਆਂ 'ਚੋਂ ਸਭ ਤੋਂ ਵੱਧ 3.34 ਲੱਖ ਸ਼ਰਧਾਲੂ ਮਾਂ ਨੈਣਾ ਦੇਵੀ ਮੰਦਰ ਵਿਚ ਦਰਸ਼ਨ ਲਈ ਪਹੁੰਚੇ ਅਤੇ ਉੱਥੇ ਪੂਜਾ ਕੀਤੀ। ਇਸ ਤੋਂ ਬਾਅਦ 2.91 ਲੱਖ ਲੋਕਾਂ ਨੇ ਮਾਤਾ ਬਾਲਾ ਸੁੰਦਰੀ ਮੰਦਰ ਅਤੇ 1.37 ਲੱਖ ਲੋਕਾਂ ਨੇ ਚਿੰਤਪੂਰਨੀ ਮੰਦਰ ਵਿਚ ਪੂਜਾ ਕੀਤੀ। ਅੰਕੜਿਆਂ ਮੁਤਾਬਕ 7,420 ਭਾਰੀ ਮੋਟਰ ਵਾਹਨ, 40,334 ਹਲਕੇ ਵਾਹਨ ਅਤੇ 48,712 ਦੋ-ਪਹੀਆ ਵਾਹਨਾਂ ਸਮੇਤ ਲਗਭਗ 96,466 ਵਾਹਨ ਇਨ੍ਹਾਂ ਮੰਦਰਾਂ ਤੱਕ ਪਹੁੰਚੇ।
ਇ ਹ ਵੀ ਪੜ੍ਹੋ- ਨਰਾਤਿਆਂ ਦੌਰਾਨ ਹਿਮਾਚਲ ਦੇ ਇਤਿਹਾਸਕ ਮੰਦਰਾਂ 'ਚ 8 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਨਿਵਾਇਆ ਸੀਸ
ਮੱਧ ਪ੍ਰਦੇਸ਼ 'ਚ CM ਮਾਨ ਦਾ ਭਰਵਾਂ ਰੋਡ ਸ਼ੋਅ, ਭਾਜਪਾ ਤੇ ਕਾਂਗਰਸ 'ਤੇ ਲਗਾਏ ਜਨਤਾ ਨੂੰ ਲੁੱਟਣ ਦੇ ਦੋਸ਼
NEXT STORY