ਅਗਰਤਲਾ,(ਭਾਸ਼ਾ)- ਤ੍ਰਿਪੁਰਾ ਦੇ ਵੱਖ-ਵੱਖ ਹਿੱਸਿਆਂ ਤੋਂ 12 ਉਨ੍ਹਾਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ਾਂ ਦੇ ਸੂਬੇ ’ਚ ਦਾਖ਼ਲ ਹੋਏ ਸਨ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਬੰਗਲਾਦੇਸ਼ੀ ਨਾਗਰਿਕਾਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾ ’ਤੇ ਕਾਰਵਾਈ ਕਰਦੇ ਹੋਏ, ਪੁਲਸ ਨੇ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਦੇ ਜਵਾਨਾਂ ਨਾਲ ਸ਼ਨੀਵਾਰ ਰਾਤ ਪੱਛਮੀ ਅਗਰਤਲਾ ਥਾਣੇ ਅਧੀਨ ਪੈਂਦੇ ਲੰਕਾਮੁਰਾ, ਜੋਏਨਗਰ ਅਤੇ ਰਾਮਨਗਰ ’ਚ ਛਾਪੇਮਾਰੀ ਕੀਤੀ ਅਤੇ ਤਿੰਨ ਔਰਤਾਂ ਸਮੇਤ 12 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਪੱਛਮੀ ਅਗਰਤਲਾ ਪੁਲਸ ਥਾਣੇ ਦੇ ਵਧੀਕ ਇੰਚਾਰਜ ਕਾਂਤੀ ਵਰਧਨ ਨੇ ਦੱਸਿਆ, “ਪੁੱਛਗਿੱਛ ਦੌਰਾਨ, ਉਨ੍ਹਾਂ ਨੇ ਮੰਨਿਆ ਕਿ ਉਹ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਬੰਗਲਾਦੇਸ਼ ਤੋਂ ਭਾਰਤ ’ਚ ਦਾਖਲ ਹੋਏ ਸੀ।”
ਰੀਵਾ ਤੋਂ ਬਾਅਦ ਸਾਗਰ ਜ਼ਿਲ੍ਹੇ 'ਚ ਦਰਦਨਾਕ ਹਾਦਸਾ, ਦੋ ਦਿਨਾਂ 'ਚ 13 ਬੱਚਿਆਂ ਦੀ ਮੌਤ
NEXT STORY