ਨਵੀਂ ਦਿੱਲੀ— ਗੁਲਾਬ ਦੇ ਫੁੱਲ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ ਪਰ ਜੇਕਰ ਇਕੱਠੇ 122 ਗੁਲਾਬ ਇਕ ਹੀ ਗਮਲੇ ਵਿਚ ਖਿੜੇ ਹੋਣ ਤਾਂ ਇਹ ਨਜ਼ਾਰਾ ਵਿਲੱਖਣ ਹੋਵੇਗਾ। ਪੱਛਮੀ ਦਿੱਲੀ ਦੇ ਕੁਤਬ ਵਿਹਾਰ ਵਿਚ ਰਹਿਣ ਵਾਲੀ ਮੀਨਾ ਉਪਾਧਿਆਏ ਨੂੰ ਬਾਗਵਾਨੀ ਦਾ ਅਜਿਹਾ ਸ਼ੌਕ ਪੈਦਾ ਹੋਇਆ ਕਿ ਉਨ੍ਹਾਂ ਨੇ ਇਕ ਗਮਲੇ 'ਚ 10-20 ਨਹੀਂ ਸਗੋਂ 122 ਗੁਲਾਬ ਦੇ ਫੁੱਲਾਂ ਦਾ ਰਿਕਾਰਡ ਬਣਾ ਲਿਆ ਹੈ। ਇਹ ਰਿਕਾਰਡ ਲਿਮਕਾ ਬੁਕ ਆਫ ਰਿਕਾਰਡ ਵਿਚ ਦਰਜ ਹੋਵੇਗਾ।
ਆਮ ਤੌਰ 'ਤੇ ਇਕ ਗਮਲੇ ਵਿਚ 20 ਗੁਲਾਬ ਦੇ ਫੁੱਲ ਜਾਂ ਕਲੀਆਂ ਖਿੜਦੀਆਂ ਹਨ ਪਰ ਮੀਨਾ ਨੇ 14 ਇੰਚ ਦੇ ਗਮਲੇ ਵਿਚ ਪਹਿਲੇ 70 ਤੋਂ ਵਧ ਗੁਲਾਬ ਲਾਏ। ਆਲੇ-ਦੁਆਲੇ ਦੇ ਲੋਕਾਂ ਤੋਂ ਮਿਲੀ ਪ੍ਰਸ਼ੰਸਾ ਤੋਂ ਉਸ ਦਾ ਹੌਸਲਾ ਵਧਿਆ ਅਤੇ ਇਕ ਗਮਲੇ ਵਿਚ 122 ਗੁਲਾਬ ਦੇ ਫੁੱਲ ਖਿੜਨ ਦਾ ਰਿਕਾਰਡ ਬਣਾ ਲਿਆ। ਮੀਨਾ ਨੇ ਦੱਸਿਆ ਕਿ ਉਸ ਨੇ ਲਿਮਕਾ ਬੁਕ ਆਫ ਰਿਕਾਰਡ ਵਿਚ ਆਪਣੀ ਉਪਲੱਬਧੀ ਦਰਜ ਕਰਾਉਣ ਲਈ ਬੇਨਤੀ ਕੀਤੀ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ।
ਲਿਮਕਾ ਬੁਕ ਆਫ ਰਿਕਾਰਡ ਦੇ ਨਵੇਂ ਆਡੀਸ਼ਨ ਵਿਚ ਉਸ ਦੀ ਇਹ ਉਪਲੱਬਧੀ ਦਰਜ ਹੋਵੇਗੀ। ਆਪਣੇ ਫਲੈਟ ਦੀ ਖਾਲੀ ਥਾਂ 'ਤੇ ਉਸ ਨੇ ਸ਼ੌਕੀਆ ਤੌਰ 'ਤੇ ਜਦੋਂ ਬਾਗਵਾਨੀ ਸ਼ੁਰੂ ਕੀਤੀ ਤਾਂ ਉਸ ਕੋਲ 5 ਗਮਲੇ ਸਨ ਪਰ ਅੱਜ ਇਸ ਛੋਟੀ ਜਿਹੀ ਥਾਂ 'ਚ ਕਰੀਬ 90 ਗਮਲੇ ਹਨ। ਮੀਨਾ ਦਾ ਕਹਿਣਾ ਹੈ ਕਿ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਹੈ। ਪ੍ਰਦੂਸ਼ਣ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਕੁਦਰਤੀ ਇਲਾਜ ਬੂਟੇ ਹਨ। ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਨਾਗਰਿਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਕੋਲ ਉਪਲੱਬਧ ਛੋਟੀ ਤੋਂ ਛੋਟੀ ਥਾਂ 'ਚ ਵੀ ਬੂਟੇ ਲਾਉਣ, ਜਿਸ ਨਾਲ ਹਵਾ ਪ੍ਰਦੂਸ਼ਣ ਨਾਲ ਨਜਿੱਠਣ 'ਚ ਮਦਦ ਮਿਲ ਸਕੇ।
ਰਾਜੌਰੀ : ਪਾਕਿਸਤਾਨ ਦੀ ਗੋਲੀਬਾਰੀ 'ਚ ਜਵਾਨ ਸ਼ਹੀਦ
NEXT STORY