ਵਾਸ਼ਿੰਗਟਨ - ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਆਖਿਆ ਹੈ ਕਿ ਕੋਵਿਡ-19 ਮਹਾਮਾਰੀ ਫੈਲਣ ਤੋਂ ਬਾਅਦ ਦੇਸ਼ ਨੇ 77.5 ਕਰੋੜ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਐਮਰਜੰਸੀ ਸਿਹਤ, ਮਨੁੱਖੀ ਅਤੇ ਆਰਥਿਕ ਸਹਾਇਤਾ ਦੀ ਵਚਨਬੱਧਤਾ ਜਤਾਈ ਹੈ। ਇਸ ਨਾਲ ਭਾਰਤ ਸਮੇਤ 120 ਤੋਂ ਜ਼ਿਆਦਾ ਦੇਸ਼ਾਂ ਨੂੰ ਇਸ ਮਹਾਮਾਰੀ ਨਾਲ ਲੱੜਣ ਵਿਚ ਮਦਦ ਮਿਲੇਗੀ। ਇਸ ਖਤਰਨਾਕ ਬੀਮਾਰੀ ਨੇ ਦੁਨੀਆ ਭਰ ਵਿਚ 2 ਲੱਖ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ ਅਤੇ 33 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਤੱਥ ਪੱਤਰ ਮੁਤਾਬਕ, 77.5 ਕਰੋੜ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਦਾ ਉਦੇਸ਼ ਵਿਸ਼ੇਸ਼ ਤੌਰ 'ਤੇ ਸਰਕਾਰਾਂ, ਅੰਤਰਰਾਸ਼ਰੀ ਸੰਗਠਨਾਂ ਅਤੇ ਗੈਰ-ਸਰਕਾਰੀ ਸੰਗਠਨਾਂ (ਐਨ. ਜੀ. ਓ.) ਨੂੰ ਇਸ ਮਹਾਮਾਰੀ ਨਾਲ ਲੱੜਣ ਵਿਚ ਸਹਾਇਤਾ ਪ੍ਰਦਾਨ ਕਰਨਾ ਹੈ।
ਇਸ ਨੇ ਆਖਿਆ ਕਿ ਕਾਂਗਰਸ (ਅਮਰੀਕੀ ਸੰਸਦ) ਵੱਲੋਂ ਮੁਹੱਈਆ ਕਰਾਈ ਗਈ ਇਹ ਧਨ ਰਾਸ਼ੀ 120 ਤੋਂ ਜ਼ਿਆਦਾ ਦੇਸ਼ਾਂ ਵਿਚ ਪਬਲਿਕ ਹੈਲਥ ਐਜ਼ੂਕੇਸ਼ਨ ਵਿਚ ਸੁਧਾਰ ਕਰਨ, ਸਿਹਤ ਦੇਖਭਾਲ ਸੁਵਿਧਾਵਾਂ ਦੀ ਰੱਖਿਆ ਕਰਨ ਅਤੇ ਲੈੱਬਾਂ ਦੀ ਗਿਣਤੀ ਵਧਾਉਣ, ਬੀਮਾਰੀ ਦੀ ਨਿਗਰਾਨੀ ਅਤੇ ਤੁਰੰਤ ਪ੍ਰਤੀਕਿਰਿਆ ਸਮਰੱਥਾ ਵਧਾਉਣ ਵਿਚ ਮਦਦ ਕਰੇਗੀ। ਇਸ ਵਿਚ ਆਖਿਆ ਗਿਆ ਹੈ ਕਿ ਭਾਰਤ ਨੂੰ 59 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਹਾਸਲ ਹੋਈ ਹੈ ਤਾਂ ਜੋ ਉਸ ਨੂੰ ਪ੍ਰਭਾਵਿਤ ਨੂੰ ਦੇਖਭਾਲ ਮੁਹੱਈਆ ਕਰਾਉਣ, ਭਾਈਚਾਰਿਆਂ ਵਿਚ ਪਬਲਿਕ ਹੈਲਥ ਸੰਦੇਸ਼ ਪ੍ਰਸਾਰਿਤ ਕਰਨ, ਮਾਮਲਿਆਂ ਦਾ ਪਤਾ ਲਗਾਉਣ ਅਤੇ ਨਿਗਰਾਨੀ ਵਧਾ ਕੇ ਬੀਮਾਰੀ ਦੇ ਪ੍ਰਸਾਰ ਨੂੰ ਰੋਕਣ ਵਿਚ ਮਦਦ ਮਿਲੇ। ਭਾਰਤ ਨੂੰ ਪਿਛਲੇ 20 ਸਾਲਾ ਵਿਚ 2.8 ਅਰਬ ਡਾਲਰ ਦੀ ਕੁਲ ਸਹਾਇਤਾ ਮਿਲੀ ਹੈ, ਜਿਸ ਵਿਚ 1.4 ਅਰਬ ਡਾਲਰ ਤੋਂ ਜ਼ਿਆਦਾ ਸਿਹਤ ਸੇਵਾਵਾਂ ਲਈ ਹੈ। ਇਸ ਵਿਚ ਆਖਿਆ ਗਿਆ ਹੈ ਕਿ ਅਮਰੀਕਾ ਨੇ ਦੱਖਣੀ ਏਸ਼ੀਆ ਵਿਚ ਅਫਗਾਨਿਸਤਾਨ (1.8 ਕਰੋੜ ਡਾਲਰ), ਪਾਕਿਸਤਾਨ (1.5 ਕਰੋੜ ਡਾਲਰ), ਬੰਗਲਾਦੇਸ਼ (1.23 ਕਰੋੜ) ਨੂੰ ਕੋਵਿਡ-19 ਮੈਡੀਕਲ ਸਹਾਇਤਕਾ ਰਾਸ਼ੀ ਪ੍ਰਦਾਨ ਕੀਤੀ ਹੈ।
ਮਮਤਾ ਦਾ ਪਲਟਵਾਰ, ਕੋਰੋਨਾ ਸੰਕਟ ਵਿਚ ਸੱਤਾ ਹਥਿਆਉਣ ਦੀ ਕੋਸ਼ਿਸ਼ ਨਾ ਕਰੇ ਰਾਜਪਾਲ
NEXT STORY