ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰੀ ਨੇ ਸ਼ਨੀਵਾਰ ਨੂੰ ਰਾਜਪਾਲ ਜਗਦੀਪ ਧਨਖੜ 'ਤੇ ਦੋਸ਼ ਲਗਾਇਆ ਕਿ ਉਹ ਕੋਰੋਨਾ ਵਾਇਰਸ ਸੰਕਟ ਦੇ ਦੌਰਾਨ 'ਸੱਤਾ ਹੜਪਣ' ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੂੰ ਪਿਛਲੇ ਹਫਤੇ ਰਾਜਪਾਲ ਨੇ 2 ਪੱਤਰ ਭੇਜੇ ਸਨ, ਜਿਸ ਤੋਂ ਬਾਅਦ ਮਮਤਾ ਨੇ ਇਹ ਤਿੱਖੀ ਟਿੱਪਣੀ ਕੀਤੀ ਹੈ। ਮਮਤਾ ਨੇ ਧਨਖੜ ਨੂੰ 14 ਪੰਨਿਆਂ ਦੇ ਆਪਣੇ ਜਵਾਬ 'ਚ ਕਿਹਾ ਕਿ ਇਕ ਰਾਜਪਾਲ ਤੋਂ ਇਕ ਚੁਣੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਸ਼ਬਦ ਤੇ ਇਸ ਤਰ੍ਹਾਂ ਦੀ ਵਿਸ਼ਾ-ਵਸਤੂ ਤੇ ਲਹਿਜ਼ੇ ਵਾਲੇ ਪੱਤਰ ਭਾਰਤ ਦੇ ਸੰਵਿਧਾਨਕ ਤੇ ਰਾਜਨੀਤਿਕ ਇਤਿਹਾਸ 'ਚ ਪੂਰੀ ਤਰ੍ਹਾਂ ਬੇਮਿਸਾਲ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ, ਮੇਰੇ ਮੰਤਰੀਆਂ ਤੇ ਮੇਰੇ ਅਧਿਕਾਰੀਆਂ ਦੇ ਵਿਰੁੱਧ ਤੁਹਾਡੇ (ਰਾਜਪਾਲ ਦੇ) ਸ਼ਬਦ ਅਪਮਾਨਜਨ, ਬੇਦਰਦੀ, ਘਬਰਾਹਟ ਕਰਨ ਵਾਲੇ ਤੇ ਨਿੰਦਣਯੋਗ ਦੱਸੇ ਜਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਸੱਤਾ ਹੜਪਣ ਦੀ ਆਪਣੀ ਕੋਸ਼ਿਸ਼ਾਂ ਤੇਜ਼ ਕਰਨ ਦੀ ਵਜਾਏ ਆਉਣ ਦੀ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ। ਤੁਹਾਨੂੰ ਸੋਸ਼ਲ ਮੀਡੀਆ 'ਤੇ ਆਪਣੇ ਲਗਾਤਾਰ ਟਵੀਟ 'ਚ ਆਧਿਕਾਰਿਕ ਪੱਤਰ/ਲੋਗੋ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ।
ਦਿੱਲੀ ਹਿੰਸਾ: AAP ਤੋਂ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੀ ਜ਼ਮਾਨਤ ਪਟੀਸ਼ਨ ਖਾਰਿਜ
NEXT STORY