ਭੁਵਨੇਸ਼ਵਰ : ਰੇਲਵੇ ਸੁਰੱਖਿਆ ਕਰਮਚਾਰੀਆਂ ਨੇ ਮੰਗਲਵਾਰ ਨੂੰ ਓਡੀਸ਼ਾ ਦੇ ਬੋਲਾਂਗੀਰ ਜ਼ਿਲ੍ਹੇ ਦੇ ਕਾਂਟਾਬੰਜੀ ਰੇਲਵੇ ਸਟੇਸ਼ਨ 'ਤੇ ਇੱਕ ਮਾਲ ਗੱਡੀ ਦੇ ਡੱਬੇ ਤੋਂ 12 ਟੀਐੱਨਟੀ ਵਿਸਫੋਟਕ ਸਿਲੰਡਰ ਬਰਾਮਦ ਕੀਤੇ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਇਸ ਘਟਨਾ ਨੇ ਸੁਰੱਖਿਆ ਚਿੰਤਾਵਾਂ ਵਧਾ ਦਿੱਤੀਆਂ ਅਤੇ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਅਤੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਏਡੀਜੀ (ਰੇਲਵੇ) ਅਰੁਣ ਬੋਥਰਾ ਨੇ ਫ਼ੋਨ 'ਤੇ ਕਿਹਾ, "ਕਾਂਟਾਬੰਜੀ ਰੇਲਵੇ ਸਟੇਸ਼ਨ 'ਤੇ 12 ਟੀਐੱਨਟੀ ਵਿਸਫੋਟਕ ਸਿਲੰਡਰ ਮਿਲੇ ਹਨ। ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਬਰਾਮਦ ਕੀਤਾ ਗਿਆ ਸਮਾਨ ਸੰਤਾਲਾ ਵਿਖੇ ਸਥਿਤ ਆਰਡਨੈਂਸ ਫੈਕਟਰੀ ਬਰਮਲ (OFBL) ਦਾ ਹੈ।''
ਇਹ ਵੀ ਪੜ੍ਹੋ - ਪਿਆਕੜਾਂ ਲਈ ਵੱਡੀ ਖ਼ਬਰ: ਸ਼ਰਾਬ ਦੀ ਬੋਤਲਾਂ ਨੂੰ ਲੈ ਕੇ ਸਰਕਾਰ ਨੇ ਲਿਆ ਇਹ ਫ਼ੈਸਲਾ
ਜੀਆਰਪੀ ਸੂਤਰਾਂ ਨੇ ਦੱਸਿਆ ਕਿ ਓਐਫਬੀਐਲ ਦਾ ਸਾਮਾਨ ਮਹਾਰਾਸ਼ਟਰ ਤੋਂ ਦੋ ਡੱਬਿਆਂ ਵਿੱਚ ਆਇਆ ਸੀ। ਇੱਕ ਡੱਬੇ ਤੋਂ ਸਾਮਾਨ OFBL ਦੇ ਅਧਿਕਾਰੀਆਂ ਦੁਆਰਾ ਉਤਾਰਿਆ ਗਿਆ ਅਤੇ ਫੈਕਟਰੀ ਵਿੱਚ ਲਿਜਾਇਆ ਗਿਆ, ਜਦੋਂ ਕਿ ਦੂਜੇ ਡੱਬੇ ਦਾ ਸਾਮਾਨ ਉੱਥੇ ਹੀ ਛੱਡ ਦਿੱਤਾ ਗਿਆ। ਬੋਲਾਂਗੀਰ ਦੇ ਪੁਲਸ ਸੁਪਰਡੈਂਟ ਖਿਲਾਰੀ ਰਿਸ਼ੀਕੇਸ਼ ਗਿਆਨਦੇਵ ਨੇ ਕਿਹਾ ਕਿ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਜ਼ਰੂਰੀ ਦਸਤਾਵੇਜ਼ ਦਿਖਾਉਣ ਤੋਂ ਬਾਅਦ OFBL ਅਧਿਕਾਰੀਆਂ ਨੂੰ ਵਾਪਸ ਕਰ ਦਿੱਤੀਆਂ ਗਈਆਂ। ਇਹ ਉਨ੍ਹਾਂ ਲੋਕਾਂ ਦੀ ਲਾਪਰਵਾਹੀ ਦਾ ਮਾਮਲਾ ਹੋ ਸਕਦਾ ਹੈ, ਜੋ ਖੇਪ ਪ੍ਰਾਪਤ ਕਰ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ - ਵੋਟਰ ਕਾਰਡ ਗੁੰਮ ਗਿਆ?... ਚਿੰਤਾ ਨਾ ਕਰੋ, ਇਨ੍ਹਾਂ 12 ਦਸਤਾਵੇਜ਼ਾਂ 'ਚੋਂ ਕੋਈ ਇੱਕ ਹੈ ਤਾਂ ਪਾ ਸਕਦੇ ਹੋ ਵੋਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ : ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ E-Mail, ਉੱਡੇ ਹੋਸ਼
NEXT STORY